By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸ਼ਹੀਦ ਭਗਤ ਸਿੰਘ ਦੀ ਸਿਆਸੀ ਪ੍ਰਸੰਗਿਕਤਾ ਬਾਰੇ -ਰਾਜੇਸ਼ ਤਿਆਗੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸ਼ਹੀਦ ਭਗਤ ਸਿੰਘ ਦੀ ਸਿਆਸੀ ਪ੍ਰਸੰਗਿਕਤਾ ਬਾਰੇ -ਰਾਜੇਸ਼ ਤਿਆਗੀ
ਨਜ਼ਰੀਆ view

ਸ਼ਹੀਦ ਭਗਤ ਸਿੰਘ ਦੀ ਸਿਆਸੀ ਪ੍ਰਸੰਗਿਕਤਾ ਬਾਰੇ -ਰਾਜੇਸ਼ ਤਿਆਗੀ

ckitadmin
Last updated: August 5, 2025 8:37 am
ckitadmin
Published: September 28, 2014
Share
SHARE
ਲਿਖਤ ਨੂੰ ਇੱਥੇ ਸੁਣੋ

ਅਨੁਵਾਦ: ਰਾਜਿੰਦਰ ਕੁਮਾਰ

ਸਾਡੇ ਸਮਿਆਂ ‘ਚ ਇਹ ਵਾਰ ਵਾਰ ਸੁਣਨ ਨੂੰ ਆਇਆ ਹੈ ਕਿ ਸਰਮਾਏਦਾਰ ਹਾਕਮ ਜਮਾਤਾਂ ਅਤੇ ਭਾਰਤ ‘ਚ  ਉਹਨਾਂ ਦੀ ਹਕੂਮਤ ਨੇ ਜਾਣ ਬੁਝ ਕੇ ਭਗਤ ਸਿੰਘ ਦੇ ਵਿਚਾਰਾਂ ਦੇ ਇਨਕਲਾਬੀ ਸਾਰਤੱਤ ਨੂੰ ਦਬਾਇਆ ਹੈ। ਬੇਸ਼ਕ ਇਹ ਸੱਚ ਹੈ। ਪਰ ਇਹ ਅਧੂਰਾ ਸੱਚ ਹੈ। ਸਾਰਾ ਸੱਚ ਇਹ ਹੈ ਕਿ ਸਤਾਲਿਨਵਾਦੀ ਕਮਿਊਨਿਸਟ ਇੰਟਰਨੈਸ਼ਨਲ ਅਤੇ ਉਸ ਨਾਲ਼ ਜੁੜੇ ਤੱਤ ਵੀ ਇਹਨਾਂ ਨੂੰ ਦਬਾਉਣ ‘ਚ ਬਰਾਬਰ ਦੇ ਸਾਂਝੀਦਾਰ ਹਨ। ਦੋਵਾਂ ਹੀ ਹਾਲਤਾਂ ‘ਚ ਦਮਨ ਪਹਿਲਾਂ ਤੋਂ ਹੀ ਵਿਉਂਤਿਆਂ ਅਤੇ ਦੋਨਾਂ ਨੂੰ ਫ਼ਾਇਦਾ ਦੇਣ ਵਾਲ਼ਾ ਸੀ। ਜਦੋਂ ਕਿ ਸਰਮਾਏਦਾਰ ਭਗਤ ਸਿੰਘ ਅਤੇ ਉਸਦੇ ਵਿਚਾਰਾਂ ਨੂੰ ਕੌਮਵਾਦ ਅਤੇ ਦੇਸ਼ਭਗਤੀ ਦੇ ਧੁੰਦਲੇ ਰੰਗਾਂ ‘ਚ ਪੇਸ਼ ਕਰਦਾ ਹੈ ਤਾਂ ਸਤਾਲਿਨਵਾਦੀ ਲੀਡਰਸ਼ੀਪ ਉਸਨੂੰ ਇਕ ਅਜਿਹੇ ਇਨਕਲਾਬੀ ਦੇ ਰੂਪ ‘ਚ ਪੇਸ਼ ਕਰਦਾ ਹੈ, ਜਿਹੜਾ ਸਮਾਜਵਾਦ, ਇਨਕਲਾਬ, ਸੋਵਿਅਤ ਸੰਘ ਅਤੇ ਲੈਨਿਨ ਨਾਲ਼ ਹਮਦਰਦੀ ਰੱਖਦਾ ਹੈ।

 

ਕੀ ਭਗਤ ਸਿੰਘ ਆਪਣੇ ਸਮੇਂ ਦੇ ਦਫ਼ਤਰੀ ਸਮਾਜਵਾਦ ਨਾਲ਼ ਸਬੰਧ ਰੱਖਦਾ ਸੀ, ਜਿਹੜਾ ਸਤਾਲਿਨਵਾਦੀ ਕੋਮਿਨਟਰਨ ਦੇ ਮੁਖ ਸੋਮੇ ਤੋਂ ਨਿਕਲਦਾ ਸੀ। ਤਦ ਉਸਨੂੰ ਸਮਾਜਵਾਦ ਦੇ ਦਫ਼ਤਰੀ ਸੋਮੇ ਤੋਂ ਵੱਖ ਰਹਿਣ ਦੀ ਕੀ ਲੋੜ ਸੀ ਜਿਹੜਾ ਕਿ ਆਪਣੇ ਆਪ ‘ਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੇ ਰੂਪ ‘ਚ ਮੌਜੂਦ ਸੀ। ਸਤਾਨਿਵਾਦੀ ਕੋਮਿਨਟਰਨ ਦੀ ਇਹ ਪਾਰਟੀ ਆਪਣੇ ਸਮੇਂ ਦੇ ਭਗਤ ਸਿੰਘ ਵਰਗੇ ਸਰਗਰਮ ਇਨਕਲਾਬੀਆਂ ਨੂੰ ਪ੍ਰਭਾਵਿਤ ਕਰਨ ‘ਚ ਕਿਉਂ ਅਸਫਲ ਰਹੀ ਅਤੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਨਹੀਂ ਲੈ ਸਕੀ। ਕਿਉਂ ਸੰਵੇਦਨਸ਼ੀਲ ਨੌਜਵਾਨਾਂ ਦੀ ਪੀੜੀ, ਇਸਦੀ ਅਪੀਲ ਨੂੰ ਨਕਾਰਦੇ ਹੋਏ ਦਹਿਸ਼ਤਗਰਦੀ ਦੇ ਆਤਮਘਾਤੀ ਰਾਹ ਅਤੇ ਖਤਰਨਾਕ ਸਿਆਸੀ ਆਦਰਸ਼ਵਾਦ ਵੱਲ ਚੱਲੀ ਗਈ। ਇਹ ਸਵਾਲ ਸਿਆਸੀ ਮਤਭੇਦਾਂ ਦੇ ਕੇਂਦਰੀ ਨੁਕਤੇ, ਜਿਹੜਾ ਕਿ ਅਸਲ ‘ਚ ਇੱਕ ਪਾਸੇ ਇਨਕਲਾਬੀ ਮਾਰਕਸਵਾਦ ਅਤੇ ਦੂਜੇ ਪਾਸੇ ਇਸਦੇ ਸਤਾਲਿਨਵਾਦੀ ਵਿਅੰਗ-ਚਿੱਤਰ- ਮੈਨਸ਼ਵਿਜ਼ਮ ਦਾ ਪੂਨਰ ਦੇ ਰੂਪ ‘ਚ ਮੌਜੂਦ ਸਨ ਨੂੰ ਸ਼ਾਮਿਲ ਕਰਦਾ ਹੈ।

 

 

ਭਗਤ ਸਿੰਘ ਦੇ ਵਿਚਾਰ ਅਤੇ ਲਿਖਤਾਂ ਤੱਤਕਾਲੀ ਕਮਿਊਨਿਸਟਾਂ ਦੀ ਨਵੀਂ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕਰਨ ਦੀ ਨਾਕਾਮਯਾਬੀ ‘ਤੇ ਮੁੰਕਮਲ ਚਾਨਣਾ ਪਾਉਂਦੀਆਂ ਹਨ। ਕੋਮਿਨਟਰਨ ਦੇ ਮਾਰੂ ਪ੍ਰਭਾਅ ਹੇਠ ਕੰਮ ਕਰਦੇ ਸੀਪੀਆਈ ਦੀ ਲੀਡਰਸ਼ੀਪ ਕੋਈ ਸਥਿਰ ਇਨਕਲਾਬੀ ਪਾਲਿਸੀ ਬਣਾਉਣ ‘ਚ ਨਾਕਾਮ ਰਹੀ।  ਵੀਹਵੀ ਸਦੀ ਦੇ ਦੂਜੇ ਦਹਾਕੇ ਦੇ ਅੱਧ ਤੱਕ ਸਤਾਲਿਨਵਾਦੀਆਂ ਦੇ ਸਿੱਧੇ ਨਿਰਦੇਸ਼ਾਂ ਹੇਠ ਇਸਦੀ ਅਗਵਾਈ ਹੋਰ ਅਤੇ ਹੋਰ ਇਸ ਗੱਲ ‘ਤੇ ਸਹਿਮਤ ਹੁੰਦੀ ਗਈ ਕਿ ਅਜਾਦੀ ਸੰਘਰਸ਼ ਇਨਕਲਾਬ ਦੀ ਬੁਰਜੂਆ ਜਮਹੂਰੀ ਸਟੇਜ ਦੇ ਤੌਰ ‘ਤੇ ਲੜਿਆ ਜਾਵੇਗਾ, ਉਹਨਾਂ ਮੁਤਾਬਕ ਜਿਸਦੀ ਉਦਾਰ ਬੁਰਜੂਆਜੀ ਗਾਂਧੀ ਦੀ ਅਗਵਾਈ ਹੇਠ ਇਨਕਲਾਬ ਦੀ ਸੁਭਾਵਿਕ ਆਗੂ ਹੋਵੇਗੀ ਅਤੇ ਮਜ਼ਦੂਰ ਜਮਾਤ ਇਸ ਲੀਡਰਸ਼ੀਪ ਨੂੰ ”ਧੱਕੋ ਅਤੇ ਪਿੱਛੇ ਚੱਲੋ” ਲਈ ਸੀ। ਸਾਰਾ ਜ਼ੋਰ, ਕੋਮਿਨਟਰਨ ਦੀਆਂ ਨੀਤੀਆਂ ਮੁਤਾਬਕ ਕੌਮੀ ਬੁਰਜੂਆਜੀ ਨੂੰ ਖੱਬੇ ਪੱਖ ਵੱਲ ਹੋਰ ਅਤੇ ਹੋਰ ਪ੍ਰਭਾਵਿਤ ਕਰਨ ਲਈ ਰਿਹਾ ਬਜਾਏ ਇਸਦੇ ਵਿਰੁੱਧ ਸੱਤਾ ‘ਤੇ ਕਬਜ਼ੇ ਕਰਨ ਦਾ ਦਾਅਵਾ ਕਰਨ ਲਈ। ਕੌਮੀ ਬੁਰਜੂਆਜ਼ੀ ਉਹਨਾਂ ਮੁਤਾਬਕ ਜਿਵੇਂ ਕਿ ਕੋਮਿਨਟਰਨ ਦੁਆਰਾ ਸਿਖਾਇਆ ਗਿਆ ਸੀ ਇਨਕਲਾਬ ਦੀ  ਆਗੂ ਅਤੇ ਸੁਭਾਵਿਕ ਸਮਰਥਕ ਸੀ ਭਾਰਤੀ ਕੌਮੀ ਕਾਂਗਰਸ ਉਹਨਾਂ ਲਈ ਮਾਰਕਸਵਾਦੀਆਂ ਅਤੇ ਕੌਮੀ ਸਰਮਾਏਦਾਰਾਂ ਦਰਮਿਆਨ ਸਿਆਸੀ ਮਕਸਦ ਲਈ ਏਕਤਾ ਦੀ ਅਸਲੀ ਇਮਾਰਤ ਸੀ।

ਭਗਤ ਸਿੰਘ ਨੇ ਸਤਾਲਿਨਵਾਦੀ ਕੋਮਿਨਟਰਨ ਰਾਹੀਂ ਪੇਸ਼ ਕੀਤੇ ਇਸ ਨਕਲੀ ਸਿਧਾਂਤ ਦਾ ਦਿੜਤਾ ਨਾਲ਼ ਵਿਰੋਧ ਕੀਤਾ। ਸਤਾਲਿਨਵਾਦੀਆਂ ਵਾਗੂੰ ਕੌਮੀ ਸਰਮਾਏਦਾਰਾਂ ਦੇ ਰੋਲ ‘ਤੇ ਉਸਨੂੰ ਕੋਈ ਭਰਮ ਨਹੀਂ ਸੀ। ਭਗਤ ਸਿੰਘ ਨੇ ਸੱਪਸ਼ਟ ਤੌਰ ‘ਤੇ  ਨਿਸ਼ਚਿਤ ਕੀਤਾ ਸੀ ਕਿ ਦੇਸ਼ੀ ਅਤੇ ਵਿਦੇਸ਼ੀ ਸਰਮਾਏਦਾਰਾਂ ‘ਚ ਕੋਈ ਫ਼ਰਕ ਨਹੀਂ ਹੈ। ਉਸ ਲਈ ਸਰਮਾਏਦਾਰਾਂ ਦੀ ਹਕੂਮਤ ਭਾਵੇਂ ਉਹ ਦੇਸ਼ੀ ਜਾਂ ਵਿਦੇਸ਼ੀ ਹੋਵੇ ਇੱਕ ਹੀ ਚੀਜ਼ ਸੀ। ਬਸਤੀਵਾਦ ਅਤੇ ਸਾਮਰਾਜਵਾਦ, ਭਗਤ ਸਿੰਘ ਲਈ ਸਿਰਫ਼ ਵਿਦੇਸ਼ੀ ਸਰਮਾਏਦਾਰਾ ਦੀ ਹਕੂਮਤ ਨਹੀਂ ਸੀ ਜਿਹੜੀ ਕਿ ਅਧੀਨ ਮੁਲਕ ਦੀਆਂ ਸਾਰੀਆਂ ਜਮਾਤਾਂ ਦੀ ਬਰਾਬਰ ਦੀ ਦੁਸ਼ਮਣ ਹੈ ਜਿਵੇਂ ਕਿ ਸਤਾਲਿਨਵਾਦੀਆਂ ਰਾਹੀਂ ਪ੍ਰਚਾਰਿਆ ਗਿਆ, ਪਰ ਇਹ ਸੰਸਾਰ ਸਰਮਾਏਦਾਰੀ ਦੀ ਸਾਰੇ ਮੁਲਕਾਂ ਦੇ ਕਿਰਤੀਆਂ ਦੇ ਉੱਤੇ ਸਿੱਧੀ ਹਕੂਮਤ ਸੀ। ਭਗਤ ਸਿੰਘ ਆਪਣੇ ਪ੍ਰਤੱਖ ਬੋਧ ਵਿੱਚ ਪੂਰੀ ਤਰ੍ਹਾਂ ਸੱਪਸ਼ਟ ਸੀ ਕਿ ਵਿਦੇਸ਼ੀ ਸਰਮਾਏਦਾਰਾਂ ਦੀ ਥਾਂ ਦੇਸ਼ੀ ਸਰਮਾਏਦਾਰਾਂ ਦੀ ਥਾਂ ਬਦਲੀ ਕੋਈ ਅਸਲ ਇਨਕਲਾਬ ਨਹੀਂ ਲਿਆ ਸਕਦੀ। ਉਸਨੇ ਲਿਖਿਆ ‘ਇਨਕਲਾਬੀ ਪ੍ਰੋਗਰਾਮ ਦਾ ਮਸੌਦਾ- ਨੌਜਵਾਨ ਸਿਆਸੀ ਕਾਰਕੁਨਾਂ ਨੂੰ ਪੱਤਰ’ – ”ਜੇਕਰ ਤੁਸੀਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਲਈ ਉਹਨਾਂ ਕੋਲ ਜਾ ਰਹੇ ਹੋ ਤਾਂ ਮੈਂ ਤੁਹਾਨੂੰ ਸਲਾਹ ਦਿਆਂਗਾ ਕਿ ਉਹ ਤੁਹਾਡੇ ਭਾਵੁਕ ਭਾਸ਼ਣਾਂ ਨਾਲ਼ ਮੂਰਖ਼ ਨਹੀਂ ਬਣ ਸਕਦੇ। ਉਹ ਸੱਪਸ਼ੱਟ ਤੌਰ ‘ਤੇ ਤੁਹਾਡੇ ਤੋਂ ਪੁਛਣਗੇ ਕਿ ਤੁਹਾਡਾ ਇਨਕਲਾਬ ਉਹਨਾਂ ਨੂੰ ਕੀ ਦੇਵੇਗਾ, ਜਿਸ ਲਈ ਤੁਸੀਂ ਉਹਨਾਂ ਦੀ ਕੁਰਾਬਾਨੀ ਮੰਗ ਰਹੇ ਹੋ। ਜੇਕਰ ਲਾਰਡ ਰੀਡੀਂਗ ਦੀ ਥਾਂ ਸ਼੍ਰੀਮਾਨ ਪੁਰਸ਼ੋਤਮ ਦਾਸ ਸਰਕਾਰ ਦਾ ਨੁਮਾਇੰਦਾ ਬਣ ਜਾਂਦਾ ਹੈ ਤਾਂ ਇਸ ਨਾਲ਼ ਲੋਕਾਂ ਨੂੰ ਕੀ ਫ਼ਰਕ ਪੈਣਾ ਹੈ? ਲੋਕਾਂ ਨੂੰ ਕੀ ਫ਼ਰਕ ਪਏਗਾ ਜੇਕਰ ਲਾਰਡ ਇਰਵਨ ਦੀ ਜਗ੍ਹਾਂ ਸ਼੍ਰੀਮਾਨ ਤੇਜ਼ ਬਹਾਦਰ ਸਪਰੂ ਆ ਜਾਵੇਗਾ? ਤੁਸੀਂ ਲੋਕਾਂ ਨੂੰ ਆਪਣੇ ਕੰਮ ਲਈ ਵਰਤ ਨਹੀਂ ਸਕਦੇ।”

ਜਦੋਂ ਸਤਾਲਿਨ ਭਾਰਤ ‘ਚ ਆਪਣੇ ਪੈਰੋਕਾਰਾਂ ਨੂੰ ਗਾਂਧੀ ਅਤੇ ਕਾਂਗਰਸ ਨਾਲ਼ ਉਹਨਾਂ ਦਾ ਗਾਂਢਾ ਸਾਂਢਾ ਕਰਨ ਲਈ ਧੱਕ ਰਿਹਾ ਸੀ ਉਦੋਂ ਭਗਤ ਸਿੰਘ ਗਾਂਧੀ ਦੇ ਗ਼ਲਤ ਉਪਦੇਸ਼ਾਂ ਦਾ ਅਖਬਾਰਾਂ ਅਤੇ ਪਰਚਿਆਂ ‘ਚ ਆਪਣੀ ਲਿਖਤਾਂ ਰਾਹੀਂ ਪਰਦਾਫ਼ਾਸ ਕਰ ਰਿਹਾ ਸੀ। ਭਗਤ ਸਿੰਘ ਨੇ ਲਿਖਿਆ ”ਉਹ (ਗਾਂਧੀ) ਬਹੁਤ ਪਹਿਲਾਂ ਤੋਂ ਇਹ ਜਾਣਦਾ ਹੈ ਕਿ ਉਸ ਦਾ ਅੰਦੋਲਨ ਕਿਸੇ ਨਾ ਕਿਸੇ ਸਮਝੌਤੇ ਦੇ ਰੂਪ ‘ਚ ਖ਼ਤਮ ਹੋਵੇਗਾ। ਅਸੀਂ ਇਸ ਪ੍ਰਤੀਬੱਧਤਾ ਦੀ ਘਾਟ ਨੂੰ ਨਫ਼ਰਤ ਕਰਦੇ ਹਾਂ…” ਉਹ ਕਾਂਗਰਸ ਬਾਰੇ ਅੱਗੇ ਲਿਖਦਾ ਹੈ ”ਕਾਂਗਰਸ ਦਾ ਮਕਸਦ ਕੀ ਹੈ?  ਮੈਂ ਕਹਿ ਰਿਹਾ ਹਾਂ ਕਿ ਇਹ ਤਹਿਰੀਕ ਕਿਸੇ ਕਿਸਮ ਦੇ ਸਮਝੌਤੇ ‘ਚ ਖ਼ਤਮ ਹੋਵੇਗੀ ਜਾਂ ਫ਼ਿਰ ਮੁੰਕਮਲ ਅਸਫ਼ਲਤਾ ‘ਚ। ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂ ਕਿ ਮੇਰੇ ਮੁਤਾਬਕ ਅਜੇ ਤੱਕ ਇਨਕਲਾਬ ਦੀ ਅਸਲੀ ਤਾਕਤ ਨੂੰ ਤਹਿਰੀਕ ‘ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਤਹਿਰੀਕ ਕੁਝ ਮੱਧਵਰਗੀ ਦੁਕਾਨਦਾਰਾਂ ਅਤੇ ਕੁਝ ਸਰਮਾਏਦਾਰਾਂ ਦੇ ਅਧਾਰ ‘ਤੇ ਚੱਲ ਰਹੀ ਹੈ। ਇਹਨਾਂ ਦੋਨਾਂ ‘ਚੋ ਖਾਸ ਕਰਕੇ ਸਰਮਾਏਦਾਰ ਆਪਣੀ ਸੰਪਤੀ ਖੁੱਸਣ ਦਾ ਖਤਰਾ ਕਦੇ ਮੁੱਲ ਨਹੀਂ ਲੈ ਸਕਦੇ। ਇਨਕਲਾਬ ਦੀ ਅਸਲੀ ਫ਼ੌਜ ਕਿਸਾਨ ਅਤੇ ਮਜ਼ਦੂਰ, ਖੇਤਾਂ ਅਤੇ ਕਾਰਖ਼ਾਨਿਆਂ ‘ਚ ਹਨ। ਪਰ ਸਾਡੇ ਬੁਰਜੂਆ ਆਗੂ ਨਾ ਹੀ ਤਾਂ ਉਹਨਾਂ ਨੂੰ ਨਾਲ਼ ਲੈਣ ਦੀ ਹਿਮੰਤ ਕਰਦੇ ਹਨ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇਕਰ ਆਪਣੀ ਡੂੰਘੀ ਨੀਂਦ ‘ਚੋਂ ਜਾਗ ਪਏ ਤਾਂ ਸਾਡੇ ਆਗੂਆਂ ਦੀ ਹਿਤ ਪੂਰਤੀ ਤੋਂ ਬਾਅਦ ਵੀ ਨਹੀਂ ਰੁਕਣਗੇ। ” ਭਗਤ ਸਿੰਘ ਦੇ ਇਹਨਾਂ ਸ਼ਬਦਾਂ ਦੀ ਪ੍ਰੋੜਤਾ ਹੁੰਦੀ ਹੈ ਜਦੋਂ ਬੰਬਈ ਦੇ ਬੁਨਕਰਾਂ ਦੀ ਕਾਰਵਾਈ ਤੋਂ ਬਾਅਦ ਭਾਰਤੀ ਕੌਮੀ ਬੁਰਜੂਆਜੀ ਦੇ ਆਗੂ ਗਾਂਧੀ  ਇਸ ਜਮਾਤ ਲਈ ਇਹ ਡਰ ਜ਼ਾਹਿਰ ਕਰਦੇ ਹੋਏ ਕਹਿੰਦੇ ਹਨ ਕਿ ”ਸਿਆਸੀ ਮਕਸਦ ਲਈ ਪ੍ਰੋਲੇਤਾਰੀਏ ਦਾ ਇਸਤੇਮਾਲ ਬਹੁਤ ਹੀ ਖਤਰਨਾਕ ਹੈ”।

ਹੈਰਾਨੀਜਨਕ ਹੈ ਕਿ ਜਦੋਂ ਕੌਮਾਂਤਰੀ ਕਮਿਊਨਿਸਟ ਅੰਦੋਲਨ ਦੇ ਮਹਾਨ ਆਗੂ, ਲਿਓ ਟਰਾਟਸਕੀ, ਗਾਂਧੀ ਅਤੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ, ਭਾਰਤ  ਅੰਦਰ ਸਤਾਲਿਨਵਾਦੀ ਨੀਤੀ ਦੀ ਕਠੋਰ ਅਲੋਚਨਾ ਕਰ ਰਹੇ ਸਨ ਉਸੇ ਸਮੇਂ ਦੌਰਾਨ ਉਸੇ ਲੀਹ ‘ਤੇ ਭਗਤ ਸਿੰਘ ਵੀ ਇਸ ਲੀਡਰਸ਼ੀਪ ਦੀ ਗਲਤ ਨੀਤੀਆਂ ਦੀ ਅਲੋਚਨਾ ਕਰ ਰਹੇ ਸਨ। ਇਹ ਇਸ ਕਰਕੇ ਨਹੀਂ ਸੀ ਕਿ ਭਗਤ ਸਿੰਘ ਟਰਾਟਸਕੀ ਦੇ ਵਿਚਾਰਾਂ ਤੋਂ ਜਾਣੂ ਸੀ, ਸਗੋਂ ਉਹ ਖੁਦ ਇਸੇ ਲੀਹ ‘ਤੇ ਸੋਚ ਰਿਹਾ ਸੀ। ਉਸਨੇ  ਕੌਮੀ ਬੁਰਜੂਆਜੀ ਨਾਲ਼ ਗਾਂਢਾ-ਸਾਂਢਾ ਕਰਨ ਦੇ ਮੈਨਸ਼ਵਿਕ ਪ੍ਰੋਗਰਾਮ ਨੂੰ ਨਕਾਰ ਦਿੱਤਾ ਸੀ ਅਤੇ ਆਪਣੀ ਜਿੰਦਗੀ ਦੇ ਅੰਤ ਤੱਕ ਆਪਣੀ ਸਿਆਸੀ ਪੁਜ਼ਿਸ਼ਨ ‘ਤੇ ਕਾਇਮ ਰਿਹਾ ਸੀ। ਭਾਵੇਂ ਉਸਨੇ ਪ੍ਰੇਰਣਾ ਦਾ ਸਰੋਤ ਸੀਪੀਆਈ ਦੀ ਬਜਾਏ ਗਦਰ ਪਾਰਟੀ ਦਾ ਪ੍ਰੋਗਰਾਮ ਅਤੇ ਉਸਦੀ ਕਾਰਵਾਈ ਨੂੰ ਬਣਾਇਆ ਸੀ।

ਜਿਵੇਂ ਕਿ ਭਗਤ ਸਿੰਘ ਉਸ ਸਮੇਂ ਕੌਮੀ ਬੁਰਜੂਆਜੀ ਦੇ ਪਿਛਾਖੜੀ ਕਿਰਦਾਰ ਨਾਲ਼ ਮੁੰਕਮਲ ਤੌਰ ‘ਤੇ ਸਹਿਮਤ ਸੀ ਅਤੇ ਸਤਾਲਿਨਵਾਦੀ ਲੀਡਰਸ਼ੀਪ ਦੇ ਦੋ ਮੰਜਲ ਦੇ ਸਿਧਾਂਤ ਪਹਿਲੀ ‘ਚ ‘ਸਰਮਾਏਦਾਰਾਂ ਦੇ ਨਾਲ਼’ ਅਤੇ ਦੂਜੀ ‘ਚ ‘ਸਰਮਾਏਦਾਰਾਂ ਵਿਰੁੱਧ’ ਦੇ ਨਾਲ਼ ਕਦੇ ਵੀ ਸਹਿਮਤ ਨਹੀਂ ਹੋ ਸਕਦਾ ਸੀ। ਭਗਤ ਸਿੰਘ ਇਨਕਲਾਬ ਦੇ ‘ਦੋ ਮੰਜਲ’ ਦੇ ਹਾਸੋਹੀਣੇ ਸਿਧਾਂਤ ‘ਚ ਵਿਸ਼ਵਾਸ ਨਹੀਂ ਕਰਦਾ ਸੀ। ਭਗਤ ਸਿੰਘ ਲਈ ਇਨਕਲਾਬ ਇੱਕੋ ਵਾਰੀ ‘ਚ ਹੋਣ ਵਾਲ਼ੀ ਘਟਨਾ ਸੀ, – ਸਮਾਜਵਾਦੀ

ਇਨਕਲਾਬ ਜਿਸ ‘ਚ ਸੱਤਾ ਸਦਾ ਹੀ ਮਜ਼ਦੂਰ ਜਮਾਤ ਦੇ ਹੱਥਾਂ ‘ਚ ਰਹੇਗੀ,  ਕਿਸਾਨੀ ਉਸਦੇ ਸਹਿਯੋਗੀ ਦੇ ਤੌਰ ‘ਤੇ ਹੋਵੇਗੀ ਜਿਸਦੇ ਜਮਹੂਰੀ ਕੰਮਾਂ ਨੂੰ ਪੂਰਾ ਕਰਨਾ ਇਸਦਾ ਇੱਕ ਹਿੱਸਾ ਹੋਵੇਗਾ। ਭਗਤ ਸਿੰਘ ਸਤਾਲਿਨਵਾਦੀਆਂ ਵਾਗੂੰ ਬੁਰਜੂਆ ਰੀਪਬਲਿਕ ਦੇ ਸੁਪਨੇ ਨਹੀਂ ਸੀ ਲੈਦਾ ਅਤੇ ਕਦੇ ਵੀ ਉਸਨੇ ਇੱਕ ਪਾਸੇ ਕਿਸਾਨਾਂ-ਮਜ਼ਦੂਰਾਂ ਅਤੇ ਦੂਜੇ ਪਾਸੇ ਸਰਮਾਏਦਾਰਾਂ ਦਰਮਿਆਨ ਸੱਤਾ ਦੀ ਸਾਝੇਦਾਰੀ ਦੀ ਇਜਾਜਤ ਨਹੀਂ ਦਿੱਤੀ। ਭਗਤ ਸਿੰਘ ਲਈ ਨਾ ਤਾਂ ਸਾਰੇ ਅਤੇ ਨਾ ਹੀ ਸਰਮਾਏਦਾਰਾਂ ਦਾ ਕੁਝ ਹਿੱਸਾ ਅਗਾਂਹਵਧੂ ਜਾਂ ਇਨਕਲਾਬੀ ਸੀ। ਇਹ ਉਸ ਸਮੇਂ ਦੀ ਕੋਮਿੰਟਰਨ ਦੀ ਸਿਆਸੀ ਲੀਹ ਦੇ ਬਿਲਕੁਲ ਵਿਰੁੱਧ ਸੀ, ਜਿਸਨੇ ਪ੍ਰਚਾਰ ਕੀਤਾ ਕਿ ਭਾਰਤ ਵਰਗੇ ਪੱਛੜੇ ਅਤੇ ਬਸਤੀਵਾਦੀ ਮੁਲਕਾਂ ਅੰਦਰ ਕੌਮੀ ਸਰਮਾਏਦਾਰੀ, ਇਨਕਲਾਬ ਦੀ ਸਹਿਯੋਗੀ ਅਤੇ ਸਾਮਰਾਜਵਾਦ ਵਿਰੁੱਧ ਲੜਨ ਵਾਲ਼ੀ ਸੱਚੀ ਲੜਾਕੂ ਹੋਵੇਗੀ।

ਭਗਤ ਸਿੰਘ ਗਾਂਧੀ ਰਾਹੀਂ ਪ੍ਰਚਾਰੇ ਜਾਂਦੇ ਮੱਤ ‘ਅਹਿੰਸਾ’ ਦਾ ਸਿਦਕਵਾਨ ਵਿਰੋਧੀ ਸੀ, ਉਸ ਮੁਤਾਬਕ ਇਹ ਮਜ਼ਦੂਰਾਂ ਅਤੇ ਕਿਸਾਨਾਂ ਤੋਂ ਸਰਮਾਏਦਾਰਾਂ ਦੀ ਸੰਪਤੀ ਅਤੇ ਹਕੂਮਤ ਦੇ ਵਿਰੋਧ ‘ਚ ਕਦਮ ਚੁਕਣ ਤੋਂ ਬਚਾਈ ਰੱਖਣ ਲਈ ਇੱਕ ਜਾਲ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਭਗਤ ਸਿੰਘ ਨੇ ਗਾਂਧੀ ਦੇ ਉਪਦੇਸ਼ਾਂ ਬਾਰੇ ਲਿਖਿਆ, .. ”ਇਹ ਗਾਂਧੀ ਦਾ ਅਹਿੰਸਾ ਦਾ ਸਮਝੌਤਾਪ੍ਰਸਤ ਸਿਧਾਂਤ ਹੀ ਸੀ ਜਿਨ੍ਹਾਂ ਨੇ ਕੌਮੀ ਲਹਿਰ ਦੌਰਾਨ ਉੱਠੀਆਂ ਇੱਕਮੁੱਠ ਤਰੰਗਾਂ ‘ਚ ਫੁੱਟ ਪਾ ਦਿੱਤੀ।”

ਉਸਨੇ ਇਨਕਲਾਬੀ ਸਿਧਾਂਤ ਅਤੇ ਆਪਣੇ ਸਮੇਂ ਦੇ ਅਨੁਭਵ ਦੀਆਂ ਜੀਵੰਤ ਵਿਆਖਿਆਵਾਂ ਨੂੰ ਅੱਗੇ ਵਧਾਉਂਦੇ ਹੋਏ ਪੁਰਾਣੀਆਂ ਜਮਾਤਾਂ ਵਿਰੁੱਧ ਨਵੀਂਆਂ ਜਮਾਤਾਂ ਲਈ ਇਨਕਲਾਬੀ ਹਿੰਸਾ ਦੀ ਵਰਤੋਂ ਨੂੰ ਦਰੁਸਤ ਠਹਿਰਾਇਆ। ਉਸਦੀਆਂ ਲਿਖਤਾਂ ਗਾਂਧੀ ਦੀਆਂ ਆਗਿਆਕਾਰੀ, ਡਰਾਕਲ ਅਤੇ ਝੁਠੀਆਂ ਦਲਾਲ ਪੁਜੀਸ਼ਨਾਂ ਅਤੇ ਕਾਂਗਰਸ ‘ਚ ਉਸਦੇ ਪੈਰੋਕਾਰਾਂ ਲਈ ਸਹੀ ਜਵਾਬ ਸੀ।

ਬਿਨਾ ਸ਼ੱਕ , ਭਗਤ ਸਿੰਘ ਦਾ ਪਰਿਪੇਖ ਕਈ ਕਾਰਨਾਂ ਕਰਕੇ ਸੀਮੀਤ ਸੀ ਜਿਸ ‘ਚ ਉਸਦੀ ਛੋਟੀ ਊਮਰ, ਬਹੁਤ ਘੱਟ ਸਮਾਂ, ਸਿਆਸੀ ਅਵਿਕਸਿਤ ਮਾਹੌਲ, ਬਦਕਿਸਮਤੀ ਨਾਲ਼ ਕੋਮਿਨਟਰਨ ਅਤੇ ਸੋਵਿਅਤ ਯੂਨਿਅਨ ਦੀ ਲੀਡਰਸ਼ੀਪ ਦਾ ਸਤਾਲਿਨਵਾਦੀ ਨੌਕਰਸ਼ਾਹੀ ਵੱਲ ਖਿਸਕ ਜਾਣਾ ਜਿਸਨੇ ਸੰਸਾਰ ਇਨਕਲਾਬ ਦੇ ਸਿਧਾਂਤ ਨੂੰ ਤਿਆਗ ਦਿੱਤਾ। ਭਾਵੇਂ ਸਤਾਲਿਨ ਮਾਹਨ ਅਕਤੂਬਰ ਇਨਕਲਾਬ ਅਤੇ ਪੂਰਵ ‘ਚ ਭਾਰਤ ਸਣੇ ਇਨਕਲਾਬੀ ਅੰਦੋਲਨ ਦੇ ਰਾਹ ‘ਚ ਕੰਧ ਦੀ ਤਰ੍ਹਾਂ ਖੜਾ ਸੀ ਉਦੋਂ ਵੀ ਅਕਤੂਬਰ ਇਨਕਲਾਬ ਦੀਆਂ ਤਰੰਗਾਂ ਨੇ ਭਗਤ ਸਿੰਘ ‘ਤੇ ਅਥਾਹ ਪ੍ਰਭਾਅ ਛੱਡਿਆ। ਜੇਲ੍ਹ ਅੰਦਰ ਵੀ ਆਪਣੀ ਜਿੰਦਗੀ ਦੇ ਅੰਤਲੇ ਸਿਰੇ ‘ਤੇ ਭਗਤ ਸਿੰਘ ਲੈਨਿਨ ਅਤੇ ਟਰਾਟਸਕੀ ਨੂੰ ਪੜ ਰਿਹਾ ਸੀ।

ਭਗਤ ਸਿੰਘ ਕਰਤਾਰ ਸਿੰਘ ਸਰਾਭੇ ਤੋਂ ਪ੍ਰਭਾਵਿਤ ਸੀ ਜਿਹੜਾ ਗਦਰ ਪਾਰਟੀ ਦਾ ਜਥੇਬੰਦਕ ਸੀ, ਬਸਤੀਵਾਦੀ ਹਕੂਮਤ ਨੂੰ ਉਖਾੜ ਸੁੱਟਣ ਲਈ ਜਿਸਨੇ ਘੁਸਪੈਠ ਅਤੇ ਸਿਆਸੀ ਪ੍ਰਾਪੇਗੈਂਡੇ ਰਾਹੀਂ ਹਥਿਆਰਬੰਦ ਫ਼ੌਜਾਂ ਅੰਦਰ ਬਗਾਵਤ ਦੀ ਯੋਜਨਾ ਬਣਾਈ, ਪਰ ਫੜਿਆ ਗਿਆ ਅਤੇ 19 ਸਾਲ ਦੀ ਊਮਰ ‘ਚ ਰਾਜ ਧਰੋਅ ਅਤੇ ਸਾਮਰਾਜ ਖਿਲਾਫ਼ ਜੰਗ ਛੇੜਨ ਦੇ ਮਾਮਲੇ ‘ਚ ਫ਼ਾਸੀ ‘ਤੇ ਟੰਗ ਦਿੱਤਾ ਗਿਆ। ਸਾਢੇ 23 ਸਾਲ ਦੀ ਊਮਰ ‘ਚ ਭਗਤ ਸਿੰਘ ਵੀ ਕਾਂਗਰਸ ਦੀ ਬੁਰਜੂਆ ਲੀਡਰਸ਼ੀਪ ਜਿਸਦੇ ਸਿਰੇ ‘ਤੇ ਗਾਂਧੀ ਸੀ ਦੀ ਮੌਨ ਸਹਿਮਤੀ ਨਾਲ਼ ਫਾਸੀ ‘ਤੇ ਲਟਕਾ ਦਿੱਤਾ ਗਿਆ। ਬਸਤੀਵਾਦੀਆਂ ਅਤੇ ਕਾਂਗਰਸ ਲੀਡਰਸ਼ੀਪ  ਦਰਮਿਆਨ ਇਹ ਸਾਂਢਾ ਗਾਂਢਾ ਪ੍ਰਤੱਖ ਸੀ, ਇਹਨਾਂ ਆਗੂਆਂ ਦਰਮਿਆਨ ਇਸ ਮੁੱਦੇ ‘ਤੇ ਸਿਰਫ ਰਹੱਸਮਈ ਚੁੱਪ ਨਹੀਂ ਸੀ, ਸਗੋਂ ਗਾਂਧੀ ਨੇ ਵੀ ਸੱਪਸ਼ਟ ਤੌਰ ‘ਤੇ ਗੋਲਮੇਜ ਕਾਨਫਰੰਸ ‘ਤੇ ਇੱਕ ਮੁੱਦ ‘ਤੇ ਭਗਤ ਸਿੰਘ ਨੂੰ ਸਜ਼ਾ ਦੇਣ ਤੋਂ ਇਨਕਾਰ ਕੀਤਾ ਸੀ।

ਇੱਥੋਂ ਤੱਕ ਕਿ ਮੌਤ ਦੀ ਦਹਿਲੀਜ਼ ‘ਤੇ ਵੀ ਭਗਤ ਸਿੰਘ ਨੇ ਉਸਦੇ ਸਮੇਂ ਦੀ ਸਿਆਸੀ ਚੇਤਨਾ ਨੂੰ ਇੱਕ ਸਭ ਤੋੱ ਵੱਡਾ ਯੋਗਦਾਨ ਦਿੱਤਾ। ਉਸਨੇ ਚੋਰੀ ਨਾਲ਼ ਜੇਲ ਦੀ ਕੋਠੜੀ ‘ਚੋਂ ਭਾਰਤ ‘ਚ ਇਨਕਲਾਬ ਦਾ ਪ੍ਰੋਗਰਾਮ ਬਾਹਰ ਭੇਜਿਆ। ਇਸ ਪ੍ਰੋਗਰਾਮ ਅੰਦਰ ਉਸਨੇ ਸਚੇਤ ਤੌਰ ‘ਤੇ ਵਿਅਕਤੀਗਤ ਦਹਿਸ਼ਤਗਰਦੀ ਦੇ ਰਾਹ ਨੂੰ ਨਕਾਰ ਦਿੱਤਾ ਅਤੇ ਸਾਮਰਾਜਵਾਦ ਵਿਰੁੱਧ ਮਜ਼ਦੂਰਾਂ ਅਤੇ ਦੱਬਿਆ-ਕੁਚਲਿਆ ਦੇ ਉਭਾਰ ਨੂੰ ਜਥੇਬੰਦ ਕਰਨ ਲਈ ਕਿਹਾ। ਜਦੋਂ ਕਿ ਹਥਿਆਰਬੰਦ ਸੰਘਰਸ਼ ਨੂੰ ਇਨਕਲਾਬੀ ਸੰਘਰਸ਼ ਲਈ ਢੁਕਵਾਂ, ਨਿਆਂਸੰਗਤ ਅਤੇ ਨੇੜੇ ਲੋੜ ਪੈਣ ਦੀ ਸੰਭਾਵਨਾ ਵਾਲ਼ਾ ਦੱਸਣ ਦੇ ਬਾਵਜੂਦ ਵੀ ਭਗਤ ਸਿੰਘ ਨੇ ਸੰਘਰਸ਼ ਦੇ ਹਥਿਆਰਬੰਦ ਢੰਗਾਂ ਨੂੰ ਨਕਾਰ ਦਿੱਤਾ, ਸਿਰਫ਼ ਵਿਅਰਥ ਸਮਝ ਕੇ ਨਹੀਂ ਸਗੋਂ ਨੁਕਸਾਨਦਾਇਕ ਸਮਝ ਕੇ ਵੀ।

ਭਾਵੇਂ ਭਗਤ ਸਿੰਘ ਉਸਦੇ ਸਮੇਂ ‘ਚ ਕਮਿਊਨਿਸਟ ਇੰਟਰਨੈਸ਼ਨਲ ਅੰਦਰ ਚੱਲ ਰਹੇ ਸਿਆਸੀ ਝਗੜੇ ਅਤੇ ਟਰਾਟਸਕੀ ਦੀ ਲੜਾਈ ਜਿਹੜੀ ਉਸਨੇ ਪਰਿਵਰਤਨ ਵਿਰੋਧੀ ਸਤਾਲਿਨਵਾਦੀਆਂ ਵਿਰੁੱਧ ਲੜੀ ਤੋੱ ਜਾਣੂ ਨਹੀਂ ਸੀ, ਸੈਂਕੜੇ ਮੀਲ ਦੂਰ ਬੇਠਿਆਂ ਹੋਇਆ ਵੀ ਭਗਤ ਸਿੰਘ ਵੀ ਉਸੇ ਸਿਆਸੀ ਸਿੱਟੇ ‘ਤੇ ਪਹੁੰਚਿਆ ਜਿੱਥੇ ਟਰਾਟਸਕੀ ਪਹੁੰਚਿਆ ਅਤੇ ਜਿਸ ਲਈ ਉਸਨੇ  ਸੰਸਾਰ ਕਮਿਊਨਿਸਟ ਅੰਦੋਲਨ ਵੱਲ ਮੁੜ ਝੁਕਾਅ ਕੀਤਾ। ਭਗਤ ਸਿੰਘ ਸਤਾਲਿਨਵਾਦੀਆਂ ਦੇ ਹੱਥੋਂ ਮੁੰਕਮਲ ਗੱਦਾਰੀ ਦੇਖਣ ਲਈ ਜਿਉਂਦਾ ਨਹੀਂ ਰਹਿ ਸਕਿਆ, ਜਦੋਂ ਉਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਪੱਖ ਲਿਆ ਪੂਰੇ ਇਨਕਲਾਬੀ ਸੰਘਰਸ਼ ਨੂੰ ਰੋਕ ਦਿੱਤਾ।

ਸਰਮਾਏਦਾਰਾਂ ਅਤੇ ਸਤਾਲਿਨਵਾਦੀਆਂ ਦੋਨਾਂ ਨੇ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਸਤਿਆਨਾਸ਼ ਕਰਨ ਲਈ ਆਪਣੇ-ਆਪਣੇ ਤਰੀਕੇ ਨਾਲ਼ ਯੋਗਦਾਨ ਪਾਇਆ, ਜਿਹੜੇ ਵਿਚਾਰਾਂ ਨੂੰ ਉਸਨੇ ਆਪਣੀ ਜਿੰਦਗੀ ਦੇ ਅੰਤਮ ਸਮੇਂ ਆਪਣਾਇਆ ਸੀ, ਉਹਨਾਂ ਵਿਚਾਰਾਂ ਨੂੰ ਉਸਦੇ ਸ਼ੁਰੂਆਤੀ ਵਿਚਾਰਾਂ ਨਾਲ਼ ਮਿਲਾ ਕੇ, ਜਿੱਥੇ ਰੈਡੀਕਲ ਸਟੈਂਡ,  ਕੌਮਵਾਦੀ ਤੁਅਸਬ ਅਤੇ ਆਦਰਸ਼ਵਾਦੀ ਵਿਸ਼ਵਾਸ ਜਿਹੜੇ ਉਸ ਸਮੇਂ ‘ਚ ਮੌਜੂਦ ਸਨ, ਨਾਲ਼ ਮਿਲ ਜਾਂਦੇ ਹਨ। ਇਹ ਇਨਕਲਾਬੀਆਂ ਦਾ ਫ਼ਰਜ ਹੈ ਕਿ ਉਹ ਨੌਜਵਾਨ ਪੀੜ੍ਹੀ ਅਤੇ ਕਿਰਤੀ ਜਮਾਤ ਨੂੰ ਸੱਚੇ ਇਨਕਲਾਬੀ ਪ੍ਰੋਗਰਾਮ ਵੱਲ ਖਿੱਚਣ ਲਈ  ਸਿਆਸੀ ਤੌਰ ਪ੍ਰੋੜ੍ਹ ਭਗਤ ਸਿੰਘ ਨੂੰ ਵੱਖਰਾ ਪੇਸ਼ ਕਰਨ ਅਤੇ ਉਸਦੇ ਕੰਮਾਂ ਅਤੇ ਵਿਚਾਰਾਂ ਨੂੰ ਸੰਦਰਭਾਂ ‘ਚ ਹੀ  ਪੇਸ਼ ਕਰਨ। 

 

20 ਮਾਰਚ 2009 ਨੂੰ ਪ੍ਰਕਾਸ਼ਿਤ, ਵਰਕਰਜ਼ ਸ਼ੋਸਲਿਸਟ ਬਲਾਗ ਤੋਂ ਅਨੁਵਾਦਿਤ
ਆਦਰਸ਼ ਸਕੂਲਾਂ ‘ਚ ਪੀ. ਪੀ. ਪੀ. ਮਾਡਲ ਦੇ ਘਪਲੇ -ਰਣਦੀਪ ਸੰਗਤਪੁਰਾ
ਮੌਤ ਦੇ ਸੌਦਾਗਰ – ਨਰਾਇਣ ਦੱਤ
ਵਿਆਪਮ ਘੁਟਾਲਾ : ਹਾਲੇ ਹੋਰ ਬਹੁਤ ਕੁਝ ਸਾਹਮਣੇ ਆਉਣਾ ਬਾਕੀ -ਬਲਰਾਜ ਸਿੰਘ ਸਿੱਧੂ
ਮਾਂ ਬੋਲੀ ਦੀ ਤਾਕੀ ‘ਚੋਂ ਝਲਕਦਾ ਹੈ ਵਿਰਸਾ – ਵਰਗਿਸ ਸਲਾਮਤ
ਲੋਕਤੰਤਰ ਵਿੱਚ ਰਾਜਨੀਤਕ ਲੋਕਾਂ ਨੂੰ ਨੰਗਾ ਕਰਦੇ ਆਮ ਲੋਕ – ਗੁਰਚਰਨ ਸਿੰਘ ਪੱਖੋਕਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਵੱਖਰੇ ਖ਼ਿਆਲ ਤੇ ਵੱਖਰੀ ਸੋਚ ਦਾ ਨਾਵਲ ‘ਚੰਦਰਯਾਨ-ਤਿਸ਼ਕਿਨ’ – ਬਲਜਿੰਦਰ ਸੰਘਾ

ckitadmin
ckitadmin
September 9, 2020
ਆਓ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ – ਗੁਰਚਰਨ ਸਿੰਘ ਪੱਖੋਕਲਾਂ
ਮੈਂ ਭਾਰਤੀ ਕਸ਼ਮੀਰਨ ਹਾਂ… -ਵਰਗਿਸ ਸਲਾਮਤ
ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ – ਕਰਨ ਬਰਾੜ
ਮਾਈ ਸੁੰਦਰਾਂ -ਸਰੂਚੀ ਕੰਬੋਜ ਫਾਜ਼ਿਲਕਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?