By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ – ਗੁਰਚਰਨ ਸਿੰਘ ਪੱਖੋਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ – ਗੁਰਚਰਨ ਸਿੰਘ ਪੱਖੋਕਲਾਂ
ਨਜ਼ਰੀਆ view

ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ – ਗੁਰਚਰਨ ਸਿੰਘ ਪੱਖੋਕਲਾਂ

ckitadmin
Last updated: July 25, 2025 10:31 am
ckitadmin
Published: July 29, 2015
Share
SHARE
ਲਿਖਤ ਨੂੰ ਇੱਥੇ ਸੁਣੋ

ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਕਾਨੂੰਨ ਦਾ ਰਾਜ ਕਿਹਾ ਜਾਂਦਾ ਹੈ, ਪਰ ਅਸਲੀਅਤ ਇਸਦੀ ਕੁਝ ਹੋਰ ਹੀ ਹੁੰਦੀ ਹੈ। ਰਾਜਸੱਤਾ ਹਮੇਸ਼ਾਂ ਆਪਣੀ ਕੁਰਸੀ ਬਚਾਉਣ ਅਤੇ ਚਲਾਉਣ ਲਈ ਕਾਨੂੰਨ ਦਾ ਰਾਗ ਅਲਾਪਦੀ ਹੈ, ਪਰ ਅਸਲੀਅਤ ਵਿੱਚ ਇਹ ਸਰਕਾਰਾਂ ਦਾ ਉਹ ਗੁਪਤ ਡੰਡਾ ਹੈ, ਜਿਹੜਾ ਹਕੂਮਤ ਵਿਰੋਧੀਆਂ ਦੇ ਸਿਰ ਵਿੱਚ ਕਦੇ ਵੀ ਮਾਰਿਆ ਜਾ ਸਕਦਾ ਹੁੰਦਾ ਹੈ। ਜਿਸਦੇ ਵੀ ਕਾਨੂੰਨ ਦਾ ਡੰਡਾ ਸਿਰ ਵਿੱਚ ਵੱਜਦਾ ਹੈ, ਉਸਦੀ ਅਕਲ ਆਨੇ ਵਾਲੀ ਥਾਂ ਆ ਹੀ ਜਾਂਦੀ ਹੈ ਜਾਂ ਫਿਰ ਉਹ ਸਦਾ ਲਈ ਅਕਲੋਂ ਹੀਣਾਂ ਹੋ ਜਾਂਦਾ ਹੈ। ਸਰਕਾਰਾਂ ਦੇ ਗੁਲਾਮ ਆਮ ਤੌਰ ’ਤੇ ਹੀ ਕਾਨੂੰਨ ਦਾ ਰਾਗ ਅਲਾਪਦੇ ਰਹਿੰਦੇ ਹਨ, ਪਰ ਇਸ ਕਾਨੂੰਨ ਨੂੰ ਨਿੱਤ ਦਿਨ ਆਪਣੀਆਂ ਸਹੂਲਤਾਂ ਅਨੁਸਾਰ ਬਦਲਿਆ ਜਾਂਦਾ ਹੈ।

ਕਿਸੇ ਵੀ ਵਕਤ ਕਿਸੇ ਵੀ ਕਾਨੂੰਨ ਦੀ ਮੌਤ ਕਰ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਵਕਤ ਕੋਈ ਵੀ ਨਵਾਂ ਕਾਨੂੰਨ ਜਮਾਇਆ ਜਾ ਸਕਦਾ ਹੈ। ਆਮ ਲੋਕਾਂ ਦਾ ਭਰਮ ਭੁਲੇਖਾ ਬਣਾਈ ਰੱਖਣ ਲਈ ਸਰਕਾਰੀ ਤੰਤਰ ਕਦੇ ਕਦੇ ਕਿਸੇ ਇੱਕਾ ਦੁੱਕਾ ਕੇਸ ਵਿੱਚ ਕੋਈ ਸਹੀ ਫੈਸਲਾ ਜਾਂ ਲੋਕ ਲੁਭਾਊ ਫੈਸਲਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਢੋਲ ਵਜਾਏ ਜਾਂਦੇ ਹਨ ਤੇ ਆਮ ਲੋਕਾਂ ਦੇ ਮੂੰਹੋਂ ਧੰਨ ਕਾਨੂੰਨ ਧੰਨ ਕਾਨੂੰਨ ਦਾ ਜਾਪ ਕਰਵਾਇਆ ਜਾਂਦਾ ਹੈ।

 

 

ਆਮ ਲੋਕਾਂ ਨੂੰ ਸਦਾ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਇਨਸਾਫ ਦੀ ਦੇਵੀ ਵਾਂਗ ਕਾਨੂੰਨ ਦੇ ਵੱਲ ਕਦੇ ਵੀ ਅੱਖ ਪੁੱਟਕੇ ਨਾਂ ਦੇਖਣ ਅਤੇ ਕੰਨਾਂ ਤੇ ਕਾਨੂੰਨ ਖਿਲਾਫ ਕੁਝ ਸੁਣਨ ਦੀ ਬਜਾਇ ਕੰਨਾਂ ਨੂੰ ਬੰਦ ਰੱਖਣ ਅਤੇ ਕਾਨੂੰਨ ਬਾਰੇ ਬੋਲਣ ਦੀ ਥਾਂ ਮੂੰਹ ਤੇ ਵੀ ਪੱਟੀ ਹੀ ਬੰਨੀ ਰੱਖਣ ਕਿਉਂਕਿ ਕਾਨੂੰਨ ਤਾਂ ਦੂਸਰਾ ਰੱਬ ਹੁੰਦਾ ਹੈ। ਅਸਲ ਵਿੱਚ ਅਨੰਤ ਕੁਦਰਤ ਵਾਲਾ ਰੱਬ ਤਾਂ ਕਿਧਰੇ ਪਿੱਛੇ ਰਹਿ ਜਾਂਦਾ ਹੈ ਪਰ ਦੁਨਿਆਵੀ ਰਾਜਸੱਤਾ ਵਾਲੇ ਮਨੁੱਖਾਂ ਦਾ ਕਾਨੂੰਨ ਤਾਂ ਸਭ ਤੋਂ ਵੱਡਾ ਹੀ ਹੋ ਨਿਬੜਦਾ ਹੈ। ਅਸਲ ਵਿੱਚ ਕਾਨੂੰਨ ਤਕੜਿਆਂ ਲਈ ਹੋਰ ਤਰ੍ਹਾਂ ਮਾੜਿਆਂ ਲਈ ਹੋਰ ਤਰ੍ਹਾਂ ਕੰਮ ਕਰਦਾ ਹੈ
                        
ਅਦਾਲਤਾਂ ਵਿੱਚ ਚਲਦੇ ਕੁਝ ਵੱਡੇ ਛੋਟੇ ਕੇਸਾਂ ਦਾ ਜੇ ਜਿਕਰ ਕਰੀਏ ਤਾਂ ਕਾਨੂੰਨ ਦਾ ਕਰੂਪ ਚਿਹਰਾ ਨੰਗਾਂ ਹੋ ਹੀ ਜਾਂਦਾ ਹੈ। ਦੇਸ਼ ਦੇ ਕਿਸੇ ਵੱਡੇ ਰਾਜਨੀਤਕ , ਭਾਰੀ ਭੀੜ ਖਿੱਚਣ ਵਾਲੇ ਪਖੰਡੀ ਸਾਧ ਸੰਤ, ਨੌਜਵਾਨੀ ਨੂੰ ਲੱਚਰਤਾ ਵੱਲ ਧੱਕਣ ਵਾਲੇ ਕਿਸੇ ਹੀਰੋ ਆਦਿ ਦੇ ਉੱਪਰ ਜਦ ਕੋਈ ਕਾਨੂੰਨੀ ਸ਼ਿਕੰਜਾ ਲਾਇਆਂ ਜਾਂਦਾ ਹੈ ਤਦ ਇਸ ਸ਼ਿਕੰਜੇ ਵਿਚਲੀਆਂ ਮੋਰੀਆਂ ਪੈਸੇ ਦੇ ਨਾਲ ਏਅਰ ਕੰਡੀਸਡ ਬਣ ਜਾਂਦੀਆਂ ਹਨ, ਜੋ ਪੈਸੇ ਵਾਲੇ ਬੰਦੇ ਨੂੰ ਹਸਪਤਾਲ ਦਾ ਕੋਈ ਲਗਜਰੀ ਡੀਲਕਸ ਕਮਰਾ ਦਿਵਾ ਦਿੰਦੀਆਂ ਹਨ ਜਾਂ ਜੇ ਕਿੱਧਰੇ ਕਿਸੇ ਤਕੜੇ ਨੂੰ ਮਾੜੀ ਮੋਟੀ ਸਜਾ ਹੋ ਵੀ ਜਾਵੇ ਤਦ ਉਸ ਨੂੰ ਜੇਲਾਂ ਵਿੱਚ ਵੀ ਪੰਜ ਸਿਤਾਰਾ ਸਹੂਲਤਾਂ ਮੁਹੱਈਆਂ ਕਰਵਾ ਦਿੰਦੀਆਂ ਹਨ।ਅਰਬਾਂ ਖਰਬਾਂ ਦੇ ਘੁਟਾਲੇ ਕਰਨ ਵਾਲੇ ਰਾਜਨੀਤਕ ਅਤੇ ਅਫਸਰ ਲੋਕ ਰਿਸ਼ਵਤ ਦੀ ਕਮਾਈ ਵਿੱਚੋਂ ਦਸਵੰਧ ਖਰਚ ਕੇ ਹੀ ਆਪਣਾਂ ਛੁਟਕਾਰਾ ਕਰਵਾ ਲੈਂਦੇ ਹਨ ਅਤੇ ਦਲੀਲਬਾਜ਼ ਵਿਕਾਊ ਵਕੀਲਾਂ ਅਤੇ ਕਈ ਵਾਰ ਤਾਂ ਜੱਜਾਂ ਤੱਕ ਨੂੰ ਵੀ ਅਨੰਦ ਮਈ ਜਿੰਦਗੀ ਵਾਲਾ ਸਵਰਗ ਵੀ ਭੇਂਟ ਕਰ ਦਿੰਦੇ ਹਨ।  ਜਿਹੜੇ ਨੌਕਰੀ ਪੇਸਾ ਫੈਸਲੇ ਦੇਣ ਵਾਲਿਆਂ ਨੂੰ ਇਸ ਸੰਸਾਰ ਵਿੱਚ ਹੀ ਸਵਰਗ ਹਾਸਲ ਹੁੰਦਾ ਹੋਵੇ ਉਹ ਮਰਨ ਤੋਂ ਬਾਅਦ ਮਿਲਣ ਵਾਲੇ ਸਵਰਗ ਦੀ ਇੱਛਾ ਭਲਾ ਕਿਉਂ ਕਰਨਗੇ। ਅੱਜ ਤੱਕ ਕਿਸੇ ਵੀ ਫੈਸਲੇ ਦੇਣ ਵਾਲੇ ਉੱਪਰ ਗਲਤ ਸਹੀ ਫੈਸਲੇ ਦੇਣ ਦਾ ਕੋਈ ਇਲਜ਼ਾਮ ਲਾਉਣਾ ਵੀ ਅਦਾਲਤੀ ਮਾਣਹਾਨੀ ਬਣ ਜਾਂਦਾ ਹੈ।

ਦੇਸ਼ ਦਾ ਕੋਈ ਫਿਲਮੀ ਸਟਾਰ ਸੜਕਾਂ ਤੇ ਸੌਣ ਵਾਲਿਆਂ ਨੂੰ ਦਰੜਕੇ ਅਣਗਿਣਤ ਸਾਲਾਂ ਤੱਕ ਫੈਸਲੇ ਰੋਕ ਸਕਦਾ ਹੈ ਭਲਾ ਗਰੀਬ ਬੰਦਾ ਉਸਦੀਆਂ ਦਲੀਲਾਂ ਦਾ ਜਵਾਬ ਲੱਖਾਂ ਕਰੋੜਾਂ ਲੈਣ ਵਾਲੇ ਵਕੀਲਾਂ ਰਾਹੀਂ ਜਵਾਬ ਕਿਵੇਂ ਦੇ ਸਕਦਾ ਹੈ, ਜਿਹੜੇ ਲੋਕਾਂ ਕੋਲ ਸੌਣ ਲਈ ਫੁੱਟਪਾਥ ਹੋਣ ਉਹ ਅਦਾਲਤੀ ਦਰਵਾਜਿਆਂ ਵਿੱਚੋਂ ਲੰਘਣ ਸਮੇਂ ਵੀ ਡੌਰ ਭੌਰ ਹੋ ਜਾਂਦੇ ਹਨ ਜਦੋਂਕਿ ਹੀਰੋ ਅਤੇ ਧਾਰਮਿਕ ਰਾਜਨੀਤਕ ਨੇਤਾ ਲੋਕ ਤਾਂ ਤਾਰੀਖਾਂ ਭੁਗਤਣ ਜਾਣ ਸਮੇਂ ਵੀ ਆਪਣੇ ਨਾਲ ਬਾਊਂਸਰਾਂ ਦੀ ਫੌਜ ਲੈਕੇ ਜਾਂਦੇ ਹਨ। ਸੋ ਕਾਨੂੰਨ ਦੇ ਪਰਚਾਰਕ ਹੇ ਭਲੇ ਲੋਕੋ ਸਾਡੇ ਗਰੀਬ ਲੋਕਾਂ ਨੂੰ ਤੁਹਾਡੇ ਕਾਨੂੰਨਾਂ ਦੀ ਅਸਲੀਅਤ ਪੂਰੀ ਤਰ੍ਹਾਂ ਮਾਲੂਮ ਹੈ ਇਸ ਕਾਰਨ ਹੀ ਤਾਂ ਉਹ ਅਦਾਲਤੀ ਚੱਕਰਾਂ ਵਿੱਚ ਪੈਣ ਦੀ ਬਜਾਇ ਆਪਣਿਆਂ ਦੀਆਂ ਲਾਸ਼ਾਂ ਨੂੰ ਹੀ ਚੁੱਕਕੇ ਲੈਜਾਣ ਵਿੱਚ ਹੀ ਭਲਾਈ ਸਮਝਦੇ ਹਨ ।
                     
 ਦੇਸ ਦੇ ਕੁਝ ਪਰਮੁੱਖ ਵੱਡੇ ਕੇਸਾਂ ਜਿਵੇਂ ਬਿਹਾਰ ਦੇ ਚਾਰਾ ਘੋਟਾਲੇ ਨਾਲ ਸਬੰਧਤ ਅੱਠ ਗਵਾਹ ਟਰੱਕਾਂ ਥੱਲੇ ਦਰੜ ਦਿੱਤੇ ਗਏ ਜਿਸਨੂੰ ਰੱਬ ਦਾ ਭਾਣਾ ਬਣਾ ਦਿੱਤਾ ਗਿਆ। ਮੱਧ ਪਰਦੇਸ਼ ਵਿੱਚ ਵਿਆਪਮ ਘੋਟਾਲੇ ਦੇ ਅਠਤਾਲੀ ਚਸਮਦੀਦ ਮਾਰੇ ਗਏ ਜਾਂ ਖੁਦਕਸੀਆਂ ਕਰ ਗਏ ਜਾਂ ਖੁਦਕਸੀ ਕਰਨ ਲਈ ਮਜਬੂਰ ਕਰ ਦਿੱਤੇ ਗਏ ਪਰ ਰਾਜਨੀਤਕ ,ਸਰਕਾਰਾਂ , ਅਤੇ ਕਾਨੂੰਨ ਮਹਾਰਾਜ ਜੀ ਸੌਂ ਰਹੇ ਹਨ। ਆਸਾ ਰਾਮ ਵਰਗੇ ਅਖੌਤੀ ਸੰਤ ਦੇ ਰੇਪ ਕੇਸਾਂ ਦੇ ਗਵਾਹ ਅਤੇ ਚਸ਼ਮਦੀਦਾਂ ਤੇ ਹਮਲੇ ਹੋ ਰਹੇ ਹਨ ਅਤੇ ਜਿਹਨਾਂ ਵਿੱਚੋਂ ਤਿੰਨ ਦੀ ਹੱਤਿਆਂ ਹੋ ਗਈ ਹੈ ਪਰ ਕਾਨੂੰਨ ਦਾ ਰਾਜ ਫਿਰ ਵੀ ਮਜ਼ੇ ਨਾਲ ਚੱਲ ਰਿਹਾ ਹੈ।

ਸਰਕਾਰਾਂ ਦੇ ਪਰਚਾਰ ਤੰਤਰ ਦੇ ਅੰਗ ਕਾਨੂੰਨ ਦਾ ਰਾਗ ਅਲਾਪ ਰਹੇ ਹਨ।  ਇਸ ਤਰ੍ਹਾਂ ਹੀ ਵੱਡੇ ਕਾਰਪੋਰੇਟ ਘਰਾਣੇ ਅਰਬਾਂ ਖਰਬਾਂ ਦਾ ਸਰਕਾਰੀ ਪੈਸਾ ਦੱਬੀ ਬੈਠੇ ਹਨ। ਕੋਈ ਵਿਜੈ ਮਾਲਿਆ ਵਰਗਾ ਅੱਯਾਸ ਅਤੇ ਐਸ ਪਰਸਤ ਕੈਲੰਡਰ ਛਾਪਣ ਲਈ ਮਾਡਲ ਜਗਤ ਦੀਆਂ ਕੁੜੀਆਂ ਦੇ ਨੰਗੇ ਫੋਟੋ ਸੂਟ ਕਰਵਾਈ ਜਾ ਰਿਹਾ ਹੈ। ਕੋਈ ਲਲਿਤ ਮੋਦੀ ਅਰਬਾਂ ਡਕਾਰਕੇ ਵਿਦੇਸਾਂ ਵਿੱਚ ਰਾਜਨੀਤਕਾਂ ਦੇ ਸਹਾਰੇ ਉਡਾਰੀਆਂ ਲਾ ਰਿਹਾ ਹੈ ਕਾਨੂੰਨ ਸੌਂ ਰਿਹਾ ਹੈ। ਇਸਦੇ ਉਲਟ ਜੇ ਕਿੱਧਰੇ ਕੋਈ ਗਰੀਬ ਪੰਜ ਚਾਰ ਹਜ਼ਾਰ ਦਾ ਕਰਜ਼ਾ ਨਹੀਂ ਮੋੜ ਸਕਿਆਂ ਤਦ ਦੇਸ ਦਾ ਪੁਲੀਸ ਤੰਤਰ ਅਤੇ ਅਫਸਰੀ ਹੁਕਮ ਕਾਨੂੰਨ ਦਾ ਡੰਡਾਂ ਚੁੱਕੀ ਗਰੀਬਾਂ ਦੇ ਹੱਥਕੜੀਆਂ  ਲਾਉਣ ਤੁਰ ਪੈਂਦੇ ਹਨ।

ਸਮਾਜ ਦੀ ਸ਼ਰਮ ਮੰਨਣ ਵਾਲੇ ਗਰੀਬ ਲੋਕ ਇਸ ਜਲਾਲਤ ਤੋਂ ਬਚਣ ਲਈ ਖੁਦਕਸੀ ਕਰ ਜਾਂਦੇ ਹਨ ਪਰ ਦੇਸ ਦੇ ਅਮੀਰ ਲੋਕ ਅਰਬਾਂ ਡਕਾਰ ਕੇ ਵੀ ਬੇ ਸ਼ਰਮ ਹਾਸੇ ਹੱਸਦੇ ਹੋਏ ਆਮ ਲੋਕਾਂ ਨੂੰ ਕਾਨੂੰਨ ਪਰਸਤ ਹੋਣ ਦੇ ਦਮ ਭਰਦੇ ਸੁਣਾਈ ਦਿੰਦੇ ਹਨ। ਕੋਈ ਲਾਲੂ, ਵਿਜੈ ਮਾਲਿਆ, ਲਲਿਤ ਮੋਦੀ, ਜਦ ਕਹਿੰਦਾ ਹੈ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਪੂਰਾ ਭਰੋਸਾ ਹੈ ਜੋ ਨਿਆਂ ਕਰੇਗਾ ਤਦ ਕਾਨੂੰਨ ਦੀ ਦੇਵੀ ਵੀ ਮੂੰਹ ਬੰਦ ਅੱਖਾਂ ਤੇ ਪੱਟੀ ਕੰਨਾਂ ਤੇ ਹੱਥ ਧਰਨ ਲਈ ਮਜਬੂਰ ਹੋ ਹੀ ਜਾਂਦੀ ਹੈ। ਦੇਸ਼ ਦੇ ਕਾਨੂੰਨ ਦੇ ਹਮਾਇਤੀਉ ਤੁਹਾਡੀ ਸੇਵਾ ਵੀ ਧੰਨ ਹੈ ਜਿਹੜੇ ਕਦੇ ਵੀ ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਤੋਂ ਪਾਸਾ ਨਹੀਂ ਵੱਟਦੇ ਕਿਉਂਕਿ ਤੁਹਾਡੇ ਲਈ ਸਰਕਾਰੀ ਅਤੇ ਪਰਾਈਵੇਟ ਸਨਮਾਨ ਅਮੀਰਾਂ ਅਤੇ ਸਰਕਾਰਾਂ ਵੱਲੋਂ ਜੋ ਤੁਹਾਡੇ ਲਈ ਹਾਜਰ ਹਨ ।

ਅਮੀਰ ਲੋਕਾਂ ਲਈ ਕਾਨੂੰਨ ਰਾਖਾ ਹੈ ਪਰ ਗਰੀਬ ਲੋਕਾਂ ਨੂੰ ਤਾਂ ਕਾਨੂੰਨ ਮਹਾਰਾਜ ਸਬਕ ਸਿਖਾ ਦਿੰਦਾ ਹੈ ਕਿਉਂਕਿ ਜਦ ਵੀ ਕੋਈ ਗਰੀਬ ਕਾਨੂੰਨ ਦਾ ਉਟ ਆਸਰਾ ਲੈਂਦਾ ਹੈ ਤਦ ਉਹ ਨਾ ਘਰ ਦਾ ਰਹਿੰਦਾ ਹੈ ਅਤੇ ਨਾ ਹੀ ਘਾਟ ਦਾ।  ਜਦ ਤੱਕ ਦੇਸ਼ ਦਾ ਆਮ ਮਨੁੱਖ ਆਪਣੀ ਔਕਾਤ ਨੂੰ ਯਾਦ ਨਹੀਂ ਕਰੇਗਾ ਤਦ ਤੱਕ ਜ਼ਲੀਲ ਹੋਣਾਂ ਉਸਦੇ ਕਰਮਾਂ ਦੀ ਹੋਣੀ ਬਣਿਆ ਹੀ ਰਹੇਗਾ । ਆਮ ਆਦਮੀ ਲਈ ਤਾਂ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ ਦੀ ਹੀ ਆਸ ਤੇ ਜਿਉਂ ਲੈਣਾ ਬਿਹਤਰ ਹੈ ਮੇਰੇ ਦੇਸ਼ ਦੇ ਗਰੀਬ ਲੋਕਾਂ ਦੀ ਇਹੋ ਹੋਣੀ ਹੈ ਜੋ ਬੀਤੇ ਵਕਤਾਂ ਵਿੱਚ ਵੀ ਇਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਰਹਿਣੀ ਹੈ।

ਸੰਪਰਕ: +91 94177 27245
ਗ਼ਦਰ ਲਹਿਰ ਦੀ ਮਹਾਨ ਵਿਰਾਸਤ ਜੋ ਕਿਰਤੀ ਲੋਕਾਂ ਨੂੰ ਅੱਜ ਵੀ ਵੰਗਾਰਦੀ- ਮਨਦੀਪ
ਪਾਕਿਸਤਾਨ ਨਹੀਂ ਸੀ ਬਣਨਾ ਚਾਹੀਦਾ? – ਮੁਹੰਮਦ ਸ਼ੁਏਬ ਆਦਿਲ
ਇਸਲਾਮ ਅਤੇ ਅਮਰੀਕੀ ਸਾਮਰਾਜ -ਐਡਵਰਡ ਸਈਦ
‘ਭਾਈ’ ਰਾਜੋਆਣਾ ਦੇ ਦੇਸ ਵਿੱਚ -ਸੁਕੀਰਤ
ਪੰਜਾਬੀ ਭਾਸ਼ਾ ਦੇ ਵਿਕਾਸ ਮਾਡਲ ਦਾ ਮਸਲਾ -ਡਾ. ਭੀਮ ਇੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਵਿਤਾ ਦਾ ਆਤੰਕ -ਗੁਰਬਚਨ

ckitadmin
ckitadmin
April 23, 2012
ਕਿਸਾਨੀ ਸੰਕਟ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ -ਅਮੋਲਕ ਸਿੰਘ
ਇਨਸਾਫ਼ਪਸੰਦਾਂ ਦਾ ਇਮਤਿਹਾਨ ਲੈ ਰਹੀ ਬਾਜੂ-ਏ-ਕਾਤਿਲ -ਬੂਟਾ ਸਿੰਘ
ਗ਼ਜ਼ਲ – ਗੁਰਮੀਤ ਬਰਾੜ
ਕਦੇ ਫ਼ਿੱਕਾ ਨਹੀਂ ਪੈਂਦਾ ਘਰ ਦਾ ਮੋਹ -ਰਵਿੰਦਰ ਹੀਰਕੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?