ਸੀ. ਏ. ਏ. ਵਿਰੋਧੀ ਲੋਕ ਲਹਿਰ 'ਚ ਸ਼ਹੀਦ ਭਗਤ ਸਿੰਘ ਦੀ ਮੌਜੂਦਗੀ ਦਾ ਮਹੱਤਵ -ਪਾਵੇਲ ਕੁੱਸਾ
Posted on:- 18-02-2020
ਧਰਮ ਅਧਾਰਿਤ ਨਾਗਰਿਕਤਾ ਰਾਹੀਂ ਨਾਗਰਿਕ ਹੱਕਾਂ 'ਤੇ ਹਮਲਾ ਕਰਦੇ ਪਿਛਾਖੜੀ ਕਾਨੂੰਨ ਅਤੇ ਇਸ ਨਾਲ ਜੁੜਦੇ ਕਦਮਾਂ ਖਿਲਾਫ ਦੇਸ਼ ਭਰ 'ਚੋਂ ਉੱਠੇ ਲੋਕ ਉਭਾਰ ਦੌਰਾਨ ਵੱਖ ਵੱਖ ਵਿਚਾਰਧਾਰਾਵਾਂ ਤੇ ਸਿਆਸਤ ਵਾਲੀਆਂ ਤਾਕਤਾਂ ਸਰਗਰਮ ਹਨ। ਭਾਜਪਾ ਦੀ ਫਿਰਕੂ-ਫਾਸ਼ੀ ਸਿਆਸਤ ਨੂੰ ਰੱਦ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਨਾਅਰੇ, ਸੱਦੇ ਤੇ ਚਿੰਨ੍ਹ ਵਰਤੇ ਜਾ ਰਹੇ ਹਨ। ਕੌਮੀ ਮੁਕਤੀ ਲਹਿਰ ਦੀ ਜੁਝਾਰ ਵਿਰਾਸਤ ਨੂੰ, ਭਾਜਪਾ ਤੇ ਆਰ ਐਸ ਐਸ ਦੀ ਅੰਨ੍ਹੀ ਫਿਰਕੂ ਕੌਮਪ੍ਰਸਤੀ ਨੂੰ ਰੱਦਣ ਲਈ ਵੱਖ ਵੱਖ ਢੰਗਾਂ ਨਾਲ ਉਭਾਰਿਆ ਜਾ ਰਿਹਾ ਹੈ। ਸੰਵਿਧਾਨ ਦੀ ਭੂਮਿਕਾ ਤੋਂ ਲੈ ਕੇ ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਭਾਜਪਾ ਦੇ ਫਿਰਕੂ ਰਾਸ਼ਟਰਵਾਦ ਦੀ ਕਾਟ ਲਈ ਉਭਾਰਨ ਦੇ ਯਤਨ ਕੀਤੇ ਜਾ ਰਹੇ ਹਨ। ਮਹਾਤਮਾ ਗਾਂਧੀ ਤੇ ਅੰਬੇਦਕਰ ਵਰਗੇ ਆਗੂਆਂ ਦੀਆਂ ਤਸਵੀਰਾਂ ਰੋਸ ਮੁਜਾਹਰਿਆਂ 'ਚ ਉੱਚੀਆਂ ਹੋ ਰਹੀਆਂ ਹਨ। 1 ਫਰਵਰੀ ਨੂੰ ਮਲੇਰਕੋਟਲਾ (ਸੰਗਰੂਰ) 'ਚ ਲਗਭਗ 20,000 ਔਰਤਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ 'ਚ ਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਤਸਵੀਰਾਂ ਤੇ ਉਸ ਦੀਆਂ ਲਿਖਤਾਂ 'ਚੋਂ ਲਈਆਂ ਟੂਕਾਂ ਵਾਲੀਆਂ ਤਖਤੀਆਂ ਉੱਚੀਆਂ ਹੋਈਆਂ ਹਨ ਤੇ ਇਹ ਟੂਕਾਂ ਬੁਲਾਰਿਆਂ ਦੇ ਬੋਲਾਂ 'ਚ ਉਤਰ ਆਈਆਂ ਹਨ। ਇਹ ਨਾਅਰਾ ਬੁਲੰਦ ਕੀਤਾ ਗਿਆ ਹੈ ਕਿ ''ਸ਼ਹੀਦ ਭਗਤ ਸਿੰਘ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ''। ਮਲੇਰਕੋਟਲੇ ਤੋ ਚੱਲ ਕੇ ਇਹ ਤਸਵੀਰਾਂ ਦਿੱਲੀ ਦੇ ਸ਼ਹੀਨ ਬਾਗ ਤੇ ਜਾਮੀਆ ਮਿਲੀਆ ਇਸਲਾਮੀਆ ਯੂਨਿ. ਤੱਕ ਵੀ ਪੁੱਜੀਆਂ ਹਨ।
Read More
ਕੀ ਆਮ ਆਦਮੀ ਪਾਰਟੀ ਲੋਕ ਪੱਖੀ ਪਾਰਟੀ ਹੈ ? -ਡਾ.ਗੁਰਤੇਜ ਸਿੰਘ ਖੀਵਾ
Posted on:- 14-02-2020
ਦਿੱਲੀ ਵਿੱਚ ਆਪ ਦੀ ਹੋਈ ਜਿੱਤ ਨੂੰ ਸਧਾਰਨ ਲੋਕ ਤਾਂ ਛੱਡੋ ਕੁੱਝ ਕਹਿੰਦੇ ਕਹਾਉਂਦੇ "ਵਿਦਵਾਨ"ਤੇ ਕੁੱਝ ਅਖੌਤੀ ਕਾਮਰੇਡ ਵੀ ਇੰਝ ਮਹਿਸੂਸ ਕਰ ਰਹੇ ਨੇ, ਜਿਵੇਂ ਕੋਈ ਬਹੁਤ ਹੀ ਵੱਡਾ ਇਨਕਲਾਬ ਆ ਗਿਆ ਹੋਵੇ,ਅਸਲ ਗੱਲ ਕੀ ਹੈ ਕੇਜਰੀਵਾਲ ਕੌਣ ਹੈ। ਜਦੋਂ RSS ਦੇ ਕਾਰਕੁੰਨ ਅੰਨਾ ਹਜ਼ਾਰੇ ਨੇ "ਭ੍ਰਿਸ਼ਟਾਚਾਰ"ਦੇ ਖ਼ਿਲਾਫ਼ ਅੱਜ ਤੋਂ 7ਕੁ ਸਾਲ ਪਹਿਲਾਂ ਅੰਦੋਲਨ ਵਿੱਢਿਆ ਸੀ ਤਾਂ ਉਸ ਦੁਆਲੇ ਕੇਂਦਰਿਤ ਕੁੱਝ ਕੁ ਇਮਾਨਦਾਰ ਤੇ ਕੁੱਝ ਕੁ ਅਣਪਛਾਤੇ ਵਿਅਕਤੀਆਂ ਦਾ ਇੱਕ ਝੁੰਡ ਜੁੜਨਾ ਸ਼ੁਰੂ ਹੋ ਗਿਆ। ਜਦ ਇਸ ਅੰਦੋਲਨ ਨੇ ਦੇਸ਼ ਦੇ ਲੋਕਾਂ ਖ਼ਾਸਕਰ ਦਿੱਲੀ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤਾਂ ਏਜੰਸੀਆਂ ਦੀ ਸਿੰਗਾਰੀ ਇੱਕ ਜੁੰਡਲੀ ਨੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਿਹਨਾਂ ਵਿੱਚ ਕੇਜਰੀਵਾਲ ਤੇ ਇਸ ਦੇ ਲੋਕਾਂ ਦੀ ਭਾਰੂ ਬਹੁਗਿਣਤੀ ਸੀ ਅੰਨਾ ਹਜ਼ਾਰੇ ਅੰਦੋਲਨ ਵਿਚੇ ਛੱਡ ਕੇ ਇਹ ਕਹਿ ਕੇ ਆਪਣੇ ਪਿੰਡ ਰਾਧੇਗਣ ਸਿੱਧੀ ਚਲਾ ਗਿਆ ਕਿ ਇਸ ਦੇ ਵਿੱਚ ਹੁਣ ਸਿਆਸੀ ਲੋਕ ਆ ਗਏ ਇਸ ਲਈ ਉਸਨੇ ਹੁਣ ਇਹ "ਵਰਤ ਜਾਂ ਮਰਨ ਵਰਤ"ਛੱਡਿਆ। ਜੋ ਮੀਡੀਆ ਇੱਕ ਮਿੰਟ ਦਾ ਕਰੋੜਾਂ ਰੁਪਈਆ ਲੈਂਦਾ ਹੈ, ਕੇਜਰੀਵਾਲ ਦੇ"ਹੱਗਣ ਮੂਤਣ"ਦੀ ਵੀ ਖ਼ਬਰ ਦੇਣ ਲੱਗ ਪਿਆ, ਉੱਥੋਂ ਹੀ ਸ਼ੁਰੂ ਹੋਇਆ ਏਜੰਸੀਆਂ ਦਾ ਇਹ ਖੇਲ੍ਹ।
ਅੱਜ ਉਸਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਤੱਕ ਉਸਨੂੰ ਲੈ ਆਇਆ, ਹੁਣ ਸਵਾਲ ਉੱਠਦਾ ਕਿ ਏਜੰਸੀਆਂ ਜਾਂ ਸਟੇਟ ਨੂੰ ਕੀ ਲੋੜ੍ਹ ਪੈ ਗਈ। ਅਸਲ ਵਿੱਚ ਜਦੋਂ ਹਾਕਮ ਜਮਾਤਾਂ ਦੀਆਂ ਸਾਰੀਆਂ ਖ਼ਾਸਕਰ ਸਰਮਾਏਦਾਰ ਪਾਰਟੀਆਂ ਲੋਕਾਂ ਦੇ ਨੱਕੋ ਮੂੰਹੋਂ ਲਹਿ ਜਾਂਦੀਆਂ ਹਨ ਤਾਂ ਉਹ ਅਜਿਹੀ ਹੀ ਖੇਡ ਖੇਡਦੀਆਂ ਹਨ ਕੇਂਦਰ ਪੱਧਰ 'ਤੇ ਵੀ ਸੂਬਾ ਲੈਵਲ ਤੇ ਵੀ ਉਹਨਾਂ ਨੂੰ ਡਰ ਸਤਾਉਂਦਾ ਰਹਿੰਦੈ ਕਿ ਅੱਕੇ ਲੋਕ ਕਿਤੇ ਸਾਡੀ ਨਾਂ ਮੰਜੀ ਮੂਧੀ ਮਾਰ ਦੇਣ ਮਤਲਬ ਬਗ਼ਾਵਤ ਨਾ ਕਰ ਦੇਣ ਪੰਜਾਬ ਪੱਧਰ ਤੇ ਲੋਕ ਭਲਾਈ ਪਾਰਟੀ, ਪੀ ਪੀ ਪੀ ਅਤੇ ਫੇਰ ਆਪ ਭਾਰਤ ਪੱਧਰ ਤੇ ਬੀ ਐਸ ਪੀ ਤੇ ਹੁਣ ਆਪ ਇਹ ਵੋਟਾਂ ਰਾਹੀਂ ਲੋਕਾਂ ਦੇ ਗੁੱਸੇ ਨੂੰ ਖ਼ਾਰਜ ਕਰਨ ਦਾ ਇੱਕ ਸਟੰਟ ਹੈ। ਉਹਨਾਂ ਨੂੰ ਪਤੈ ਵੋਟਾਂ ਨਾਲ ਕਦੇ ਰਾਜ ਭਾਗ ਨਹੀਂ ਬਦਲਿਆ ਕਰਦੇ ਬੱਸ ਕੁਰਸੀਆਂ ਤੇ ਬੈਠੇ ਚਿਹਰੇ ਬਦਲਦੇ ਹਨ। ਇਸੇ ਕਰਕੇ ਜੋ ਬੰਦਾ ਕਦੇ ਪਿੰਡ ਦੀ ਮੈਂਬਰੀ ਦੀ ਚੋਣ ਜਿੱਤਣ ਦੇ ਕਾਬਲ ਨਹੀਂ ਹੁੰਦਾ। ਉਹ ਵਧਾਇਕ ਜਾਂ ਐਮ ਪੀ ਬਣ ਜਾਂਦਾ ਹੈ ਇਹਨਾਂ ਪਾਰਟੀਆਂ ਚ ਸੱਚੇ ਸੁੱਚੇ ਤੇ ਇਮਾਨਦਾਰ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ ਆਪ ਵਿੱਚ ਵੀ ਜਿਵੇਂ ਗਾਂਧੀ,ਯੋਗੇਂਦਰ ਯਾਦਵ,ਪ੍ਰਸ਼ਾਂਤ ਭੂਸ਼ਣ ਤੇ ਹੋਰ ਬਹੁਤ ਨੂੰ ਖੁੱਡੇ ਲਾਇਆ ਗਿਆ।
Read More