By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੱਲ੍ਹ- ਡਾ. ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੱਲ੍ਹ- ਡਾ. ਅਮਰਜੀਤ ਟਾਂਡਾ
ਕਾਵਿ-ਸ਼ਾਰ

ਕੱਲ੍ਹ- ਡਾ. ਅਮਰਜੀਤ ਟਾਂਡਾ

ckitadmin
Last updated: September 4, 2025 7:58 am
ckitadmin
Published: June 21, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕੱਲ੍ਹ ਨਰਾਜ਼ ਹੋ ਗਿਆ ਸੀ
ਮੇਰਾ ਜਹਾਨ
ਰੁੱਸ ਗਈ ਸੀ ਦੁਨੀਆਂ
ਰੁੱਸੀ ਧਰਤ ਮਨਾਉਣੀ ਬਹੁਤ ਔਖੀ ਹੁੰਦੀ ਹੈ-ਤੂੰ ਐਂਵੇ ਨਾ ਰੁੱਸ ਜਾਇਆ ਕਰ-
ਫਿਰ ਵਿਰਾਉਂਦਿਆਂ
ਬੀਤ ਜਾਂਦੀਆਂ ਨੇ ਸਦੀਆਂ-

ਅੱਥਰੂ ਵੱਖਰੇ ਮਰਦੇ ਨੇ-ਅਜ਼ਾਈਂ
ਰੂਹਾਂ ਤੇ ਜ਼ਖ਼ਮ ਹੋਰ-
ਗਲੀਆਂ ਨੂੰ ਵਾਧੂ ਰੋਣੇ-
ਫੁੱਲਾਂ ਨੂੰ ਵੱਖਰੀਆਂ ਝਰੀਟਾਂ-
ਨਾ ਨਰਾਜ਼ ਨਾ ਹੋਇਆ ਕਰ-
ਬਹੁਤ ਮੁਸ਼ਕਲ ਨੇ ਖ਼ਾਬ ਮਨਾਉਣੇ-

 

 

ਰੁੱਸਿਆ ਸੁਪਨਾ
ਫਿਰ ਇੱਕ ਵਾਰ ਨਹੀਂ
ਸੌ ਵਾਰ ਪੈਂਦਾ ਹੈ ਚੁੰਮਣਾ-
ਵਾਰ ਵਾਰ ਲੈਣਾ ਪੈਂਦਾ ਹੈ ਗਲਵੱਕੜੀ ਚ ਘੁੱਟ ਕੇ
ਤਾਂ ਜਾ ਕੇ ਕਿਤੇ ਮੰਨਦਾ ਹੈ-ਨਾ ਤੂੰ ਨਿੱਕੀ ਨਿੱਕੀ ਗੱਲ ਤੇ
ਨਰਾਜ਼ ਨਾ ਹੋਇਆ ਕਰ
ਨਹੀਂ ਤਾਂ ਗੁੱਸੇ ਹੋਏ ਭਟਕਦੇ ਰਹਾਂਗੇ ਭੁੱਖੇ ਪਿਆਸੇ-
ਅੱਜਕਲ ਦੋ ਘੁੱਟ ਪਾਣੀ ਵੀ
ਕੋਈ ਨਹੀਂ ਪੁੱਛਦਾ-

ਪਿੱਠ ਤੇ ਹੱਥ ਤਾਂ ਕੀ ਰੱਖਣਾ
ਬਹੁਤ ਸਵਾਰਥੀ ਆਪਹੁਦਰਾ ਹੋ ਗਿਆ ਹੈ ਸੰਸਾਰ
ਹਾਂ ਜਾਗ ਪਿਆ ਕਰ
ਮੇਰੇ ਚੁੰਮਣ ਤੇ-

ਮੁਸਕਰਾ ਕੇ ਫਿਰ ਭਾਵੇਂ ਸੌਂ ਜਾਇਆ ਕਰ
ਸਾਰਾ ਦਿਨ ਰਾਤ-

ਇੰਝ ਚੰਗਾ ਨਹੀਂ ਲਗਦਾ
ਕਿ ਨਾਲ ਲੱਗਕੇ ਸੁੱਤੇ ਹੋਈਏ
ਤੇ ਖ਼ਾਬਾਂ ਚ ਤੁਰੇ ਫਿਰੀਏ ਕਿਸੇ ਹੋਰ ਅੰਬਰ ਤੇ-
ਸੁਪਨਿਆਂ ਵਿੱਚ ਵੀ ਨਾਲ ਨਾਲ ਰਿਹਾ ਕਰ ਮੇਰੇ-
ਹਾਦਸੇ ਹੋ ਜਾਂਦੇ ਨੇ
ਜੇ ਇਕੱਲੇ ਹੋਈਏ ਤਾਂ-

ਤੇ ਹਾਂ ਹਾਦਸਿਆਂ ‘ਚ ਮਰੇ ਸੁਪਨੇ ਪਛਾਣੇ ਵੀ ਨਹੀਂ ਜਾਂਦੇ –
ਨਾ ਹੀ ਜੜ੍ਹ ਹੁੰਦੇ ਨੇ ਕਿਸੇ ਫਰੇਮ ‘ਚ ਕਰੂਪ ਚਿਹਰੇ-

ਆਪਾਂ ਕਿਉਂ ਰਹੀਏ ਦੂਰ
ਦੂਰ ਰਹਿ ਰਹਿ ਵਿਯੋਗ ਜਨਮਦੇ ਨੇ
ਫਿਰ ਉਹਨਾਂ ਨੂੰ ਫ਼ਿਰਾਂਗੇ ਸਾਂਭਦੇ!

ਇਹ ਸਾਰੇ ਦੁੱਖ ਹੀ ਵਿਯੋਗਾਂ ਦੇ ਨੇ-
ਨਾ ਮਰਮਾਂ ਨਾ ਪੱਟੀਆਂ
ਨਾ ਕੋਈ ਰੂਹ ਲੱਭੇ ਟੋਹਣ ਲਈ
ਨਾ ਪਤਾ ਲੱਗੇ ਧਰਵਾਸ ਕਿੱਥੇ ਰੱਖੀਏ
ਹੱਥਾਂ ਚ ਫ਼ੜ੍ਹੇ-ਜੇਬਾਂ ਚ ਸਾਂਭੇ-

ਜਦੋਂ ਵੀ ਕੋਈ ਮਿਟਿਆ ਵਿਛੋੜੇ ਚ ਹੀ ਮਰਿਆ
ਕੋਲ ਕੋਲ ਰਹਾਂਗੇ
ਨਾ ਵਿਯੋਗ ਮਰਨ ਮਿਟਣ-
ਬੁੱਲ੍ਹਾਂ ਤੇ ਹਾਸੇ ਤੇ ਚੁੰਮਣ
ਬਾਹਾਂ ਚ ਗਲਵੱਕੜੀਆਂ-

ਏਦਾਂ ਹੀ ਜੇ ਪੈਂਦੀ ਰਹੇ ਕਿੱਕਲੀ
ਤਾਂ ਦੁਨੀਆਂ ਨਾ ਖ਼ੁਰੇ
ਪੱਛੀਆਂ ਨਾ ਜਾਣ ਰੂਹਾਂ
ਖ਼ਾਬ ਨਾ ਮਰਨ ਬੇਗੁਨਾਹ-
ਹਿਜ਼ਰ ਵੀ ਰਹਿਣ ਭਾਵੇਂ ਜਾਗਦੇ
ਫ਼ਾਸਿਲਿਆਂ ਚ ਕੁਝ ਨਹੀਂ ਰੱਖਿਆ-

ਸੁਣਿਆਂ ਕਰ ਗਹੁ ਨਾਲ ਮੇਰੀ
ਜਦ ਮੈਂ ਤੱਕਦਾ ਹਾਂ- ਤੈਨੂੰ ਕਰੀਬ ਤੋਂ
ਗਲ ਨਾਲ ਲਾ ਕੇ-
ਧਰਤੀ ਤੇ ਪੈਰ ਰੱਖ ਕੇ ਕੀ ਕਰਨੇ-
ਤੈਨੂੰ ਚੁੱਕ ਕੇ ਹੁਲਾਰੇ ਦੇਣ ਨੂੰ
ਬਹੁਤ ਜ਼ੋਰ ਹੈ ਮੇਰੀਆਂ ਬਾਹਵਾਂ ਵਿਚ

ਮੇਰੀਆਂ ਆਹਵਾਂ ਨੇੜੇ-
ਓਦੋਂ ਏਧਰ ਓਧਰ ਨਾ ਤੱਕੀਂ-
ਜਲ ਲੈਣ ਦੇਵੀਂ ਦੁਨੀਆਂ
ਭਸਮ ਹੋ ਲੈਣ ਦੇਵੀਂ ਸੰਸਾਰ-

ਸਾਡੀ ਆਪਣੀ ਧਰਤ
ਸਾਡਾ ਆਪਣਾ ਅਰਸ਼
ਬੱਦਲਾਂ ਚ ਅੱਠਖੇਲੀਆਂ ਕਰਦੇ
ਅਸੀਂ ਕੀ ਕਰਨੀਂ ਦੇਖ ਦੇਖ ਸੜ੍ਹਦੀ ਬਲਦੀ ਧਰਤ

ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ
ਸੁਣਿਆ ਹੈ… -ਅੰਮ੍ਰਿਤ
ਲੋਹੜੀ ਧੀਆਂ ਦੀ ਵੀ ਪਾਈਏ – ਬਲਜਿੰਦਰ ਮਾਨ
ਵਤਨ -ਪਵਨ ਕੁਮਾਰ
ਐ ਦੋਸਤ -ਆਲਮ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

8 ਮਾਰਚ ਕੌਮਾਂਤਰੀ ਔਰਤ ਦਿਵਸ ਨੂੰ ਔਰਤ ਮੁਕਤੀ ਦਿਵਸ ਵਜੋਂ ਮਨਾਓ -ਮਨਦੀਪ

ckitadmin
ckitadmin
March 7, 2015
ਜਬ ਖ਼ਬਰੇਂ ਨਾਕਾਬਿਲ ਹੋਂ ਤੋ ‘ਸਟਿੰਗ’ ਨਿਕਾਲੋ! -ਵਿਕਰਮ ਸਿੰਘ ਸੰਗਰੂਰ
ਮਨੁੱਖਤਾ, ਪਛਾਣ, ਹੋਂਦ ਅਤੇ ਹੋਣੀ ਦੇ ਮਸਲੇ ਉਠਾਉਂਦੀ ਪੁਸਤਕ ‘ਬੂਵਆਰ ਦਾ ਨਾਰੀਵਾਦ’ – ਦਵਿੰਦਰ ਸਿੰਘ
ਕਿੱਥੇ ਗਾਂਧੀ-ਪਟੇਲ ਅਤੇ ਕਿੱਥੇ ਭਾਈ ਨਰਿੰਦਰ ਮੋਦੀ -ਤਨਵੀਰ ਜਾਫ਼ਰੀ
ਕੈਨੇਡਾ ਵਿੱਚ ਪੰਜਾਬੀ ਬੋਲੀਆਂ – ਗੁਰਮੇਲ ਬੀਰੋਕੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?