ਸੂਹੀ ਸਵੇਰ ਮੀਡੀਆ ਦੀ 9ਵੀਂ ਵਰ੍ਹੇਗੰਢ 'ਤੇ ਸਲਾਨਾ ਸਮਾਗਮ 28 ਫਰਵਰੀ ਨੂੰ

Posted on:- 15-02-2021

suhisaver

ਸੂਹੀ ਸਵੇਰ ਮੀਡੀਆ ਦੀ 9ਵੀਂ ਵਰ੍ਹੇਗੰਢ 'ਤੇ ਸਲਾਨਾ ਸਮਾਗਮ 28 ਫਰਵਰੀ 2021, ਦਿਨ ਐਤਵਾਰ  ਸਵੇਰੇ 10ਵਜੇ  ਪੰਜਾਬੀ ਭਵਨ , ਲੁਧਿਆਣਾ ਵਿਖੇ ਹੋ ਰਿਹਾ ਹੈ।  ਸਮਾਗਮ 'ਚ ਮੁੱਖ ਬੁਲਾਰੇ  'ਸਕਰੋਲ ਡਾਟ ਇਨ’ ਦੀ ਕਾਰਜਕਾਰੀ ਸੰਪਾਦਕ ਸੁਪ੍ਰਿਆ ਸ਼ਰਮਾ ਅਤੇ 'ਨਿਊਜ਼ ਲਾਉਂਡਰੀ' ਦੀ ਕਾਰਜਕਾਰੀ ਸੰਪਾਦਕ ਮਨੀਸ਼ਾ ਪਾਂਡੇ 'ਮੀਡੀਆ ਵਿੱਚ ਜਨ-ਅੰਦੋਲਨਾਂ ਦੀ ਪੇਸ਼ਕਾਰੀ' ਵਿਸ਼ੇ 'ਤੇ ਆਪਣੇ ਵਿਚਾਰ ਰੱਖਣਗੇ ।
ਸਮਾਗਮ 'ਚ  'ਸੂਹੀ ਸਵੇਰ ਮੀਡੀਆ ਪੁਰਸਕਾਰ 2021' ਸੀ.ਪੀ .ਐੱਸ .ਐੱਸ .(ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼ )ਸੰਸਥਾ ਨੂੰ ਦਿੱਤਾ ਜਾ ਰਿਹਾ  ਹੈ  ।

Read More

ਇਸ ਸਾਲ ਦਾ `ਸੂਹੀ ਸਵੇਰ ਮੀਡੀਆ ਪੁਰਸਕਾਰ` ਲਹਿੰਦੇ ਪੰਜਾਬ ਤੋਂ `ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼` ਨੂੰ

Posted on:- 13-02-2021

suhisaver

ਚੰਡੀਗੜ੍ਹ :  ਇਸ ਸਾਲ ਦਾ `ਸੂਹੀ ਸਵੇਰ ਮੀਡੀਆ ਪੁਰਸਕਾਰ` ਲਹਿੰਦੇ ਪੰਜਾਬ ਵਿਚ ਭਾਰਤ -ਪਾਕਿ ਦੋਸਤੀ ਲਈ ਕੰਮ ਕਰਨ ਵਾਲੀ ਸੰਸਥਾ ਸੀ.ਪੀ .ਐੱਸ .ਐੱਸ .(ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼ ) ਨੂੰ ਦਿੱਤਾ ਜਾ ਰਿਹਾ ਹੈ | ਇਹ ਸਨਮਾਨ ਸਮਾਗਮ 28 ਫਰਵਰੀ ਦਿਨ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ | ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਅਨੁਸਾਰ , ਸੂਹੀ ਸਵੇਰ ਮੀਡੀਆ ਅਦਾਰਾ ਹਰ ਸਾਲ ਆਪਣੀ ਵਰ੍ਹੇਗੰਢ `ਤੇ  ਲੋਕ -ਪੱਖੀ ਸੋਚ ਵਾਲੀਆਂ ਹਸਤੀਆਂ ਤੇ ਸੰਸਥਾਵਾਂ ਨੂੰ ਸਨਮਾਨਿਤ ਕਰਦਾ ਹੈ | ਇਸ ਸਨਮਾਨ `ਚ 7100 ਰੁ , ਮੋਮੈਂਟੋ ਤੇ ਪੋਰਟਰੇਟ ਸ਼ਾਮਿਲ ਹਨ |

ਉਹਨਾਂ ਦੱਸਿਆ ਕਿ ਇਸ ਸਾਲ ਸਨਮਾਨਿਤ ਹੋਣ ਵਾਲੀ ਸੰਸਥਾ `ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼` ਲਹਿੰਦੇ ਪੰਜਾਬ ਵਿਚ ਕਰੀਬ 21 ਸਾਲਾਂ  ਤੋਂ ਭਾਰਤ -ਪਾਕਿ ਦੋਸਤੀ ਲਈ ਕੰਮ ਕਰ ਰਹੀ ਹੈ | ਇਸ ਸੰਸਥਾ ਦੀ ਡਾਇਰੈਕਟਰ ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਕਾਰਕੁਨ ਤੇ ਪੀਸ ਐਕਟੀਵਿਸਟ  ਸੱਈਦਾ ਦੀਪ ਹੈ | 

ਸੰਸਥਾ ਨੇ ਦੋਹਾਂ ਦੇਸ਼ਾਂ ਦੀ ਅਵਾਮ ਨੂੰ ਨੇੜੇ ਲਿਆਉਣ ਲਈ ਕਈ ਮੂਵਮੈਂਟਾਂ ਚਲਾਈਆਂ  ਜਿਵੇਂ ਵੀਜ਼ਾ ਸ਼ਰਤਾਂ ਨਰਮ ਕਰਨ ਲਈ | ਲੇਖਕਾਂ , ਕਲਾਕਾਰਾਂ ਰਾਹੀਂ ਅਮਨ ਸੁਨੇਹੇ ਦੇਣੇ ਅਤੇ ਦੋਹਾਂ ਦੇਸ਼ਾਂ ਦੇ  ਨੌਜਵਾਨਾਂ ਨੂੰ ਇੱਕ  ਦੂਜੇ ਦੇ ਨਜ਼ਦੀਕ ਕਰਨ ਲਈ ਦੋਹਾਂ ਮੁਲਕਾਂ ਦਾ ਦੌਰਾ ਕਰਵਾਉਣਾ ਆਦਿ ਸ਼ਾਮਿਲ ਹੈ |

Read More

ਜੈ ਕਿਸਾਨ ਅਤੇ ਜੈ ਜਵਾਨ ਵਿੱਚ ਪਾਏ ਜਾ ਰਹੇ ਹਨ ਵਖਰੇਵੇਂ -ਵਰਗਿਸ ਸਲਾਮਤ

Posted on:- 11-02-2021

26 ਜਨਵਰੀ ਗਣਤੰਤਰ ਦਿਵਸ ਦੀ ਅਣਸੁਖਾਵੀਂ ਘਟਨਾ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ਦੇ ਲਗਭਗ 80 ਦਿਨਾਂ ਤੋਂ ਸ਼ਾਂਤਮਈ ਢੰਗ ਤਰੀਕਿਆਂ ਨਾਲ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਚਲ ਰਹੇ ਜਨਅੰਦੋਲਨ 'ਚ ਖਿੱਚੋਤਾਣ ਵੱਧ ਚੁੱਕੀ ਹੈ।ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੋਹਾਂ ਧਿਰਾਂ 'ਚ ਅੰਦੋਲਨ ਨੂੰ ਲੈ ਕੇ ਸਮੀਕਰਨ ਬੜੀ ਤੇਜ਼ੀ ਨਾਲ ਬਦਲ ਰਹੇ ਹਨ।ਸੰਘਰਸ਼ ਦੀ ਸਿਆਣੀ ਲੀਡਰਸ਼ਿਪ ਨੇ ਜਿੱਥੇ ਸਰਕਾਰ ਦੇ ਅੜਿਅਲ ਰਵਈਏ ਨੂੰ ਝੱਲਦਿਆਂ ਹਮੇਸ਼ਾ ਸਮਝ ਅਤੇ ਹੋਸ਼ ਤੋਂ ਕੰਮ ਲਿਆ ਸੀ ਉੱਥੇ ਤਾਰਪੀਡੋ ਹੋਏ 26 ਜਨਵਰੀ ਦੇ ਟਰੈਕਟਰ ਮਾਰਚ ਰੈਲੀ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਤਿਰੰਗੇ ਦਾ ਮਾਨ ਵਧਾਇਆ ਹੈ।

ਜਦੋਂ ਕਿ ਉਸ ਘਟਨਾ ਤੋਂ ਬਾਅਦ ਸਰਕਾਰ ਹਰ ਉਹ ਹੀਲਾ ਵਰਤ ਰਹੀ ਹੈ ਜਿਸ ਦੀ ਭਾਰਤੀ ਲੋਕਤੰਤਰ ਵਿਚ ਕੋਈ ਥਾਂ ਨਹੀਂ ਹੈ......ਪਹਿਲਾਂ 26 ਦੀ ਰਾਤ ਤੋਂ ਹੀ ਸਰਕਾਰ ਨੇ ਆਪਣਾ ਦਮਨਕਾਰੀ ਰੂਪ ਵਿਖਾਉਦਿਆਂ ਰੈਲੀ ਵਾਲੀਆਂ ਥਾਂਵਾਂ ਤੋਂ ਟੈਂਟ ਆਦਿ ਉਖਾੜ ਕੇ ਧਰਨਿਆਂ  ਵਾਲੀਆਂ ਥਾਵਾਂ 'ਤੇ ਲਾਠੀ ਚਾਰਜ ਕੀਤੇ ਗਏ  ਅਤੇ ਦਿਨ ਭਰ ਦੇ ਥੱਕੇ ਲੋਕਾਂ ਨੂੰ ਬਿਸਤਰਿਆਂ 'ਚੋ ਕੱਢ-ਕੱਢ ਮਾਰਿਆ ਗਿਆ।ਜਿੱਥੇ ਕਿਸਾਨ ਆਗੁ ਰਾਕੇਸ਼ ਟਿਕੈਤ ਜੀ ਦੇ ਹੰਝੂ ਲੋਕਾਂ ਦਾ ਸੈਲਾਬ ਲੈ ਕੇ ਆਏ ਉੱਥੇ ਬਾਕੀ ਬਾਰਡਰ ਵੀ ਨਾਰਿਆਂ ਦੀਆਂ ਬੁਲੰਦ ਅਵਾਜ਼ਾਂ ਨਾਲ ਗੂੰਜ ਉੱਠੇ।ਰਾਤੋ-ਰਾਤ ਲੋਕਾਂ ਉੱਥੇ ਪਹੁੰਚ ਕੇ ਅੰਦੋਲਨ ਨੂੰ ਫਿਰ ਪੈਰਾਂ 'ਤੇ ਖੜਾ ਕਰ ਦਿੱਤਾ ।ਅੱਜ ਦੀ ਤਾਰੀਕ 'ਚ ਇਹ ਜੰਨ-ਅੰਦੋਲਨ ਤੇਜ਼ੀ ਨਾਲ ਮਹਾਂ-ਜਨਅਦੋਲਨ 'ਚ ਬਦਲ ਰਿਹਾ ਹੈ।

Read More

14 ਫਰਵਰੀ : ਵੈਲੇਨਟਾਈਨ ਡੇਅ

Posted on:- 11-02-2021

- ਗੋਬਿੰਦਰ ਸਿੰਘ ਢੀਂਡਸਾ

‘ਪਿਆਰ ਦੇ ਤਿਉਹਾਰ’ ਵਜੋਂ ਹਰ ਸਾਲ ਸਮੁੱਚੇ ਵਿਸ਼ਵ ਵਿੱਚ 14 ਫਰਵਰੀ ਨੂੰ ‘ਵੈਲੇਨਟਾਈਨ ਡੇਅ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸਨੂੰ ‘ਫੀਸਟ ਔਫ ਸੇਂਟ ਵੈਲਨਟਾਈਨ ਡੇਅ’ ਵੀ ਕਿਹਾ ਜਾਂਦਾ ਹੈ। ਵੈਲੇਨਟਾਈਨ ਡੇਅ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਅਤੇ ਇਸ ਦਿਨ ਲੋਕ ਆਪਣੇ ਚਾਹੁਣ ਵਾਲਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।

ਵੈਲੇਨਟਾਈਨ ਡੇਅ ਦੇ ਇਤਿਹਾਸ ਸੰਬੰਧੀ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਦਿਲਚਸਪ ਅਤੇ ਦੁਖਾਂਤ ਭਰਪੂਰ ਕਹਾਣੀਆਂ ਪ੍ਰਚੱਲਿਤ ਹਨ ਪਰੰਤੂ ਜੋ ਜ਼ਿਆਦਾ ਕਹੀ ਜਾਂਦੀ ਹੈ ਉਸ ਅਨੁਸਾਰ 14 ਫ਼ਰਵਰੀ ਸੰਨ 269 ਦੇ ਦਿਨ ਰੋਮ ਦੇ ਰਾਜੇ ਕਲੌਡੀਅਸ-2 ਨੇ ਪਾਦਰੀ ਵੈਲੇਨਟਾਈਨ ਨੂੰ ਮੌਤ ਦੀ ਸਜ਼ਾ ਦਿੱਤੀ। ‘ਔਰੀਆ ਔਫ ਜੈਕੋਬਸ ਡੀ ਵਾਰਾਜਿਨ’ ਨਾਮ ਦੀ ਕਿਤਾਬ ਵਿੱਚ ਵੀ ਵੈਲੇਨਟਾਈਨ ਦਾ ਜਿਕਰ ਮਿਲਦਾ ਹੈ। ਵੈਲੇਨਟਾਈਨ ਦੇ ਮਰਨ ਮਗਰੋਂ ਉਸ ਨੂੰ 'ਸੇਂਟ' ਭਾਵ ਸੰਤ ਦਾ ਰੁਤਬਾ ਦਿੱਤਾ ਗਿਆ।

Read More

ਕਿਸਾਨਾਂ ਦੀ ਹੌਸਲਾ ਅਫਜ਼ਾਈ -ਰਵੇਲ ਸਿੰਘ ਇਟਲੀ

Posted on:- 01-02-2021

ਅੱਜ ਤੋਂ ਬਹੁਤ ਸਮਾ ਪਹਿਲਾਂ ਮੈਂ  ਕਿਸੇ ਲੇਖਕ ਦੀ ਲਿਖੀ ਪੁਸਤਕ “ਰਣਜੀਤ ਕਹਾਣੀਆਂ “ਪੜ੍ਹੀ ਸੀ ਜਿਸ ਨੂੰ ਅਜੋਕੇ ਕਿਸਾਨ ਅੰਦੋਲਣ ਵੱਲ ਵੇਖ ਕੇ  ਪਾਠਕਾਂ ਨਾਲ ਸਾਂਝੀ ਕਰਨ ਨੂੰ ਮਨ ਕਰ ਆਇਆ। 

ਇਹ ਕਹਾਣੀ ਇਸ ਤਰ੍ਹਾਂ ਸੀ ਕਿ ਇੱਕ ਵੇਰਾਂ ਜਦੋਂ ਸ਼ੇਰੇ ਪੰਜਾਬ  ਮਾਹਾਰਾਜ ਰਣਜੀਤ ਸਿੰਘ ਜੀ ਜਦੋਂ ਕਿਸੇ ਮੁਹਿੰਮ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਕਿਸਾਨਾਂ ਦੀ ਹਾਲਤ ਵੇਖਣ ਦਾ ਖਿਆਲ ਆਇਆ ਅਤੇ ਉਹ ਇੱਕ ਆਮ ਆਦਮੀ ਦੇ  ਭੇਸ ਵਿੱਚ ਇੱਕ ਕਿਸਾਨ ਤੇ ਡੇਰੇ ਤੇ ਚਲੇ ਗਏ। ਖੂਹ ਤੇ ਰੁੱਖ ਦੀ ਛਾਵੇਂ ਬੈਠੇ ਬਜ਼ੁਰਗ ਕਿਸਾਨ ਨੇ ਉਨ੍ਹਾਂ ਨੂੰ ਜੀ ਆਇਆਂ ਕਹਿ ਕੇ, ਆਪਣੇ ਪੰਜਾਬੀ ਸੁਭਾਆ ਅਨੁਸਾਰ ਜਦ ਕੋਈ ਜਲ਼ ਪਾਣੀ ਦੀ ਸੇਵਾ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ, ਬਜ਼ੁਰਗਾ ਪਿਆਸ ਬਹੁਤ ਲੱਗੀ ਹੈ, ਜੇ ਜਲ਼ ਪਿਲਾ ਦਏਂ ਤਾਂ ਮਿਹਰ ਬਾਨੀ ਹੋਵੇ ਗੀ, ਇਹ ਸੁਣਕੇ, ਕਿਸਾਨ  ਬੋਲਿਆ ਜੁਵਾਨਾ  ਜੇ ਕਹੇਂ ਤਾਂ ਤੈਨੂੰ ਰਹੁ, (ਗੰਨੇ ਦਾ ਰੱਸ) ਪਿਲਾਂਵਾਂ। ਇਹ ਸੁਣ ਕੇ ਮਾਹਰਾਜਾ ਸਾਹਿਬ  ਬੜੇ ਖੁਸ਼ ਹੋਏ, ਤੇ ਜਿਵੇਂ ਆਪ ਦੀ ਮਰਜ਼ੀ ਕਹਿ ਕੇ ਉਸ ਕੋਲ ਬੈਠ ਗਏ। ਕਿਸਾਨ ਦਾਤੀ ਲੈ ਕੇ ਨਾਲ ਦੇ ਖੇਤ ਵਿੱਚੋਂ ਦੋ ਚੋਣਵੇਂ ਗੰਨੇ ਲੈ ਆਇਆ ਅਤੇ  ਕਹਿਣ ਲੱਗਾ ਕਿ ਇਨ੍ਹਾਂ ਦੋ ਗੰਨਿਆਂ ਪਿੱਛੇ ਐਵੇਂ ਬਲਦ ਜੋੜ ਕੇ ਵੇਲਣਾ ਕੀ ਚਲਾਉਣਾ, ਮੈਂ ਆਪ ਹੀ ਗਾਢੀ ਗੇੜ  ਕੇ ਵੇਲਣਾ ਚਲਾਉਂਦਾ ਹਾਂ ਤੂੰ ਪਾੜਛੇ ਕੋਲ ਗਿਲਾਸ ਲੈ ਕੇ ਬੈਠ ਜਾ।

Read More