ਤੇਰੀ ਮਸਤੀ ਹੌਲੀ ਹੌਲੀ ਛਾ ਰਹੀ ਹੈ
ਮੇਰੀ ਹਸਤੀ ਹੌਲੀ ਹੌਲੀ ਜਾ ਰਹੀ ਹੈ
ਜਿਸ ਨੂੰ ਕਿਤਾਬਾਂ ’ਚ ਮੈਂ ਲੱਭਦਾ ਰਿਹਾ
ਰੌਸ਼ਨੀ ਉਹ ਤੇਰੇ ਕਦਮੋਂ ਆ ਰਹੀ ਹੈ
ਤਰਕ ਦੀ ਐਨਕ ਜੋ ਨਾ ਲੱਭ ਸਕੀ
ਮੋਹ ਦੀ ਨੰਗੀ ਅੱਖ ਸਭ ਦਿਖਾ ਰਹੀ ਹੈ
ਮੈਂ ਅਕਲ ਦੇ ਘੌੜੇ ਭਜਾਏ ਦੂਰ ਤੱਕ
ਆਵਾਜ਼ ਮੇਰੇ ਅੰਦਰੋਂ ਹੀ ਆ ਰਹੀ ਹੈ
ਕਿਸੇ ਤੋਂ ਨਾ ਜਿਸਦੀ ਮੈਨੂੰ ਸਮਝ ਆਈ
ਸੁਰਤ ਮੇਰੀ ਨਾਦ ਉਹ ਵਜਾ ਰਹੀ ਹੈ
***
ਅੱਜ ਕੱਲ੍ਹ ਕਾਂ ਨੀ ਬਨੇਰੇ ਕੋਈ ਬੋਲਦਾ
ਉਂਝ ਕਾਂਵਾਂ ਰੌਲੀ ਪਈ ਏ ਬਥੇਰੀ ਸੱਜਣਾਂ
ਲੋੜ ਵੇਲੇ ਕਿਸੇ ਕੋਲੋਂ ਧੇਲੀ ਨਹੀਂ ਲੱਭੇ
ਉਂਝ ਨੋਟਾਂ ਵਾਲੀ ਸਭ ਕੋਲੇ ਢੇਰੀ ਸੱਜਣਾਂ
ਕਈ ਵਾਰ ਹਵਾ ਨਾਲ ਪੱਤਾ ਵੀ ਨਾ ਹੱਲੇ
ਕਦੇ ਚੱਤੋਂ ਪੈਹਰ ਚੱਲਦੀ ਹੈ ਨੇਰ੍ਹੀ ਸੱਜਣਾਂ
ਦੂਜਿਆਂ ਦਾ ਲਿਖਿਆ ਨ੍ਹੀਂ ਚੰਗਾ ਮੈਨੂੰ ਲੱਗਦਾ
ਰਵੇ ਚਰਚਾ ’ਚ ਕਵਿਤਾ ਹੀ ਮੇਰੀ ਸੱਜਣਾਂ
ਪਹਿਲਾਂ ਪਹੁੰਚ ਜਾਂਵਾਂ ਕੋਈ ਪੁੱਛਦਾ ਨ੍ਹੀਂ ਮੈਨੂੰ
ਗੁੱਸਾ ਨੇ ਮਨਾਉਂਦੇ ਹੋਜੇ ਦੇਰੀ ਸੱਜਣਾਂ
ਪੀਰਾਂ ਦਰ ਲਈ ਜਿਨ੍ਹਾਂ ਰੱਖਦੀ ਹੈ ਮੁੱਲ
ਗਲੀ ਮਿੱਤਰਾਂ ਦੀ ਲਾਈ ਇੱਕ ਫੇਰੀ ਸੱਜਣਾਂ
ਫੇਰ ਭਾਂਵੇਂ ਜਿੰਦ ਸਾਡੀ ਨਾਲੇ ਲੈ ਜਾਈਂ ਤੂੰ
ਸਾਨੂੰ ਗਲ ਨਾਲ ਲਾ ਇੱਕ ਵੇਰੀ ਸੱਜਣਾਂ
ਮੈਂ ਜ਼ਿੰਦਗੀ ਦਾ ਪੂਰਾ ਮੁੱਲ ਇੱਕੋ ਸਾਹੇ ਲੈਲਾਂ
ਜੇ ਤੂੰ ਇੱਕ ਵਾਰੀ ਕਹਿਦੇ ਮੈਂ ਹਾਂ ਤੇਰੀ ਸੱਜਣਾਂ
***
ਜਦ ਕਿਧਰੇ ਵੀ ਜਨਮ ਕੋਈ ਮੇਰੀ ਧੀ ਲੈਂਦੀ ਹੈ
ਮੁੱਢ ਤੋਂ ਝਿੜਕਾਂ ਖਾ ਖਾ ਵੱਢੀ ਹੁੰਦੀ ਹੈ
ਸਭ ਦੀਆਂ ਸਹਿ ਕੇ ਆਪਣੇ ਬੁੱਲ੍ਹ ਕਿਉਂ ਸੀਂ ਲੈਂਦੀ ਹੈ
ਮਾਪੇ ਸੱਲਣ ਪੁੱਤ ਵਿਛੋੜਾ ਦਿੰਦੇ ਨੇ
ਹੰਝੂ , ਹੌਕੇ ਹਾਵੇ ਸਭ ਦੇ ਪੀ ਲੈਂਦੀ ਹੈ
ਪੱਥਰਾਂ ਵਰਗੇ ਲੋਕ ਤੇ ਫੁੱਲਾਂ ਵਰਗੀ ਉਹ
ਫੁੱਲਾਂ ਵਰਗੀ ਪੱਥਰਾਂ ਵਿੱਚ ਵੀ ਜੀ ਲੈਂਦੀ ਹੈ
ਛੱਡ ਜਗਤਾਰ ਕਿਉਂ ਧੀ ਨੂੰ ਝਿੜਕਾਂ ਮਾਰਦਾ ਏ
ਰੱਬ ਦਾ ਦਿੱਤਾ ਖਾਂਦੀ ਤੇਰਾ ਕੀ ਲੈਂਦੀ ਹੈ
ਸਭ ਦੀਆਂ ਸਹਿ ਕੇ ਆਪਣੇ ਬੁੱਲ੍ਹ ਕਿਉਂ ਸੀਂ ਲੈਂਦੀ ਹੈ
ਮਾਪੇ ਸੱਲਣ ਪੁੱਤ ਵਿਛੋੜਾ ਦਿੰਦੇ ਨੇ
ਹੰਝੂ , ਹੌਕੇ ਹਾਵੇ ਸਭ ਦੇ ਪੀ ਲੈਂਦੀ ਹੈ
ਪੱਥਰਾਂ ਵਰਗੇ ਲੋਕ ਤੇ ਫੁੱਲਾਂ ਵਰਗੀ ਉਹ
ਫੁੱਲਾਂ ਵਰਗੀ ਪੱਥਰਾਂ ਵਿੱਚ ਵੀ ਜੀ ਲੈਂਦੀ ਹੈ
ਛੱਡ ਜਗਤਾਰ ਕਿਉਂ ਧੀ ਨੂੰ ਝਿੜਕਾਂ ਮਾਰਦਾ ਏ
ਰੱਬ ਦਾ ਦਿੱਤਾ ਖਾਂਦੀ ਤੇਰਾ ਕੀ ਲੈਂਦੀ ਹੈ
ਸੰਪਰਕ: 94630 23395


