ਨੋਬਲ ਪੁਰਸਕਾਰ ਜੇਤੂ ਪਾਬਲੋ ਨੈਰੂਦਾ ਦੀਆਂ ਕਵਿਤਾਵਾਂ ਦਾ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਇਨਕਲਾਬੀ ਘਟਨਾ- ਗੁਰਭਜਨ ਗਿੱਲ
Posted on:- 22-06-2019
ਲੁਧਿਆਣਾ: ਚਿੱਲੀ ਦੇਸ਼ ਦੇ ਸੈਂਟੀਆਗੋ ਸ਼ਹਿਰ ਚ ਪੈਦਾ ਹੋਏ ਇਨਕਲਾਬੀ ਕਵੀ ਪਾਬਲੋ ਨੈਰੂਦਾ ਦੀ ਸ਼ਾਇਰੀ ਨੂੰ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਕਰਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੱਦੋਵਾਲ ਦੇ ਜੰਮਪਲ ਮਨਦੀਪ ਨੇ ਇਨਕਲਾਬੀ ਕਾਰਜ ਕੀਤਾ ਹੈ। ਇਸ ਕਿਤਾਬ ਨੂੰ ਬਾਦਬਾਨ ਪ੍ਰਕਾਸ਼ਨ ਪੱਖੋਵਾਲ (ਲੁਧਿਆਣਾ) ਨੇ ਪ੍ਰਕਾਸ਼ਿਤ ਕੀਤਾ ਹੈ।
ਪੰਜਾਬੀ ਭਵਨ ਲੁਧਿਆਣਾ ਵਿੱਚ ਇਹ ਪੁਸਤਕ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਸੰਚਾਲਕ ਮਾਸਟਰ ਹਰੀਸ਼ ਚੰਦਰ ਪੱਖੋਵਾਲ ਵੱਲੋਂਇਹ ਪੁਸਤਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਲੁਧਿਆਣਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਤੇ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਭੇਂਟ ਕੀਤੀ।
Read More
ਹੁਣ ਹੈ ਦੌਰ ਮੋਬਾਈਲਾਂ ਵਾਲਾ –ਯਸ਼ੂ ਜਾਨ
Posted on:- 21-06-2019
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ,
ਅੱਜ ਹੈ ਦੌਰ ਮੋਬਾਈਲਾਂ ਵਾਲਾ,
ਮਾਪੇ ਵੀ ਤਾਂ ਅਕਲ ਨਾ ਕਰਦੇ,
ਬੱਚੇ ਵੀ ਨਾ ਤਾਹੀਓਂ ਡਰਦੇ,
ਘਰਦਿਆਂ ਕੋਲੋਂ ਰੱਖਣ ਪਰਦੇ,
ਬਾਅਦ ' ਚ ਹੁੰਦੀ ਲਾਲਾ - ਲਾਲਾ,
ਅੱਜ ਹੈ ਦੌਰ ਮੋਬਾਈਲਾਂ ਵਾਲਾ
ਨੈੱਟ ਪੈਕ ਜੇ ਹੋਵੇ ਮੁੱਕਾ,
ਮੁੰਡਾ ਹੋ ਜਾਏ ਸੜ ਕੇ ਸੁੱਕਾ,
ਸਹੇਲੀ ਦੇ ਨਾਲ ਗੱਲ ਸੀ ਕਰਨੀ,
ਰੋਟੀ ਤੇ ਫਿਰ ਕੱਢੇ ਗੁੱਸਾ,
ਪਹਿਲਾਂ ਮੇਰਾ ਨੈੱਟ ਪਵਾਓ,
ਮਨ ਦੇ ਅੰਦਰ ਕੱਢੇ ਗਾਲਾਂ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ
Read More
ਚੋਣ ਨਤੀਜਿਆਂ ਰਾਹੀਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ - ਸ਼ਿਵ ਇੰਦਰ ਸਿੰਘ
Posted on:- 16-06-2019
ਸੰਨ 2014 ਤੇ 2019 ਦੀਆਂ ਲੋਕ ਸਭਾ ਚੋਣਾਂ `ਚ ਪੰਜਾਬ ਨੇ ਪੂਰੇ ਮੁਲਕ ਨਾਲੋਂ ਵੱਖਰਾ ਫਤਵਾ ਦਿੱਤਾ । ਦੋਵਾਂ ਚੋਣਾਂ `ਚ ਜਿਥੇ ਪੂਰਾ ਮੁਲਕ (ਗਿਣਤੀ ਦੇ ਚੰਦ ਰਾਜਾਂ ਨੂੰ ਛੱਡ ਕੇ )ਮੋਦੀ ਲਹਿਰ ਦੀ ਲਪੇਟ `ਚ ਆ ਗਿਆ, ਉੱਥੇ ਪੰਜਾਬ ਇਸ ਲਹਿਰ ਨੂੰ ਠੱਲ੍ਹਣ ਵਾਲਾ ਸੂਬਾ ਨਜ਼ਰ ਆਇਆ ।ਸੂਬੇ ਦੇ ਫਤਵੇ ਨੂੰ ਸਮਝਣ ਲਈ ਜ਼ਰੂਰੀ ਹੈ ਪਿਛਲੇ ਸਮਿਆਂ `ਚ ਪੰਜਾਬ ਵਿਚ ਆਏ ਰਾਜਸੀ , ਸੱਭਿਆਚਾਰਕ , ਆਰਥਿਕ ਪਰਿਵਰਤਨਾਂ ਨੂੰ ਸਮਝਣਾ ; ਲੋੜ ਪੰਜਾਬ ਦੇ ਬੌਧਿਕ ਹਿੱਸਿਆਂ `ਚ ਚੱਲ ਰਹੀਆਂ ਬਹਿਸਾਂ ਤੇ ਵਿਚਾਰਧਾਰਕ ਤੌਰ `ਤੇ ਰਿੱਝ ਰਹੇ ਪੰਜਾਬ ਨੂੰ ਸਮਝਣ ਤੇ ਜਾਨਣ ਦੀ ਵੀ ਹੈ । ਇਹਨਾਂ ਵਰਤਾਰਿਆਂ ਨੂੰ ਸਮਝੇ ਬਗੈਰ ਪੰਜਾਬ ਦੇ ਲੋਕ-ਫਤਵੇ ਦੀ ਥਾਹ ਪਾਉਣੀ ਮੁਸ਼ਕਿਲ ਹੈ ।
1947 ਤੋਂ ਹੁਣ ਤੱਕ ਪੰਜਾਬ ਨੇ ਬੜੀਆਂ ਵਿਚਾਰਧਾਰਕ ਤੇ ਸਿਆਸੀ ਘਟਨਾਵਾਂ ਨੂੰ ਘਟਦੇ ਦੇਖਿਆ । ਇਸ `ਚ ਸੰਤਾਲੀ ਦੀ ਵੰਡ ,ਕਮਿਊਨਿਸਟ ਲਹਿਰ ਦੀ ਚੜ੍ਹਦੀ ਤੇ ਢਹਿੰਦੀ ਕਲਾ , ਅਕਾਲੀ ਮੋਰਚੇ , `ਪੰਜਾਬੀ ਸੂਬਾ` ਲਹਿਰ ਤੇ ਉਸਦੇ ਵਿਰੋਧ `ਚ `ਮਹਾਂ ਪੰਜਾਬ`` ਲਹਿਰ, ਹਿੰਦੂ ਪੰਜਾਬੀਆਂ ਵੱਲੋਂ ਪੰਜਾਬੀ ਤੋਂ ਕਿਨਾਰਾ ਕਰਨਾ , ਨਕਸਲੀ ਲਹਿਰ ਨੂੰ ਦਬਾਉਣ ਦੇ ਨਾਂ ਥੱਲੇ ਸਰਕਾਰੀ ਤਸ਼ੱਦਦ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਉੱਠਣੀ,ਐਮਰਜੈਂਸੀ ਵਿਰੁੱਧ ਪੰਜਾਬ ਵਿਚੋਂ ਆਵਾਜ਼ ਬੁਲੰਦ ਹੋਣੀ, ਗਰਮ -ਖਿਆਲੀ ਸਿੱਖ ਰਾਜਨੀਤੀ ਦਾ ਉਭਾਰ , ਦਰਬਾਰ ਸਾਹਿਬ `ਤੇ ਫ਼ੌਜੀ ਹਮਲਾ , ਦਿੱਲੀ ਸਿੱਖ ਕਤਲੇਆਮ , ਖਾਲਿਸਤਾਨੀ ਲਹਿਰ ਦਾ ਉਭਾਰ , ਅੱਤਵਾਦੀਆਂ ਵੱਲੋਂ ਪੰਜਾਬ ਦੇ ਹਿੰਦੂ ਘੱਟ -ਗਿਣਤੀ ਭਾਈਚਾਰੇ ਨੂੰ ਨਿਸ਼ਾਨਾਂ ਬਣਾਉਣਾ ਤੇ ਖੱਬੇ-ਪੱਖੀ ਸੋਚ ਦੇ ਲੋਕਾਂ ਦੇ ਕਤਲ ਕਰਨੇ । ਪੰਜਾਬ `ਚ ਪੈਦਾ ਹੋਏ ਕਾਸ਼ੀ ਰਾਮ ਵੱਲੋਂ ਭਾਰਤ ਪੱਧਰੀ ਦਲਿਤ ਪਾਰਟੀ ਬਣਾਉਣੀ ਆਦਿ ਸ਼ਾਮਿਲ ਹੈ ।
Read More