ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਤੋਂ ਵਿਸ਼ੇਸ਼ ਰਿਪੋਰਟ
(ਨੋਟ-ਇਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਹੁਰਾ ਪਿੰਡ ਵੀ ਹੈ ਤੇ ਕਿਰਤੀਆਂ ਲਈ ਜੂਝਦਿਆਂ ਸਟੇਟ ਦੇ ਜਬਰ ਝੱਲ ਰਹੀ ਕਿਰਤੀ ਕਾਰਕੁੰਨ ਨੌਦੀਪ ਕੌਰ ਦਾ ਪਿੰਡ ਵੀ ਹੈ) ਏਹੋ ਜਹੀ ਕਮਜ਼ੋਰ ਹਕੂਮਤ ਬਾਬਾ ਜੀ
ਵੇਖੀ ਨਈਂ ਕੋਈ ਹੋਰ ਹਕੂਮਤ ਬਾਬਾ ਜੀ
ਪਿਛਲੀ ਨਾਲ ਵੀ ਸਾਡਾ ਏਹੋ ਰੌਲਾ ਸੀ
ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ
ਸਾਨੂੰ ਲੱਗੇ ਭੈੜੀ, ਗਿਰਝਾਂ, ਚੀਲਾਂ ਤੋਂ
ਬਣ ਬਣ ਦੱਸੇ ਮੋਰ ਹਕੂਮਤ ਬਾਬਾ ਜੀ..
ਬਾਬਾ ਨਜ਼ਮੀ ਸਾਹਿਬ ਦੀਆਂ ਇਹ ਸਤਰਾਂ ਪੰਜਾਬ ਦੇ ਬਹੁਤ ਸਾਰੇ ਹਾਸ਼ੀਆਗਤ ਲੋਕਾਂ ਪ੍ਰਤੀ ਵੇਲੇ ਦੀਆਂ ਹਕੂਮਤਾਂ ਦੀ ਬਦਨੀਅਤ ਬਿਆਨਦੀਆਂ ਨੇ। ਹਕੂਮਤਾਂ ਦੀ ਬਦਨੀਅਤ ਹੀ ਹੈ ਕਿ ਅਜਾਦੀ ਦੀ ਪੌਣੀ ਸਦੀ ਲੰਘਣ ਤੋਂ ਬਾਅਦ ਵੀ ਪੰਜਾਬ ਵਰਗੇ ਖੁਸ਼ਹਾਲ ਆਖੇ ਜਾਂਦੇ ਸੂਬੇ ਦੇ ਬਹੁਤ ਸਾਰੇ ਕੰਮੀ ਪਰਿਵਾਰ ਪਾਣੀ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਨੇ।