By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: 256 ਵਿੱਚੋਂ 66 ਫੂਡ ਸੈਂਪਲਾਂ ਦਾ ਨਤੀਜਾ ਫੇਲ੍ਹ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > 256 ਵਿੱਚੋਂ 66 ਫੂਡ ਸੈਂਪਲਾਂ ਦਾ ਨਤੀਜਾ ਫੇਲ੍ਹ
ਖ਼ਬਰਸਾਰ

256 ਵਿੱਚੋਂ 66 ਫੂਡ ਸੈਂਪਲਾਂ ਦਾ ਨਤੀਜਾ ਫੇਲ੍ਹ

Suhi Saver
Last updated: May 7, 2026 6:02 am
Suhi Saver
Published: June 19, 2015
Share
SHARE
ਲਿਖਤ ਨੂੰ ਇੱਥੇ ਸੁਣੋ

ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ਼੍ਹਾ ਸਿਹਤ ਵਿਭਾਗ ਵੱਲੋਂ ਲਗਾਤਾਰ ਫੂਡ ਸੈਂਪਲਿੰਗ ਕੀਤੀ ਜਾ ਰਹੀ ਹੈ।ਜਨਵਰੀ, 2015 ਤੋਂ ਮਈ, 2015 ਤੱਕ ਕੁਲ 258 ਵੱਖ-ਵੱਖ ਖਾਦ ਪਦਾਰਥਾਂ ਦੇ ਸੈਂਪਲ ਜ਼ਿਲ੍ਹਾ ਭਰ ਵਿੱਚੋਂ ਭਰੇ ਗਏ, ਜਿਨ੍ਹਾਂ ਵਿੱਚੋਂ 256 ਦਾ ਨਤੀਜਾ ਫੂਡ ਐਨਾਲਿਸਟ ਪੰਜਾਬ ਚੰਡੀਗੜ੍ਹ ਤੋਂ ਮਿਲ ਚੁੱਕਾ ਹੈ।ਇਨ੍ਹਾਂ ਵਿੱਚੋਂ 66 ਸੈਂਪਲ ਅਜਿਹੇ ਹਨ, ਜੋ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ `ਤੇ ਖਰੇ ਨਹੀਂ ਉੱਤਰੇ ਭਾਵ ਫੇਲ਼੍ਹ ਹਨ।
 
ਇਸ ਜਾਣਕਾਰੀ ਦਾ ਪ੍ਰਗਟਾਵਾ ਜ਼ਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਸਿੰਗਲਾ ਨੇ ਕਰਦਿਆਂ ਕਿਹਾ ਕਿ ਇਨ੍ਹਾਂ ਫੇਲ੍ਹ ਆਏ 66 ਸੈਂਪਲਾਂ ਵਿੱਚੋਂ 4 ਸੈਂਪਲ ਅਜਿਹੇ ਹਨ, ਜੋ ਮਨੁੱਖੀ ਸਿਹਤ ਲਈ ਅਸੁਰੱਖਿਅਤ ਹਨ।ਇਨ੍ਹਾਂ ਵਿੱਚੋਂ 2 ਸੈਂਪਲ ਬੋਤਲ ਬੰਦ ਪਾਣੀ ਅਤੇ 2 ਕੋਲਡ ਡਰਿੰਕ ਦੇ ਹਨ।ਡਾ. ਸਿੰਗਲਾ ਨੇ ਕਿਹਾ ਕਿ ਇਨ੍ਹਾਂ ਪਦਾਰਥਾਂ ਦੇ ਕਾਰੋਬਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਕੇਸ ਦਾਇਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਸੁਰੱਖਿਅਤ ਫੂਡ ਵੇਚਣ `ਤੇ ਐਕਟ ਤਹਿਤ ਉਮਰ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

 

 

ਡਾ. ਸਿੰਗਲਾ ਨੇ ਬਾਕੀ ਫੇਲ੍ਹ ਹੋਏ ਫੂਡ ਸੈਂਪਲਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 32 ਸਬ ਸਟੈਂਡਰਡ ਅਤੇ 17 ਮਿਸ ਬਰੈਂਡਡ ਆਏ ਹਨ, ਭਾਵ ਫੂਡ ਪ੍ਰੋਡਕਟ ਤੇ ਐਕਟ ਤਹਿਤ ਪੂਰੀ ਜਾਣਕਾਰੀ ਉਪਲਬਧ ਨਹੀਂ ਕਰਵਾਈ ਗਈ। 2 ਸੈਂਪਲ ਮਿਸਲੀਡਿੰਗ ਆਏ ਹਨ ਭਾਵ ਪ੍ਰੋਡਕਟ `ਤੇ ਗੁੰਮਰਾਹਕੁਨ ਸੂਚਨਾ ਦਿੱਤੀ ਗਈ ਹੈ, 2 ਸੈਂਪਲ ਵਿੱਚ ਤਿੰਨੋਂ ਨੁਕਸ ਭਾਵ ਮਿਸ ਬਰੈਂਡਡ, ਗੁੰਮਰਾਹਕੁਨ ਤੇ ਸਬ ਸਟੈਂਡਰਡ ਹਨ, 1 ਸੈਂਪਲ ਮਿਆਦ ਟੱਪੀ ਵਾਲਾ ਅਤੇ 8 ਸੈਂਪਲ ਮਿਸ ਬਰੈਂਡਡ ਤੇ ਗੁੰਮਰਾਹਕੁਨ ਪਾਏ ਗਏ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਰ ਵਿੱਚੋਂ ਵੱਖ-ਵੱਖ ਅਦਾਰਿਆਂ ਤੋਂ ਭਰੇ ਇਨ੍ਹਾਂ ਫੇਲ੍ਹ ਸੈਂਪਲਾਂ ਵਿੱਚੋਂ 12 ਸੈਂਪਲ ਦਹੀ, 11 ਦੁੱਧ, 3 ਪਨੀਰ, 6 ਸਰ੍ਹੋਂ ਦਾ ਤੇਲ, 3 ਦੇਸੀ ਘਿਓ, 3 ਬਿਸਕੁਟ ਤੇ ਹੋਰ ਬੇਕਰੀ ਸਮਾਨ, 1 ਚਾਹ, 1 ਹੋਰਲਿਕਸ, 1 ਸੇਵੀਆਂ, 1 ਅਚਾਰ, 3 ਦਾਲਾਂ ਦੇ, 1 ਸਿਰਕਾ, 2 ਸ਼ਰਬਤ, 1 ਵੇਸਣ , 8 ਸੈਂਪਲ ਨੁਡਲਜ਼, 2 ਪਾਨ ਮਸਾਲਾ, 1 ਕੋਲਡ ਡਰਿੰਕ ਅਤੇ 2 ਵੇਸਣ ਪਕੌੜਿਆਂ ਦੇ ਹਨ।ਡਾ. ਸਿੰਗਲਾ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਤਹਿਤ ਜੇਕਰ ਕੋਈ ਕਾਰੋਬਾਰੀ ਸਬ ਸਟੈਂਡਰਡ ਫੂਡ ਆਇਟਮ ਵੇਚਦਾ ਹੈ ਤਾਂ ਉਸ ਨੂੰ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।ਇਸੇ ਤਰ੍ਹਾਂ ਮਿਸ ਬਰੈਂਡਡ ਫੂਡ ਆਇਟਮ ਵੇਚਣ `ਤੇ 3 ਲੱਖ ਰੁਪਏ ਜ਼ੁਰਮਾਨਾ ਅਤੇ ਗੁੰਮਰਾਹਕੁਨ ਫੂਡ ਆਇਟਮ ਵੇਚਣ `ਤੇ 10 ਲੱਖ ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਕਮ ਐਡਜੁਡੀਕੇਟਿੰਗ ਅਫਸਰ ਫੂਡ ਸੇਫਟੀ ਵੱਲੋਂ 100 ਤੋਂ ਵੱਧ ਕਾਰੋਬਾਰੀਆਂ ਨੂੰ ਲਗਭਗ 18 ਲੱਖ ਰੁਪਏ ਜ਼ੁਰਮਾਨਾ ਅਤੇ ਲਗਭਗ 150 ਕੇਸਾਂ ਦਾ ਫੈਸਲਾ ਹੋਣਾ ਬਾਕੀ ਹੈ।

ਉਨ੍ਹਾਂ ਕਿਹਾ ਕਿ ਅਸੁਰੱਖਿਅਤ (ਅਨਸੇਫ) ਫੂਡ ਆਇਟਮਸ ਵੇਚਣ ਵਾਲਿਆਂ ਖ਼ਿਲਾਫ਼ੳਮਪ; ਜੁਡੀਸ਼ੀਅਲ ਕੋਰਟ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ ਅਤੇ ਜ਼ਿਲ੍ਹਾ ਸੰਗਰੂਰ ਵਿੱਚ 23 ਅਜਿਹੇ ਕਾਰੋਬਾਰੀਆਂ ਖ਼ਿਲਾਫ਼ੳਮਪ; ਕੇਸ ਦਾਇਰ ਹੋ ਚੁੱਕਾ ਹੈ।ਡਾ. ਸਿੰਗਲਾ ਨੇ ਸਮੂਹ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਕਟ ਤਹਿਤ ਆਪਣੇ ਲਾਇਸੈਂਸ ਜਾਂ ਰਜਿਸਟਰੇਸ਼ਨ ਕਰਵਾਉਣ ਅਤੇ ਸਾਫ ਸੁਥਰਾ ਮਿਲਾਵਰ ਰਹਿਤ ਖਾਣ-ਪੀਣ ਦੀਆਂ ਵਸਤਾਂ ਵੇਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਕਰਨ।

ਦੇਵੀ ਅਤੇ ਸਾਧ ਬਣਕੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਣ ਵਾਲੇ ਜੋੜੇ ਦਾ ਤਰਕਸ਼ੀਲਾਂ ਵਲੋਂ ਪਰਦਾਫਾਸ਼
ਬੱਚੀ ਦੇ ਪਿਤਾ ਨੇ ਕਿਹਾ, “ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ ‘ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈ
ਪਿਛਲੇ ਕਈ ਸਾਲਾਂ ਤੋਂ ਗੰਭੀਰ ਰੋਗ ਤੋਂ ਪੀੜਤ ਗੁਰਪ੍ਰੀਤ ਕੌਰ ਗੋਪੀ ਦੀ ਹਾਲਤ ਨਾਜ਼ੁਕ -ਸ਼ਿਵ ਕੁਮਾਰ ਬਾਵਾ
ਦੋਆਬੇ ’ਚ ਹਰ ਰੋਜ਼ ਨਿਗਲ ਰਿਹਾ ਨੌਜਵਾਨਾਂ ਨੂੰ ਨਸ਼ੀਲਾ ਚਿੱਟਾ ਪਾਊਡਰ
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਸਿੱਧੀ-ਸਾਦੀ ਗੱਲ

ਚੋਣ ਨਤੀਜਿਆਂ ਰਾਹੀਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ – ਸ਼ਿਵ ਇੰਦਰ ਸਿੰਘ

Suhi Saver
Suhi Saver
June 16, 2019
ਅਰਥਚਾਰਿਆਂ ਨੂੰ ਸੰਕਟ ’ਚੋਂ ਕੱਢਣ ਲਈ ਕਫ਼ਾਇਤ ਇੱਕ ਭਰਮ – ਪ੍ਰਭਾਤ ਪਟਨਾਇਕ
ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਜਬਰ ਖਿਲਾਫ ਟੱਕਰ ਦੀ ਪ੍ਰਤੀਕ – ਮਨਦੀਪ
ਰੋਹਿਤ ਭਾਟੀਆ ਦੀਆਂ ਕੁਝ ਕਾਵਿ-ਰਚਨਾਵਾਂ
ਮੁਰਝਾਏ ਫੁੱਲ -ਬਾਜਵਾ ਸੁਖਵਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?