ਕੀ ਮਨੁੱਖ ਦਾ ਕੋਈ ਦੇਸ਼ ਹੈ?
ਜੇ ‘ਹਾਂ’! …ਤਾਂ
ਕੀ ਉਹ ਦੇਸ਼ ਆਜ਼ਾਦ ਹੈ?
ਜੇ ‘ਹਾਂ’! …ਤਾਂ
ਕੀ ਉਸ ‘ਚ ‘ਮਨੁੱਖ’ ਆਜ਼ਾਦ ਹੈ?
ਜੇ ‘ਹਾਂ’!…ਤਾਂ
ਕੀ ਤੁਸੀਂ ਮਨੁੱਖ ਹੋ?
ਜੇ ‘ਹਾਂ’!…ਤਾਂ
ਕੀ ‘ਤੁਸੀਂ’ ਆਜ਼ਾਦ ਹੋ?
ਜੇ ‘ਹਾਂ’!…ਤਾਂ
ਦੱਸਣਾ ਜ਼ਰਾ:
ਕੀ ਹੁੰਦੀ ਇਹ ‘ਆਜ਼ਾਦੀ’?
ਹੁੰਦੀ ਵੀ ਹੈ ਕਿ ਨਹੀਂ?
ਜੇ ‘ਹਾਂ’!…ਤਾਂ ਕੀ…?
ਜੇ ‘ਨਾ’!…ਤਾਂ ਕੀ…??

