ਜ਼ਿੰਦਾ ਲਾਸ਼ਾਂ - ਮਨਵੀਰ ਪੋਇਟ
Posted on:- 15-07-2019
ਜ਼ਿੰਦਾਂ ਲਾਸ਼ਾਂ ’ਚੋਂ ਨਿਕਲ ਕੇ
ਮੈਂ
ਮੋਈ ਗੱਡੀ ਵਿੱਚ ਸਵਾਰ ਹੋਇਆ,
ਡਰਾਇਵਰ ਵੀ ਮੋਇਆ,
ਕਨਡੈਕਟਰ ਵੀ ਮੋਇਆ,
ਅੱਧ ਮੋਏ ਉਸਦੇ ਸਵਾਰ, ਉਨ੍ਹਾਂ ’ਚ,
ਮੈਂ
ਇਕ ਜ਼ਿੰਦਾ ਲਾਸ਼।
ਉਜੱੜੇ ਹੋਏ, ਨਗਰਾਂ
ਤਬਾਹ ਹੋਏ, ਪਿੰਡਾਂ
ਗਰੱਕ ਹੋਏ, ਸ਼ਹਿਰਾਂ
ਵਿਚੋਂ ਵੀ ਲੰਘਿਆ,
ਪਰ, ਕੋਈ ਨਾ ਚੜਿਆ, ਮੋਇਆ ਦੀ ਗੱਡੀ,
ਜਿਸ ਵਿਚ,
ਮੈਂ
ਇਕ ਜ਼ਿੰਦਾ ਲਾਸ਼।
Read More
ਸਿਲਵਟ - ਮਨਪ੍ਰੀਤ ‘ਮੀਤ’
Posted on:- 13-07-2019
ਘੜੀ 7 ਵਜੇ ਦਾ ਘੰਟਾ ਬਜਾ ਰਹੀ ਸੀ, ਤੇ ਮਧੂ ਅਜੇ ਵੀ ਚਾਦਰ ਨਾਲ ਘੋਲ ਕਰ ਰਹੀ ਸੀ। ਇੱਕ ਪਾਸੇ ਦਾ ਵੱਟ ਕੱਢਦੀ ਤਾਂ ਦੂਜੇ ਪਾਸੇ ਵੱਟ ਪੈ ਜਾਂਦਾ, ਜਦੋਂ ਦੀ ਉਹ ਕਮਰੇ ਵਿੱਚ ਆਈ ਸੀ ਇਹ ਵੱਟ ਹੀ ਉਸਦੇ ਦੁਸ਼ਮਣ ਬਣੇ ਪਏ ਸਨ। ਕਿੰਨੀ ਵਾਰ ਉਹ ਚਾਦਰ ਨੂੰ ਝਾੜ ਝਾੜ ਕੇ ਵਿਸ਼ਾ ਚੁੱਕੀ ਸੀ, ਪਰ ਚੰਦਰੀਆਂ ਸਿਲਵਟਾਂ ਖਹਿੜੇ ਹੀ ਪੈ ਗਈਆਂ ਸਨ। ਪੱਖੇ ਦੀ ਹਵਾ ਚਾਦਰ ਨੂੰ ਉਡਾ ਕੇ ਕਦੇ ਇਸ ਪਾਸੇ ਵੱਟ ਪਾ ਦਿੰਦੀ ਤੇ ਕਦੇ ਉਸ ਪਾਸੇ, ਹਾਰ ਕੇ ਉਸਨੇ ਪੱਖਾ ਬੰਦ ਕਰ ਦਿੱਤਾ ਤੇ ਆਪ ਠੰਡੇ ਫ਼ਰਸ਼ ਤੇ ਪੈ ਗਈ।
ਪਸੀਨੇ ਦੀਆਂ ਬੂੰਦਾਂ ਉਸਦੇ ਮੱਥੇ ਤੋਂ ਤਿਲਕਦੀਆਂ ਉਸਦੇ ਵਾਲਾਂ ਵਿੱਚ ਜਾਣ ਲੱਗੀਆਂ , ਛਾਤੀਆਂ ਤੋਂ ਢਿਲਕਦਾ ਪਸੀਨਾ ਗਰਦਨ ਤੇ ਮੋਤੀਆਂ ਦੀ ਮਾਲਾ ਜਿਹੀ ਬਣਾਉਂਦਾ ਆਪਣੇ ਕੰਮ ਲੱਗ ਗਿਆ। ਹਲਕਾ ਗੁਲਾਬੀ ਕਮੀਜ਼ ਪਸੀਨੇ ਨਾਲ ਤਰ ਹੋ ਕੇ ਪਿੰਡੇ ਨੂੰ ਚਿੰਬੜ ਗਿਆ ਤੇ ਮੱਖੀਆਂ ਉਸਦੀਆਂ ਗੱਲਾਂ `ਤੇ, ਬੁੱਲ੍ਹਾਂ `ਤੇ ਨਾਚ ਨੱਚਣ ਲੱਗੀਆਂ।
"ਢੱਠੇ ਖੂਹ ਚ ਪਏ ਚਾਦਰ" ਆਖ ਉਹ ਪੱਖੇ ਦਾ ਬਟਨ ਨੱਪ ਫਰਸ਼ ਤੇ ਡਿੱਗ ਪਈ।
Read More
ਮੈਨੂੰ ਨਹੀਂ ਗਵਾਰਾ - ਗੋਬਿੰਦਗੜੀਆ
Posted on:- 13-07-2019
ਮੈਨੂੰ ਨਹੀਂ ਗਵਾਰਾ,
ਸ਼ਰੀਕੀ ਉਹਨਾਂ ਮਹਿਫਲਾਂ ਦੀ,
ਜਿੱਥੇ ਮੇਜ਼ਬਾਨ ਰੁਤਬੇ ਤੋਲਦੇ ਹੋਣ...
ਮੈਨੂੰ ਨਹੀਂ ਗਵਾਰਾ,
ਅਜਿਹੇ ਹਮਰਾਜ ਜਿਹੜੇ,
ਜਾ ਪਰਦੇ ਦੁਸ਼ਮਣਾਂ ਕੋਲ ਫੋਲਦੇ ਹੋਣ...
ਮੈਨੂੰ ਨਹੀਂ ਗਵਾਰਾ,
ਨਾਤੇ-ਰਿਸ਼ਤੇ ਨਕਾਬਪੋਸ਼ੀ,
ਜੋ ਮੱਕਾਰੀ ਲਈ ਮੌਕੇ ਟੋਹਲਦੇ ਹੋਣ...
ਮੈਨੂੰ ਨਹੀਂ ਗਵਾਰਾ,
ਹੋਣਾ ਮਜ਼ਹਬੀ ਗ਼ੁਲਾਮ,
ਰੱਬ ਦੇ ਡਰਾਵੇ ਜਿੰਦ ਰੋਲਦੇ ਹੋਣ...
Read More
ਹੀਜੜਾ - ਪਾਸ਼ ਔਜਲਾ
Posted on:- 12-07-2019
ਮੇਰੇ ਜੰਮਣ 'ਤੇ ਪਾਬੰਦੀ।
ਮੇਰੀ ਪਰਵਰਿਸ਼ 'ਤੇ ਪਾਬੰਦੀ।
ਮੇਰੇ ਬੋਲਣ 'ਤੇ ਮੇਰੇ ਹੱਸਣ 'ਤੇ ਪਾਬੰਦੀ।
ਲੰਮੇ ਅਰਸੇ ਤੋਂ ਮੇਰਾ ਸਮਾਜਿਕ ਬਾਈਕਾਟ।
ਯਾਦ ਕਰ ਮੈਂ ੳਹੀ ਹਾਂ। ਜੋ ਤੇਰੇ ਘਰ ਮੁੰਡਾ ਜਨਮੇ ਤੇ ਨੱਚਿਆ ਸੀ,ਟੱਪਿਆ ਸੀ,ਹੱਸਿਆ ਸੀ, ਤੇਰੀ ਖੁਸ਼ੀ ਚ ਸ਼ਰੀਕ ਸੀ ਹੋਇਆ।
ਫੇਰ ਕਿਓਂ ਭੁੱਲ ਜਾਨੈ ,ਜੇ ਕਿਤੇ ਦੁਬਾਰਾ ਮਿਲ ਜਾਵਾਂ ਕਿਸੇ ਚੋਂਕ ਚਰਾਹੇ, ਬੱਸ ਜਾਂ ਰੇਲ ਗਡੀ ਵਿੱਚ
ਮੂੰਹ ਮੋੜ ਲੈਨੈ ,ਪਾਸਾ ਵੱਟ ਜਾਨੈ।
ਆਖਿਰ ਮੈਂ ਵੀ ਤਾਂ ਇਸ ਸਮਾਜ ਦਾ ਹੀ ਹਿੱਸਾ ਹਾਂ।
ਫੇਰ ਕਿੱਥੇ ਫਰਕ ਰਹਿ ਜਾਂਦਾ ਤੇਰੇ ਤੇ ਮੇਰੇ ਵਿੱਚ।
ਹਮੇਸ਼ਾਂ ਤੋਂ ਸ਼ਾਮਲ ਹੁੰਦਾ ਆ ਰਿਹਾ ਤੇਰੀਆਂ ਖੁਸ਼ੀਆਂ ਚ।
ਫੇਰ ਕਿਉਂ ਆ ਜਾਂਦੀ ਹੈ ਤੇਰੇ ਚ ਹੀਣ ਭਾਵਨਾ।
ਮੈਨੂ ਦੁਬਾਰਾ ਨਮਸਤਕ ਹੋਣ ਚ।
ਕਿਓਂ ਹੁੰਦਾ ਆ ਰਿਹਾ ਮੇਰੇ ਨਾਲ ਸਮਾਜਿਕ ਤੇ ਅਣਮਨੁੱਖੀ ਵਿਤਕਰਾ।
Read More
ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ - ਰਵੇਲ ਸਿੰਘ
Posted on:- 10-07-2019
ਧਰਤੀ ਦੇ ਗਲੋਬ ਵਰਗੇ ਆਕਾਰ ਦਾ ਬੰਸਤੀ ਰੰਗਾ ਖਰਬੂਜ਼ਾ ਜਿਸ ਤੇ ਕੁਦਰਤ ਦੇ ਕਾਦਰ ਨੇ ਬੜੀ ਤਰਤੀਬ ਨਾਲ ਬਣਾਈਆਂ ਹਰੇ ਰੰਗ ਦੀਆਂ ਲਕੀਰਾਂ,ਅਤੇ ਜਿਸ ਨੂੰ ਸੁੰਘਣ ਤੇ ਹੀ ਇਹ ਝੱਟ ਪੱਟ ਆਪਣੇ ਮਿੱਠੇ ਫਿੱਕੇ ਹੋਣ ਦਾ ਅਨੁਭਵ ਕਰਵਾ ਦੇਂਦਾ ਹੈ। ਹੋਰਨਾਂ ਫਲ਼ਾਂ ਵਾਂਗ ਖਰਬੂਜ਼ੇ ਨੂੰ ਵੀ ਕੁਦਰਤ ਨੇ ਕਈ ਕਿਸਮਾਂ ਅਤੇ ਰੰਗਾਂ ਤੇ ਅਕਾਰ ਦੀ ਦੀ ਬਖਸ਼ਸ਼ ਕੀਤੀ ਹੈ।ਇਸ ਦੀ ਫਸਲ ਸਖਤ ਅਤੇ ਖੁਸ਼ਕ ਭੂਮੀ ਵਿੱਚ ਹੁੰਦੀ ਹੈ ਅਤੇ ਪਾਣੀ ਦੀ ਵੀ ਬਚਾ ਕਰਦਾ ਹੈ।ਇਸ ਦੇ ਬੀਜ, ਗੁੱਦਾ, ਅਤੇ ਛਿੱਲੜ ਆਪਣੇ ਗੁਣਾਂ ਕਰਕੇ ਸਾਰੇ ਹੀ ਸਿਹਤ ਲਈ ਜਾਣੇ ਜਾਂਦੇ ਹਨ। ਖਰਬੂਜ਼ਾ ਸਾਉਣੀ ਸਾਉਣੀ ਦੀ ਵਾਧੂ ਫਸਲ ਹੈ,ਜਿਸ ਨੂੰ ਗਿਦਾਵਰੀ ਦੇ ਰਜਿਸਟਰ ਵਿੱਚ ਜ਼ਾਇਦ ਖਰੀਫ ਕਰਕੇ ਲਿਖਿਆ ਜਾਂਦਾ ਹੈ। ਇਹ ਕਈ ਵਾਰ ਮੱਕੀ ਦੀ ਫਸਲ ਦੇ ਵਿੱਚ ਵੀ ਬੀਜਿਆ ਜਾਂਦਾ ਹੈ।
ਖਰਬੂਜ਼ਿਆਂ ਦੇ ਖੇਤ ਨੂੰ ਵਾੜਾ ਕਿਹਾ ਜਾਂਦਾ ਹੈ।ਖਰਬੂਜ਼ਾ ਬਾਹਰੋਂ ਵੇਖਣ ਨੂੰ ਸੁਹਣਾ ਤਾਂ ਲਗਦਾ ਤਾਂ ਹੈ ਈ, ਪਰ ਅੰਦਰੋਂ ਵੀ ਇਸ ਦਾ ਸੰਧੂਰੀ ਰੰਗ ਵੀ ਬਹੁਤ ਮਨ ਮੁਹਣਾ ਹੁੰਦਾ ਹੈ।ਅੱਧ ਪੱਕੇ ਖਰਬੂਜ਼ੇ ਨੂੰ ਕਚਰਾ ਕਿਹਾ ਜਾਂਦਾ ਹੈ।ਹਰੀਆਂ ਲੰਮੀਆਂ ਚੌੜੀਆਂ, ਚੌੜੇ ਚੌੜੇ ਪੱਤਿਆਂ ਵਾਲੀਆਂ ਸੰਘਣੀਆਂ ਵੇਲਾਂ ਦੀ ਠੰਡੀ ਗੋਦ ਨਾਲ ਲੱਗਿਆ ਫਲਦਾ ਫੁਲਦਾ ਗੁੱਛ ਮਾਰੀ ਇਹ ਪੱਕਣ ਤੱਕ ਚੁੱਪ ਚੁਪੀਤਾ ਲੁਕਿਆ ਰਹਿੰਦਾ ਹੈ।ਪੱਕ ਜਾਣ ਤੇ ਆਪਣਾ ਰੰਗ ਬਦਲ ਕੇ ਜਦੋਂ ਵਾੜੇ ਵਿੱਚ ਆਪਣੀ ਮਹਿਕ ਖੁਸ਼ਬੋ ਖਿਲਾਰਦਾ ਹੈ ਤਾਂ, ਨਾਲ ਹੀ ਇਸ ਦੇ ਨਾਲ ਕਈ ਹੋਰ ਖਰਬੂਜ਼ੇ ਵੀ ਇਸ ਦੀ ਵੇਖੋ ਵੇਖੀ ਰਾਤੋ ਰਾਤ ਆਪਣਾ ਰੰਗ ਬਦਲ ਲੈਂਦੇ ਹਨ।ਇਸੇ ਲਈ ਐਵੈਂ ਤਾਂ ਨਹੀਂ ਸਿਆਣਿਆਂ ਕਹਾਵਤ ਬਣਾਈ,ਕਿ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ।
Read More