ਕਸਰ - ਸੁਖਪਾਲ ਕੌਰ ‘ਸੁੱਖੀ’
Posted on:- 19-09-2019
ਅੱਜ ਦਫਤਰ ਦੇ ਮੇਰੇ ਮੇਜ਼ ਤੇ ਪਏ ਇੱਕ ਕੇਸ ਵੱਲ ਵਾਰ-ਵਾਰ ਧਿਆਨ ਜਾ ਰਿਹਾ ਸੀ ਤੇ ਨਾਲ ਹੀ ਉਹਦਾ ਕਿਹਾ ਇੱਕ-ਇੱਕ ਸਬਦ ਮੇਰੇ ਕੰਨਾਂ ਵਿੱਚ ਸਵਾਲਾਂ ਦਾ ਜਹਿਰ ਘੋਲ਼ ਰਿਹਾ ਸੀ,”ਉਹਨੂੰ ਤਾਂ ਜੀ ਕਸਰ ਹੁੰਦੀ ਹੈ। ਉਹਨੂੰ ਨਹੀਂ ਕੋਈ ਅਕਲ।” ਅੱਜ ਕਾਫੀ ਦਿਨਾਂ ਬਾਦ ਮੈਂ ਕੁੱਝ ਵਿਹਲੇ ਹੋਣ ਤੇ ਕੁੱਝ ਸਮਾਂ ਬੈਠ ਕੇ ਬਿਤਾਉਣ ਦੀ ਹਾਲੇ ਸੋਚ ਹੀ ਰਹੀ ਸੀ ਕਿ ਇੱਕ 20 ਕੁ ਸਾਲ ਦੀ ਮਧਰੇ ਜਿਹੇ ਕੱਦ ਦੀ ਬੜੀ ਮਲੂਕੜੀ ਜਿਹੀ ਕੁੜੀ ਕੁੱਝ ਕਾਗਜ਼ ਚੁੱਕ ਦਫਤਰ ਦਾਖਲ ਹੋ ਗਈ। ਉਸ ਨਾਲ ਉਸਦੀ ਅਧਖੜ ਉਮਰ ਦੀ ਬੀਬੀ ਸੀ ਜਿਸ ਨੇ ਇੱਕ ਚਾਰ ਕੁ ਸਾਲ ਦੇ ਬੱਚੇ ਨੂੰ ਕੁੱਛੜ ਚੁੱਕਿਆ ਹੋਇਆ ਸੀ।
ਮੈਂ ਬੱਚੇ ਨੂੰ ਦੇਖ ਸਮਝ ਚੁੱਕੀ ਸੀ ਕਿ ਇਹ ਮੇਰੇ ਕੋਲ਼ ਕਿਉਂ ਆਏ ਨੇ। ਮੈਂ ਉਹਨਾਂ ਨੂੰ ਬੈਠਣ ਨੂੰ ਕਿਹਾ ਤਾਂ ਉਹ ਬੋਲੀ,” ਮੈਡਮ ਜੀ ਡਾਕਟਰ ਨੇ ਸਾਨੂੰ ਤੁਹਾਡੇ ਕੋਲ਼ ਭੇਜਿਆ ਕਾਰਡ ਬਣਵਾਉਣ।” ਇੰਨਾਂ ਕਹਿ ਉਹ ਬੈਠ ਗਈ। ਮੈਂ ਉਸ ਤੋਂ ਹਸਪਤਾਲ ਦੀ ਪਰਚੀ ਲਈ ਅਤੇ ਇੱਕ ਫਾਰਮ ਦਿੰਦੇ ਸਮਝਾਇਆ ਕਿ ਇਹ ਫਾਰਮ ਆਂਗਣਵਾੜੀ ‘ਚੋਂ ਭਰਵਾ ਮੇਰੇ ਕੋਲ਼ ਲੈ ਆਉਣਾ। ਹਾਲੇ ਮੇਰੀ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਨੈ ਇੱਕ ਦਮ ਆਪਣੇ ਨਾਲ ਆਈ ਬੀਬੀ ਵੱਲ ਤੇ ਬੱਚੇ ਵੱਲ ਕੌੜੀ ਜਿਹੀ ਨਜਰ ਨਾਲ ਤੱਕਿਆ। ਮੇਰੇ ਅੱਗੋਂ ਕੁੱਝ ਕਹਿਣ ਤੋਂ ਪਹਿਲਾਂ ਹੀ ਉਹ ਹੱਥ ਜੋੜ ਖੜੀ ਹੋ ਗਈ ਤੇ ਤਰਲੇ ਕੱਢਦੀ ਬੋਲਣ ਲੱਗੀ,” ਮੈਡਮ ਜੀ ਇਹ ਫਾਰਮ ਤੋਂ ਬਿਨਾਂ ਹੀ ਕਾਰਡ ਬਣਾ ਦਿਉ। ਅਸੀਂ ਮਸਾਂ ਹੀ ਆਏ ਹਾਂ ਇਹਨੂੰ ਲੈ ਕੇ।” ਉਸਨੇ ਬੱਚਾ ਆਪਣੀ ਕੁੱਛੜ ਚੁੱਕ ਲਿਆ। ਮੈਂ ਉਸ ਨੂੰ ਬੈਠਣ ਲਈ ਕਿਹਾ।” ਪਰ ਉਹ ਬੈਠੀ ਨਾ।
Read More
ਮੌਲਿਕ ਅਧਿਕਾਰਾਂ ਦੀ ਧੱਜੀਆਂ ਉਡਾ ਰਿਹਾ ਹੈ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ - ਜੀਤ ਬਾਗੀ
Posted on:- 19-09-2019
ਇਕ ਮਾਤਾ ਪਿਤਾ ਦਾ ਸੁਪਨਾ ਅਤੇ ਬੱਚੇ ਦੀ ਆਪਣੀ ਰੀਝ ਹੁੰਦੀ ਹੈ ਕਿ ਚੰਗੀ ਪੜਾਈ ਕਰਕੇ ਅਤੇ ਸੁਚੱਜੇ ਰੁਜਗਾਰ ਦੀ ਪ੍ਰਾਪਤੀ ਨਾਲ ਇਕ ਵਧੀਆ ਸਮਾਜਿਕ ਜੀਵਨ ਬਤੀਤ ਕੀਤਾ ਜਾ ਸਕੇ। ਜਿੰਦਗੀ ਦੇ ਸੰਘਰਸ਼ ਅਤੇ ਮਿਹਨਤ ਤੋਂ ਬਾਅਦ ਰੁਜਗਾਰ ਪ੍ਰਾਪਤੀ ਦਾ ਸੁਖ ਹਮੇਸ਼ਾ ਆਨੰਦਮਈ ਹੋਣਾ ਚਾਹੀਦਾ ਹੈ ਅਤੇ ਇਹ ਸਭ ਖੁਸ਼ੀਆਂ ਨੂੰ ਹੰਢਾਉਣਾ ਸਾਡਾ ਮੌਲਿਕ ਅਧਿਕਾਰ ਹੈ।
ਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੀ ਮੌਜੂਦਾ ਸਰਕਾਰ ਨੇ ਸਾਡਾ ਇਹ ਮੌਲਿਕ ਹੱਕ ਮਾਰਕੇ ਇਕ ਹਿਟਲਰ ਭਰੇ ਵਤੀਰੇ ਨਾਲ ਸਾਨੂੰ ਹੱਕੋਂ ਵਿਹੂਣਾ ਕਰ ਦਿੱਤਾ ਹੈ। ਸਰਕਾਰਾਂ ਜਿੱਥੇ ਸਮਾਜ ਨੂੰ ਸੱਭਿਅਕ ਬਣਾਉਣ ਲਈ ਇਕ ਪ੍ਰਣਾਲੀ ਰਾਂਹੀ ਕੰਮ ਕਰਦੀਆਂ ਹਨ, ਓਥੇ ਲੋਕ ਭਲਾਈ ਸਕੀਮਾਂ ਦੇ ਨਾਲ ਨਾਲ ਸਰਕਾਰ ਚਲਾਉਣ ਵਿਚ ਪੂਰਾ ਸਹਿਯੋਗ ਦੇਣ ਵਾਲੇ ਮੁਲਾਜਮਾਂ ਦੀ ਸੁੱਖ ਸਹੂਲਤ ਦੀ ਜਿੰਮੇਵਾਰੀ ਵੀ ਸਰਕਾਰ ਦੀ ਹੀ ਹੁੰਦੀ ਹੈ।
ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਇਕ ਝਲਾਵੇ ਦੀ ਦੁਨੀਆਂ ਬਣਾ ਰਿਹਾ ਹੈ ਜਿੱਥੇ ਅਸਲੀਅਤ ਗਰੀਬ ਲੋਕਾਂ ਦੇ ਬੱਚਿਆਂ ਦੇ ਭਵਿੱਖ ਦਾ ਮਜਾਕ ਉਡਾ ਰਹੀ ਹੈ। ਸਰਕਾਰੀ ਸਕੂਲਾਂ ਨੂੰ ਰਾਸ਼ੀ ਦੀ ਸਹੂਲਤ ਤੋਂ ਬਿਨਾਂ ਫੁਰਮਾਨ ਤੇ ਫੁਰਮਾਨ ਦਿਨ ਰਾਤ ਆਉਂਦੇ ਹਨ। ਅਧਿਆਪਕਾਂ ਨੂੰ ਅਸੁਰੱਖਿਅਤ ਕੰਧਾ ਤੇ ਵਾਲ ਪੇੰਿਟਗ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਜਦਕਿ ਸਰਕਾਰ ਵੱਲੋਂ ਰਾਸ਼ੀ ਮੁਹੱਈਆਂ ਕਰਵਾਉਣਾ ਇਸਦਾ ਫਰਜ ਹੈ।ਵਿਭਾਗ ਦਾ ਮੁਖੀ ਚੰਡੀਗੜੋ ਫਰਮਾਨ ਜਾਰੀ ਕਰਦਾ ਹੈ ਕਿ ਸਕੂਲਾਂ ਨੂੰ ਪੇਂਟ ਕਰਵਾਓ ਜਿੱਥੋਂ ਮਰਜੀ ਕਰਵਾਓ, ਜੇਕਰ ਸਰਕਾਰੀ ਰਾਸ਼ੀ ਦੀ ਗੱਲ ਹੋਵੇ ਤਾਂ ਜਵਾਬ ਲੋਕਾਂ ਦੀ ਸਹੂਲਤ ਨਾਲ ਕਰਵਾਓ।
Read More
ਬਾਂਹ ਮਰੋੜ ਮਾਹੌਲ ਦਾ ਮੁਕਾਬਲਾ ਪੱਤਰਕਾਰਾਂ ਨੂੰ ਇਕਜੁੱਟ ਹੋ ਕੇ ਕਰਨਾ ਪਵੇਗਾ - ਜਮਹੂਰੀ ਅਧਿਕਾਰ ਸਭਾ
Posted on:- 18-09-2019
ਜਮਹੂਰੀ ਅਧਿਕਾਰ ਸਭਾ ਪੰਜਾਬ
ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ
ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਪਿਛਲੇ ਦਿਨੀਂ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ
ਹਿੰਦੁਸਤਾਨ ਟਾਈਮਜ਼ ਦੀ ‘ਕੋਡ ਆਫ ਕੰਡਕਟ’ ਕਮੇਟੀ ਵੱਲੋਂ ਆਪਣੀ ਇਕ ਪੱਤਰਕਾਰ ਸੁਖਦੀਪ ਕੌਰ ਪ੍ਰਤੀ
ਅਖ਼ਤਿਆਰ ਕੀਤੇ ਰਵੱਈਏ ਦਾ ਨੋਟਿਸ ਲੈਂਦਿਆਂ ਇਸ ਨੂੰ ਆਜ਼ਾਦ ਪੱਤਰਕਾਰੀ ਲਈ ਨਹਾਇਤ ਗ਼ੈਰਮੁਆਫ਼ਕ ਅਤੇ ਬਾਂਹ ਮਰੋੜ ਮਾਹੌਲ ਕਰਾਰ ਦਿੱਤਾ
ਹੈ। ਪੱਤਰਕਾਰ ਦਾ ਅਚਾਨਕ ਦਿੱਲੀ ਤਬਾਦਲਾ ਕਰਕੇ ਐਸਾ ਮਾਹੌਲ ਬਣਾ ਦਿੱਤਾ ਗਿਆ ਜਿਸ ਵਿਚ ਜਾਂ ਤਾਂ
ਉਹ ਆਪਣੇ ਪੇਸ਼ੇ ਦੀ ਆਜ਼ਾਦੀ ਦੀ ਕੀਮਤ ’ਤੇ ਇਸ ਫ਼ੈਸਲੇ ਨੂੰ ਸਵੀਕਾਰ ਕਰ ਲਵੇ ਜਾਂ ਫਿਰ ਮੀਡੀਆ ਸਮੂਹ ਤੋਂ ਬਾਹਰ ਦਾ ਰਸਤਾ ਅਖ਼ਤਿਆਰ ਕਰੇ।
ਉਹਨਾਂ ਕਿਹਾ ਕਿ ਸਮੁੱਚੇ ਘਟਨਾਕ੍ਰਮ ਤੋਂ ਸਪਸ਼ਟ ਹੈ ਕਿ ਪੇਸ਼ੇਵਾਰਾਨਾ ਪਹੁੰਚ ਨਾਲ ਸੱਚੀ ਰਿਪੋਰਟਿੰਗ ਕਰਨ ਵਾਲੇ ਸਮਰਪਿਤ
ਪੱਤਰਕਾਰਾਂ ਨੂੰ ਭਾਰੀ ਦਬਾਓ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੱਤਾਧਾਰੀ
ਧਿਰਾਂ ਵੱਲੋਂ ਆਪਣਾ ਰਸੂਖ਼ ਵਰਤਕੇ ਪੱਤਰਕਾਰਾਂ ਦੀ ਕਲਮ ਨੂੰ ਸੱਤਾ ਦੀ ਇੱਛਾ ਦੀ ਗ਼ੁਲਾਮ
ਬਣਾਉਣ ਦੀ ਕੋਸ਼ਿਸ਼ ਲੋਕਤੰਤਰ ਲਈ ਬਹੁਤ ਘਾਤਕ ਹੈ। ਹਾਲਾਤਾਂ ਦੀ ਅਸਲ ਤਸਵੀਰ ਨੂੰ ਪੇਸ਼
ਕਰਨ ਦੀ ਪ੍ਰੈੱਸ ਦੀ ਸਮਰੱਥਾ ਨੂੰ ਬੌਣਾ ਕਰਨ ਵਾਲਾ ਇਹ ਅਮਲ ਸਮਾਜ ਨੂੰ ਵੱਡੇ ਸੰਕਟ ਵਿਚ
ਸੁੱਟ ਦੇਵੇਗਾ।
Read More
ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਪੰਜਾਬੀਆਂ ਨੇ ਕਸ਼ਮੀਰੀਆਂ ਦੇ ਹੱਕ `ਚ ਆਵਾਜ਼ ਬੁਲੰਦ ਕੀਤੀ
Posted on:- 16-09-2019
-ਸ਼ਿਵ ਇੰਦਰ ਸਿੰਘ
ਪੰਜਾਬ ਦੀਆਂ 11 ਕਿਸਾਨ , ਮਜ਼ਦੂਰ, ਵਿਦਿਆਰਥੀ , ਸੱਭਿਆਚਾਰਕ ,ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਧਾਰਾ 370 ਤੇ 35 ਏ ਨੂੰ ਹਟਾਉਣ ਦੇ ਫੈਸਲੇ ਵਿਰੁੱਧ 15 ਸਤੰਬਰ ਨੂੰ
ਮੁਹਾਲੀ ਦੇ ਦੁਸਹਿਰਾ ਗਰਾਉਂਡ `ਚ ਰੱਖੀ ਰੈਲੀ ਨੂੰ ਸੂਬਾ ਸਰਕਾਰ ਵੱਲੋਂ ਰੋਕਣ
ਦੇ ਬਾਵਜੂਦ ਪੰਜਾਬ ਚੋਂ ਕਸ਼ਮੀਰੀਆਂ ਦੇ ਹੱਕ ਚ ਬੁਲੰਦ ਹੋਈ ।
ਸਵੇਰੇ 3 ਵਜੇ ਤੋਂ
ਹੀ ਪੁਲਿਸ ਸੂਬੇ ਭਰ `ਚ ਮੁਸ਼ਤੈਦ ਹੋ ਗਈ । ਪੁਲਿਸ ਨੇ ਪੰਜਾਬ ਦੀਆਂ ਵੱਖ -ਵੱਖ ਥਾਵਾਂ ਤੋਂ ਰੈਲੀ ਲਈ ਆਉਂਦੇ ਲੋਕਾਂ ਨੂੰ
ਰੋਕਣਾ ਸ਼ੁਰੂ ਕਰ ਦਿੱਤਾ ।ਲੋਕ ਉਸੇ ਥਾਂ `ਤੇ ਹੀ ਧਰਨੇ `ਤੇ ਬੈਠ ਗਏ ਫੇਰ ਭਾਵੇਂ ਉਹ ਕੋਈ ਪਿੰਡ ਸੀ , ਸ਼ਹਿਰ ਸੀ . ਰੇਲਵੇ ਸਟੇਸ਼ਨ ਸੀ ਜਾ ਕੌਮੀ ਮੁੱਖ ਮਾਰਗ ਸੀ । ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਨੇਤਾ ਅਮੋਲਕ ਸਿੰਘ ਨੇ ਦੱਸਿਆ ,`` ਲੋਕਾਂ ਨੂੰ ਚੁੱਪ ਕਰਾਉਣ ਦੀ ਸਰਕਾਰ ਦੀ ਕੋਸ਼ਿਸ਼ ਪੂਰੀ ਤਰ੍ਹਾਂ ਫੇਲ੍ਹ ਰਹੀ । ਸਗੋਂ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਵੱਖ -ਵੱਖ ਹਿੱਸਿਆਂ `ਚ 45 ਥਾਵਾਂ `ਤੇ ਰੈਲੀਆਂ ਹੋਈਆਂ । ਰਾਜ ਦੇ ਮਾਰਗ ਹੋ ਗਏ । ਸਾਨੂੰ ਇਸ ਰੈਲੀ `ਚ 20000 ਲੋਕਾਂ ਦੇ ਆਉਣ ਦੀ ਆਸ ਸੀ ।``
`` ਵਿਰੋਧ ਪ੍ਰਦਰਸ਼ਨ ਦੇ ਵੱਖ- ਵੱਖ ਥਾਈਂ ਖਿਲਰਨ ਨਾਲ ਪੰਜਾਬ ਦੇ ਲੋਕਾਂ ਨੂੰ ਕਸ਼ਮੀਰੀਆਂ ਨਾਲ ਇਕਜੁਟਤਾ ਦਿਖਾਉਣ ਦਾ ਵਧੀਆ ਮੌਕਾ ਮਿਲ ਗਿਆ । ਅੰਦੋਲਨ ਨੂੰ ਸਫਲਤਾ
ਦਰਸਾਉਂਦੀਆਂ ਪੰਜਾਬ ਦੇ ਕੋਨੇ-ਕੋਨੇ ਤੋਂ ਆ
ਰਹੀਆਂ ਖਬਰਾਂ ਦਿਖਾਉਂਦੀਆਂ ਹਨ ਕਿ ਪੰਜਾਬ ਦੇ
ਅਵਾਮ ਨੇ ਕੇਂਦਰ ਦੇ ਕਸ਼ਮੀਰੀਆਂ ਨਾਲ ਕੀਤੇ ਧੱਕੇ ਨੂੰ ਸਵੀਕਾਰ ਨਹੀਂ ਕੀਤਾ ।`` ਰੈਲੀ ਲਈ
ਪ੍ਰਸਤਾਵਿਤ ਸਥਾਨ ਦੇ ਨਾਲ ਲੱਗਦੇ ਗੁਰਦੁਆਰਾ ਅੰਬ ਸਾਹਿਬ ਕੋਲ ਆਪਣੇ ਸਾਥੀਆਂ ਨਾਲ ਖੜੀ ਨੌਜਵਾਨ
ਭਾਰਤ ਸਭਾ ਦੀ ਆਗੂ ਨਮਿਤਾ ਨੇ ਸਾਡੇ ਨਾਲ ਇਹ ਗੱਲ ਕੀਤੀ ।
Read More