By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਿਬਗਨਿਉ ਹਰਬਰਟ ਦੀਆਂ ਕੁਝ ਕਵਿਤਾਵਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜਿਬਗਨਿਉ ਹਰਬਰਟ ਦੀਆਂ ਕੁਝ ਕਵਿਤਾਵਾਂ
ਕਾਵਿ-ਸ਼ਾਰ

ਜਿਬਗਨਿਉ ਹਰਬਰਟ ਦੀਆਂ ਕੁਝ ਕਵਿਤਾਵਾਂ

ckitadmin
Last updated: October 19, 2025 6:27 pm
ckitadmin
Published: December 31, 2012
Share
SHARE
ਲਿਖਤ ਨੂੰ ਇੱਥੇ ਸੁਣੋ

ਕਵੀ ਬਾਰੇ

ਜਿਬਗਨਿਉ ਹਰਬਰਟ ( 29 ਅਕਤੂਬਰ 1924 – 28 ਜੁਲਾਈ 1998 ) ਪੋਲੈਂਡ ਦਾ ਕਵੀ ਤੇ ਨਾਟਕਕਾਰ ਸੀ। ਓਹ ਪੋਲਿਸ਼ ਪ੍ਰਤਿਰੋਧ ਅੰਦੋਲਨ ਦਾ ਹਿੱਸੇਦਾਰ ਵੀ ਰਿਹਾ। ਹਰਬਰਟ ਦਾ ਨਾਂ ਉਹਨਾਂ ਪੋਲਿਸ਼ ਕਵੀਆਂ ‘ਚ ਸ਼ਿਰੋਮਣੀ ਹੈ, ਜਿਨ੍ਹਾਂ ਦੀ ਕਵਿਤਾ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਸ਼ੁਰੂਆਤੀ ਦਿਨਾਂ ਵਿਚ ਸਰਕਾਰੀ ਛਾਪੇਖਾਨੇ ਤੋਂ ਛਪਣ ਮਗਰੋਂ ਉਸ ਨੇ ਵਿਰੋਧ ਦਰਜ ਕਰਦਿਆਂ ਆਪਣੀਆਂ ਲਿਖਤਾਂ ਉਥੇ ਘੱਲਣੀਆਂ ਬੰਦ ਕਰ ਦਿੱਤੀਆਂ। ਜਿਬਗਨਿਉ ਓਹਨਾਂ ਮੁੱਖ ਕਵੀਆਂ ਵਿੱਚੋਂ ਸੀ, ਜਿਨ੍ਹਾਂ ਪੋਲੈਂਡ ਵਿਚ ਕਮਿਊਨਿਸਟ ਸਰਕਾਰ ਦਾ ਵਿਰੋਧ ਕੀਤਾ। 1986 ਵਿਚ ਓਹ ਪੈਰਿਸ ਚਲਾ ਗਿਆ, ਜਿੱਥੇ ਇਕ ਸਾਹਿਤਿਕ ਪੱਤ੍ਰਿਕਾ ਨਾਲ ਜੁੜਿਆ ਰਿਹਾ, ਪੋਲੈਂਡ ਉਸ ਦੀ ਵਾਪਸੀ 1992 ਚ ਹੋਈ, ਪੋਲਿਸ਼ ਸਰਕਾਰ ਨੇ ਸਾਲ  2007 ਨੂੰ ਜਿਬਗਨਿਉ ਹਰਬਰਟ ਦੇ ਵਰੇ ਦੇ ਤੌਰ ’ਤੇ ਸਥਾਪਿਤ ਕੀਤਾ।

1.  ਮੱਛੀਆਂ

ਮੱਛੀਆਂ ਦੀ ਨੀਂਦ ਕਲਪਨਾ ਤੋ ਪਰੇ ਹੈ
ਤਲਾਅ ਦੀ ਸਭ ਤੋਂ ਹਨੇਰੀ ਨੁੱਕਰ ਵਿੱਚ
ਕਾਨਿਆਂ ਵਿਚਕਾਰ
ਓਹਨਾਂ ਦਾ ਆਰਾਮ ਵੀ ਜਾਗਣ ਬਰੋਬਰ ਹੈ
ਓਹ ਚਿਰਕਾਲ ਇੱਕ ਹੀ ਮੁਦਰਾ ਵਿੱਚ ਪਈਆਂ ਰਹਿੰਦੀਆਂ
ਇਹਨਾਂ ਬਾਰੇ ਕੁਝ ਵੀ ਕਹਿਣਾ ਅਸੰਭਵ ਏ
ਇਹਨਾਂ ਦੇ ਸਿਰ ਸਿਰਹਾਣਿਆਂ ਨਾਲ ਵੱਜਦੇ ਨੇ

ਇਹਨਾ ਦੇ ਹੰਝੂ ਜੰਗਲ ਦਾ ਰੁਦਨ ਨੇ..ਅਨਗਿਣਤ

ਮੱਛੀਆਂ ਆਪਣੀ ਮਾਯੂਸੀ ਕਿਸੇ ਇਸ਼ਾਰੇ ਨਾਲ ਨਹੀਂ ਦੱਸ ਸਕਦੀਆਂ
ਇਹੋ ਉਸ ਖੁੰਢੀ ਛੁਰੀ ਨੂੰ ਸਹੀ ਦਸਦਾ
ਜੋ ਓਹਨਾਂ ਦੀ ਰੀੜ ਚੀਰਦਿਆਂ
ਓਹਨਾਂ ਦੀ ਪਿੱਠ ਤੋਂ ਸਿਲਮੇ ਸਿਤਾਰੇ ਉਜਾੜ ਦਿੰਦੀ ਹੈ

 

 

2.  ਹਾਥੀ

ਅਸਲ ‘ਚ ਹਾਥੀ ਬੜੇ ਜਜ਼ਬਾਤੀ ਤੇ ਬੇਚੈਨ ਪ੍ਰਾਣੀ ਹੁੰਦੇ
ਓਹ ਕਲਪਨਾ ‘ਚ ਇਸ ਤਰਾਂ ਗੁੰਮ ਰਹਿੰਦੇ ਨੇ
ਕਿ ਓਹਨਾਂ ਨੂੰ ਆਪਣੀ ਖਬਰ-ਸਾਰ ਨਹੀਂ ਰਹਿੰਦੀ
ਜਦੋਂ ਓਹ ਪਾਣੀ ਵਿਚ ਲਹਿੰਦੇ ਨੇ
ਤਾਂ ਆਪਣੀਆਂ ਅੱਖਾਂ ਮੀਚ ਲੈਂਦੇ
ਆਪਦੇ ਪੈਰ ਤੱਕਦਿਆਂ
ਓਹ ਲਾਚਾਰੀ ‘ਚ ਰੋਂਦੇ ਨੇ

ਮੈਂ ਇੱਕ ਹਾਥੀ ਨੂੰ ਜਾਣਦਾ ਹਾਂ
ਜਿਹਨੂੰ ਇੱਕ ਮਰਮਰ ਚਿੜੀ ਨਾਲ ਮੁਹੱਬਤ ਹੋ ਗਈ
ਉਸਦਾ ਵਜਨ ਘੱਟ ਗਿਆ
ਨੀਂਦ ਉੱਡ ਗਈ
ਔਰ ਅੰਤ ਚ ਓਹ ਦਿਲ ਟੁੱਟਣ ਕਾਰਣ ਮਰ ਗਿਆ
ਹਾਥੀਆਂ ਦੇ ਸੁਭਾਅ ਤੋਂ ਅਨਜਾਣ ਲੋਕਾਂ ਕਿਹਾ
ਓਹ ਬਹੁਤ ਮੋਟਾ ਸੀ

3. ਦਿਲ 

ਮਨੁੱਖ ਦੇ ਅੰਦਰੂਨੀ ਅੰਗ
ਗੰਜੇ ਅਤੇ ਥਿੰਦੇ ਹੁੰਦੇ ਹਨ
ਪੇਟ, ਆਂਦਰਾਂ ਤੇ ਫੇਫੜੇ ਗੰਜੇ ਹੁੰਦੇ ਨੇ
ਕੇਵਲ ਦਿਲ ਉੱਤੇ ਵਾਲ ਹੁੰਦੇ ਨੇ
ਸੰਘਣੇ  ਤੇ ਕਦੇ ਕਦੇ ਲੰਮੇ ਵੀ
ਇਹ ਇੱਕ ਮਸਲਾ ਹੈ
ਦਿਲ ਦੀ ਜੱਤ
ਜਲ ਪੌਦਿਆਂ ਦੀ ਤਰਾਂ
ਖੂਨ ਦੇ ਵਗਣ ‘ਚ ਰੁਕਾਵਟ ਪਾਉਂਦੀ ਏ
ਇਹ ਵਾਲ ਅਕਸਰ ਕੀੜਿਆਂ ਨਾਲ ਭਰੇ ਹੁੰਦੇ
ਆਪਣੀ ਪ੍ਰੇਮਣ ਦੇ ਦਿਲ ਦੇ ਕੇਸਾਂ ਚੋਂ
ਬੜੀ ਫੁਰਤੀ ਨਾਲ
ਇਹਨਾਂ ਪਰਜੀਵੀਆਂ ਨੂੰ ਕੱਢਣ ਵਾਸਤੇ
ਤੁਹਾਨੂੰ ਉਸ ਨਾਲ
ਬਹੁਤ ਡੂੰਘਾ ਪ੍ਰੇਮ ਕਰਨਾ ਪਵੇਗਾ

4. ਹੱਥੇਦਾਰ ਕੁਰਸੀਆਂ
ਕਿਸਨੇ ਸੋਚਿਆ ਹੋਵੇਗਾ
ਕਿ ਜੋਸ਼ ਭਰੀ ਗਰਦਨ
ਇੱਕ ਦਿਨ ਕੁਰਸੀ ਦਾ ਹੱਥਾ ਹੋ ਜਾਵੇਗੀ
ਜਾਂ
ਖੁਸ਼ੀ ਨਾਲ ਉੱਡਣ ਲਈ ਬੇਕਰਾਰ ਪੈਰ
ਸਧਾਰਣ ਚਾਰ ਪੈਰ ਬਣ ਕੇ ਖੜੇ ਹੋ ਜਾਣਗੇ ?
ਹੱਥੇਦਾਰ ਕੁਰਸੀਆਂ ਪਹਿਲਾਂ
ਫੁੱਲ-ਖੋਰ ਜੀਵ ਹੁੰਦੀਆਂ ਸਨ
ਅੱਜ ਓਹ ਚੁਪਾਇਆ ਦੀ ਸਭ ਤੋਂ ਨਖਿਧ ਜਾਤ ਹਨ
ਪਤਾ ਨਹੀਂ ਓਹਨਾਂ ਖੁਦ ਨੂੰ ਇੰਝ ਕਿਵੇਂ ਪਾਲਤੂ ਹੋਣ ਦਿੱਤਾ
ਇਹਨਾਂ ਆਪਣੀ ਸਾਰੀ ਜਿੱਦ ਤੇ ਹਿੰਮਤ ਗੁਆ ਲਈ ਹੈ
ਅੱਜ ਓਹ ਬੜੀਆਂ ਹਲੀਮੀ ਚ ਨੇ
ਨਾਂ ਤਾਂ ਇਹਨਾਂ ਕਦੇ ਕਿਸੇ ਨੂੰ ਮਿੱਧਿਆ ਹੈ
ਨਾਂ ਕਿਸੇ ਨਾਲ ਦੌੜ ਲਾਈ ਹੈ
ਇਹਨਾਂ ਨੂੰ ਆਪਣੇ ਨਿਰਜੀਹ ਜੂਨ ਬਾਰੇ ਪਤਾ ਹੈ

ਇਹਨਾਂ ਦੀ ਹਤਾਸ਼ਾ ਇਹਨਾਂ ਦੀ ਚੀੰ ਚੀੰ ਤੋ ਪਤਾ ਲਗਦੀ ਹੈ

5.  ਕੋਈ ਹੋਰ ਸੇਵਾ ਸ਼੍ਰੀ ਮਾਨ
ਜਰੂਰ ! ਕਈ ਕੰਮ ਨੇ
ਤਾਕੀ ਖੋਲ ਦਿਓ
ਸਿਰਹਾਣਾ ਠੀਕ ਕਰ ਦਿਓ
ਚਾਹ ਕੱਪ ‘ਚ ਪਾ ਦਿਓ

–ਇਹ ਸਭ
–ਬਸ ਏਨਾ ਹੀ

ਦੋਹੇਂ ਕੰਮ ਨੇ, ਜਿਆਦਾ ਵੀ
ਕੁਝ ਖਾਸ ਵੀ ਨਹੀਂ

ਕਿਉਂਕਿ ਬੜੇ ਧਿਆਨ ਨਾਲ ਕਰਨੇ ਹਨ ਇਹ ਦੋਹੇਂ ਕੰਮ

ਤਾਕੀ ਖੋਲਣੀ ਹੈ ਸਮੁਚੇ ਬਸੰਤ ਵੱਲੇ
ਤੇ ਸਿਰਹਾਣੇ ਮੁਤਾਬਕ ਕਰਨਾ ਹੈ ਸਿਰ

6. ਲੇਖਾ ਦੇਣ ਦੀ ਕੋਸ਼ਿਸ਼
ਪਹਿਲਾਂ ਤਾਂ ਮੈਂ ਆਪਣਾ ਲੇਖਾ ਦਿਆਂਗਾ
ਆਪਣੇ ਸਿਰ ਤੋ ਸ਼ੁਰੂ ਕਰਦਿਆਂ
ਚੰਗਾ ਹੋਵੇਗਾ
ਕਿ ਆਪਣੇ ਪੈਰ ਤੋਂ
ਜਾਂ ਫਿਰ ਹਥ ਤੋਂ ਹੀ
ਆਪਣੇ ਖੱਬੇ ਹੱਥ ਦੀ ਚੀਚੀ ਤੋਂ ਸ਼ੁਰੂ ਕਰਕੇ

ਬੜੇ ਮੋਹ ਵਾਲੀ ਹੈ
ਮੇਰੀ ਚੀਚੀ
ਥੋੜਾ ਅੰਦਰ ਨੂੰ ਮੁੜੀ ਹੋਈ
ਨਹੁੰ ਤੇ ਮੁਕਦੀ
ਤਿੰਨ ਹਿੱਸਿਆਂ ‘ਚ ਬਣੀ ਹੈ ਇਹ
ਸਿੱਧਾ ਮੇਰੀ ਤਲੀ ਚੋਂ ਨਿਕਲਦੀ ਹੋਈ
ਏਹਦਾ ਵੱਸ ਚਲਦਾ
ਤਾਂ ਇਹ ਵੱਡਾ ਜਿਹਾ ਕੀੜਾ ਹੋ ਜਾਂਦੀ

ਅਦਭੁਤ ਉਂਗਲ ਹੈ ਇਹ
ਸਾਰੀ ਦੁਨੀਆ ਤੋਂ ਵਖਰੀ
ਖੱਬੇ ਹਥ ਦੀ ਚੀਚੀ
ਜਿਹੜੀ
ਮੈਨੂੰ ਬਖਸ਼ੀ ਗਈ

ਖੱਬੇ ਹਥ ਦੀਆਂ ਬਾਕੀ ਛੋਟੀਆਂ ਉਂਗਲਾਂ
ਭਾਵ ਵਿਹੂਣੀਆਂ ਅਮੂਰਤ ਨੇ
ਸਾਡਾ ਜਨਮ ਦਿਨ ਇੱਕੋ ਦਿਨ ਹੈ
ਇੱਕ ਹੀ ਦਿਨ ਮਰਨਾ ਹੈ ਅਸਾਂ
ਔਰ ਇੱਕੋ ਜਿਹਾ ਇੱਕਲਾਪਾ ਸਾਡਾ

ਸਿਰਫ ਮਟਮੈਲੀਆਂ ਨਾੜਾਂ ਦੀ ਜਾਂਚ ਚ ਲੱਗਾ
ਲਹੂ ਹੀ
ਦੋ ਵਖਰੇ ਕੰਢਿਆਂ ਨੂੰ ਜੋੜਦਾ ਹੈ
ਆਪਸੀ ਸਹਮਤੀ ਦੇ ਇੱਕ ਸੂਤਰ ਵਿਚ

7.  ਚੀਜਾਂ

ਬੇਜਾਨ ਵਸਤਾਂ ਹਮੇਸ਼ਾ ਸਹੀ ਹੁੰਦੀਆਂ ਨੇ
ਮੰਦ ਭਾਗ ਕਿ ਓਹਨਾਂ ਤੇ ਕੋਈ ਬੱਜ ਨਹੀਂ ਲਾਇਆ ਜਾ ਸਕਦਾ
ਮੈਂ ਕਦੇ ਕਿਸੇ ਕੁਰਸੀ ਨੂੰ
ਦੂਜੀ ਕੁਰਸੀ ਤੇ ਆਪਣਾ ਭਾਰ ਸੁੱਟਦਿਆਂ ਨਹੀਂ ਵੇਖਿਆ
ਨਾ ਕਿਸੇ ਪਲੰਗ ਨੂੰ ਪਿਛਲੇ ਪੈਰੀਂ ਖੜੇ ਵੇਖਿਆ
ਤੇ ਮੇਜ
ਬਾਵਜੂਦ ਥੱਕੇ ਹੋਣ ਦੇ
ਓਹ ਆਪਣੇ ਗੋਡੇ ਮੋੜਨ ਦੀ ਹਿੰਮਤ ਨਹੀਂ ਕਰਦੇ
ਮੈਨੂੰ ਲਗਦਾ
ਜਿਵੇਂ ਇਹ ਤਮਾਮ ਚੀਜਾਂ
ਨਸੀਹਤ ਦੇਣ ਦੇ ਵਿਚਾਰ ਤੋਂ
ਸਾਡੀ ਅਸਿਥਰਤਾ ਲਈ ਸਾਨੂੰ
ਲਾਹਨਤ ਪਾਉਂਦੀਆਂ ਨੇ

ਅਨੁਵਾਦ: ਮੋਨਿਕਾ ਕੁਮਾਰ
ਸੰਪਰਕ: 94175 32822
ਧਰਤੀ ਮਾਂ ਦਾ ਪੁੱਤ – ਜਸਵੀਰ ਸਿੱਧੂ
ਪੁਕਾਰ ਪੰਜਾਬੀ ਦੀ –ਮਲਕੀਅਤ ਸਿੰਘ ਸੰਧੂ
ਹੁਣ ਨਹੀਂ ਫ਼ੇਰ ਕਦੇ…. -ਨਿਰਮਲ ਦੱਤ
ਜਿਹਾਦ ਦੀ ਅੱਗ – ਕਰਨ ਬਰਾੜ ਹਰੀ ਕੇ ਕਲਾਂ
ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਡਿਜੀਟਲ ਇੰਡੀਆ: ਇਕ ਹੋਰ ਨਵਉਦਾਰਵਾਦੀ ਹਮਲਾ -ਮਨਦੀਪ

ckitadmin
ckitadmin
October 29, 2015
ਠੰਡੇ ਮੁਰਦਾਘਰ -ਗੋਵਰਧਨ ਗੱਬੀ
ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ‘ਕਿੱਸਾ ਪੰਜਾਬ’ – ਬਿੰਦਰਪਾਲ ਫ਼ਤਿਹ
ਕੀ ਭਾਰਤ ਇੱਕ ਗਣਤੰਤਰ ਹੈ? – ਐੱਸ. ਸੁਰਿੰਦਰ ਇਟਲੀ
ਗੁਰਨਾਮ ਗਿੱਲ ਦੀਆਂ ਦੋ ਗ਼ਜ਼ਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?