ਅਮਲ ਮੁਕਤ ਪੰਜਾਬ ਲਈ ਐਲਾਨਾਂ ਦੀ ਨਹੀਂ, ਐਲਾਨਾਂ ’ਤੇ ਅਮਲਾਂ ਦੀ ਲੋੜ
Posted on:- 27-07-2019
ਚੋਹਲਾ ਸਾਹਿਬ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ :
ਇੰਜ ਲਗਦਾ ਏ ਮੇਰੇ ਕੋਲੋਂ
ਗੱਲ ਕੋਈ ਸੱਚੀ ਹੋ ਗਈ ਏ
ਤਾਹੀਓਂ ਕਰਨ ਸਵਾਗਤ ਮੇਰਾ
ਪੱਥਰ ਆਏ ਲੋਕਾਂ ਦੇ
ਉਹਨੂੰ ਕਹਿਣ ਦੀ ਲੋੜ ਨਹੀਂ ਬਾਬਾ
ਹੱਥ ਪਵਾਈਂ ਮੇਰੇ ਨਾਲ
ਇਸ ਧਰਤੀ ਤੇ ਜਿਹੜਾ ਬੰਦਾ
ਭਾਰ ਵੰਡਾਏ ਲੋਕਾਂ ਦੇ..
ਬਾਬਾ ਨਜ਼ਮੀ ਸਾਹਿਬ ਦੀਆਂ ਇਹਨਾਂ ਸਤਰਾਂ ਨਾਲ ਮਾਝੇ ਦੇ ਨਸ਼ੇ ਨਾਲ ਚਰੂੰਡੇ ਜਾ ਰਹੇ ਕੁਝ ਪਿੰਡਾਂ ਤੋਂ ਰਿਪੋਰਟ ਲੈ ਕੇ ਹਾਜ਼ਰ ਹਾਂ-
ਹਲਕਾ ਚੋਹਲਾ ਸਾਹਿਬ ਚੱਲਦੇ ਹਾਂ, ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਸੀ ਤਾਂ ਉਦੋਂ ਵੀ ਇਥੇ ਨਸ਼ੇ ਨੂੰ ਲੈ ਕੇ ਬੁਰੇ ਹਾਲਾਤ ਸਨ, ਜਦੋਂ ਹਕੂਮਤ ਬਦਲੀ ਤਾਂ ਇਥੇ ਨਸ਼ੇ ਨਾਲ ਬਰਬਾਦ ਹੋ ਰਹੇ ਘਰਾਂ ਚ ਆਸ ਦਾ ਦੀਵਾ ਜਗਿਆ ਸੀ ਕਿ ਨਵਾਂ ਹਾਕਮ ਨਸ਼ੇ ਦੇ ਖਾਤਮੇ ਲਈ ਚੁੱਕੀ ਗੁਰੂ ਦੀ ਸਹੁੰ ਨੂੰ ਬੇਦਾਵਾ ਨਹੀਂ ਦੇਵੇਗਾ, ਪਰ ਉਹਨਾਂ ਘਰਾਂ ਚ ਤਾਂ ਸਗੋਂ ਹਨੇਰ ਹੋਰ ਚੌਣਾ ਹੋ ਗਿਆ। ਢਾਈ ਸਾਲ ਦੇ ਵਕਫੇ ਬਾਅਦ ਫੇਰ ਇਸ ਹਲਕੇ ਚ ਗਏ, ਹਾਲਾਤ ਹੋਰ ਗਰਕ ਗਏ।
ਮੌਜੂਦਾ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਉਣ ਲਈ ਨਸ਼ਾ ਖਤਮ ਕਰਨ ਲਈ ਨਿੱਤ ਨਵੇਂ ਐਲਾਨ ਹੋ ਰਹੇ ਨੇ, ਕਦੇ ਪਿੰਡਾਂ ਚ ਮੀਟਿਂਗਾਂ ਦਾ ਦੌਰ ਚਲਾਇਆ ਜਾਂਦਾ ਹੈ, ਕਦੇ ਨਸ਼ੇੜੀਆਂ ਨੂੰ ਫੜ ਫੜ ਕੇ ਜੇਲਾਂ ਚ ਤੁੰਨਣ ਦੀ ਮੁਹਿੰਮ ਤੁਰ ਪੈਂਦੀ ਹੈ, ਕਦੇ ਨਸ਼ੇ ਦਾ ਮੁਫਤ ਇਲਾਜ ਕਰਵਾਉਣ ਲਈ ਕੋਈ ਮੁਹਿੰਮ ਚੱਲ ਪੈਂਦੀ, ਪਰ ਅਮਲ ਭਾਵ ਨਸ਼ੇ ਚੋਂ ਪੰਜਾਬ ਨੂੰ ਕੱਢਣ ਲਈ ਕਿਸੇ ਵੀ ਐਲਾਨ ਤੇ ਸਾਫ ਨੀਅਤ ਨਾਲ ਅਮਲ ਨਹੀਂ ਹੁੰਦਾ, ਚਲਾਈਆਂ ਜਾ ਰਹੀਆਂ ਨਿੱਤ ਨਵੀਂਆਂ ਨਸ਼ਾ ਛੁਡਾਊ ਮੁਹਿੰਮਾਂ ਨੇ ਸਗੋਂ ਮੈਡੀਕਲ ਨਸ਼ਾ ਵਧਾ ਦਿਤਾ। ਡੈਪੋ ਮੁਹਿੰਮ ਨਿਰਾ ਡਰਾਮਾ ਸਿੱਧ ਹੋ ਰਹੀ ਹੈ। ਮਾਝੇ ਦੇ ਪਰਸ਼ਾਸਨਕ ਅਧਿਕਾਰੀਆਂ ਵਲੋਂ ਅਖਬਾਰੀ ਬਿਆਨ ਦਾਗੇ ਜਾ ਰਹੇ ਨੇ ਕਿ ਪਿੰਡਾਂ ਦੇ ਪਿੰਡ ਨਸ਼ਾ ਮੁਕਤ ਕਰ ਦਿੱਤੇ ਗਏ ਨੇ, ਪਰ ਨਸ਼ੇ ਨਾਲ ਮੌਤ ਦੇ ਮੂੰਹ ਪੈ ਰਹੇ ਜਵਾਨਾਂ ਦੇ ਮਾਪੇ ਆਖਦੇ ਨੇ ਕਿ ਸਾਡੇ ਪਿੰਡਾਂ ਚ ਫੇਰੀ ਤਾਂ ਪਾਓ ਹਾਲਾਤ ਦਾ ਪਤਾ ਲੱਗ ਜਾਊ।
Read More
ਮਹਿਲਕਲਾਂ ਲੋਕ ਸੰਘਰਸ਼ ਇਤਿਹਾਸਕ ਘਟਨਾ- ਕੰਵਲਜੀਤ ਖੰਨਾ, ਬੁਰਜਗਿੱਲ
Posted on:- 24-07-2019
ਬਰਨਾਲਾ: ਮਹਿਲਕਲਾਂ ਲੋਕ ਸੰਘਰਸ਼ ਨਾਲ ਜੁੜੇ ਅਹਿਮ ਇਤਿਹਾਸਕ ਪੱਖਾਂ ਦੀ ਮੌਜੂਦਾ ਦੌਰ ਵਿੱਚ ਪ੍ਰਸੰਗਤਾ ਅਤੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਨਾਲ ਜੁੜੇ ਅਹਿਮ ਪੱਖਾਂ ਅਤੇ ਭਵਿੱਖੀ ਕਾਰਜਾਂ ਸਬੰਧੀ ਇਨਕਲਾਬੀ ਜਮਹੂਰੀ ਕਾਰਕੁਨਾਂ ਦੀ ਵਿਚਾਰ ਚਰਚਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਸਮੇਂ ਕੰਵਲਜੀਤ ਖੰਨਾ,ਬੂਟਾ ਸਿੰਘ ਬੁਰਜਗਿੱਲ, ਮਨਜੀਤ ਧਨੇਰ,ਗੁਰਮੀਤ ਸੁਖਪੁਰ ਅਤੇ ਸਾਥੀ ਨਰਾਇਣ ਦੱਤ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਕਿਸੇ ਸਾਂਝੇ ਸੰਘਰਸ਼ ਨੂੰ ਠੀਕ ਦਿਸ਼ਾ 'ਚ ਲੰਬੇ ਸਮੇਂ ਤੱਕ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਪੱਖ ਸਬੰਧਤ ਅਦਾਰੇ ਦੀ ਦਰੁੱਸਤ ਬੁਨਿਆਦ ਲੋਕਾਂ ਉੱਪਰ ਟੇਕ ਰੱਖਕੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਹੁੰਦਾ ਹੈ।
ਇਸੇ ਕਰਕੇ ਬਹੁਚਰਚਿਤ ਕਿਰਨਜੀਤ ਕੌਰ ਕਾਂਡ ਨੂੰ ਵਾਪਰਿਆਂ 22 ਸਾਲ ਦਾ ਲੰਬਾ ਅਰਸਾ ਬੀਤ ਚੁੱਕਾ ਹੈ। ਮਹਿਲਕਲਾਂ ਦੀ ਧਰਤੀ ਤੋਂ ਉੱਠੀ ਔਰਤ ਹੱਕਾਂ ਦੀ ਰੋਹਲੀ ਗਰਜ ਦੀ ਬੁਨਿਆਦ ਰੱਖਣ ਵਾਲੇ ਐਕਸ਼ਨ ਕਮੇਟੀ ਮਹਿਲਕਲਾਂ ਦੀਆਂ ਚੁਣੌਤੀ ਦਰ ਚੁਣੌਤੀ ਦਾ ਪੈਰ ਪੈਰ ਤੇ ਸਾਹਮਣਾ ਕਰਨਾ ਪੈਂਦਾ/ਪੈ ਰਿਹਾ ਹੈ। ਜਿਸ ਦਾ ਸਿਦਕਦਿਲੀ ਨਾਲ ਟਾਕਰਾ ਕੀਤਾ ਜਾ ਰਿਹਾ ਹੈ ।
Read More
ਬਲਕਰਨ ਕੋਟ ਸ਼ਮੀਰ ਦੀ ਇੱਕ ਕਾਵਿ ਰਚਨਾ
Posted on:- 20-07-2019
ਤੂੰ ਸੱਜਣਾਂ ਘਬਰਾਇਆ ਨਾ ਕਰ।
ਹਰ ਗੱਲ ਦਿਲ ’ਤੇ ਲਾਇਆ ਨਾ ਕਰ।
ਸ੍ਰਿਸ਼ਟੀ ਚੱਲਦੀ ਆਪਣੀ ਮਰਜ਼ੀ,
ਤੂੰ ਇੰਝ ਤਿਲਮਿਲਾਇਆ ਨਾ ਕਰ।
ਦੁਨੀਆਂ ਦਾ ਵਿਸ਼ਲੇਸ਼ਣ ਕਰਕੇ,
ਖੁਦ ਨੂੰ ਇੰਝ ਤੜਪਾਇਆ ਨਾ ਕਰ।
ਬੱਚਿਆਂ ਵਾਂਗ ਮਾਸੂਮ ਰਿਹਾ ਕਰ,
ਦਿਲ 'ਤੇ ਬੋਝ ਵਧਾਇਆ ਨਾ ਕਰ।
ਤਿਤਲੀ ਬਣ ਕੇ ਉੱਡਿਆ ਵੀ ਕਰ,
ਹਾਸੇ ਨੂੰ ਠੁਕਰਾਇਆ ਨਾ ਕਰ।
Read More
ਅਜੋਕੇ ਦੌਰ `ਚ ਹਿੰਦੂਤਵ ਵਿਰੋਧੀ ਸੁਰਾਂ ਦੀ ਅਹਿਮੀਅਤ - ਸ਼ਿਵ ਇੰਦਰ ਸਿੰਘ
Posted on:- 17-07-2019
23 ਮਈ 2019 ਨੂੰ ਨਰਿੰਦਰ ਮੋਦੀ ਦੀ ਅਗਵਾਈ `ਚ ਭਾਜਪਾ ਨੇ ਬੇਮਿਸਾਲ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ ।ਇਸ ਜਿੱਤ ਤੋਂ ਬਾਅਦ ਮੋਦੀ ਨੇ ਆਪਣੇ ਜੁਮਲੇਨੁਮਾ ਨਾਅਰੇ ``ਸਭ ਕਾ ਸਾਥ ਸਭ ਕਾ ਵਿਕਾਸ `` ਨਾਲ ਇੱਕ ਹੋਰ ਸ਼ਬਦ `ਸਭ ਕਾ ਵਿਸ਼ਵਾਸ` ਜੋੜ ਦਿੱਤਾ । ਪਰ ਕੁਝ ਦਿਨਾਂ `ਚ ਹੀ ਇਸਦਾ ਸੱਚ ਵੀ ਸਾਹਮਣੇ ਆਉਣ ਲੱਗਾ । ਖਦਸ਼ੇ ਪੈਦਾ ਹੋਣ ਲੱਗੇ ਕਿ ਘੱਟ -ਗਿਣਤੀਆਂ ਦੇ ਮਨਾਂ `ਚ ਜੋ ਡਰ ਤੇ ਸਹਿਮ ਦਾ ਮਾਹੌਲ ਪਿਛਲੇ ਪੰਜਾਂ ਸਾਲਾਂ `ਚ ਬਣਿਆ ਹੈ ਉਹ ਹੋਰ ਵਧੇਗਾ । ਦੇਸ਼ ਦੀ ਵਿਭਿੰਤਾ `ਤੇ ਹਮਲੇ ਹੁੰਦੇ ਰਹਿਣਗੇ , `ਰਾਸ਼ਟਰਵਾਦ` ਦੇ ਨਾਂ `ਤੇ ਦੇਸ਼ ਦੀ ਬਹੁਲਤਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ।ਵਿਰੋਧੀ ਵਿਚਾਰਾਂ ਨੂੰ ਖ਼ਤਮ ਕਰਨ ਦਾ ਸਿਲਸਿਲਾ ਜਾਰੀ ਰਹੇਗਾ ।
ਇਸ ਜਿੱਤ ਤੋਂ ਬਾਅਦ ਹਿੰਦੂ ਫਾਸੀਵਾਦੀ ਜਥੇਬੰਦੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ । ਘੱਟ -ਗਿਣਤੀਆਂ `ਤੇ ਹਮਲੇ ਤੇਜ਼ ਹੋ ਗਏ ਹਨ । ਹਜੂਮੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ।ਆਏ ਦਿਨ ਗਊ ਰੱਖਿਆ ਦੇ ਨਾਮ `ਤੇ ਮੁਸਲਮਾਨਾਂ ਤੇ ਦਲਿਤਾਂ ਦੀ ਮਾਰ -ਕੁਟਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ ।ਧੱਕੇ ਨਾਲ `ਜੈ ਸ੍ਰੀ ਰਾਮ ` ਕਹਾਇਆ ਜਾ ਰਿਹਾ ਹੈ । ਭਾਜਪਾ ਵਿਧਾਇਕ ਤੇ ਸਾਂਸਦ ਆਪਹੁਦਰੀਆਂ `ਤੇ ਉਤਰ ਆਏ ਹਨ । ਭਾਜਪਾ ਦੇ ਸਾਂਸਦ ਸੱਯਮ ਬਾਪੂ ਰਾਓ ਸ਼ਰ੍ਹੇਆਮ ਮੁਸਲਿਮ ਨੌਜਵਾਨਾਂ ਦਾ ਗਲਾ ਕੱਟਣ ਦੀ ਧਮਕੀ ਦੇ ਰਿਹਾ ਹੈ । ਬੰਗਾਲ ਨੂੰ ਭਾਜਪਾ ਜਿਥੇ ਬਲਦੀ ਦੇ ਬੁੱਥੇ ਦੇ ਰਹੀ ਹੈ ਉਥੇ ਟੀਐੱਮਸੀ ਦੇ ਵਿਧਾਇਕਾਂ ਤੇ ਨੇਤਾਵਾਂ ਨੂੰ ਹਰ ਲਾਲਚ ਦੇ ਕੇ ਆਪਣੇ ਵੱਲ ਖਿੱਚ ਰਹੀ ਹੈ । ਮੋਦੀ ਹਕੂਮਤ ਨੇ ਨੰਗੇ -ਚਿੱਟੇ ਰੂਪ `ਚ ਸੰਘ ਪਰਿਵਾਰ ਦੇ ਏਜੰਡੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ । ਇਸੇ ਸੋਚ ਵਿਚੋਂ ਇੱਕ ਰਾਸ਼ਟਰ ਇੱਕ ਚੋਣ ,ਨਵੀਂ ਸਿਖਿਆ ਨੀਤੀ ਦੀ ਗੱਲ ਤੇ ਜੰਮੂ-ਕਸ਼ਮੀਰ ਦੀ ਹਲਕਾਬੰਦੀ ਦੀ ਗੱਲ ਆਦਿ ਨਿਕਲ ਕੇ ਸਾਹਮਣੇ ਆ ਰਹੀ ਹੈ । ਸੰਸਦ `ਚ ਸਹੁੰ ਚੁੱਕ ਸਮਾਗਮ ਦਾ ਤਮਾਸ਼ਾ ਪੂਰੀ ਦੁਨੀਆਂ ਦੇਖ ਚੁੱਕੀ ਹੈ । ਦੁਨੀਆ ਭਰ ਦੇ ਦੇਸ਼ ਭਾਰਤ `ਚ ਘੱਟ -ਗਿਣਤੀਆਂ ਤੇ ਹੋ ਰਹੇ ਹਮਲਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਚੁਕੇ ਹਨ ।
Read More