ਗੈਰ ਕਨੂੰਨੀ ਨਸ਼ਿਆਂ ਦੀ ਤਸਕਰੀ, ਗੈਂਗਵਾਰ ਅਤੇ ਪੰਜਾਬੀ ਭਾਈਚਾਰਾ -ਹਰਚਰਨ ਸਿੰਘ ਪਰਹਾਰ
Posted on:- 26-06-2019
ਬੇਸ਼ਕ ਸਰੀਰਕ ਵਿਗਿਆਨ ਅਨੁਸਾਰ ਨਸ਼ੇ ਮਨੁੱਖੀ ਸਰੀਰ ਦੀ ਲੋੜ ਨਹੀਂ ਹਨ।ਪਰ
ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ, ਮਨੁੱਖ ਨੂੰ ਜਲਦੀ ਸਿਹਤਮੰਦ
ਕਰਨ, ਸਰੀਰਕ ਜਾਂ ਮਾਨਸਿਕ ਦਰਦਾਂ ਨੂੰ ਘਟਾਉਣ ਆਦਿ ਲਈ ਮਨੁੱਖ ਸਦੀਆਂ ਤੋਂ ਕਈ
ਤਰ੍ਹਾਂ ਦੀਆਂ ਨਸ਼ੀਲੀਆਂ ਜੜ੍ਹੀਆਂ ਬੂਟੀਆਂ ਜਾਂ ਨਸ਼ਿਆਂ ਦਾ ਇਤੇਮਾਲ ਕਰਦਾ ਰਿਹਾ ਹੈ।ਪਰ ਸਰੀਰ ਨੂੰ ਜ਼ਿੰਦਾ ਜਾਂ ਤੰਦਰੁਸਤ ਰੱਖਣ ਲਈ ਇਸਦੀ ਭੋਜਨ ਵਾਂਗ ਸਰੀਰ ਨੂੰ ਕਦੇ ਵੀ ਲੋੜ ਨਹੀਂ।ਪਰ ਨਸ਼ੇ ਸਦੀਆਂ ਤੋਂ
ਹਰ ਸਮਾਜ ਦੇ ਕਿਸੇ ਨਾ ਕਿਸੇ ਢੰਗ ਨਾਲ ਅੰਗ ਰਹੇ ਹਨ ਕਿਉਂਕਿ ਨਸ਼ੇ ਨੂੰ ਵਿਅਕਤੀ ਜਿਥੇ ਸਰੀਰਕ ਥਕਾਵਟ
ਜਾਂ ਦਰਦ ਤੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਲਈ ਵਰਤਦਾ ਰਿਹਾ ਹੈ, ਉਥੇ ਇਸ ਨਾਲ ਉਹ ਕੁਝ
ਸਮੇਂ ਲਈ ਮਾਨਸਕਿ ਬੀਮਾਰੀਆਂ ਜਾਂ ਮਾਨਸਕਿ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲਦਾ ਵੀ ਮਹਿਸੂਸ ਕਰਦਾ
ਹੈ।
ਨਸ਼ਾ ਕੋਈ ਵੀ ਹੋਵੇ, ਉਸਦਾ ਕੰਮ ਇਤਨਾ ਕੁ ਹੀ
ਹੈ ਕਿ ਉਹ ਸਾਡੇ ਦਿਮਾਗ ਨੂੰ ਕੁਝ ਸਮੇਂ ਲਈ ਅਪਾਹਜ਼ (ਇਮਪੇਅਰਡ) ਕਰ ਦਿੰਦਾ ਹੈ, ਜਿਸ ਨਾਲ ਦਿਮਾਗ ਦਾ ਸਬੰਧ ਸਰੀਰ ਨਾਲੋਂ ਘਟ ਜਾਂਦਾ ਹੈ ਤੇ ਮਨੁੱਖ ਕੁਝ
ਸਮੇਂ ਲਈ ਸਰੀਰਕ ਤੇ ਮਾਨਸਿਕ ਦਰਦਾਂ ਜਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਂਦਾ ਹੈ।ਦੁਨੀਆਂ ਭਰ ਦੇ
ਮਰਦਾਂ ਨੇ ਨਸ਼ਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅਤੇ ਹਰ ਖੁਸ਼ੀ-ਗਮੀ ਵਿੱਚ ਆਪਣਾ ਸਹਾਰਾ ਬਣਾਇਆ ਹੋਇਆ
ਹੈ।ਮਨੁੱਖੀ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿੱਚ ਜਿਥੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਨੂੰ ਚੰਗਾ ਜਾਂ
ਮਾੜਾ ਕਿਹਾ ਜਾਂਦਾ ਰਿਹਾ ਹੈ, ਉਥੇ ਵੱਖ-ਵੱਖ ਨਸ਼ਿਆਂ
ਨੂੰ ਕਨੂੰਨੀ ਤੇ ਗੈਰ ਕਨੂੰਨੀ ਵੀ ਮੰਨਿਆ ਜਾਂਦਾ ਰਿਹਾ ਹੈ।ਪਹਿਲੇ ਸਮਿਆਂ ਦੇ ਮਰਦ ਪ੍ਰਧਾਨ ਸਮਾਜਾਂ
ਵਿੱਚ ਔਰਤ ਕੋਲ ਮਰਦ ਦੀ ਸਰੀਰਕ ਭੁੱਖ ਪੂਰੀ ਕਰਨ, ਬੱਚੇ ਜੰਮਣ ਤੇ ਬੱਚੇ
ਪਾਲਣ ਤੋਂ ਇਲਾਵਾ ਕੋਈ ਬਹੁਤੇ ਅਧਿਕਾਰ ਨਹੀਂ ਹੁੰਦੇ ਸਨ ਤਾਂ ਮਰਦ ਔਰਤ ਨੂੰ ਨਸ਼ੇ ਕਰਨ ਦੀ ਇਜਾਜ਼ਤ ਨਹੀਂ
ਦਿੰਦਾ ਸੀ, ਪਰ ਜਿਵੇਂ ਜਿਵੇਂ ਔਰਤਾਂ ਵਿੱਚ ਆਪਣੇ ਹੱਕਾਂ ਲਈ ਚੇਤੰਨਤਾ ਪੈਦਾ ਹੋਈ ਤੇ
ਉਹ ਵੀ ਆਪਣੇ ਆਪ ਨੂੰ ਮਰਦ ਦੇ ਬਰਾਬਰ ਸਥਾਪਤ ਕਰਨ ਲੱਗੀਆਂ ਤਾਂ ਔਰਤਾਂ ਨੇ ਵੀ ਮਰਦ ਬਰਾਬਰ ਨਸ਼ਿਆਂ
ਦੀ ਵਰਤੋਂ ਸ਼ੁਰੂ ਕਰ ਦਿੱਤੀ।
Read More
'ਲੈਲਾ' : ਭਵਿੱਖ ਦੇ ਭਾਰਤ ਦਾ ਫਾਸੀਵਾਦੀ ਨਕਸ਼ਾ - ਮਨਦੀਪ
Posted on:- 22-06-2019
ਇਹਨੀਂ ਦਿਨੀਂ ਨੈੱਟਫਲਿਕਸ ਸੀਰੀਜ਼ 'ਲੈਲਾ' ਦੇ ਪਹਿਲੇ ਸ਼ੈਸ਼ਨ ਦੇ ਛੇ ਐਪੀਸੋਡ ਚਰਚਾ 'ਚ ਹਨ। ਇਹ ਸੀਰੀਜ਼ ਪ੍ਰਸਿੱਧ ਪੱਤਰਕਾਰ ਤੇ ਨਾਵਲਕਾਰ ਪ੍ਰਯਾਗ ਅਕਬਰ ਦੇ ਨਾਵਲ 'ਲੈਲਾ' ਤੇ ਅਧਾਰਿਤ ਹੈ। ਇੰਡੋ-ਕਨੇਡੀਅਨ ਫਿਲਮਕਾਰ ਦੀਪਾ ਮਹਿਤਾ ਦੀ ਨਿਰਦੇਸ਼ਨਾਂ ਵਾਲੀ ਇਸ ਸੀਰੀਜ਼ ਵਿੱਚ ਭਾਰਤ ਅੰਦਰ ਵੱਧ ਰਹੇ ਹਿੰਦੂਤਵੀ ਫਾਸੀਵਾਦ ਦੇ ਰੁਝਾਨ ਦਾ ਭਵਿੱਖਮੁਖੀ ਕਾਲਪਨਿਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਅੱਜ ਤੋਂ ਲੱਗਭੱਗ ਦੋ-ਤਿੰਨ (2047-49) ਦਹਾਕੇ ਬਾਅਦ ਦੇ ਹਿੰਦੂ ਫਾਸੀਵਾਦੀ ਤਾਨਾਸ਼ਾਹੀ ਵਾਲੇ ਭਾਰਤ ਦੀ ਤਸਵੀਰ ਦੀ ਕਲਪਨਾ ਕੀਤੀ ਗਈ ਹੈ। ਸੀਰੀਜ਼ ਦੀ ਕਹਾਣੀ 2047 ਤੋਂ ਸ਼ੁਰੂ ਹੁੰਦੀ ਹੈ, ਅਜ਼ਾਦੀ ਦੇ ਪੂਰੇ ਸੌ ਸਾਲ ਬਾਅਦ। ਜਿਹਨਾਂ ਨੇ ਹਿਟਲਰ ਦੀ ਨਾਜ਼ੀ ਪਾਰਟੀ ਅਤੇ ਉਸਦੀ ਫਾਸੀਵਾਦੀ ਵਿਚਾਰਧਾਰਾ ਅਤੇ ਤਾਨਾਸ਼ਾਹ ਤੰਤਰ ਦਾ ਇਤਿਹਾਸ ਪੜ੍ਹਿਆ ਹੈ ਜਾਂ ਬਰਬਰਤਾ ਦੇ ਇਸ ਇਤਿਹਾਸ ਨਾਲ ਸਬੰਧਿਤ ਅੰਤਰਰਾਸ਼ਟਰੀ ਫਿਲਮਾਂ ਦੇਖੀਆਂ ਹਨ ਉਹ ਇਸ ਸੀਰੀਜ਼ ਦੀ ਕਲਪਨਾ ਦੇ ਯਥਾਰਥ ਨੂੰ ਬਿਹਤਰ ਮਹਿਸੂਸ ਕਰ ਸਕਦੇ ਹਨ।
ਇਸ ਫਿਲਮ ਵਿਚਲੇ ਡਾਈਲੌਗ ਅਤੇ ਬਿੰਬ ਇਸ ਸੀਰੀਜ਼ ਦੇ ਵਿਸ਼ੇ ਨੂੰ ਕਲਾ ਦੇ ਉੱਤਮ ਪੱਧਰ ਤੱਕ ਪਹੁੰਚਾ ਦਿੰਦੇ ਹਨ। ਇਹਨਾਂ ਵਿਚਲਾ ਸਿਆਸੀ ਵਿਅੰਗ ਅਤੇ ਬਿੰਬਾਂ ਦਾ ਚਿਤਰਨ ਮੌਜੂਦਾ ਭਾਜਪਾ ਹਕੂਮਤ ਅਤੇ ਇਸਦੀ ਸੰਘੀ ਵਿਚਾਰਧਾਰਾ ਦੇ ਲੁਕਵੇਂ ਏਜੰਡੇ ਵੱਲ ਸਿੱਦਮ-ਸਿੱਧਾ ਇਸ਼ਾਰਾ ਕਰਦੇ ਹਨ।
Read More
26 ਜੂਨ ਨੂੰ ਬਰਨਾਲਾ ਵਿਖੇ ਕੱਢਿਆ ਜਾਵੇਗਾ ਵਿਸ਼ਾਲ ਮਾਰਚ
Posted on:- 22-06-2019
ਬਰਨਾਲਾ :ਹਿੰਦੂਤਵੀ ਫਾਸ਼ਿਸ਼ਟ ਵਿਰੋਧੀ ਫੋਰਮ ਵੱਲੋਂ 26 ਜੂਨ ਐਮਰਜੈਂਸੀ ਵਿਰੋਧੀ ਦਿਵਸ ਸਬੰਧੀ ਰੈਲੀ/ਮੁਜਾਹਰਾ ਕਰਨ ਸਬੰਧੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸਾਥੀ ਨਰਾਇਣ ਦੱਤ,ਗੁਰਮੇਲ ਮਾਛੀਕੇ,ਖੁਸ਼ਮੰਦਰਪਾਲ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ 26 ਜੂਨ 2019 ਨੂੰ ਸਵੇਰ 9.30 ਵਜੇ ਹਸਪਤਾਲ ਪਾਰਕ ਬਰਨਾਲਾ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੀਤਾ ਜਾਵੇਗਾ। ਆਗੂਆਂ ਦੱਸਿਆ ਕਿ 26 ਜੂਨ 1975 ਤੋਂ ਬਾਅਦ ਭਾਵੇਂ 44 ਸਾਲ ਦਾ ਵਡੇਰਾ ਸਮਾਂ ਬੀਤ ਗਿਆ ਹੈ। ਪਰ ਜਿਸ ਤਰ੍ਹਾਂ ਉਸ ਸਮੇਂ ਦੀ ਇੰਦਰਾ ਹਕੂਮਤ ਨੇ ਸੰਘਰਸ਼ਸ਼ੀਲ ਲੋਕਾਂ,ਕਲਮਕਾਰਾਂ,ਲੇਖਕਾਂ,ਜਮਹੂਰੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਹਜ਼ਾਰਾਂ ਦੀ ਤਾਦਾਦ 'ਚ ਜੇਲ੍ਹੀਂ ਸੁੱਟਿਆ ਸੀ,ਬਿਲਕੁਲ ਉਸੇ ਹੀ ਤਰ੍ਹਾਂ ਅੱਜ ਦੇ ਹਾਕਮਾਂ ਨੇ ਅਣਐਲਾਨੀ ਐਮਰਜੈਂਸੀ ਲਗਾ ਰੱਖੀ ਹੈ।
Read More