ਦਵਿੰਦਰਪਾਲ ਨਾਲ ਪੁਲਿਸ ਧੱਕੇਸ਼ਾਹੀ ਦਾ ਵਿਰੋਧ ਕਰੋ

Posted on:- 19-04-2020

ਚੰਡੀਗੜ੍ਹ: ਪੰਜਾਬੀ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਦਵਿੰਦਰਪਾਲ ਨੂੰ ਘਰ ਤੋਂ ਦਫਤਰ ਜਾਂਦਿਆਂ ਰਸਤੇ ਵਿਚ ਘੇਰਕੇ ਚੰਡੀਗੜ੍ਹ ਪੁਲਿਸ ਦੇ ਐਸਐਚਓ ਜਸਵੀਰ ਸਿੰਘ ਵੱਲੋਂ ਘੇਰਕੇ ਬਦਤਮੀਜ਼ੀ ਨਾਲ ਪੇਸ਼ ਆਉਣ, ਜਬਰੀ ਬਲੇਰੋ ਗੱਡੀ ਵਿਚ ਸੁੱਟ ਕੇ ਥਾਣੇ ਲਿਜਾਣ ਲੰਬਾ ਸਮਾਂ ਥਾਣੇ ਬਿਠਾਕੇ ਰੱਖਣ ਅਤੇ ਅਣਮਨੁੱਖੀ ਵਿਵਹਾਰ ਕਰਨ ਦੀ ਇਨਕਲਾਬੀ ਕੇਂਦਰ ,ਪੰਜਾਬ ਸਖਤ ਸ਼ਬਦਾਂ ਵਿੱਚ ਨਖੇਧੀ ਕਰਦਾ ਹੈ।

ਇਹ ਘਟਨਾ ਮਹਿਜ ਇਤਫਾਕਵਸ ਹੈ ਜਾਂ ਕਿਸੇ ਗਹਿਰੀ ਸਾਜਿਸ਼ ਦਾ ਸਿੱਟਾ ਇਹ ਵੀ ਗਹਿਰ ਗੰਭੀਰਤਾ ਦੀ ਮੰਗ ਕਰਦੀ ਹੈ।  ਦਵਿੰਦਰਪਾਲ ਮਿਆਰੀ ਅਖਬਾਰ ਪੰਜਾਬੀ ਟ੍ਰਿਬਊਨ ਦਾ ਜ਼ਿੰਮੇਵਾਰ ਸਟਾਫ ਰਿਪੋਰਟਰ ਹੈ ਜਿਸ ਨੇ ਹਰ ਔੌਖੇ ਤੋਂ ਔਖੇ ਦੌਰ ਵਿਚ ਅਨੇਕਾਂ ਖਤਰੇ ਮੁੱਲ ਲੈਕੇ ਪੱਤਰਕਾਰਤਾ ਦੇ ਮਿਆਰਾਂ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ। ਇਸ ਲਈ ਦਵਿੰਦਰਪਾਲ ਸਾਧਾਰਨ ਪੱਤਰਕਾਰ ਨਹੀਂ ਹੈ। ਅਖਬਾਰ ਵੀ ਤੇ ਉਹ ਵੀ, ਸਰਕਾਰਾਂ ਦੀ ਅੱਖ ਵਿਚ ਰੜਕਦਾ ਰੋੜ ਹੈ।

Read More

ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ –ਡਾ. ਨਿਸ਼ਾਨ ਸਿੰਘ ਰਾਠੌਰ

Posted on:- 19-04-2020

suhisaver

ਕੋਰੋਨਾ ਵਾਇਰਸ ਕਰਕੇ ਸਮੁੱਚੀ ਦੁਨੀਆ ਦਾ ਸਿੱਖਿਆ ਤੰਤਰ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਜਿੱਥੇ ਸਕੂਲ ਬੰਦ ਹਨ ਉੱਥੇ ਹੀ ਕਾਲਜ, ਯੂਨੀਵਰਸਿਟੀਆਂ ਅਤੇ ਤਕਨੀਕੀ ਅਦਾਰੇ ਵੀ ਬਿਲੁਕਲ ਬੰਦ ਹੋ ਚੁਕੇ ਹਨ। ਭਾਰਤ ਅੰਦਰ ਵੱਖ- ਵੱਖ ਸੂਬਿਆਂ ਨੇ ਵੱਖ- ਵੱਖ ਸਮੇਂ ਲਈ ਆਪਣੇ ਅਧੀਨ ਆਉਂਦੇ ਸਿੱਖਿਆ ਅਦਾਰੇ ਬਿਲਕੁਲ ਬੰਦ ਕਰ ਦਿੱਤੇ ਗਏ ਹਨ। ਕੁਝ ਸੂਬਿਆਂ ਵਿਚ ਸਕੂਲ, ਕਾਲਜ 30 ਜੂਨ ਤੱਕ ਬੰਦ ਹਨ ਅਤੇ ਕੁਝ ਵਿਚ 31 ਮਈ ਤੱਕ। ਕੁਝ ਸੂਬੇ ਇਸ ਤੋਂ ਵੀ ਅੱਗੇ ਬੰਦ ਕਰਨ ਲਈ ਯੋਜਨਾਵਾਂ ਬਣਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ। ਉਂਝ ਇਹਨਾਂ ਉੱਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਸਰਕਾਰਾਂ ਨੇ ਬੱਚਿਆਂ ਦੀ ਸਿਹਤ ਨੂੰ ਤਰਜ਼ੀਹ ਦਿੱਤੀ ਹੈ।

ਪਰ! ਦੂਜੇ ਪਾਸੇ ਬੱਚਿਆਂ ਦੀ ਪੜਾਈ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਅੱਜ ਕੱਲ ਬੱਚਿਆਂ ਨੂੰ ਆਨ ਲਾਈਨ (On Line) ਪੜਾਈ ਕਰਵਾਈ ਜਾ ਰਹੀ ਹੈ/ ਪੜਾਇਆ ਜਾ ਰਿਹਾ ਹੈ/ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕੁਝ ਹੱਦ ਤੱਕ ਇਹ ਕੰਮ ਸਾਰਥਕ ਮੰਨਿਆ ਜਾ ਸਕਦਾ ਹੈ। ਪਰ ਜਦੋਂ ਇਸ ਆਨ ਲਾਈਨ (On Line) ਪੜਾਈ ਦੀ ਤਹਿ ਵਿਚ ਜਾ ਕੇ ਪੜਚੋਲ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਨਤੀਜੇ ਵੇਖਣ ਨੂੰ ਮਿਲਦੇ ਹਨ।


Read More

ਵੱਖ-ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ ਸਰਕਾਰ:ਸੰਵਿਧਾਨ ਬਚਾਓ ਮੰਚ ਪੰਜਾਬ

Posted on:- 19-04-2020

ਮਾਨਸਾ:  ਸੰਵਿਧਾਨ ਬਚਾਓ ਮੰਚ ਪੰਜਾਬ ਦੇ ਆਗੂਆਂ ਕਾਮਰੇਡ ਭਗਵੰਤ ਸਿੰਘ ਸਮਾਉਂ,ਕਾ.ਕ੍ਰਿਸ਼ਨ ਚੌਹਾਨ,ਡਾ.ਧੰਨਾ ਮੱਲ ਗੋਇਲ,ਕਾ.ਮੇਜਰ ਸਿੰਘ ਦੁਲੋਵਾਲ,ਕਾ.ਸੁਖਚਰਨ ਦਾਨੇਵਾਲੀਆਂ ਅਤੇ ਪ੍ਰਦੀਪ ਗੁਰੂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਤਹਿਤ ਲੌਕਡਾਊਨ ਕਰਫਿਊ ਦੌਰਾਨ ਵੱਖ-ਵੱਖ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸਾਰੀਆਂ ਸਹੂਲਤਾਂ ਤਹਿਤ ਆਪਣੇ ਆਪਣੇ ਘਰਾਂ ਤੱਕ ਪਹੁੰਚਾਇਆ ਜਾਵੇ।ਮੰਚ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਦੋਸ਼ ਲਗਾਉਦਿਆ ਕਿਹਾ ਕਿ ਕਰੋਨਾ ਤਹਿਤ ਵਿਸ਼ੇਸ਼ ਫਿਰਕੇ ਦੇ ਖਿਲਾਫ਼ ਜਨਤਕ ਮੁਹਿੰਮ ਬਨਾਉਣ ਲਈ ਫੈਲਾਈ ਜਾ ਰਹੀਂ ਜ਼ਹਿਰ ਨੂੰ ਤਰੁੰਤ ਰੋਕਿਆ ਜਾਵੇ ਕਿਉਂਕਿ ਭਾਰਤ ਅਨੇਕਾ ਧਰਮਾਂ ਅਤੇ ਜਾਤਾਂ ਦਾ ਦੇਸ਼ ਹੈ।ਇਸ ਦੇ ਵਿੱਚ ਹਰ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਹਨ।


Read More

ਮੇਰੇ ਜੇਲ ਜਾਣ ਤੋਂ ਪਹਿਲਾਂ, ਭਾਰਤ ਦੀ ਆਵਾਮ ਦੇ ਨਾਮ ਖੁੱਲੀ ਚਿੱਠੀ : ਆਨੰਦ ਤੇਲਤੁੰਬੜੇ

Posted on:- 14-04-2020

suhisaver

ਸੁਪਰੀਮ ਕੋਰਟ ਨੇ ਕੁੱਝ ਸਮਾਂ ਪਹਿਲਾਂ ਹੀ ਬੁੱਧੀਜੀਵੀ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਆਨੰਦ ਤੇਲਤੁੰਬੜੇ ਦੀ ਜਮਾਨਤ ਅਰਜ਼ੀ ਬਰਖਾਸਤ ਕੀਤੀ ਹੈ। ਉਹਨਾਂ ਉੱਪਰ ਭੀਮਾ ਕੋਰੇਗਾਓ ਵਿਖੇ ਹੋਏ ਸਮਾਗਮ ਵਿੱਚ ਹਿੰਸਾ ਭੜਕਾਉਣ ਦਾ ਦੋਸ਼ ਮੜ੍ਹਿਆ ਗਿਆ ਹੈ। ਉੱਚ ਅਦਾਲਤ ਨੇ ਉਸ ਨੂੰ ਅਤੇ ਇੱਕ ਹੋਰ ਮਨੁੱਖੀ ਅਧਿਕਾਰ ਕਾਰਕੁੰਨ ਗੌਤਮ ਨਵਲੱਖਾ ਨੂੰ ਆਤਮ-ਸਮਰਪਣ ਲਈ ਇੱਕ ਹਫਤਾ ਦਿੱਤਾ ਸੀ ਜਿਸ ਮੁਤਾਬਕ ਅੱਜ 14 ਅਪਰੈਲ ਨੂੰ ਉਨ੍ਹਾਂ ਨੇ ਐੱਨ.ਆਈ.ਏ. ਕੋਲ ਆਤਮ ਸਮਰਪਣ  ਕਰਨਾ ਹੈ।

ਇੱਕ ਦਿਨ ਪਹਿਲਾਂ 13 ਅਪਰੈਲ ਨੂੰ ਆਨੰਦ ਤੇਲਤੁੰਬੜੇ ਨੇ ਦੇਸ਼ ਦੇ ਵਾਸੀਆਂ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ, ਜਿਸਦਾ ਪੰਜਾਬੀ ਅਨੁਵਾਦ ਪੇਸ਼ ਹੈ। ਆਨੰਦ ਤੇਲਤੁੰਬੜੇ ਗੋਆ ਇੰਨਸਚੀਚਿਊਟ ਆੱਫ ਮੈਨੇਜਮੈਂਟ ਦੇ ਪ੍ਰੋਫੈਸਰ, ਬੁੱਧੀਜੀਵੀ ਅਤੇ ਮਨੁੱਖ ਅਧਿਕਾਰ ਕਾਰਕੁੰਨ ਹਨ। ਲੱਗਭੱਗ 30 ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ ਅਤੇ ਦੇਸ਼ ਦੇ ਕਈ ਉੱਚ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾ ਚੁੱਕੇ ਹਨ।

Read More

ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ - ਮਿੰਟੂ ਬਰਾੜ

Posted on:- 14-04-2020

suhisaver

ਜਦੋਂ ਕੋਈ ਘਟਨਾ ਜਾ ਫੇਰ ਕਹਿ ਲਵੋ ਦੁਰਘਟਨਾ ਵਾਪਰਦੀ ਹੈ ਤਾਂ ਸੌ ਫ਼ੀਸਦੀ ਕੋਈ ਸਹੀ ਨਹੀਂ ਹੁੰਦਾ ਤੇ ਨਾ ਹੀ ਕੋਈ ਸੌ ਫ਼ੀਸਦੀ ਗ਼ਲਤ ਹੁੰਦਾ। ਬਹੁਤ ਸਾਰੇ ਪਹਿਲੂ ਹੁੰਦੇ ਹਨ ਵਿਚਾਰਨਯੋਗ। ਮੇਰਾ ਮੰਨਣਾ ਹੈ ਕਿ ਕੋਈ ਵੀ ਘਟਨਾ ਅਚਾਨਕ ਨਹੀਂ ਵਾਪਰ ਜਾਂਦੀ ਬਲਕਿ ਉਸ ਦੀ ਇਬਾਰਤ ਬਹੁਤ ਪਹਿਲਾਂ ਤੋਂ ਲਿਖੀ ਜਾਣ ਲੱਗ ਪੈਂਦੀ ਹੈ।

ਅੱਜ ਇਸ ਲੇਖ ਰਾਹੀਂ ਖ਼ਾਲਸਾ ਸਾਜਣਾ ਦਿਵਸ ਤੋਂ ਕੁਝ ਵਕਤ ਪਹਿਲਾਂ ਪਟਿਆਲਾ ਵਿਖੇ ਨਿਹੰਗਾਂ ਅਤੇ ਪੁਲਿਸ ਵਿਚਾਲੇ ਵਾਪਰੇ ਮੰਦਭਾਗੇ ਅਤੇ ਨਿੰਦਣਯੋਗ ਘਟਨਾਕ੍ਰਮ ਦੇ ਕੁਝ ਕੁ ਪਹਿਲੂਆਂ ਤੇ ਨਿਰਪੱਖ ਰਹਿ ਕੇ ਵਿਚਾਰ ਕਰਦੇ ਹਾਂ।

ਹੁਣ ਉਹ ਤਾਂ ਜ਼ਮਾਨਾ ਨਹੀਂ ਰਿਹਾ ਕਿ ਕਿਸੇ ਹਾਦਸੇ ਦੇ ਗਵਾਹ ਸਿਰਫ਼ ਉਹੀ ਲੋਕ ਹੋਣ ਜੋ ਉਸ ਵਕਤ ਹਾਦਸੇ ਵਾਲੀ ਥਾਂ 'ਤੇ ਮੌਜੂਦ ਸਨ। ਹੁਣ ਤਾਂ ਹਾਦਸਾ ਵਾਪਰਨ ਤੋਂ ਬਾਅਦ ਮਿੰਟਾਂ 'ਚ ਦੁਨੀਆ ਭਰ 'ਅੱਖੀਂ ਦੇਖੀ' ਗਵਾਹ ਬਣ ਜਾਂਦੀ ਹੈ। ਕਈ ਹਾਦਸਿਆਂ ਦੇ ਦੁਨੀਆ ਤੱਕ ਪੁੱਜਣ 'ਚ ਹੋ ਸਕਦਾ ਦਸ-ਵੀਹ ਮਿੰਟ ਲੱਗ ਜਾਣ ਨਹੀਂ ਤਾਂ ਜ਼ਿਆਦਾਤਰ ਦਾ ਤਾਂ ਹੁਣ ਸਿੱਧਾ ਪ੍ਰਸਾਰਨ ਹੀ ਚਲਦਾ ਹੁੰਦਾ। ਸੋ ਹੁਣ ਕੋਈ ਇਹ ਤਾਂ ਕਹਿ ਨਹੀਂ ਸਕਦਾ ਕਿ ਸੁਣੀ-ਸੁਣਾਈ ਗੱਲ ਹੈ, ਸਰਕਾਰ ਗ਼ਲਤ ਪੇਸ਼ ਕਰ ਰਹੀ ਹੈ ਜਾਂ ਫੇਰ ਮੀਡੀਆ ਮਸਾਲੇ ਲਾ ਰਿਹਾ ਹੈ।

Read More