ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਪੱਤਰ ਨੰ:2007 ਮਿਤੀ 09.05.2013 ਰਾਹੀਂ ਉਪਲੱਬਧ ਕਰਵਾਈ ਸੂਚਨਾ ਅਨੁਸਾਰ, ਸੈਂਟਰ ਵੱਲੋਂ ਵਿੱਤੀ ਵਰ੍ਹੇ 2010-2011 ਵਿੱਚ 7 ਸਮਾਗਮ ਰਚਾਏ ਗਏ। ਇਹਨਾਂ ਸਮਾਗਮਾਂ ਵਿੱਚੋਂ 5 ਸਮਾਗਮਾਂ ਉੱਪਰ ਸੈਂਟਰ ਦਾ ਕੋਈ ਖਰਚਾ ਨਹੀਂ ਹੋਇਆ। ਖਰਚੇ ਵਾਲੇ ਜੋ ਸਮਾਗਮ ਕੀਤੇ ਗਏ ਉਹਨਾਂ ਵਿੱਚੋਂ ਇੱਕ ਵਿੱਚ ਸੁਖਿੰਦਰ ਦੀ ਪੁਸਤਕ “ਕਨੇਡੀਅਨ ਪੰਜਾਬੀ ਸਾਹਿਤ” ਲੋਕ ਅਰਪਣ ਕੀਤੀ ਗਈ ਅਤੇ ਦੂਜੇ ਵਿੱਚ ਸ਼੍ਰੀ ਖਾਲਿਦ ਹੁਸੈਨ ਦੀ ਕਹਾਣੀ ਤੇ ਬਣੀ ਫਿਲਮ ਦਿਖਾਈ ਗਈ। ਇਹਨਾਂ ਸਮਾਗਮਾਂ ਉੱਪਰ ਕ੍ਰਮ ਅਨੁਸਾਰ 20,000/- ਅਤੇ 11,600/- ਰੁਪਏ ਖਰਚ ਹੋਏ, ਜੋ ਕੁੱਲ 31,600/- ਰੁਪਏ ਬਣਦੇ ਹਨ।
ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਨਾਲ ਸੰਬੰਧਿਤ ਜੋ ਆਮਦਨ ਅਤੇ ਖਰਚੇ ਦੀ ਸੂਚੀ ਉਪਲੱਬਧ ਕਰਵਾਈ ਗਈ ਹੈ ਉਸ ਅਨੁਸਾਰ ਸੈਂਟਰ ਵੱਲੋਂ ਸੈਮੀਨਾਰਾਂ ਉੱਪਰ 1,08,096/- ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਦੌਰਾਨ ਹੋਏ ਖਰਚੇ ਦੀ, ਸਮੇਤ ਵਾਊਚਰਾਂ ਦੇ, ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਉਕਤ ਸੂਚਨਾ ਨੂੰ ਘੋਖਣ ਤੇ ਸੈਂਟਰ ਵੱਲੋਂ ਜੋ ਗਲਤ ਬਿਆਨਬਾਜੀਆਂ ਕੀਤੀਆਂ ਗਈਆਂ, ਉਹਨਾਂ ਵਿੱਚੋਂ ਕੁਝ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ੳ) ਡਾ.ਅਵਤਾਰ ਸਿੰਘ (ਕਨੇਡਾ) ਦੀ ਪੁਸਤਕ ਲੋਕ ਅਰਪਣ ਸੰਬੰਧੀ ਸਮਾਗਮ
1. ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ 173) ਅਨੁਸਾਰ ਮਿਤੀ 23.12.2010 ਨੂੰ ਸਵੇਰੇ 11:00 ਵਜੇ ਡਾ.ਅਵਤਾਰ ਸਿੰਘ (ਕਨੇਡਾ) ਦੀ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਲਈ ਡਾ.ਸੁਰਜੀਤ ਪਾਤਰ ਨੂੰ 1000/- ਰੁਪਏ ਭੇਂਟ ਕੀਤੇ ਗਏ।
2. ਵਾਊਚਰ (ਪੰਨਾ ਨੰ: 173) ਅਨੁਸਾਰ ਮਿਤੀ 23.12.2010 ਨੂੰ ਇਸ ਸਮਾਗਮ ਲਈ 115/- ਰੁਪਏ ਖਰਚ ਕਰਕੇ ਪੈਨ ਆਦਿ ਖਰੀਦ ਕੀਤੇ ਗਏ।
3. ਵਾਊਚਰ (ਪੰਨਾ ਨੰ: 175) ਅਨੁਸਾਰ ਮਿਤੀ 23.12.2010 ਨੂੰ 100 ਲੜੀ ਗੇਂਦਾ, 800 ਰੁਪਏ ਵਿੱਚ ਖਰੀਦ ਕੀਤਾ ਗਿਆ।
4. ਵਾਊਚਰ (ਪੰਨਾ ਨੰ: 176) ਅਨੁਸਾਰ ਮਿਤੀ 24.10.2010 ਅਨੁਸਾਰ ਤਿੰਨ ਸਪੈਸ਼ਲ ਬੁੱਕੇ 180/- ਰੁਪਏ ਵਿੱਚ ਖਰੀਦ ਕੀਤੇ ਗਏ।
ਨੋਟ:- ਇਹਨਾਂ ਵਾਊਚਰਾਂ ਅਨੁਸਾਰ ਇਸ ਸਮਾਗਮ ਉੱਪਰ ਕੁੱਲ 2095/- ਰੁਪਏ ਖਰਚ ਹੋਏ।
ਗਲਤ ਬਿਆਨਬਾਜੀ: ਸੈਂਟਰ ਵੱਲੋਂ ਪੱਤਰ ਨੰ: 2007 ਮਿਤੀ 09.05.2013 ਰਾਹੀਂ ਜੋ ਸੂਚਨਾ ਉਪਲੱਬਧ ਕਰਵਾਈ ਗਈ ਹੈ ਉਸ ਵਿੱਚ ਇਸ ਸਮਾਗਮ ਦਾ ਕੋਈ ਜ਼ਿਕਰ ਨਹੀਂ ਹੈ। ਖਰਚ ਹੋਏ 2095/- ਰੁਪਏ ਦਾ ਜ਼ਿਕਰ ਉਪਲੱਬਧ ਕਰਵਾਈ ਗਈ ਸੂਚਨਾ ਵਿੱਚੋਂ ਗਾਇਬ ਹੈ।
ਅ) ਸ਼੍ਰੀ ਪਰਮਵੀਰ ਸਿੰਘ ਦੀ ਪੁਸਤਕ ‘ਅੰਮ੍ਰਿਤ ਵੇਲਾ’ ਦਾ ਰੀਲੀਜ਼ ਸਮਾਗਮ
1. ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 177) ਮਿਤੀ 29.12.2011 ਅਨੁਸਾਰ ਇਸ ਸਮਾਗਮ ਲਈ ਸੈਂਟਰ ਵੱਲੋਂ 200 ਸੱਦਾ ਪੱਤਰ ਛਪਵਾਏ ਗਏ ਅਤੇ ਲਿਫਾਫੇ ਖਰੀਦ ਕੀਤੇ ਗਏ। ਇਹਨਾਂ ਤੇ 650/- ਰੁਪਏ ਖਰਚ ਹੋਏ।
2. ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 185) ਮਿਤੀ 03.01.2011 ਅਨੁਸਾਰ ਇਸ ਸੈਮੀਨਾਰ ਲਈ ਬੁਲਾਏ ਗਏ ਡੈਲੀਗੇਟਾਂ ਨੂੰ ਕਾਰਡ ਭੇਜਣ ਲਈ ਸੈਂਟਰ ਵੱਲੋਂ 320/- ਰੁਪਏ ਦੀਆਂ ਡਾਕ ਟਿਕਟਾਂ ਖਰੀਦੀਆਂ ਗਈਆਂ।
3. ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 184) ਮਿਤੀ 05.01.2011 ਅਨੁਸਾਰ ਕੈਸੇਟ ਆਦਿ ਲਈ 80/- ਰੁਪਏ ਖਰਚ ਕੀਤੇ ਗਏ।
4. ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 186) ਮਿਤੀ 05.01.2011 ਅਨੁਸਾਰ 300/- ਰੁਪਏ ਦੇ 5 ਸਪੈਸ਼ਲ ਬੁੱਕੇ ਅਤੇ 700/- ਰੁਪਏ ਦੇ ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਖਰੀਦੀਆਂ ਗਈਆਂ।
ਨੋਟ:- ਇਹਨਾਂ ਵਾਊਚਰਾਂ ਅਨੁਸਾਰ ਇਸ ਸਮਾਗਮ ਉੱਪਰ ਕੁੱਲ 1950/- ਰੁਪਏ ਖਰਚ ਹੋਏ।
ਗਲਤ ਬਿਆਨਬਾਜੀ: ਸੈਂਟਰ ਵੱਲੋਂ ਪੱਤਰ ਨੰ: 2007 ਮਿਤੀ 09.05.2013 ਰਾਹੀਂ ਜੋ ਸੂਚਨਾ ਉਪਲੱਬਧ ਕਰਵਾਈ ਗਈ ਹੈ ਉਸ ਅਨੁਸਾਰ ਇਸ ਸਮਾਗਮ ਉੱਪਰ ਸੈਂਟਰ ਦਾ ਕੋਈ ਖਰਚਾ ਨਹੀਂ ਸੀ ਹੋਇਆ ਜਦੋਂਕਿ ਵਿੱਤੀ ਵਰ੍ਹੇ 2010-2011 ਵਿੱਚ ਹੋਏ ਖਰਚੇ ਸੰਬੰਧੀ ਦਿੱਤੀ ਉਕਤ ਜਾਣਕਾਰੀ ਅਨੁਸਾਰ ਇਸ ਸਮਾਗਮ ਉੱਪਰ ਸੈਂਟਰ ਵੱਲੋਂ 1950/- ਰੁਪਏ ਖਰਚ ਕੀਤੇ ਗਏ। ਖਰਚ ਹੋਏ 1950/- ਰੁਪਏ ਦਾ ਜ਼ਿਕਰ ਉਪਲੱਬਧ ਕਰਵਾਈ ਗਈ ਸੂਚਨਾ ਵਿੱਚੋਂ ਗਾਇਬ ਹੈ।
ਵਿੱਤੀ ਵਰ੍ਹੇ 2010-2011 ਦੀ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਅਨੁਸਾਰ ਸੈਂਟਰ ਵੱਲੋਂ ਕਾਨਫਰੰਸਾਂ ਅਤੇ ਸੈਮੀਨਾਰਾਂ ਆਦਿ ਉੱਪਰ 1,08,096/- ਰੁਪਏ ਖਰਚ ਕੀਤੇ ਗਏ ਜਦੋਂ ਕਿ ਇਸ ਵਿੱਤੀ ਵਰ੍ਹੇ ਦੇ ਖਰਚੇ ਦੀ ਸੂਚੀ ਅਨੁਸਾਰ ਇਹ ਖਰਚਾ 35,745/- ਰੁਪਏ ਬਣਦਾ ਹੈ। ਬਾਕੀ ਬਚਦੇ 72,251/- ਰੁਪਏ ਕਿਸ ਸਮਾਗਮ ਉੱਪਰ ਖਰਚ ਹੋਏ, ਇਸ ਬਾਰੇ ਸੂਚਨਾ ਖਾਮੋਸ਼ ਹੈ।


