ਮੇਰੇ ਯਾਰ ਦੋਸਤ ਕਹਿੰਦੇ ਹਨ
ਤੂੰ ਖੜ – ਖੜ ਕਰਦੇ
ਟੁੱਟੇ ਸਾਈਕਲ “ਤੇ
ਨਾ ਘੁੰਮਿਆ ਕਰ
ਬੰਦੇ ਦੀ ਪਰਸਨੈਲਿਟੀ ਨਹੀਂ ਰਹਿੰਦੀ
ਕੀ ਸਮਾਂ ਆ ਗਿਆ ਹੈ
ਬੰਦੇ ਦੀ ਪਰਸਨੈਲਿਟੀ
ਉਸ ਦੇ ਵਾਹਨ ਤੋਂ …
ਮਾਪੀ ਜਾਂਦੀ ਹੈ ।
ਮੇਰੇ ਅਮੀਰ ਦੋਸਤ ਕਹਿੰਦੇ ਨੇ
ਤੂੰ ਕੋਈ ਮੋਟਰ ਸਾਈਕਲ
ਗੱਡੀ – ਗੁੱਡੀ ਰੱਖ
ਤਾਂ ਕਿਤੇ ਜਾ ਕੇ ਕੋਈ
ਨੱਢੀ ਸੈਟੱ ਹੋਊਗੀ
ਕੀ ਸਮਾਂ ਆ ਗਿਆ ਹੈ
ਨੱਢੀ ਵੀ ਗੱਡੀ ਦੇਖ ਕੇ
ਸੈਟੱ ਹੁੰਦੀ ਹੈ ।
ਇਹ ਸਭ ਤਾਂ ਠੀਕ ਹੈ ਦੋਸਤ…
ਪਰ ਕਿਸੇ ਮਹਿੰਗੀ ਗੱਡੀ ’ਤੇ
ਚੜ੍ਹਨ ਨਾਲ
ਪਰਸਨੈਲਿਟੀ ਮੇਰੀ ਨਹੀਂ
ਗੱਡੀ ਦੀ ਹੀ ਹੋਵੇਗੀ
ਤੇ ਨੱਢੀ ਵੀ
ਮੇਰੇ ਨਾਲ ਨਹੀਂ
ਗੱਡੀ ਨਾਲ ਹੀ ਸੈੱਟ ਹੋਵੇਗੀ
ਮੈਂ ਪਰਸਨੈਲਿਟੀ
ਉਧਾਰੀ ਨਹੀਂ ਲੈਣੀ
ਆਪਣੀ ਖੁਦ ਬਣਾਉਣੀ ਹੈ ।
ਮੈਨੂੰ ਜਾ ਤੈਨੂੰ
ਕੋਈ ਫਾਇਦਾ ਹੋਵੇ ਨਾ ਹੋਵੇ
ਹੋ ਸਕਦਾ ਹੈ
ਇਹ ਇੱਕ ਤਰਫੀ ਹੀ ਹੋਵੇ
ਤੇਰਾ ਚਿਹਰਾ ਵੀ ਤਾਂ
ਰੋਜ਼ ਰੰਗ ਵਟਾਉਂਦਾ ਰਹਿੰਦਾ ਹੈ
ਪਰ ਮੇਰੇ ਯਾਰਾਂ – ਦੋਸਤਾਂ
ਪਾਠਕਾਂ ਨੂੰ
ਫਾਇਦਾ ਜ਼ਰੂਰ ਹੈ
ਮੈ ਚੋਰ
ਕਦੇ ਤੇਰੇ ਚਿਹਰੇ ਚੋਂ…
ਕਦੇ ਤੇਰੇ ਨੈਣਾਂ ਚੋਂ…
ਕਵਿਤਾ ਚੁਰਾਉਂਦਾ
ਰਹਿੰਦਾ ਹਾਂ
ਉਹਨਾਂ ਨੂੰ ਸੁਣਾਉਂਦਾ ਰਹਿੰਦਾ ਹਾਂ ।
***
ਲੋੜ
ਸਾਡੇ ਘਰ
ਮੇਰੇ ਤੇ ਮਾਪਿਆਂ ਦੇ
ਵਿਚਾਰਾਂ ਦੀ ਜੰਗ
ਹਰ ਰੋਜ਼ ਚੱਲਦੀ ਰਹਿੰਦੀ ਹੈ
ਉਹਨਾਂ ਨੂੰ
ਸਰਵਣ ਪੁੱਤ ਚਾਹੀਦੈ
ਪਰ ਉਹ ਨਹੀਂ ਜਾਣਦੇ
ਸਰਵਣ ਪੁੱਤ ਸ਼ਾਂਤ ਸਮਿਆਂ ਵਿਚ
ਆਜ਼ਾਦੀ ਵਿਚ
ਬਣਿਆ ਜਾਂਦਾ ਹੈ
ਹਾਲੇ ਆਪਣਾ ਦੇਸ਼ ਆਜ਼ਾਦ ਨਹੀਂ
ਇਹ ਭ੍ਰਿਸ਼ਟਾਚਾਰ, ਗਰੀਬੀ,
ਅਨਪੜ੍ਹਤਾ, ਮਾਨਸਿਕ ਤੌਰ “ਤੇ
ਗੁਲਾਮ ਹੈ
ਏਸ ਲਈ ਮੈਂ
ਸਰਵਣ ਪੁੱਤ ਨਹੀਂ
ਬਣ ਸਕਦਾ
ਜਦੋਂ ਮੇਰੇ ਦੇਸ਼ ਨੂੰ
ਲੋੜ ਹੈ ਅੱਜ ਵੀ
ਭਗਤ ਸਿੰਘ ਹੁਰਾਂ ਦੀ
ਮਾਫ ਕਰਨਾ ਮਾਪਿਓ
ਸਗੋਂ ਮੈਂ ਚਾਹੁੰਨਾਂ
ਤੁਸੀਂ ਸਰਵਣ ਦੇ ਨਹੀਂ
ਭਗਤ ਸਿੰਘ ਦੇ
ਮਾਪੇ ਬਣ ਕੇ ਦਿਖਾਓ
ਸੁੱਤੇ ਭਗਤ ਸਿੰਘਾਂ
ਨੂੰ ਜਗਾੳ ।
***
ਗ਼ਮਜ਼ਰੂਰੀ ਨਹੀਂ ਹੈ
ਹੱਸਦੇ ਬੰਦੇ ਨੂੰ ਨਾ ਗ਼ਮ ਹੋਵੇ
ਜ਼ਰੂਰੀ ਨਹੀਂ ਹੈ
ਦੁਖੀ ਬੰਦੇ ਦੀ ਅੱਖ ਨਮ ਹੋਵੇ ।
ਜ਼ਰੂਰੀ ਨਹੀਂ ਹੈ
ਗ਼ਮ ਬਿਆਨ ਹੋਵੇ ।
ਜ਼ਰੂਰੀ ਨਹੀਂ ਹੈ
ਗ਼ਮ ਕਿਸੇ ਦਾ ਕਿਸੇ ਨਾਲੋਂ ਘੱਟ ਹੋਵੇ ।
ਹੋ ਸਕਦਾ ਹੈ ਗ਼ਮ ਦੱਸਣਾ
ਉਹਦੇ ਸ਼ਬਦਾਂ ਦੇ ਨਾ ਵੱਸ ਹੋਵੇ ।
***
ਸੁਣ ਸਾਥੀਸੁਣ ਸਾਥੀਅਸੀਂ ਉਹ ਸ਼ਰਾਬੀ
ਨਹੀਂ ਬਣਨਾ
ਜੋ ਕਹਿੰਦੈ
ਮੈਂ ਪੀ ਕੇ
ਡਿੱਗਦਾ ਨਹੀਂ
ਡਿੱਗਦਾ ਹਾਂ
ਤਾਂ ਨਾਲੀ ਚ ਨਹੀਂ
ਜੇ ਨਾਲੀ “ਚ
ਤਾਂ
ਕੋਈ ਕੁੱਤਾ
ਮੇਰਾ ਮੂੰਹ ਨਹੀਂ
ਚੱਟ ਸਕਦਾ
ਸੁਣ ਸਾਥੀ
ਅਸੀਂ ਉਹ ਸ਼ਰਾਬੀ
ਬਣਨੈ
ਜੋ ਦੇਸ਼ ਪਿਆਰ
ਲਈ ਜੀਏ ਮਰੇ
ਹਰ ਮਾੜੀ ਅੱਖ
ਉਹਤੋ ਂਡਰੇ
ਸਿਸਟਮ ਵਿਚਲੇ
ਕੀੜੇ
ਸਾਡੀ ਸ਼ਰਾਬ ਨਾਲ
ਸੜ ਜਾਣ
ਅਸੀ ਂਉਹ ਸ਼ਰਾਬੀ
ਬਣਨੈ
ਜੋ ਭਗਤ ਸਿੰਘ
ਸੁਖਦੇਵ, ਕਰਤਾਰ ਤੇ
ਰਾਜਗੁਰੂ ਬਣੇ ਸਨ
ਜੇ ਅਸੀਂ
ਰੁਲ ਵੀ ਗਏ
ਬਣ ਕੰਡੇ
ਸਦਾ ਉਹਨਾਂ ਦੇ
ਚੁਭਦੇ ਰਵ੍ਹਾਂਗੇ
ਜੋ…
ਮਿੱਧ ਕੇ
ਤੁਰਦੇ ਨੇ
ਦੇਸ਼ ਦੀ
ਰਗ ਰਗ ਨੂੰ
ਜੋ ਮਿੱਧ ਕੇ
ਤੁਰਦੇ ਨੇ
ਸਾਡੇ ਗਰੀਬ ਮਾਪਿਆਂ ਨੂੰ
ਸਾਡੇ
ਭੈਣ ਭਰਾਵਾਂ ਨੂੰ
ਸਾਡੇ
ਸੁਪਨਿਆਂ ਨੂੰ
ਜੋ
ਡੰਗਦੇ ਰਹਿੰਦੇ ਨੇ
ਦੇਸ਼ ਦੀ
ਰਗ ਰਗ ਨੂੰ
ਅਸੀਂ
ਉਹਨਾਂ ਦੇ
ਚੁਭਦੇ ਰਹਿਣਾ ਹੈ
ਇਸ ਸਿਸਟਮ ਦਾ
ਬਦਲਿਆ ਰੂਪ
ਲੈਣਾ ਹੈ ।
***
ਵਿਡੰਬਣਾਤੇਰੇ ਨੇੜੇਆਉਣਾ ਚਾਹੁੰਦਾ ਸੀ
ਹੋ ਕਿੰਨਾ
ਦੂਰ ਗਿਆ
ਅੱਜ ਆਪਣੇ ਹੱਥੀ ਂ…
ਹੋ ਮਜਬੂਰ ਗਿਆ
ਪੁਰਾਣੇ ਨੂੰ ਬਚਾਉਣ ਲਈ
ਮੈ ਨਵਾਂ ਰਿਸ਼ਤਾ
ਨਾ ਜੋੜ ਸਕਿਆ
ਇਸ ਬਾਰੇ ਸੋਚਦਾ ਹਾਂ
ਮੈਂ ਕਿੰਨਾ
ਕਮਜੋਰ ਹੋ ਗਿਆ
ਬੱਸ ਇੱਕ
ਖਾਹਿਸ਼ ਹੈ
ਤੈਨੂੰ ਨਾ ਗੁਆਉਣ ਦੀ
ਜੋ ਮਰਜ਼ੀ
ਸਮਝ ਲੈ, ਜਾਣ ਲੈ
ਤੈਨੂੰ ਗੁਆਉਣ ਦੇ ਡਰੋਂ …
ਮੈ ਤਾਂ ਖੁਦ
ਚੂਰ ਹੋ ਗਿਆ
ਮੈ ਤਾਂ
ਲਿਖਦਾ ਰਹਿਨਾਂ
ਮੇਰੇ ਮਨ ਦੀ ਵਿਡੰਬਣਾ
ਇਸ ਵਿਡੰਬਣਾ ਕਰਕੇ
ਹੀ ਮਸ਼ਹੂਰ ਹੋ ਗਿਆ ।
***
ਕਿੰਨੇ ਹੀ ਧੋਖੇਬਾਜ਼
ਕਿੰਨੇ ਹੀ
ਦਿਲ ਦੇ ਕਾਲੇ ਨੇ
ਅਸੀਂ ਵੀ ਕਦੇ
ਹਾਰੇ ਨਹੀਂ
ਸਦਾ ਹਿੱਕ “ਤੇ
ਦੀਵੇ ਬਾਲੇ ਨੇ ।
***
ਅਜਬ ਕਹਾਣੀ
ਬੱਸ ਸਟੈਂਡ
ਰੇਲਵੇ ਸਟੇਸ਼ਨ
ਹਵਾਈ ਅੱਡਿਆਂ
ਦੀ ਵੀ ਅਜਬ ਕਹਾਣੀ ਹੈ
ਹਰ ਇਕ ਦੀਆਂ ਅੱਖਾਂ ਵਿਚ
ਸਾਗਰ – ਸਾਗਰ ਪਾਣੀ ਹੈ
ਕੋਈ ਖੁਸ਼ੀ ਦੇ ਸਾਗਰ ਵਿਚ
ਡੁੱਬ ਰਿਹਾ ਹੈ
ਕੋਈ ਗਮ ਦੇ
ਇਹ ਕੈਸੀਆਂ ਥਾਵਾਂ ਹਨ
ਜਿੱਥੇ ਇੱਕ ਪਾਸੇ ਖੁਸ਼ੀ
ਦੂਜੇ ਪਾਸੇ ਗ਼ਮ ਦੀ ਕਹਾਣੀ ਹੈ ।
***
ਸੁਲਗਦੀਆਂ ਨਜ਼ਮਾਂਅੱਧੀ ਰਾਤੀਂ
ਸੁਲਗਦੀਆਂ ਨਜ਼ਮਾਂ
ਮੈਂ ਕਲੇਜੇ ਵਿਚ
ਦਫ਼ਨ ਕਰਦਾ ਰਹਿੰਦਾ ਹਾਂ
ਸੋਚਦਾ ਹਾਂ
ਕਿਤੇ ਕਾਗਜ਼ ਨਾ ਮੁੱਕ ਜਾਣ
ਸੁਲਗਦੀਆਂ ਨਜਮਾਂ ਨਾਲ
ਆਪ ਹੀ ਸੜਦਾ ਰਹਿੰਦਾ ਹਾਂ ।
***
ਦਵੰਦਮੈਂ ਜ਼ਿੰਦਗੀ ਦੇ
ਕੈਸੇ ਦੋਰਾਹੇ “ਤੇ ਖੜੀ ਹਾਂ
ਤੇਰੇ ਵੱਲ ਆਉਂਦੀ ਹਾਂ
ਤਾਂ
ਪਿਉ ਦੀ ਪੱਗ
ਆਪਣੇ ਆਪ
ਪੈਰਾਂ ਵਿਚ ਅੜਦੀ ਹੈ
ਦੂਜੇ ਪਾਸੇ ਜਾਂਦੀ ਹਾਂ
ਤਾਂ
ਦਿਲ ਚੰਦਰਾ
ਪੈਰਾਂ ਵਿਚ ਰੁਲਦਾ ਹੈ
ਖੁਦ ਨਵਾਂ ਰਾਹ
ਬਣਾਉਦੀ ਹਾਂ
ਤਾਂ
ਅਧੂਰੀ ਰਹਿ ਜਾਂਦੀ ਹਾਂ
ਦੇਖ ਮੇਰਾ ਦੁਖਾਂਤ ਕੀ ਹੈ
ਨਾ ਤੈਨੂੰ ਛੱਡ ਸਕਾਂ
ਨਾ ਮਾਪਿਆਂ ਨੂੰ
ਨਾ ਹੀ ਖੁਦ ਨੂੰ ।


