ਆਪਣਾ ਪੀਪਾ ਭਰਕੇ ਸਾਡੇ ਆਟੇ ਨਾਲ ।
ਸਾਨੂੰ ਕਹਿੰਦਾ ਕਰੋ ਗੁਜ਼ਾਰਾ ਬਾਟੇ ਨਾਲ ।ਤੇਰੇ ਮਹਿਲ ‘ਤੇ ਬੇਅਸਰ ਹੈ ਹਰ ਮੌਸਮ,
ਸਾਡੀ ਕੁੱਲ੍ਹੀ ਚੋਵੇ ਇੱਕ ਸ਼ਰਾਟੇ ਨਾਲ ।
ਸਾਨੂੰ ਕਹਿੰਦਾ ਕਰੋ ਗੁਜ਼ਾਰਾ ਬਾਟੇ ਨਾਲ ।ਤੇਰੇ ਮਹਿਲ ‘ਤੇ ਬੇਅਸਰ ਹੈ ਹਰ ਮੌਸਮ,
ਸਾਡੀ ਕੁੱਲ੍ਹੀ ਚੋਵੇ ਇੱਕ ਸ਼ਰਾਟੇ ਨਾਲ ।
ਭਾਈ ਲਾਲੋ ਦੇ ਪੈਰੀਂ ਅੱਜ ਵੀ ਜੋੜਾ ਨਹੀਂ,
ਸਾਰੀ ਜ਼ਿੰਦਗੀ ਲੰਘੇ ਝੱਗੇ ਪਾਟੇ ਨਾਲ ।
ਹਰ ਸ਼ੈਅ ਦੀ ਕੀਮਤ ਚੜ੍ਹ ਅਸਮਾਨ ਗਈ,
ਮਾਂਵਾਂ ਵਿਲਕਣ ਚੁੱਲ੍ਹੇ ਪਏ ਸੁੰਨਾਟੇ ਨਾਲ ।
ਹਵਾ, ਪਾਣੀ, ਮਿੱਟੀ ਵਤਨ ਦੀ ਵੇਚ ਦਿੱਤੀ,
ਕਰਜ਼ੇ ਦੇ ਵਿੱਚ ਦੇਸ਼ ਡੁੱਬਾ ਹੈ ਘਾਟੇ ਨਾਲ ।ਧਨ-ਕੁਬੇਰ ਇਹ ਸਕੇ ਕਿਸੇ ਦੇ ਹੁੰਦੇ ਨਾ,
ਟੁੱਟ ਜਾਊ ਯਾਰੀ ਛੇਤੀ ਬਿਰਲੇ-ਟਾਟੇ ਨਾਲ ।
ਕਰਜ਼ੇ ਦੇ ਵਿੱਚ ਦੇਸ਼ ਡੁੱਬਾ ਹੈ ਘਾਟੇ ਨਾਲ ।ਧਨ-ਕੁਬੇਰ ਇਹ ਸਕੇ ਕਿਸੇ ਦੇ ਹੁੰਦੇ ਨਾ,
ਟੁੱਟ ਜਾਊ ਯਾਰੀ ਛੇਤੀ ਬਿਰਲੇ-ਟਾਟੇ ਨਾਲ ।
ਰੰਗੀਲਪੁਰੇ ਕੀ ਮਾਣ ਹੈ ਤਖ਼ਤਾਂ-ਤਾਜਾਂ ਦਾ ?
ਹਵਾ ਬਦਲ ਜਾਏ ਚਾਂਦੀ ਦੇ ਛਣਕਾਟੇ ਨਾਲ ।
ਮੋ. 9855207071