ਤੁਰਦਿਆਂ ਦੇ ਨਾਲ ਤੁਰਦੇ . . . - ਡਾ. ਨਿਸ਼ਾਨ ਸਿੰਘ ਰਾਠੌਰ

Posted on:- 13-09-2019

suhisaver

ਹਰ ਬੰਦਾ ਆਪਣੇ ਜੀਵਨ ਵਿਚ ਆਰਾਮ ਚਾਹੁੰਦਾ ਹੈ/ ਸੁੱਖ ਚਾਹੁੰਦਾ ਹੈ। ਪਰ, ਤਬਦੀਲੀ ਨੂੰ ਕੋਈ ਵੀ ਬੰਦਾ ਸਹਿਜੇ ਹੀ ਸਵੀਕਾਰ ਨਹੀਂ ਕਰਨਾ ਚਾਹੁੰਦਾ। ਅਸਲ ਵਿਚ ਤਬਦੀਲੀ ਆਉਣ ਨਾਲ ਸੁੱਖ- ਆਰਾਮ ਖ਼ਤਮ ਹੁੰਦਾ ਹੈ/ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮਨੁੱਖ ਕਿਸੇ ਪ੍ਰਕਾਰ ਦੀ ਤਬਦੀਲੀ ਨੂੰ ਮੁੱਢੋਂ ਹੀ ਪ੍ਰਵਾਨ ਨਹੀਂ ਕਰਦਾ।

ਖ਼ੈਰ! ਇਹ ਵਿਸ਼ਾ ਤਾਂ ਮਨੋਵਿਗਿਆਨ ਨਾਲ ਸੰਬੰਧਤ ਵਿਸ਼ਾ ਹੈ। ਇਸ ਬਾਰੇ ਹੋਰ ਗੁੜ੍ਹ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਹਨ। ਪਰ, ਸਾਡੇ ਅੱਜ ਦੇ ਲੇਖ ਦਾ ਮੂਲ ਭਾਵ 'ਮਨੁੱਖੀ ਜੀਵਨ ਵਿਚ ਹੁੰਦੀ ਤਬਦੀਲੀ' ਵਿਸ਼ੇ ਨਾਲ ਸੰਬੰਧਤ ਹੈ।

ਮਨੁੱਖ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਜੀਵਨ ਚੱਲ ਰਿਹਾ ਹੈ/ ਸਦਾ ਇਸੇ ਤਰ੍ਹਾਂ ਚੱਲਦਾ ਰਹੇ। ਪਰ, ਅਜਿਹਾ ਨਹੀਂ ਹੁੰਦਾ। ਜੀਵਨ ਵਿਚ ਬਦਲਾਓ ਲਾਜ਼ਮੀ ਹੁੰਦੇ ਹਨ। ਇਹ ਕੁਦਰਤੀ ਨਿਯਮ ਹਨ। ਇਸ ਨੂੰ ਬਦਲਿਆ ਨਹੀਂ ਜਾ ਸਕਦਾ।

Read More

ਸ਼ਹਿਰ ਚੁੱਪ ਹੈ - ਸੰਧੂ ਗਗਨ

Posted on:- 10-09-2019

ਟਿਕੀ ਰਾਤ
ਘਰ ਨੂੰ ਪਰਤ ਰਿਹਾ ਹੁੰਦਾ ਹਾਂ...

ਕਿਸੇ-ਕਿਸੇ
ਰੌਸ਼ਨਦਾਨ ਵਿੱਚੋਂ
ਨਿੰਮ੍ਹੀ-ਨਿੰਮ੍ਹੀ ਰੌਸ਼ਨੀ
ਛਣ ਕੇ ਆ ਰਹੀ ਹੁੰਦੀ ਹੈ

ਕਿਸੇ-ਕਿਸੇ
ਦਰਵਾਜ਼ੇ ਪਿੱਛੋਂ
ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ

Read More

ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਹੋਈ ਮੀਟਿੰਗ

Posted on:- 09-09-2019

suhisaver

ਬਰਨਾਲਾ: ਮਹਿਲਕਲਾਂ ਲੋਕ ਸੰਘਰਸ਼ ਦੇ ਸਿਰਕੱਢ ਆਗੂ ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ 3 ਦਰਜ਼ਨ ਤੋਂ ਵਧੇਰੇ ਕਿਸਾਨ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਅਤੇ ਹੋਰ ਇਨਸਾਫ਼ ਪਸੰਦ ਜਮਹੂਰੀ ਜਥੇਬੰਦੀਆਂ ’ਤੇ ਆਧਾਰਤ ਲੋਕ ਆਗੂ ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ, ਪੰਜਾਬ ਦੀ ਅੱਜ ਤਰਕਸ਼ੀਲ ਭਵਨ ਬਰਨਾਲਾ ਵਿੱਚ ਇੱਕ ਵੱਡੀ ਮੀਟਿੰਗ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ।

ਸੰਘਰਸ਼ ਨੂੰ ਤਿੱਖਾ ਕਰਨ ਦਾ ਫ਼ੈਸਲਾ ਲਿਆ ਗਿਆ ਤੇ ਸੰਘਰਸ਼ ਦੇ ਮੁੱਢਲੇ ਪੜਾਅ ਵਜੋਂ 11 ਸਤੰਬਰ ਨੂੰ ਉਪਰੋਕਤ ਜਥੇਬੰਦੀਆਂ ਦਾ ਇੱਕ ਵੱਡਾ ਡੈਪੂਟੇਸ਼ਨ ਪੰਜਾਬ ਦੇ ਗਵਰਨਰ ਤੋਂ, ਮਨਜੀਤ ਧਨੇਰ ਦੀ ਅਨਿਆਈ ਉਮਰਕੈਦ ਸਜ਼ਾ ਤੁਰੰਤ ਰੱਦ ਕਰਨ ਦੀ ਮੰਗ ਕਰੇਗਾ।

Read More

ਹੜ੍ਹ ਤੇ ਜ਼ਿੰਦਗੀ ਦੇ ਗੋਤੇ

Posted on:- 06-09-2019

ਮੰਢਾਲਾ ਪਿੰਡ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।
ਮੇਰੇ ਵਾਂਗੂਂ ਚਾਰ ਦਿਹਾੜੇ ਭੱਠੀ ਕੋਲ ਖਲੋ,
ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।



ਹਾਸ਼ੀਆਗਤ ਅਵਾਮ ਦੀ ਰੂਹ ਦਾ ਸ਼ਾਇਰ ਬਾਬਾ ਨਜ਼ਮੀ.. .ਗੰਦੀ ਸਿਆਸਤ ਦੇ ਪਰਦੇ ਆਪਣੇ ਬਰਛੇ ਵਰਗੇ ਬੋਲਾਂ ਨਾਲ ਚਾਕ ਕਰਦਾ ਹੈ.. ਕਿ ਕਿਵੇਂ ਵਿਹਲੜ ਲਾਣੇ ਦੇ ਮੂੰਹਾਂ ਤੇ ਲਾਲੀਆਂ ਝਗੜਦੀਆਂ ਨੇ, ਤੇ ਕੰਮੀ ਕਮੀਣ ਦਿਨ ਰਾਤ ਲਹੂ ਪਸੀਨਾ ਰੋੜ ਕੇ ਵੀ ਰੱਜਵੇਂ ਟੁੱਕਰ ਦੇ ਹਾਣਦੇ ਨਹੀਂ ਹੁੰਦੇ।

ਅਜਿਹਾ ਹੀ ਹਾਲ ਹੈ ਦੁਆਬੇ ਦੇ ਧੁੱਸੀ ਬੰਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ, ਜਿਥੇ ਹੜ੍ਹ ਨੇ ਤਬਾਹੀ ਤਾਂ ਅੱਜ ਲਿਆਂਦੀ ਹੈ, ਪਰ ਦੁੱਖਾਂ, ਤੰਗੀਆਂ ਤੁਰਸ਼ੀਆਂ ਦੇ ਹੜ੍ਹ ਚ ਤਾਂ ਇਹਨਾਂ ਦੀ ਜ਼ਿੰਦਗੀ ਦਹਾਕਿਆਂ ਤੋਂ ਗੋਤੇ ਲਾਉਂਦੀ ਕਿਸੇ ਖੁਸ਼ਹਾਲ ਤਣ ਪੱਤਣ ਨੂੰ ਟੋਲਦੀ ਫਿਰਦੀ ਹੈ।

ਆਓ.. ਧੁੱਸੀ ਬੰਨ ਦੇ ਪਾੜ ਦਾ ਦਰਦ ਹੰਢਾਅ ਰਹੇ ਪਿੰਡ ਮੰਢਾਲਾ ਚੱਲਦੇ ਹਾਂ। ਸਾਰਾ ਪਿੰਡ ਦਲਿਤ ਅਬਾਦੀ ਵਾਲਾ ਹੈ, ਤਕਰੀਬਨ ਹਰ ਘਰ ਦਿਹਾੜੀਦਾਰ ਕਾਮਿਆਂ ਦਾ ਹੈ।


Read More

ਮਨਜੀਤ ਧਨੇਰ ਦੀ ਸੁਪਰੀਮ ਕੋਰਟ ਨੇ ਬਹਾਲ ਰੱਖੀ ਉਮਰ ਕੈਦ ਦੀ ਸਜ਼ਾ

Posted on:- 05-09-2019

ਬਰਨਾਲਾ: ਮਹਿਲਕਲਾਂ ਦੀ ਧਰਤੀ ਉੱਪਰ ਬਹੁਚਰਚਿਤ ਕਿਰਨਜੀਤ ਕੌਰ ਸਮੂਹਿਕ ਬਲਾਤਕਾਰ/ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਲੋਕ ਆਗੂ ਮਨਜੀਤ ਧਨੇਰ ਨੂੰ ਹਾਈਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਸਜ਼ਾ ਦਾ ਫੈਸਲੇ ਵਿਰੁੱਧ ਕੀਤੀ ਕਰਿਮੀਨਲ ਅਪੀਲ ਨੰ. 1079 ਆਫ 2011 ਦਾ ਫੈਸਲਾ 3 ਸਤੰਬਰ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣਾ ਫੈਸਲਾ ਸੁਣਾਉਂਦਿਆਂ ਮਨਜੀਤ ਸਿੰਘ ਧਨੇਰ ਦੀ ਅਪੀਲ ਖਾਰਜ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਣਾਈ ਉਮਰ ਕੈਦ ਸਜ਼ਾ ਨੂੰ ਬਹਾਲ ਰੱਖ ਦਿੱਤਾ ਸੀ।

ਇਸ ਲੋਕ ਵਿਰੋਧੀ ਫੈਸਲੇ ਦਾ ਸੰਘਰਸ਼ਸ਼ੀਪ,ਇਨਸਾਫਪਸੰਦ,ਜਮਹੂਰੀ ਤਾਕਤਾਂ ਨੇ ਬਰਨਾਲਾ ਸਮੇਤ ਸਮੁੱਚੇ ਪੰਜਾਬ ਵਿੱਚ ਤਿੱਖਾ ਵਿਰੋਧ ਕਰਦਿਆਂ ਥਾਂ-ਥਾਂ ਤੇ ਰੋਸ ਮਾਰਚ ਕਰਕੇ ਅਰਥੀਆਂ ਸਾੜ੍ਹਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਕਾਲੀਆਂ ਪੱਟੀਆਂ ਬੰਨ੍ਹਕੇ ਵਿਰੋਧ ਪ੍ਰਦਰਸ਼ਨ/ਅਰਥੀਆਂ ਸਾੜ੍ਹਨ ਦਾ ਦੌਰ ਹਾਲੇ ਵੀ ਜਾਰੀ ਹੈ।

Read More