By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਘਾਟਾ : ਕੰਵਲਜੀਤ ਖੰਨਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਘਾਟਾ : ਕੰਵਲਜੀਤ ਖੰਨਾ
ਖ਼ਬਰਸਾਰ

ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਘਾਟਾ : ਕੰਵਲਜੀਤ ਖੰਨਾ

ckitadmin
Last updated: August 25, 2025 9:10 am
ckitadmin
Published: November 10, 2018
Share
SHARE
ਲਿਖਤ ਨੂੰ ਇੱਥੇ ਸੁਣੋ

ਬਰਨਾਲਾ : ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਅਸਿਹ ਅਤੇ ਅਕਿਹ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਅਤੇ ਨਾਂ ਪੂਰਾ ਜਾ ਸਕਣ ਵਾਲਾ ਘਾਟਾ ਹੈ। ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾ ਆਗੂਆਂ ਪ੍ਰਧਾਨ ਸਾਥੀ ਨਰਾਇਣ ਦੱਤ,ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਸੂਬਾ ਕਮੇਟੀ ਮੈਂਬਰ ਮੁਖਤਿਆਰ ਪੂਹਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਰ ਜਵਾਨੀ ਪਹਿਰੇ ਤੋਂ ਸਾਥੀ ਸ਼ਿੰਦਰ ਨੱਥੂਵਾਲਾ ਦਾ ਇਨਕਲਾਬੀ ਜਮਹੂਰੀ ਲਹਿਰ ਲਈ ਚੁੱਕਿਆ ਕਦਮ ਆਖਰੀ ਸਾਹ ਤੱਕ ਵਫਾ ਪਾਲਦਾ ਹੋਇਆ ਨਵੇਂ ਲੋਕ ਪੱਖੀ ਜਮਹੂਰੀ ਨਿਜਾਮ ਦੀ ਸਿਰਜਣਾ ਦਾ ਸੁਨੇਹਾ ਦੇਣ ਦੀ ਪਿਰਤ ਪਾਕੇ ਇਨਕਲਾਬੀ ਕਾਫਲੇ ਨੂੰ ਅਲਵਿਦਾ ਆਖ ਗਿਆ। ਇਸ ਸਮੇਂ ਬੇਵਕਤੀ ਸਮੇਂ ਚਲੇ ਜਾਣ ਤੇ ਇਨਕਲਾਬੀ ਕੇਂਦਰ,ਪੰਜਾਬ ਨੇ ਪ੍ਰੀਵਾਰ ਦੇ ਦੁੱਖ‘ਚ ਸ਼ਰੀਕ ਹੁੰਦਾ ਹੋਇਆ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਆਗੂਆਂ ਕਿਹਾ ਕਿ ਸਾਥੀ ਸ਼ਿੰਦਰ ਨੱਥੂਵਾਲ ਦੇ ਬੇਵਕਤੀ ਚਲੇ ਜਾਣ ਨਾਲ ਪ੍ਰੀਵਾਰ ਸਮੇਤ ਇਨਕਲਾਬੀ ਜਮਹੂਰੀ ਲਹਿਰ ਦੇ ਵੱਡੇ ਪ੍ਰੀਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਆਖਰੀ ਸਮੇਂ ਸਾਥੀ ਸ਼ਿੰਦਰ ਨੱਥੂਵਾਲਾ ਪੰਜਾਬ ਦੀਆਂ ਸੰਘ੍ਰਸ਼ਸ਼ੀਲ ਕਿਸਾਨ ਜਥੈਬੰਦੀਆਂ ਦਾ ਅਹਿਮ ਅੰਗ ਕ੍ਰਾਂਤਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਦੀ ਵਡੇਰੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਜਦ ਪੰਜਾਬ ਸਮੇਤ ਮੁਲਕ ਭਰ ਦੀ ਕਿਸਾਨੀ ਗੰਭੀਰ ਆਰਥਿਕ ਸੰਕਟ ਦੇ ਦੌਰ ਚੋਂ ਗੁਜ਼ਰ ਰਹੀ ਹੈ ਤਾਂ ਸ਼ਿੰਦਰ ਨੱਥੂਵਾਲਾ ਵਰਗੇ ਪ੍ਰਤੀਬੱਧ ਕਿਸਾਨ ਆਗੂਆਂ ਦੀ ਬਹੁਤ ਜਿਆਦਾ ਲੋੜ ਸੀ। ਕਿਉਂਕਿ ਸਾਥੀ ਸ਼ਿੰਦਰ ਨੱਥੂਵਾਲਾ ਸਿਰਫ ਕਿਸਾਨ ਆਗੂ ਹੀ ਨਹੀਂ ਸੀ,ਸਗੋਂ ਉਹ ਤਾਂ ਇਨਕਲਾਬੀ ਜਮਹੂਰੀ ਲਹਿਰ ਦਾ ਸਮਰਪਿਤ ਆਗੂ ਸੀ। ਜਿੱਥੇ ਸ਼ਿੰਦਰ ਨੱਥੂਵਾਲਾ ਅੱਜ ਦੀ ਹਾਲਤ ਵਿੱਚ ਕ੍ਰਾਂਤਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਪ੍ਰਧਾਨ ਸੀ,ਨਾਲ ਹੀ ਇਸ ਤੋਂ ਪਹਿਲਾਂ ਉਹ ਇਨਕਲਾਬੀ ਕੇਂਦਰ,ਪੰਜਾਬ ਦਾ ਲੰਬਾ ਸਮਾਂ ਸੂਬਾ ਕਮੇਟੀ ਮੈਂਬਰ ਵਜੋਂ ਵੀ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਹੈ।

 

 

ਆਗੂਆਂ ਕਿਹਾ ਕਿ ਸਾਥੀ ਸ਼ਿੰਦਰ ਨੱਥੂਵਾਲਾ ਦੀ ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜਾਅ ਆਏ,ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ,ਪਰ ਕੋਈ ਵੀ ਮੁਸ਼ਕਲ ਸਾਥੀ ਸ਼ਿੰਦਰ ਨੱਥੂਵਾਲਾ ਦੇ ਇਨਕਲਾਬੀ ਰਾਹ‘ਚ ਰੋੜਾ ਨਾਂ ਬਣ ਸਕੀ। ਸਗੋਂ ਸਾਥੀ ਸ਼ਿੰਦਰ ਨੱਥੂਵਾਲਾ ਨੇ ਤਾਂ ਪ੍ਰੀਵਾਰ ਸਮੇਤ ਇਨਕਲਾਬੀ ਲਹਿਰ ਵਿੱਚ ਕੰਮ ਕਰਕੇ ਨਿਵੇਕਲੀ ਮਿਸਾਲ ਕਾਇਮ ਕੀਤੀ। ਅਜਿਹਾ ਕੁੱਝ ਸਾਥੀ ਸ਼ਿੰਦਰ ਨੱਥੂਵਾਲਾ ਆਪਣੇ ਲੋਕ ਪੱਖੀ ਇਨਕਲਾਬੀ ਵਿਗਿਆਨਕ ਵਿਚਾਰਾਂ ਦੀ ਪ੍ਰਪੱਕਤਾ,ਦਿ੍ਰੜ ਵਿਸ਼ਵਾਸ਼,ਫੌਲਾਦੀ ਇਰਾਦੇ ਕਰਕੇ ਹੀ ਕਰ ਸਕਿਆ। ਸਾਥੀ ਸ਼ਿੰਦਰ ਦੇ ਲੋਕ ਪੱਖੀ ਪੰਧ ਵਿੱਚ ਸਰੀਰਕ ਬਿਮਾਰੀ ਅਤੇ ਹਕੂਮਤੀ ਹੱਲੇ ਵੀ ਰੋੜਾ ਨਾਂ ਬਣ ਸਕੇ। ਜਦ ਪਿਛਲੇ ਸਾਲ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅਗਸਤ ਮਹੀਨੇ ਬਰਨਾਲਾ ਮਹਾਂਰੈਲੀ ਕਰਕੇ ਸਤੰਬਰ ਮਹੀਨੇ ਰਾਜੇ ਦੇ ਮਹਿਲਾਂ ਵੱਲ ਚਾਲੇ ਪਾਉਣ ਦਾ ਫੈਸਲਾ ਕੀਤਾ ਤਾਂ ਹਰਲ ਹਰਲ ਕਰਦੀ ਹਕੂਮਤੀ ਧਾੜ(ਪੁਲਿਸ) ਨੇ ਬਿਮਾਰ ਹੋਣ ਦੇ ਬਾਵਜੂਦ ਵੀ ਚੁੱਕਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰ ਦਿੱਤਾ। ਹਕੂਮਤੀ ਹੱਲਾ ਵੀ ਸਾਥੀ ਸ਼ਿੰਦਰ ਦੇ ਹੌਂਸਲੇ ਅੱਗੇ ਹੀਣਾ ਪੈ ਗਿਆ ਜਦ ਜੇਲ੍ਹ‘ਚੋਂ ਬਾਹਰ ਆਉਂਦਿਆਂ ਹੀ ਘਰ ਦੀ ਥਾਂ ਸੰਘ੍ਰਸ਼ਸ਼ੀਲ ਪਿੜ ਮਹਿਮਦਪੁਰ ਦੀ ਦਾਣਾ ਮੰਡੀ‘ਚ ਜਾ ਗਰਜਿਆ। ਸਟੇਜ ਉੱਪਰ ਹੀ ਬੋਲਦੇ ਸਮੇਂ ਘਬਰਾਹਟ ਹੋਣ ਤੋਂ ਬਾਅਦ ਪਟਿਆਲਾ ਹਸਪਤਾਲ ਇਲਾਜ ਕਰਵਾਕੇ ਕੁੱਝ ਠੀਕ ਹੋਣ ਤੋਂ ਬਾਅਦ ਫਿਰ ਸੰਘ੍ਰਸ਼ਸ਼ੀਲ ਕਿਸਾਨ ਕਾਫਲਿਆਂ ਦਾ ਹਿੱਸਾ ਬਣ ਰਣ ਤੱਤੇ ਮੈਦਾਨ‘ਚ ਜੂਝਦਾ ਹੋਇਆ ਹਾਕਮਾਂ ਦੇ ਢਿੱਡੀਂ ਹੌਲ਼ ਪਾੳਂਦਾ ਰਿਹਾ। ਅੱਜ ਭਾਵੇਂ ਸ਼ਿੰਦਰ ਨੱਥੂਵਾਲਾ ਦੀ ਜਿਸਮਾਨੀ ਤੌਰ‘ਤੇ ਮੌਤ ਹੋ ਹਈ ਹੈ ਪਰ ਇਨਕਲਾਬੀ ਜਮਹੂਰੀ ਲਹਿਰ ਅਤੇ ਕਿਸਾਨ ਕਾਫਲਿਆਂ ਸੰਗ ਪਾਲੀ ਵਫਾ ਭਵਿੱਖ ਦੀਆਂ ਪੀੜੀਆਂ ਵਾਸਤੇ ਵਿਚਾਰ ਦੇ ਰੂਪ‘ਚ ਪ੍ਰੇਰਨਾ ਸ੍ਰੋਤ ਬਣ ਉਸ ਦੇ ਅਧੂਰੇ ਕਾਰਜ ਲੁੱਟ ਜਬਰ ਅਤੇ ਦਾਬੇ ਵਾਲਾ ਪ੍ਰਬੰਧ ਦਾ ਤੁਖਮ ਮਿਟਾਕੇ ਹਕੀਕੀ ਲੋਕਾ ਸ਼ਾਹੀ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋ ਜਹਿਦ ਲਈ ਅਗਵਾਈ ਦਿੰਦੀ ਰਹੇਗੀ। ਅੱਜ ੧੧ ਨਵੰਬਰ ੨੦੧੮ ਨੂੰ ਸਾਥੀ ਸ਼ਿੰਦਰ ਨੱਥੂਵਾਲਾ ਦੇ ਸੰਗਰਾਮੀ ਰਾਹਾਂ ਤੇ ਤੁਰਨ ਵਾਲੇ ਅਨੇਕਾਂ ਸੰਗੀ ਸਾਥੀ ਨੱਥੂਵਾਲ ਗਰਬੀ (ਨੇੜੇ ਬਾਘਾਪੁਰਾਣਾ) ਵਿਖੇ ੧੧ ਵਜੇ ਉਸ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕਰਕੇ ਉਸ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਜ਼ੋਰਦਾਰ ਅਹਿਦ ਕਰਨਗੇ।
ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ – ਪਾਵੇਲ
ਚੋਅ ਦਾ ਬੰਨ੍ਹ ਢਾਹੁਣ ਵਾਲੇ ਪ੍ਰਵਾਸੀ ਭਾਰਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ
ਬਾਦਲਾਂ ਦੀ ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ
ਅਧਿਆਪਕਾਂ ਤੋਂ ਸੱਖਣਾ ਸਕੂਲ
ਕੰਢੀ ਅਤੇ ਬੀਤ ਖਿੱਤੇ ਦੇ ਗ਼ਰੀਬ ਕਿਸਾਨ ਖੇਤੀ ਤੋਂ ਮੂੰਹ ਮੋੜਨ ਲਈ ਮਜਬੂਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ

ckitadmin
ckitadmin
May 22, 2016
ਪੰਜਾਬ ਤੇ ਬਿਹਾਰ ਦੀ ਗਲਵੱਕੜੀ ਨਹੀਂ ਟੁੱਟ ਸਕਦੀ… -ਅਮਨਦੀਪ ਹਾਂਸ
ਪੰਜਾਬ ਵਿੱਚ ਵੱਧ ਰਿਹਾ ਨਸ਼ਿਆਂ ਦਾ ਪ੍ਰਕੋਪ -ਮਨਦੀਪ
ਪੁਸਤਕ: ਕਸਮ ਨਾਲ… ਝੂਠ ਨ੍ਹੀਂ ਬੋਲਦਾ
ਨਾਰੀਵਾਦੀ ਮਰਦ -ਬਲਕਰਨ ਕੋਟ ਸ਼ਮੀਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?