ਜਦੋਂ ਜਰਮਨ ‘ਚ ਫਾਸੀਵਾਦੀ ਮਜ਼ਬੂਤ ਹੋ ਰਹੇ ਸਨ
ਅਤੇ ਇੱਥੋਂ ਤੱਕ ਕਿ
ਮਜ਼ਦੂਰ ਵੀ
ਵੱਡੀ ਤਦਾਦ ‘ਚ
ਉਹਨਾਂ ਨਾਲ ਜਾ ਰਹੇ ਸਨ
ਅਸੀਂ ਸੋਚਿਆ
ਸਾਡੇ ਸੰਘਰਸ਼ ਦਾ ਤਰੀਕਾਕਾਰ ਗ਼ਲਤ ਸੀ
ਅਤੇ ਸਾਡੇ ਬਰਲਿਨ ਵਿਚ
ਸਾਡੇ ਲਾਲ ਬਰਲਿਨ ‘ਚ
ਨਾਜ਼ੀ ਭੂਸਰੇ ਫਿਰਦੇ ਸਨ
ਚਾਰਾਂ-ਪੰਜਾਂ ਦੇ ਝੂੰਡ ‘ਚ
ਆਪਣੀਆਂ ਨਵੀਆਂ ਵਰਦੀਆਂ ਪਹਿਨੀ
ਸਾਡੇ ਸਾਥੀਆਂ ਦੀ ਹੱਤਿਆ ਕਰਦੇ ਹੋਏ
ਪਰ ਮਰਨ ਵਾਲਿਆਂ ਵਿਚ ਉਹਨਾਂ ਦੇ ਲੋਕ ਵੀ ਸਨ
ਅਤੇ ਸਾਡੇ ਵੀ
ਇਸ ਲਈ ਅਸੀਂ
ਪਾਰਟੀ ‘ਚ ਸਾਥੀਆਂ ਨੂੰ ਕਿਹਾ
ਉਹ ਜਦ ਸਾਡੇ ਲੋਕਾਂ ਦੀ ਹੱਤਿਆ ਕਰ ਰਹੇ ਹਨ
ਤਾਂ ਕੀ ਅਸੀਂ ਦੇਖਦੇ ਰਹਾਂਗਾ ?
ਅਤੇ ਇੱਥੋਂ ਤੱਕ ਕਿ
ਮਜ਼ਦੂਰ ਵੀ
ਵੱਡੀ ਤਦਾਦ ‘ਚ
ਉਹਨਾਂ ਨਾਲ ਜਾ ਰਹੇ ਸਨ
ਅਸੀਂ ਸੋਚਿਆ
ਸਾਡੇ ਸੰਘਰਸ਼ ਦਾ ਤਰੀਕਾਕਾਰ ਗ਼ਲਤ ਸੀ
ਅਤੇ ਸਾਡੇ ਬਰਲਿਨ ਵਿਚ
ਸਾਡੇ ਲਾਲ ਬਰਲਿਨ ‘ਚ
ਨਾਜ਼ੀ ਭੂਸਰੇ ਫਿਰਦੇ ਸਨ
ਚਾਰਾਂ-ਪੰਜਾਂ ਦੇ ਝੂੰਡ ‘ਚ
ਆਪਣੀਆਂ ਨਵੀਆਂ ਵਰਦੀਆਂ ਪਹਿਨੀ
ਸਾਡੇ ਸਾਥੀਆਂ ਦੀ ਹੱਤਿਆ ਕਰਦੇ ਹੋਏ
ਪਰ ਮਰਨ ਵਾਲਿਆਂ ਵਿਚ ਉਹਨਾਂ ਦੇ ਲੋਕ ਵੀ ਸਨ
ਅਤੇ ਸਾਡੇ ਵੀ
ਇਸ ਲਈ ਅਸੀਂ
ਪਾਰਟੀ ‘ਚ ਸਾਥੀਆਂ ਨੂੰ ਕਿਹਾ
ਉਹ ਜਦ ਸਾਡੇ ਲੋਕਾਂ ਦੀ ਹੱਤਿਆ ਕਰ ਰਹੇ ਹਨ
ਤਾਂ ਕੀ ਅਸੀਂ ਦੇਖਦੇ ਰਹਾਂਗਾ ?
ਸਾਡੇ ਨਾਲ ਮਿਲਕੇ ਸੰਘਰਸ਼ ਕਰੋ
ਇਸ ਫਾਸੀਵਾਦੀ ਵਿਰੋਧੀ ਮੋਰਚੇ ‘ਚ
ਸਾਨੂੰ ਇਹੀ ਜਵਾਬ ਮਿਲਿਆ
ਅਸੀਂ ਤੁਹਾਡੇ ਨਾਲ ਹੀ ਮਿਲਕੇ ਲੜਦੇ
ਪਰ ਸਾਡੇ ਆਗੂ ਕਹਿੰਦੇ ਹਨ
ਇਹਨਾਂ ਦੇ (ਭਗਵੇਂ) ਅੱਤਵਾਦ ਦਾ ਜਵਾਬ ਲਾਲ ਅੱਤਵਾਦ ਨਹੀਂ ਹੈ
ਹਰ ਦਿਨ
ਅਸੀਂ ਕਿਹਾ
ਸਾਡੇ ਪਰਚੇ ਸਾਨੂੰ ਸਾਵਧਾਨ ਕਰਦੇ ਹਨ
ਵਿਅਕਤੀਗਤ ਅੱਤਵਾਦੀ ਕਾਰਵਾਈਆਂ ਤੋਂ
ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਹਨ ਕਿ
ਮੋਰਚਾ ਬਣਾਕੇ ਹੀ
ਅਸੀਂ ਜਿੱਤ ਸਕਦੇ ਹਾਂ
ਕਾਮਰੇਡ, ਆਪਣੇ ਦਿਮਾਗਾਂ ਵਿਚ ਇਹ ਬੈਠਾ ਲਵੋ
ਇਹ ਛੋਟਾ ਸ਼ੈਤਾਨ
ਜਿਸਨੂੰ ਸਾਲ-ਦਰ-ਸਾਲ
ਤਿਆਰ ਕੀਤਾ ਗਿਆ ਹੈ
ਤੁਹਾਨੂੰ ਸੰਘਰਸ਼ਾਂ ਤੋਂ ਬਿਲਕੁਲ ਅਲੱਗ ਕਰ ਦੇਣ ਲਈ
ਜਲਦੀ ਹੀ ਭਸਮ ਕਰ ਲਵੇਗਾ ਨਾਜ਼ੀਆਂ ਨੂੰ
ਫੈਕਟਰੀਆਂ ਅਤੇ ਉਦਾਸੀ ਦੀਆਂ ਰੇਖਾਵਾਂ ਤੋਂ
ਅਸੀਂ ਦੇਖਿਆ ਹੈ ਮਜ਼ਦੂਰਾਂ ਨੂੰ
ਜੋ ਲੜਨ ਲਈ ਤਿਆਰ ਹਨ
ਬਰਲਿਨ ਦੇ ਪੂਰਵੀ ਜ਼ਿਲ੍ਹੇ ‘ਚ
ਸਮਾਜੀ ਜਮਹੂਰੀਏ ਜੋ ਆਪਣੇ ਆਪ ਨੂੰ ਲਾਲ ਮੋਰਚਾ ਕਹਿੰਦੇ ਹਨ
ਜੋ ਫਾਸੀਵਾਦੀ ਵਿਰੋਧੀ ਮੋਰਚੇ ਦਾ ਬਿੱਲਾ ਲਾਉਂਦੇ ਹਨ
ਲੜਨ ਲਈ ਤਿਆਰ ਰਹਿੰਦੇ ਹਨ
ਅਤੇ ਮਹਿਖਾਨੇ ਦੀਆਂ ਰਾਤਾਂ ਬਦਲੇ ‘ਚ ਗੋਸ਼ਟ ਕਰਦੀਆਂ ਹਨ
ਅਤੇ ਤਦ ਕੋਈ ਨਾਜ਼ੀ ਗਲੀਆਂ ‘ਚ ਚੱਲਣ ਦੀ ਹਿੰਮਤ ਨਹੀਂ ਕਰ ਸਕਦਾ
ਕਿਉਂਕਿ ਗਲੀਆਂ ਸਾਡੀਆਂ ਹਨ
ਭਾਵੇਂ ਘਰ ਉਹਨਾਂ ਦੇ ਹੀ ਕਿਉਂ ਨਾ ਹੋਣਅਨੁਵਾਦ : ਮਨਦੀਪ
mandeepsaddowal@gmail.com
ਇਸ ਫਾਸੀਵਾਦੀ ਵਿਰੋਧੀ ਮੋਰਚੇ ‘ਚ
ਸਾਨੂੰ ਇਹੀ ਜਵਾਬ ਮਿਲਿਆ
ਅਸੀਂ ਤੁਹਾਡੇ ਨਾਲ ਹੀ ਮਿਲਕੇ ਲੜਦੇ
ਪਰ ਸਾਡੇ ਆਗੂ ਕਹਿੰਦੇ ਹਨ
ਇਹਨਾਂ ਦੇ (ਭਗਵੇਂ) ਅੱਤਵਾਦ ਦਾ ਜਵਾਬ ਲਾਲ ਅੱਤਵਾਦ ਨਹੀਂ ਹੈ
ਹਰ ਦਿਨ
ਅਸੀਂ ਕਿਹਾ
ਸਾਡੇ ਪਰਚੇ ਸਾਨੂੰ ਸਾਵਧਾਨ ਕਰਦੇ ਹਨ
ਵਿਅਕਤੀਗਤ ਅੱਤਵਾਦੀ ਕਾਰਵਾਈਆਂ ਤੋਂ
ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਹਨ ਕਿ
ਮੋਰਚਾ ਬਣਾਕੇ ਹੀ
ਅਸੀਂ ਜਿੱਤ ਸਕਦੇ ਹਾਂ
ਕਾਮਰੇਡ, ਆਪਣੇ ਦਿਮਾਗਾਂ ਵਿਚ ਇਹ ਬੈਠਾ ਲਵੋ
ਇਹ ਛੋਟਾ ਸ਼ੈਤਾਨ
ਜਿਸਨੂੰ ਸਾਲ-ਦਰ-ਸਾਲ
ਤਿਆਰ ਕੀਤਾ ਗਿਆ ਹੈ
ਤੁਹਾਨੂੰ ਸੰਘਰਸ਼ਾਂ ਤੋਂ ਬਿਲਕੁਲ ਅਲੱਗ ਕਰ ਦੇਣ ਲਈ
ਜਲਦੀ ਹੀ ਭਸਮ ਕਰ ਲਵੇਗਾ ਨਾਜ਼ੀਆਂ ਨੂੰ
ਫੈਕਟਰੀਆਂ ਅਤੇ ਉਦਾਸੀ ਦੀਆਂ ਰੇਖਾਵਾਂ ਤੋਂ
ਅਸੀਂ ਦੇਖਿਆ ਹੈ ਮਜ਼ਦੂਰਾਂ ਨੂੰ
ਜੋ ਲੜਨ ਲਈ ਤਿਆਰ ਹਨ
ਬਰਲਿਨ ਦੇ ਪੂਰਵੀ ਜ਼ਿਲ੍ਹੇ ‘ਚ
ਸਮਾਜੀ ਜਮਹੂਰੀਏ ਜੋ ਆਪਣੇ ਆਪ ਨੂੰ ਲਾਲ ਮੋਰਚਾ ਕਹਿੰਦੇ ਹਨ
ਜੋ ਫਾਸੀਵਾਦੀ ਵਿਰੋਧੀ ਮੋਰਚੇ ਦਾ ਬਿੱਲਾ ਲਾਉਂਦੇ ਹਨ
ਲੜਨ ਲਈ ਤਿਆਰ ਰਹਿੰਦੇ ਹਨ
ਅਤੇ ਮਹਿਖਾਨੇ ਦੀਆਂ ਰਾਤਾਂ ਬਦਲੇ ‘ਚ ਗੋਸ਼ਟ ਕਰਦੀਆਂ ਹਨ
ਅਤੇ ਤਦ ਕੋਈ ਨਾਜ਼ੀ ਗਲੀਆਂ ‘ਚ ਚੱਲਣ ਦੀ ਹਿੰਮਤ ਨਹੀਂ ਕਰ ਸਕਦਾ
ਕਿਉਂਕਿ ਗਲੀਆਂ ਸਾਡੀਆਂ ਹਨ
ਭਾਵੇਂ ਘਰ ਉਹਨਾਂ ਦੇ ਹੀ ਕਿਉਂ ਨਾ ਹੋਣਅਨੁਵਾਦ : ਮਨਦੀਪ
mandeepsaddowal@gmail.com


