ਧਰਮ ਅੱਗੇ ਆ ਰਹੀਆਂ ਸਿਧਾਂਤਕ ਚੁਣੌਤੀਆਂ -ਅਮਨਦੀਪ ਸਿੰਘ ਸਿੱਧੂ

Posted on:- 14-06-2019

suhisaver

ਅਕਸਰ ਪਰਮਾਤਮਾ ਜਾਂ ਉਸਦੇ ਪੈਗੰਬਰਾਂ, ਗੁਰ-ਪੀਰਾਂ ਦੀਆਂ ਤਸਵੀਰਾਂ, ਮੂਰਤਾਂ ਜਾਂ ਬਿੰਬਾਂ ਨੂੰ ਲੈ ਕੇ ਦੁਨੀਆ ਵਿਚ ਵਿਵਾਦ ਚੱਲਦਾ ਰਹਿੰਦਾ ਹੈ। ਇਸ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ। ਇਸ ਲੇਖ ਵਿਚ ਸਿੱਖ ਧਰਮ ਅੱਗੇ ਆ ਰਹੀਆਂ ਸਿਧਾਂਤਕ ਚੁਨੌਤੀਆਂ ਉੱਤੇ ਝਾਤੀ ਮਾਰਾਂਗੇ। ਨਾਲ ਹੀ ਨਵੀਨ ਯੁੱਗ ਵਿਚ ਫ਼ਿਲਮਾਂ ਜਾਂ ਐਨੀਮੇਸ਼ਨ ਰਾਹੀਂ ਧਰਮ ਦਾ ਪ੍ਰਚਾਰ ਕਰਨ ਦੇ ਨੁਕਤੇ ਨੂੰ ਵੀ ਸਿਧਾਂਤਕ ਦ੍ਰਿਸ਼ਟੀ ਤੋਂ ਵਾਚਾਂਗੇ।

ਇਸ ਤੋਂ ਪਹਿਲਾਂ ਕਿ ਸਿੱਖੀ ਨੂੰ ਧੱਕੇ ਨਾਲ ਇਸ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਉੱਤੇ ਵਿਚਾਰ ਕਰੀਏ, ਮੈਂ ਆਪ ਜੀ ਨਾਲ ਇਸਲਾਮ ਧਰਮ ਦੇ ਇੱਕ ਪ੍ਰਚਾਰਕ ਦੀ ਵਾਰਤਾ ਸਾਂਝੀ ਕਰਨਾ ਚਾਹਾਂਗਾ। 1918 ਵਿਚ ਭਾਰਤ ਦੇ ਸੂਰਤ ਸ਼ਹਿਰ ਦੇ ਜੰਮਪਲ ਅਤੇ ਦੱਖਣੀ ਅਫ਼ਰੀਕਾ ਦੇ ਵਾਸੀ ਮਰਹੂਮ ਅਹਿਮਦ ਦੀਦਤ ਨੇ ਇੱਕ ਵਾਰੀ ਅਮਰੀਕਾ ਦੇ ਇਕ ਸ਼ਹਿਰ ਵਿਚ ਈਸਾਈਆਂ ਨਾਲ ਗੋਸ਼ਟ ਦੌਰਾਨ ਇੱਕ ਸਵਾਲ ਦਾ ਜਵਾਬ ਦਿੱਤਾ। ਉਸ ਜਵਾਬ ਦਾ ਇੱਕ ਅੰਸ਼ ਇਹ ਸੀ ਕਿ ਬਹੁਤਾਤ ਅਮਰੀਕਾ ਇੱਕ ਧਾਰਮਿਕ ਦੇਸ਼ ਹੈ, ਚਰਚਾਂ ਹਨ ਅਤੇ ਬਾਈਬਲ ਦੀ ਮਨੌਤ ਹੈ।

Read More

ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ? –ਜਸਪ੍ਰੀਤ ਸਿੰਘ

Posted on:- 13-06-2019

suhisaver

ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਦੁੱਖਦਾਇਕ ਘਟਨਾ ਨੇ ਜਿੱਥੇ ਸਮੁੱਚੇ ਪੰਜਾਬ ਦੇ ਦੂਰ-ਨੇੜੇ ਵੱਸਦੇ ਲੋਕਾਂ ਦੀ ਨੀਂਦ ਉੜਾ ਕੇ ਰੱਖ ਦਿੱਤੀ, ਉੱਥੇ ਹੀ ਜ਼ਿਲ੍ਹਾ ਪ੍ਰਸਾਸ਼ਨ, ਸੂਬਾ ਸਰਕਾਰ 'ਤੇ ਦੇਸ਼ ਦੀਆਂ ਤਕਨੀਕਾਂ ਵਿੱਚ ਹੋਏ ਵਿਕਾਸ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਵਾਪਰੇ ਘਟਨਾਕ੍ਰਮ 'ਚ ਦੋ ਸਾਲਾਂ ਦਾ ਮਾਸੂਮ ਫਤਿਹਵੀਰ ਬੋਰਵੈੱਲ 'ਚ ਫਸਿਆ ਹੋਇਆ ਆਪਣੀ ਕੀਮਤੀ ਜ਼ਿੰਦਗੀ ਨੂੰ ਤੜਫਦਾ ਹੋਇਆ ਅਲਵਿਦਾ ਤਾਂ ਆਖ ਗਿਆ, ਪ੍ਰੰਤੂ ਪਿੱਛੇ ਛੱਡ ਗਿਆ ਬੇਇੰਤਹਾ ਸਵਾਲ 'ਤੇ ਭਵਿੱਖ ਲਈ ਬੇਚੈਨੀ। ਜਿਸ 'ਚ ਸਭ ਤੋਂ ਵੱਡਾ ਸਵਾਲ ਹੈ ਕਿ ਭਾਰਤ ਦੇਸ਼'ਚ ਫਤਿਹਵੀਰ ਨਾਲ ਜੋ ਹੋਇਆ ਉਹ ਪਹਿਲੀ ਵਾਰ ਨਹੀਂ ਪਰ ਕੀ ਇਹ ਘਟਨਾ ਆਖਰੀ ਸੀ?

ਇਸ ਸਾਰੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਫਰੋਲੀਏ ਤਾਂ ਸਭ ਤੋਂ ਪਹਿਲੀ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਸਨ, ਇਹ ਆਖਰੀ ਵਾਰ ਕਦੋਂ ਪੁਖਤਾ ਹੋਇਆ? ਮੈਨੂੰ ਨਿੱਜੀ ਤੌਰ 'ਤੇ ਇਹ ਬਿਲਕੁੱਲ ਵੀ ਸੁਣਨ ਨੂੰ ਨਹੀਂ ਮਿਲਿਆ। ਹੁਣ ਜੇ ਗੱਲ ਪੋਸਟ ਮਾਰਟ ਰਿਪੋਰਟ ਦੀ ਕਰੀਏ ਤਾਂ ਪੀਜੀਆਈ ਦੇ ਮਾਹਿਰ ਡਾਕਟਰਾਂ ਦੀ ਪੋਸਟ ਮਾਰਟਮ ਰਿਪੋਰਟ ਮੁਤਾਬਿਕ ਫਤਿਹਵੀਰ ਦੀ ਮੌਤ ਸਾਹ ਘੁਟਨ ਨਾਲ 'ਤੇ ਆਕਸੀਜਨ ਨਾ ਮਿਲਣ ਕਰਕੇ ਹੋਈ। ਉਨ੍ਹਾਂ ਖਦਸ਼ਾ ਜਤਾਇਆ ਕਿ ਸ਼ਾਇਦ ਉਹ ਪਹਿਲੇ ਦਿਨ ਹੀ.....!

Read More

ਨਗਾਂ ਰਾਸ਼ੀਆਂ ਦਾ ਸੱਚ –ਯਸ਼ੂ ਜਾਨ

Posted on:- 12-06-2019

suhisaver

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ,
ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ,
ਤੁਹਾਨੂੰ ਫਸਾਇਆ ਜਾ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।

ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ ,
ਮਾਂ ਕੋਈ ਕਾਲਾ , ਪੀਲਾ ਨਗ ਜੜਾ ਪਾ ਲਵੇ ਵਿੱਚ ਉਂਗਲੀ ,
ਤੁਹਾਡੀ ਸੋਚ ਦੀ ਕਮਜ਼ੋਰੀ ਉਹਨਾਂ ਲਈ ਸੁਨਹਿਰੀ ਮੌਕਾ ਹੋ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।

Read More

ਮੋਦੀ ਦੀ ਜਿੱਤ ਜਮਹੂਰੀ ਲਹਿਰ ਲਈ ਵੱਡੀ ਚੁਣੌਤੀ -ਮੋਹਨ ਸਿੰਘ (ਡਾ:)

Posted on:- 12-06-2019

suhisaver

ਮੌਜੂਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦਾ `ਅੱਛੇ ਦਿਨ ਆਨੇ ਵਾਲੇ ਹੈ’ ਦਾ ਜੁਮਲਾ ਦਾ ਪੂਰੀ ਤਰ੍ਹਾਂ ਲ਼ੋਕ ਸਭਾ ਚੋਣਾਂ ‘ਚ ਫੇਲ੍ਹ ਚੁੱਕਾ ਸੀ।ਇਸ ਦੇ ਪੰਜ ਸਾਲਾਂ ਦੇ ਰਾਜ ਦੌਰਾਨ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਸੰਕਟ ਵਿਚ ਫਸ ਗਈ ਸੀ।ਬੇਰੁਜ਼ਗਾਰੀ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਸੀ।ਕਰਜ਼ੇ ਥੱਲੇ ਦੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਅਤੇ ਦੇਸ਼ ਬਰ ‘ਚ ਉਹ ਸੰਘਰਸ਼ਾਂ ਦੇ ਰਾਹ ਪਏ ਹੋਏ ਸਨ।ਪਿਛਲੇ ਛੇ ਸਾਲਾਂ ਦੌਰਾਨ ਪਹਿਲਾਂ ਤੋਂ ਮੌਜੂਦ ਰੁਜ਼ਗਾਰ ਵਿਚੋਂ 90 ਲੱਖ ਮਰਦ ਮਜ਼ਦੂਰ, 3 ਕਰੋੜ ਪੇਂਡੂ ਔਰਤਾਂ ਅਤੇ 3 ਕਰੋੜ ਪੇਂਡੂ ਦਿਹਾੜੀਦਾਰ ਮਜ਼ਦੂਰ ਅਤੇ 2 ਕਰੋੜ ਸਵੈ-ਰੁਜ਼ਗਾਰ ਵਿਚੋਂ ਬਾਹਰ ਧੱਕੇ ਗਏ ਹਨ।ਸਿਹਤ ਅਤੇ ਸਿੱਖਿਆ ਦੇ ਨਿੱਜੀਕਰਨ ਨੇ ਇਹ ਸਹੂਲਤਾਂ ਆਮ ਲੋਕਾਂ ਦੇ ਬਸ ਤੋਂ ਬਾਹਰ ਕਰ ਦਿੱਤੀਆਂ ਸਨ।

ਮੋਦੀ ਦੀ ਭਾਜਪਾ ਪਾਰਟੀ ਰਾਜਸਥਾਨ, ਮੱਧ ਪਰਦੇਸ਼ ਅਤੇ ਛਤੀਸਗੜ੍ਹ ‘ਚ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁੱਕੀ ਸੀ।ਗ਼ਰੀਬੀ ਅਮੀਰੀ ਵਿਚਕਾਰ ਪਾੜਾ ਅੰਤਾਂ ਦਾ ਵਧ ਚੁੱਕਾ ਸੀ।ਲੋਕ ਸਭਾ ਚੋਣਾਂ ਲੜਨ ਲਈ ਮੋਦੀ ਕੋਲ ਕੋਈ ਵੀ ਗਿਣਨਯੋਗ ਪ੍ਰਾਪਤੀ ਨਹੀਂ ਸੀ ਅਤੇ ਲੋਕ ਸਭਾ ਚੋਣਾਂ ਜਿੱਤਣ ਲਈ ਉਹ ਕਿਸੇ ਨਾ ਕਿਸੇ ਵੱਡੇ ਮੁੱਦੇ ਦੀ ਤਲਾਸ਼ ਵਿਚ ਸੀ।ਇਸ ਹਾਲਤ ‘ਚ ਪੁਲਵਾਮਾ ਸੀਆਰਪੀ ਦੇ ਜਵਾਨਾਂ ‘ਤੇ ਅਤਿਵਾਦੀ ਹਮਲੇ ਦਾ ਉਸ ਨੇ ਨਵਾਂ ਅਵਿਸ਼ਕਾਰ ਕਰ ਲਿਆ।ਲੋਕ ਸਭਾ ਚੋਣਾਂ ਜਿੱਤਣ ਲਈ ਇਹ ਮੁਦਾ ਉਸ ਲਈ ਇਕ ਰੱਬੀ ਦਾਤ ਬਣ ਗਿਆ।

Read More

ਲਾਰੇ - ਹਰਦੀਪ ਬਿਰਦੀ

Posted on:- 10-06-2019

ਕੁੱਲ ਦੁਨੀਆਂ ਨੂੰ ਗੱਲ ਇਹ ਜ਼ਾਹਿਰ
ਨੇਤਾ ਲਾਰੇ ਲਾਉਣੇ ਮਾਹਿਰ।

ਵੱਡੇ ਵੱਡੇ ਲਾਰੇ ਲਾਉਂਦੇ
ਗੱਲਾਂ ਵਿੱਚ ਰੱਬ ਹੇਠਾਂ ਲਾਹੁੰਦੇ।

ਥੁੱਕ ਸੰਗ ਇਹ ਵੜੇ ਪਕਾਉਂਦੇ
ਪਾਣੀ ਉੱਤੇ ਬੱਸ ਚਲਾਉਂਦੇ।

ਇੱਕ ਤੋਂ ਇੱਕ ਨੇ ਵਧੀਆ ਲਾਰੇ
ਵਿਆਹ ਦੇ ਲਾਰੇ ਲਾਉਣ ਕੁਆਰੇ।

ਭਾਂਤ ਭਾਂਤ ਦੇ ਲਾਰੇ ਵੇਚਣ
ਜਿੱਤ ਜਾਵਣ ਤਾਂ ਮੁੜ ਨਾ ਦੇਖਣ।

ਦੇਕੇ ਬੋਤਲ ਲਾਕੇ ਲਾਰੇ
ਹੋ ਜਾਂਦੇ ਨੇ ਕੰਮ ਹੀ ਸਾਰੇ।

ਸਭ ਤੋਂ ਵਧੀਆ ਲਾਰੇ ਲੈਲੋ
ਧਰਤੀ ਉੱਤੇ ਤਾਰੇ ਲੈਲੋ।


Read More