ਅਰਜਨਟੀਨਾ ਦਾ ਮੁਦਰਾ ਸੰਕਟ ਸਾਮਰਾਜੀ ਆਰਥਿਕ ਸੰਕਟ ਦੀ ਅਹਿਮ ਕੜੀ -ਮਨਦੀਪ
Posted on:- 27-09-2019
2008 ਦੀ ਵਿਸ਼ਵ ਮੰਦੀ ਤੋਂ ਹੀ ਵਿਸ਼ਵ ਅਰਥਚਾਰੇ ਦੀ ਸਿਹਤ ਲਗਾਤਾਰ ਸੰਕਟਗ੍ਰਸਤ ਚੱਲੀ ਆ ਰਹੀ ਹੈ। 2008 ਵਾਲੇ ਸੰਕਟ ਦੀ ਤਾਬ ਅਮਰੀਕੀ ਸਾਮਰਾਜ ਨੂੰ ਝੱਲਣੀ ਪਈ ਸੀ। ਦਰਅਸਲ, ਇਹ ਸ਼ੁਰੂ ਹੀ ਇਸ ਸਾਮਰਾਜੀ ਕਿਲ੍ਹੇ ਵਿਚੋਂ ਹੋਇਆ ਸੀ। ਉਦੋਂ ਇਸਦਾ ਬੋਝ ਵਿਸ਼ਵ ਦੇ ਪੱਛੜੇ ਮੁਲਕਾਂ ਉੱਤੇ ਪਾ ਕੇ ਅਮਰੀਕੀ ਸਾਮਰਾਜ ਨੇ ਕੁਝ ਅਰਸੇ ਲਈ ਆਰਜੀ ਰਾਹਤ ਹਾਸਲ ਕਰ ਲਈ ਸੀ। ਹਾਲੀਆ ਕੁਝ ਵਰ੍ਹਿਆਂ 'ਚ ਇਸਦੇ ਲੱਛਣ ਮੁੜ ਤੇਜੀ ਨਾਲ ਉਭਰਨੇ ਸ਼ੁਰੂ ਹੋ ਚੁੱਕੇ ਹਨ। ਇਸ ਵਾਰ ਇਸਦੀ ਚਪੇਟ ਵਿੱਚ ਛੋਟੀਆਂ ਅਤੇ ਵੱਡੀਆਂ ਦੋਵੇਂ ਆਰਥਿਕਤਾਵਾਂ ਵਾਲੇ ਦੇਸ਼ ਆ ਰਹੇ ਹਨ।
ਵਿਸ਼ਵੀਕਰਨ ਦੇ ਦੌਰ ਵਿੱਚ ਵਿਸ਼ਵ ਆਰਥਿਕਤਾਵਾਂ ਦੀਆਂ ਤੰਦਾਂ ਆਪਸ ਵਿੱਚ ਜੁੜੀਆਂ ਹੋਣ ਕਰਕੇ ਅਤੇ ਦੂਜਾ ਵਿਸ਼ਵ ਵਪਾਰ ਡਾਲਰ ਨਾਲ ਬੱਝਿਆ ਹੋਣ ਕਰਕੇ ਜੇਕਰ ਇਸਦੀ ਇਕ ਕੜੀ ਪ੍ਰਭਾਵਿਤ ਹੁੰਦੀ ਹੈ ਤਾਂ ਇਹ ਬਾਕੀ ਆਰਥਿਕਤਾਵਾਂ ਤੇ ਵੀ ਅਸਰਅੰਦਾਜ਼ ਹੁੰਦਾ ਹੈ। ਮੌਜੂਦਾ ਆਰਥਿਕ ਸੰਕਟ ਜੋ 2008 ਵਾਲੇ ਸੰਕਟ ਦੀ ਲਗਾਤਾਰਤਾ ਦਾ ਹੀ ਹਿੱਸਾ ਹੈ, ਦਾ ਤਿੱਖਾ ਵਿਸਫੋਟ ਅਮਰੀਕੀ ਮਹਾਂਦੀਪ ਦੇ ਦੱਖਣੀ ਹਿੱਸੇ ਵਿੱਚ ਹੋ ਰਿਹਾ ਹੈ। ਇਸਤੋਂ ਵੀ ਅੱਗੇ ਇਸਨੇ ਦੱਖਣੀ ਅਮਰੀਕੀ ਹਿੱਸੇ ਦੀਆਂ ਸਭ ਤੋਂ ਵੱਡੀਆਂ ਆਰਥਿਕਤਾਵਾਂ (ਬਰਾਜੀਲ, ਅਰਜਨਟੀਨਾ, ਪਰਾਗੁਏ, ਮੈਕਸੀਕੋ ਆਦਿ) ਵਾਲੇ ਮੁਲਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਵੈਨਜ਼ੂਏਲਾ ਤੋਂ ਬਾਅਦ ਇਸ ਸੰਕਟ ਦਾ ਚੰਦਰਾ ਪ੍ਰਛਾਵਾਂ ਅਰਜਨਟੀਨਾ ਉੱਤੇ ਪੈ ਚੁੱਕਾ ਹੈ। ਵਿਸ਼ਵ ਆਰਥਿਕਤਾ ਦੇ ਇਤਿਹਾਸ ਵਿਚ ਵੈਨਜ਼ੂਏਲਾ ਅਤੇ ਅਰਜਨਟੀਨਾ ਦੀ ਸਥਿਤੀ ਇਸ ਸਮੇਂ ਸਧਾਰਨ ਨਹੀਂ ਬਲਕਿ ਅਨੂਠੀ (Unique) ਬਣੀ ਹੋਈ ਹੈ।
Read More
ਆਰਥਿਕ ਮੰਦੀ ਦਾ ਪੰਜਾਬ `ਤੇ ਦਿਖਦਾ ਅਸਰ
Posted on:- 24-09-2019
-ਸੂਹੀ ਸਵੇਰ ਬਿਊਰੋ
ਕੇਂਦਰ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ , ਨੋਟਬੰਦੀ ਤੇ ਜੀਐੱਸਟੀ ਕਾਰਨ ਦੇਸ਼ `ਚ ਮੰਦੀ ਦਾ ਅਸਰ ਹੁਣ ਪੰਜਾਬ `ਤੇ ਵੀ ਦਿਖਣ ਲੱਗਾ ਹੈ |ਪੰਜਾਬ ਦੇ ਖੇਤੀ ਮਸ਼ੀਨਰੀ ਉਦਯੋਗ , ਕੱਪੜਾ ਉਦਯੋਗ ਕਾਫੀ ਪ੍ਰਭਾਵਤ ਹੋਏ ਹਨ | ਕਈ ਅਦਾਰੇ ਬੰਦ ਹੋ ਗਏ ਹਨ ਤੇ ਕਈ ਬੰਦ ਹੋਣ ਕਿਨਾਰੇ ਹਨ | ਟਰੈੱਕਟਰਾਂ ਦੀ ਵਿਕਰੀ `ਚ 19 ਫ਼ੀਸਦੀ ਕਮੀ ਆਈ ਹੈ | ਕਾਰਖਾਨੇ ਬੰਦ ਹੋਣ ਨਾਲ ਲੋਕ ਬੇਰੁਜ਼ਗਾਰ ਹੋ ਗਏ ਹਨ | ਸ਼ਹਿਰਾਂ ਵਿਚ ਉਹਨਾਂ ਮਜ਼ਦੂਰਾਂ ਦੀ ਗਿਣਤੀ ਵਧੀ ਹੈ |ਜਿਨ੍ਹਾਂ ਨੂੰ ਮਹੀਨੇ `ਚ ਮਹਿਜ਼ ਪੰਦਰਾਂ ਦਿਨ ਹੀ ਕੰਮ ਮਿਲਦਾ ਹੈ | ਪੰਜਾਬ ਵਿਚ 72,311.85 ਕਰੋੜ ਰੁਪਏ ਦੀ ਮਾਲੀਆ ਵਸੂਲੀ ਦੇ ਟੀਚੇ ਦੇ ਮੁਕਾਬਲੇ 60832.28 ਕਰੋੜ ਰੁਪਏ ਹੀ ਵਸੂਲੀ ਹੋਈ ਹੈ। ਜੀਐੱਸਟੀ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਅਪਰੈਲ ਤੋਂ ਜੂਨ ਤੱਕ ਦਸ ਫ਼ੀਸਦ ਟੈਕਸ ਵਸੂਲੀ ਦਾ ਟੀਚਾ ਸੀ ਪਰ ਵਸੂਲੀ ਦੀ ਦਰ ਸੱਤ ਫ਼ੀਸਦ ਰਹੀ। ਜੁਲਾਈ ਅਤੇ ਅਗਸਤ ਮਹੀਨਿਆਂ ’ਚ ਇਹ ਘਟ ਕੇ ਪੰਜ ਫ਼ੀਸਦ ਉੱਤੇ ਆ ਗਈ। ਸਾਲ 2018-19 ਦੀ ਪਹਿਲੀ ਤਿਮਾਹੀ ਦਾ ਮਾਲੀਆ 3617 ਕਰੋੜ ਸੀ, ਜੋ 2019-20 ਵਿਚ ਘਟ ਕੇ 3252 ਕਰੋੜ ਰੁਪਏ ਰਹਿ ਗਿਆ ਹੈ। ਜੀਐੱਸਟੀ ਦਾ ਇਹ ਘਾਟਾ ਦਸ ਫ਼ੀਸਦੀ ਹੈ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਨਾਲ ਸ਼ੁਰੂ ਹੋਈ ਮੰਦੀ ਅਤੇ ਮਗਰੋਂ ਜੀਐੱਸਟੀ ਲਾਗੂ ਹੋਣ ਨਾਲ ਹਾਲਤ ਹੋਰ ਵਿਗੜੀ ਹੈ। ਇਸ ਕਾਰਨ ਛੋਟੇ ਕਾਰੋਬਾਰੀ, ਕਾਰੋਬਾਰ ਵਿਚੋਂ ਬਾਹਰ ਹੋ ਰਹੇ ਹਨ। ਅਰਥ ਸ਼ਾਸਤਰੀ ਪ੍ਰੋਫ਼ੈਸਰ ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ 2022 ਤੱਕ ਤਾਂ ਜੀਐੱਸਟੀ ਦੀ ਭਰਪਾਈ ਕੇਂਦਰ ਸਰਕਾਰ ਨੇ ਕਰਨੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜੇ ਹਾਲਾਤ ਇਹੀ ਰਹੇ ਤਾਂ 2022 ਮਗਰੋਂ ਪੰਜਾਬ ਦਾ ਕੀ ਬਣੇਗਾ। ਨਿਵੇਸ਼ ਲਈ ਮਾਹੌਲ ਪੈਦਾ ਕਰਨਾ ਹੁੰਦਾ ਹੈ, ਜੋ ਨਹੀਂ ਬਣ ਪਾ ਰਿਹਾ। ਕਾਰੋਬਾਰ ਵਿਚ ਆਈ ਖੜੋਤ ਕਾਰਨ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਘਟ ਗਿਆ ਹੈ ਤੇ ਉਨ੍ਹਾਂ ਦੀ ਖਰੀਦ ਸ਼ਕਤੀ ਵੀ ਘਟ ਗਈ ਹੈ।
Read More
ਗੀਤ -ਕੁਲਦੀਪ ਸਿੰਘ ਘੁਮਾਣ
Posted on:- 24-09-2019
ਪੰਜਾਬੀਏ ਜ਼ੁਬਾਨੇ ਬੜੀ ਵੱਡੀਏ ਰਕਾਨੇ,
ਤੂੰ ਸਾਡੀ ਲੱਗਦੀ ਐਂ ਕੀ ?
ਤੇਰੇ ਨਾਂ ਤੇ ਮੂਰਖ਼ ਬਣਾਇਆ ਨੀ ਜ਼ਮਾਨੇ ਤਾਈਂ,
ਹੁਣ ਅਸੀਂ 'ਬੀਬੇ ਰਾਣੇ ਜੀਅ'।
ਪੰਜਾਬੀਏ ਜ਼ੁਬਾਨੇ ਨੀ ਰਕਾਨੇ ।
ਹੁਣ ਸਾਨੂੰ ਨਿਰੀ ਤੂੰ ਉਜੱਡ ਜਿਹੀ ਜਾਪਦੀ,
'ਮਾਸੀ' ਨਾਲ ਫਿਰੇਂ ਨੀਂ ਤੂੰ ਕੱਦ ਜਿਹਾ ਨਾਪਦੀ।
ਉਹ ਤਾਂ ਸਾਨੂੰ ਲੱਗੇ ਹੁਣ 'ਵੱਡਿਆਂ ਘਰਾਂ ਦੀ',
ਸਾਨੂੰ ਬੁੱਲ੍ਹੇ ਤੇ ਫ਼ਰੀਦ ਨਾਲ ਕੀ?
ਤੇਰੇ ਨਾਂ ਤੇ ਲੁੱਟਿਆ।
Read More
ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ - ਬਲਕਰਨ 'ਕੋਟ ਸ਼ਮੀਰ'
Posted on:- 23-09-2019
ਸਮਾਜ ਨੂੰ ਸੋਹਣਾ ਦੇਖਣ ਦੀ ਚਾਹਤ ਹਰ ਸੰਵੇਦਨਸ਼ੀਲ ਇਨਸਾਨ ਦੀ ਹੁੰਦੀ ਹੈ ਪਰ ਇਕੱਲਾ ਇਨਸਾਨ ਕੁੱਝ ਨਹੀਂ ਕਰ ਸਕਦਾ, ਇਹ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੁੰਦਾ ਹੈ। ਕਿਸੇ ਚੰਗੀ ਸੋਚ ਨੂੰ ਜੇਕਰ ਕੋਈ ਰਾਜਸੀ ਹੁਲਾਰਾ ਮਿਲ ਜਾਵੇ ਤਾਂ ਵਰ੍ਹਿਆਂ ਦਾ ਕੰਮ ਦਿਨਾਂ 'ਚ, ਦਿਨਾਂ ਦਾ ਘੰਟਿਆਂ 'ਚ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਨਿਬੜਦਾ ਹੈ।
ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬੇਸ਼ੱਕ ਕੁਇੱਜ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ, ਉਡਾਨ ਦੇ ਪੑਸ਼ਨ ਅਤੇ ਵੱਖ - ਵੱਖ ਕਿਰਿਆਤਮਕ ਗਤੀਵਿਧੀਆਂ ਜ਼ਰੀਏ ਨਿੱਤ ਨਵੀਆਂ ਨਿਆਮਤਾਂ ਮਿਲ ਰਹੀਆਂ ਹਨ, ਜਿਨ੍ਹਾਂ ਦੀ ਚਰਚਾ ਅਖ਼ਬਾਰਾਂ ਵਿੱਚ ਅਤੇ ਟੀ. ਵੀ. ਚੈਨਲਾਂ 'ਤੇ ਅਕਸਰ ਹੁੰਦੀ ਰਹਿੰਦੀ ਹੈ ਪਰੰਤੂ ਸਭ ਤੋਂ ਵੱਧ ਸਲਾਹੁਣਯੋਗ ਉਪਰਾਲਾ ਜੋ ਵਿਭਾਗ ਵੱਲੋਂ ਹਾਲ ਹੀ ਕੀਤਾ ਗਿਆ ਹੈ, ਉਹ ਹੈ ਵਿਦਿਆਰਥੀਆਂ ਦੀ ਪੰਜਾਬੀ ਸੱਭਿਆਚਾਰ ਦੇ ਉਹ ਸ਼ਬਦ ਜੋ ਸਾਡੇ ਆਮ ਲੋਕਾਂ ਦੇ ਚੇਤਿਆਂ 'ਚੋਂ ਵਿਸਰਦੇ ਜਾ ਰਹੇ ਹਨ, ਉਨ੍ਹਾਂ ਨਾਲ ਸਾਂਝ ਪੁਆਉਣੀ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵੀ ਬੱਚਿਆਂ ਨੂੰ ਮੂਲ ਸ਼ਬਦ ਦੱਸਣ ਨਾਲ ਓਪਰੀ ਭਾਸ਼ਾ ਨਹੀਂ ਸਗੋਂ ਸਗੋਂ ਆਪਣੇਪਣ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਇੰਝ ਸਿੱਖਣਾ ਸੁਖਾਲਾ ਵੀ ਲਗਦਾ ਹੈ।
Read More
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ
Posted on:- 21-09-2019
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬ੍ਰੂਟਾ ਸਿੰਘ ਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਧਮਕੀਆਂ ਦੇਣ ਵਾਲੇ ਪੁਲਸ ਮੁਲਾਜ਼ਮਾਂ ਦੀ ਕਪੂਰਥਲਾ ਪੁਲਿਸ ਵੱਲੋਂ ਸ਼ਨਾਖ਼ਤ ਨਾ ਕਰਨ ਅਤੇ ਔਰਤ ਪੱਤਰਕਾਰ ਨੂੰ ਜਾਂਚ ਦੇ ਬਹਾਨੇ ਵਾਰ-ਵਾਰ ਬੁਲਾ ਕੇ ਤੰਗ-ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਅਮਨਦੀਪ ਹਾਂਸ ਰੇਡੀਓ ਰੰਗਲਾ ਪੰਜਾਬ ਲਈ ਕੰਮ ਕਰਦੀ ਹੈ ਅਤੇ ਪੰਜਾਬ ਹਿਊਮੈਨ ਰਾਈਟਸ ਜਥੇਬੰਦੀ ਵਿਚ ਵੀ ਸਰਗਰਮ ਹੈ। ਉਸ ਨੇ ਪਿੱਛੇ ਜਹੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਨਸ਼ਿਆਂ ਦੀ ਭਰਮਾਰ ਬਾਰੇ ਇਕ ਤੱਥਪੂਰਨ ਰਿਪੋਰਟ ਕੀਤੀ ਸੀ। ਰਿਪੋਰਟ ਵਿਚ ਉਸ ਨੇ ਨਾ ਸਿਰਫ਼ ਫੈਕਟਰੀ ਪ੍ਰਸ਼ਾਸਨ ਅਤੇ ਉੱਥੇ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਨਸ਼ਿਆਂ ਦੇ ਮਸਲੇ ਨੂੰ ਅਣਗੌਲਿਆਂ ਕਰਨ ਲਈ ਉਹਨਾਂ ਦੀ ਤਿੱਖੀ ਆਲੋਚਨਾ ਕੀਤੀ ਸੀ ਸਗੋਂ ਜ਼ਿਲ੍ਹਾ ਪੁਲਿਸ ਦੀ ਨਸ਼ਿਆਂ ਦੀ ਸਪਲਾਈ ਨੂੰ ਨਾ ਰੋਕਣ ਵਿਚ ਨਾਂਹਪੱਖੀ ਭੂਮਿਕਾ ਉੱਪਰ ਵੀ ਗੰਭੀਰ ਸਵਾਲ ਉਠਾਏ ਸਨ।
Read More