ਛੇੜੋ ਨਵਾਂ ਕੋਈ ਸੁਰ – ਤਾਰ , ਜ਼ਮਾਨਾ ਬਦਲ ਗਿਆ ।
ਅੱਜ ਹੱਥੀਂ ਨਾ ਕੰਮ – ਕਾਰ , ਜ਼ਮਾਨਾ ਬਦਲ ਗਿਆ ।
ਹੱਸੇ – ਰੁੱਸੇ ਕਦੇ ਆਪਣੇ ਬਸ ਆਪਣੇ ਹੀ ਹੁੰਦੇ
ਅੱਜ ਦੋ ਧਾਰੀ ਤਲ – ਵਾਰ , ਜ਼ਮਾਨਾ ਬਦਲ ਗਿਆ ।
ਕਦੇ ਦੁੱਧ – ਪੁੱਤ ਨਾ ਵਿਕਦੇ ਦੌਲਤ – ਸੌਹਰਤ ਲਈ
ਅੱਜ ਵਿਕ ਰਹੇ ਫਨ – ਕਾਰ , ਜ਼ਮਾਨਾ ਬਦਲ ਗਿਆ ।
ਦੇਸੀ ਖਾਣਾ-ਪੀਣਾ,ਰਹਿਣਾ-ਸਹਿਣਾ,ਦਿਲ ਲੈਣਾ-ਦੇਣਾ
ਅੱਜ ਅੰਗ੍ਰੇਜ਼ੀ ਦਾ ਪਰ-ਚਾਰ , ਜ਼ਮਾਨਾ ਬਦਲ ਗਿਆ ।
ਬੱਚੇ ਸੀ ਨਾ ਭੁੱਖ ਮਾਰਦੀ , ਰੋਣਾ ਮਾਂ ਦੁੱਧ ਦੇਣਾ
ਅੱਜ ਬੇਵਸੀ ਹੋਈ ਮੁਟਿਆਰ , ਜ਼ਮਾਨਾ ਬਦਲ ਗਿਆ ।
ਮਿਲਿਆ ਪਿਆਰ ਭੁਲਾ ਦਿੰਦਾ , ਜ਼ਖ਼ਮ ਤਨ-ਮਨ ਦੇ
ਅੱਜ ਮਧੁਰਾ ਬੜੀ ਗੁਣ-ਕਾਰ , ਜ਼ਮਾਨਾ ਬਦਲ ਗਿਆ ।
ਸੁਪਨਿਆਂ ਵਿੱਚ ਪ੍ਰੋਈ ਸੀ , ਮਾਲਾ ਸੁੱਖ-ਸਾਹਾਂ ਦੀ
ਅੱਜ ਬਿਖਰ ਗਈ ਮੇਰੇ ਯਾਰ , ਜ਼ਮਾਨਾ ਬਦਲ ਗਿਆ ।
ਸੰਪਰਕ: 94657-31894

