ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਅਵਾਜ਼

Posted on:- 20-01-2021

ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਉੱਠਿਆ ਕਿਸਾਨ ਸੰਘਰਸ਼ ਵਿਸ਼ਾਲ ਲੋਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਅਰਸੇ 'ਚ ਸੱਤਾ ਦੇ ਨਸ਼ੇ 'ਚ ਨਸ਼ਿਆਈ ਹੋਈ ਮੋਦੀ ਹਕੂਮਤ ਨੇ ਪੂਰੇ ਦੇਸ਼ ਦੇ ਲੋਕਾਂ ਉੱਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੱਖੇ ਹਮਲੇ ਕੀਤੇ ਹਨ। ਪਰ ਤਿੰਨ ਖੇਤੀ ਕਾਨੂੰਨਾਂ ਰਾਹੀਂ ਵੱਡਾ ਕਿਸਾਨ ਮਾਰੂ ਹਮਲਾ ਕਰਕੇ ਜੋ ਚੈਲੰਜ ਦੇਸ਼ ਦੀ ਕਿਸਾਨੀ ਅੱਗੇ ਭਾਜਪਾ ਹਕੂਮਤ ਨੇ ਰੱਖਿਆ ਸੀ ਉਸ ਚੈਲੰਜ ਨੂੰ ਪੰਜਾਬ ਦੇ ਸੰਘਰਸ਼ਸੀਲ ਲੋਕਾਂ ਨੇ ਫੜ ਲਿਆ। ਸੂਬਾ ਪੰਜਾਬ ਤੋਂ ਉੱਠੀ ਮੌਜੂਦਾ ਕਿਸਾਨ ਲਹਿਰ ਦਿਨ ਦੁੱਗਣੀ ਰਾਤ ਚੌਗੁਣੀ ਹੁੰਦੀ ਜਾ ਰਹੀ ਹੈ ਅਤੇ ਇਸਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ।

ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜਾ ਵਿਸ਼ਾਲ ਹੁੰਦਾ ਗਿਆ ਅਤੇ ਇਸਨੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜੱਥੇਬੰਦੀਆਂ ਦੀ ਪਹਿਲਾਂ ਹੀ ਬਣੀ ਤਾਲਮੇਲ ਕਮੇਟੀ ਨਾਲ ਮਿਲਕੇ ਸੰਘਰਸ਼ ਦਾ ਵੱਡਾ ਮੰਚ ਤਿਆਰ ਕੀਤਾ। ਵੱਖ-ਵੱਖ ਵਿਚਾਰਾਂ ਵਾਲੇ ਲੋਕਾਂ ਨੇ ਭਾਜਪਾ ਸਰਕਾਰ ਦੇ ਲੋਕਮਾਰੂ ਕਾਨੂੰਨਾਂ ਖਿਲਾਫ ਮੁੱਦਾ ਅਧਾਰਿਤ ਇੱਕਜੁੱਟਤਾ ਦਿਖਾਉਦਿਆਂ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

Read More

ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 15-01-2021

ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਅਨੰਦਪੁਰ ਫਿਰ ਗਰਮਾ ਰਿਹਾ ਹੈ ।

ਔਰੰਗਜ਼ੇਬ ਨਾਲ ਰਲ਼ ਬੈਠੇ ਹਨ,
ਦੇਸ਼ ਦੇ ਸਾਰੇ ਪਹਾੜੀ ਰਾਜੇ ।
ਵੇਖਣ ਨੂੰ ਹੋਰ ਕਰਨ ਨੂੰ ਹੋਰ,
ਮੁੜ ਸੀਲ ਜਿਹੀ ਗਊ ਸਾਜੇ ।
ਤਾਨਾਸ਼ਾਹ ਹੁਕਮ ਵਜਾ ਰਿਹਾ ਹੈ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।


ਹਿੰਦੁਸਤਾਨੀ ਜ਼ਬਰ ਦੇ ਲਸ਼ਕਰ,
ਵਾਈਟ ਹਾਊਸ ਤੋਂ ਸ਼ਕਤੀ ਮੰਗਦੇ ।
ਏਕੇ ਦਾ ਕਿਲ੍ਹਾ ਤੋੜਨ ਦੇ ਲਈ,
ਅਜ਼ਾਰੇਦਾਰੀ ਸੱਪ ਜਨਤਾ ਨੂੰ ਡੰਗਦੇ ।
ਕੋਈ ਫ਼ਿਰਕੂ ਜ਼ਹਿਰ ਫੈਲ੍ਹਾ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।

Read More

ਸੁਪਰੀਮ ਕੋਰਟ ਮੁੜ ਬੇਪਰਦ - ਪਾਵੇਲ ਕੁੱਸਾ

Posted on:- 14-01-2021

ਇਹ ਹਕੀਕਤ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ ਕਿ  ਕਿਸਾਨ ਸੰਘਰਸ਼ ਦੌਰਾਨ ਸੁਪਰੀਮ ਕੋਰਟ ਦੀ ਦਖ਼ਲਅੰਦਾਜ਼ੀ ਮੋਦੀ ਹਕੂਮਤ ਦੇ ਹਿਤਾਂ ਦੀ ਪੂਰਤੀ ਲਈ ਹੈ। ਕਿਸਾਨ ਸੰਘਰਸ਼ ਦੇ ਦਬਾਅ ਹੇਠ ਆਈ ਮੋਦੀ ਹਕੂਮਤ ਨੂੰ ਰਾਹਤ ਦੇਣ ਖਾਤਰ ਸੁਪਰੀਮ ਕੋਰਟ ਸਰਕਾਰ ਦੀ ਧਿਰ ਹੋ ਕੇ ਆਈ ਹੈ। ਪਰ ਸੁਪਰੀਮ ਕੋਰਟ ਵੀ ਕਿਸਾਨ ਸੰਘਰਸ਼ ਦੇ ਦਬਾਅ ਤੋਂ ਮੁਕਤ ਨਹੀਂ ਹੈ। ਇਹ ਸੰਘਰਸ਼ ਦਾ ਹੀ ਸਿੱਟਾ ਹੈ ਕਿ ਸੁਪਰੀਮ ਕੋਰਟ ਨੂੰ ਕਿਸਾਨਾਂ ਦਾ ਸੰਘਰਸ਼ ਦਾ ਹੱਕ ਪ੍ਰਵਾਨ ਕਰਨਾ ਪਿਆ ਹੈ। ਮੋਦੀ ਹਕੂਮਤ ਦੀ ਝਾੜ ਝੰਬ ਦਾ ਦਿਖਾਵਾ ਕਰਨਾ ਪਿਆ ਹੈ। ਠੰਢ 'ਚ ਬੈਠੇ ਬਜ਼ੁਰਗਾਂ ਤੇ ਬੱਚਿਆਂ ਦੀ ਫ਼ਿਕਰਮੰਦੀ ਦਾ ਦਿਖਾਵਾ ਕਰਨਾ ਪਿਆ ਹੈ। ਇਹ "ਫ਼ਿਕਰਮੰਦੀ" ਸ਼ਾਹੀਨ ਬਾਗ਼ ਵਿਚ ਏਨੀ ਹੀ ਠੰਡ ਦੌਰਾਨ ਬੈਠੀਆਂ ਬਜ਼ੁਰਗ ਔਰਤਾਂ ਲਈ ਨਹੀਂ ਸੀ ਦਿਖੀ। ਉਨ੍ਹਾਂ ਵੱਲੋਂ ਦਿੱਤਾ  ਜਾ ਰਿਹਾ ਧਰਨਾ  ਤਾਂ ਦਿੱਲੀ ਵਾਸੀਆਂ ਲਈ ਮੁਸ਼ਕਲਾਂ ਪੈਦਾ ਕਰਦਾ  ਦਿਖਦਾ ਸੀ ਪਰ ਹੁਣ ਇਹ ਕਿਸਾਨ ਸੰਘਰਸ਼ ਦਾ ਹੀ ਪ੍ਰਤਾਪ ਹੈ ਕਿ ਉਹਨਾ ਹੀ  ਸੜਕਾਂ 'ਤੇ ਬੈਠੇ ਕਿਸਾਨ ਸੁਪਰੀਮ ਕੋਰਟ ਨੂੰ ਸੰਘਰਸ਼ ਦਾ ਹੱਕ ਪੁਗਾਉਂਦੇ ਜਾਪਦੇ ਹਨ।

ਹਕੀਕਤ ਇਹ ਹੈ ਕਿ ਮੁਲਕ ਪੱਧਰ 'ਤੇ ਬੇਹੱਦ ਮਕਬੂਲ ਹੋਏ ਇਸ ਸੰਘਰਸ਼ ਦੌਰਾਨ ਅਦਾਲਤ ਕਿਸਾਨਾਂ ਨੂੰ ਉੱਠ ਕੇ ਜਾਣ ਦਾ ਹੁਕਮ ਦੇਣ ਦੀ ਜੁਅਰਤ ਨਹੀਂ ਕਰ ਸਕੀ ।ਇਸ ਕਰਕੇ ਚੀਫ ਜਸਟਿਸ ਦੇ ਮੂੰਹੋਂ ਇਹ ਹੁਕਮ ਅਪੀਲ ਤਕ ਸੁੰਗੜ ਗਿਆ। ਇਹ ਪਤਾ ਹੋਣ ਦੇ ਬਾਵਜੂਦ ਕੇ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਹੈ ,ਉਸ ਨੇ ਮੋਦੀ ਹਕੂਮਤ ਵਾਲੀ ਅਪੀਲ ਮੁੜ ਦੁਹਰਾਈ ਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ। ਨਾ-ਮਨਜ਼ੂਰ ਕੀਤੀ ਜਾਣ ਵਾਲੀ ਮੋਦੀ ਹਕੂਮਤ ਦੀ ਇਸ ਅਪੀਲ ਨੂੰ ਮੁੜ ਦੁਹਰਾਉਣਾ ਅਦਾਲਤ ਨੂੰ ਰਿਸਕ ਜਾਪਿਆ ਪਰ ਉਸ ਨੇ ਇਹ ਰਿਸਕ ਲਿਆ । ਕਿਉਂਕਿ ਉਹ ਤਾਂ  ਮੋਦੀ ਹਕੂਮਤ ਖ਼ਾਤਰ ਇਸਤੋਂ ਵੱਡੇ ਰਿਸਕ ਲੈਣ ਵੀ ਨੂੰ ਤਿਆਰ ਬੈਠੀ ਹੈ।

 ਕਿਸਾਨ ਜਥੇਬੰਦੀਆਂ ਨੇ ਅਦਾਲਤ ਰਾਹੀਂ ਆਈ ਇਸ ਹਕੂਮਤੀ ਚਾਲ ਨੂੰ ਸਹੀ ਸਹੀ ਬੁੱਝ ਲਿਆ ਹੈ ਤੇ ਇਸ ਵਿੱਚ ਉਲਝਣ ਤੋਂ ਇਨਕਾਰ ਕਰ ਦਿੱਤਾ ਹੈ। ਸੰਘਰਸ਼ ਕਰਨ ਦੇ ਅਧਿਕਾਰ ਨੂੰ ਸਿਰਮੌਰ ਦਰਜਾ ਦਿੱਤਾ ਗਿਆ ਹੈ ਤੇ ਇਸ ਨੂੰ ਕਿਸੇ ਵੀ ਫ਼ੈਸਲੇ ਤੋਂ ਉਪਰ ਐਲਾਨਿਆ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕਰਨ ਦੇ ਅਧਿਕਾਰ ਨੂੰ ਬੁਲੰਦ ਰੱਖਣ ਤੇ ਅਜਿਹੇ ਕਿਸੇ ਵੀ ਫ਼ੈਸਲੇ ਨੂੰ ਮੰਨਣ ਤੋਂ ਕੀਤਾ ਇਨਕਾਰ ਸੁਪਰੀਮ ਕੋਰਟ ਲਈ ਬੇਵਸੀ ਬਣ ਗਿਆ ਹੈ । ਤਿਲਕਣਬਾਜ਼ੀ ਵਾਲੇ ਇਸ ਮੋੜ ਤੋਂ  ਸੰਭਲ ਕੇ ਅੱਗੇ ਲੰਘ ਜਾਣ ਲਈ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਹੱਕਦਾਰ ਹਨ।

Read More

ਚੇਤਨਾ ਦੇ ਸਕੂਲ -ਕੰਵਲਜੀਤ ਖੰਨਾ

Posted on:- 04-01-2021

ਵਿਦੇਸ਼ ਵਿਚ ਬੈਠਾ ਮੇਰਾ ਪੁੱਤਰ ਕਹਿੰਦਾ- ਪਾਪਾ ਜਦੋਂ ਦਿੱਲੀ ਕਿਸਾਨ ਮੋਰਚਾ ਪੂਰੇ ਜੋਬਨ ਤੇ ਹੈ ਤਾਂ ਰੇਲ ਪਾਰਕਾਂ ਵਿਚ ਬੈਠਣ ਦਾ ਕੀ ਫਾਇਦਾ? ਮੇਰਾ ਜਵਾਬ ਸੀ- ਪੁੱਤ, ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਸਾਰੇ ਪੰਜਾਬ ਵਿਚ ਟੋਲ ਪਲਾਜ਼ਿਆਂ, ਰੇਲ ਪਾਰਕਾਂ, ਮਾਲ ਸਟੋਰਾਂ ਤੇ ਚੱਲ ਰਹੇ ਇਹ ਧਰਨੇ ਤਾਂ ਇਲਾਕੇ ਭਰ ਦੇ ਕਿਸਾਨਾਂ ਦੇ ਸੰਘਰਸ਼ ਦੇ ਹੈੱਡਕੁਆਰਟਰ ਹਨ। ਇਨ੍ਹਾਂ ਹੈੱਡਕੁਆਰਟਰਾਂ ਵਿਚੋਂ ਦਿੱਲੀ ਨੂੰ ਕੁਮਕ, ਰਾਸ਼ਨ, ਲੋੜੀਂਦਾ ਸਮਾਨ ਜਾ ਰਿਹਾ ਹੈ। ਦਿੱਲੀ ਤੋਂ ਮਿਲਦੀਆਂ ਸੂਚਨਾਵਾਂ ਇੱਥੇ ਇਕੱਤਰ ਧਰਨਾਕਾਰੀਆਂ ਨੂੰ ਨਸ਼ਰ ਕੀਤੀਆਂ ਜਾਂਦੀਆਂ ਹਨ ਤੇ ਜੋ ਫਿਰ ਅੱਗੇ ਦੀ ਅੱਗੇ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚਦੀਆਂ ਹਨ; ਗੁਰਦੁਆਰਿਆਂ ਵਿਚ, ਇਕੱਠਾਂ ਤੇ ਭੋਗਾਂ ਉੱਤੇ ਇੱਕ ਦੂਜੇ ਨਾਲ ਸਾਂਝੀਆਂ ਹੁੰਦੀਆਂ ਹਨ। ਇਨ੍ਹਾਂ ਸੰਘਰਸ਼ ਮੋਰਚਿਆਂ ਨੇ ਸਥਾਨਕ ਪੱਧਰ ਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਕਾਰੋਬਾਰੀਆਂ ਨੂੰ ਨਾਲ ਜੋੜਿਆ ਹੈ।...

... ਇਨ੍ਹਾਂ ਸੰਘਰਸ਼ ਮੋਰਚਿਆਂ ਦੀ ਵੱਡੀ ਖਾਸੀਅਤ ਇਹ ਹੈ ਕਿ ਇਹ ਚਾਨਣ ਵੰਡਣ, ਸੱਚ ਦੇ ਪਸਾਰੇ, ਕੂੜ ਦੇ ਹਨੇਰੇ ਖਿਲਾਫ ਸਥਾਪਤ ਹੋਏ ਗੁੰਬਦ ਹਨ। ਕਿਸਾਨ ਮਜ਼ਦੂਰ ਸਵੇਰੇ ਨਹਾ ਧੋ ਕੇ ਗੁਰਦੁਆਰੇ ਮੱਥਾ ਟੇਕਣ ਮਗਰੋਂ ਹਾਜ਼ਰੀ ਛਕ ਕੇ ਇਨ੍ਹਾਂ ਮੋਰਚਿਆਂ ਵਿਚ ਆ ਕੇ ਸਿਰ ਤੇ ਸੋਚ ਬੁਲੰਦ ਕਰਨ ਦਾ ਉਦਮ ਰਚਦੇ ਹਨ। ਇਹ ਸੰਘਰਸ਼ ਮੋਰਚੇ ਚੇਤਨਾ ਦੇ ਸਕੂਲ ਹਨ। ਇਨ੍ਹਾਂ ਮੋਰਚਿਆਂ ਵਿਚ ਹਰ ਵਰਗ ਦੇ ਗਿਆਨੀ, ਆਗੂ ਆ ਕੇ ਜਦੋਂ ਵੱਖ ਵੱਖ ਮੁੱਦਿਆਂ ਤੇ ਬੋਲਦੇ ਹਨ ਤਾਂ ਮੋਰਚੇ ਇਨਕਲਾਬ ਜ਼ਿੰਦਾਬਾਦ, ਬੋਲੇ ਸੋ ਨਿਹਾਲ ਦੇ ਸੁਮੇਲ ਨਾਅਰਿਆਂ ਨਾਲ ਗੂੰਜ ਉੱਠਦੇ ਹਨ।

Read More

ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਿੰਘ ਸਾਹਨੀ ਨਾਲ ਗੱਲਬਾਤ

Posted on:- 03-01-2021

suhisaver

-ਸੁਖਵੰਤ ਹੁੰਦਲ

ਸਵਾਲ: ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣੇ ਪਿਛੋਕੜ ਬਾਰੇ ਦੱਸੋ, ਤੁਹਾਡਾ ਬਚਪਨ ਕਿੱਥੇ ਲੰਘਿਆ, ਤੁਸੀਂ ਕੀ ਪੜ੍ਹੇ, ਪਰਿਵਾਰਕ ਪਿਛੋਕੜ ਆਦਿ ਬਾਰੇ?

ਜਵਾਬ: ਮੇਰਾ ਜਨਮ ਦਿੱਲੀ ਵਿੱਚ ਹੋਇਆ ਸੀ। ਮੁੱਖ ਤੌਰ 'ਤੇ ਮੈਂ ਦਿੱਲੀ ਵਿੱਚ ਹੀ ਪੜ੍ਹਿਆ ਹਾਂ। ਤੀਜੀ ਤੋਂ ਲੈ ਕੇ ਸਤਵੀਂ ਤੱਕ ਮੈਂ ਨੈਨੀਤਾਲ ਦੇ ਬੋਰਡਿੰਗ ਸਕੂਲ ਵਿੱਚ ਪੜ੍ਹਿਆ। ਉਸ ਤੋਂ ਬਾਅਦ ਦਿੱਲੀ ਆ ਗਿਆ। ਕਾਲਜ ਦੀ ਪੜ੍ਹਾਈ ਮੈਂ ਦਿੱਲੀ ਦੇ ਕਰੋੜੀਮਲ ਕਾਲਜ ਵਿੱਚ ਕੀਤੀ। ਬੀ ਏ ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਸਕੂਲ ਵਿੱਚ ਪੜ੍ਹਦਿਆਂ ਮੈਂ ਥੀਏਟਰ ਕਰਨ ਲੱਗ ਪਿਆ, ਸਕੂਲ ਵਿੱਚ ਨਹੀਂ, ਸਕੂਲ ਤੋਂ ਬਾਹਰ। ਕਾਲਜ ਵਿੱਚ ਵੀ ਅਸੀਂ ਕਾਫੀ ਥੀਏਟਰ ਕਰਦੇ ਸੀ। ਕਰੋੜੀਮਲ ਕਾਲਜ ਵਿੱਚ ਬਹੁਤ ਹੀ ਸਰਗਰਮ ਥੀਏਟਰ ਸੁਸਾਇਟੀ ਸੀ। ਇਹ ਅਜੇ ਵੀ ਸਰਗਰਮ ਹੈ। ਇਸ ਦਾ ਨਾਂ ਹੈ ‘ਪਲੇਅਰਜ਼’ । ਅਤੇ ਸਾਡਾ ਬਹੁਤ ਸਾਰਾ ਥੀਏਟਰ ਸਿਆਸੀ ਸੀ। ਉਸ ਸਮੇਂ ਐਨ ਡੀ ਏ ਦੀ ਸਰਕਾਰ ਸੀ ਅਤੇ ਅਸੀਂ ਕਾਫੀ ਸਿਆਸੀ ਥੀਏਟਰ ਕਰਦੇ ਸੀ।

ਅਸੀਂ ਉਸ ਸਮੇਂ ਸਭਿਆਚਾਰਕ ਫਾਸ਼ੀਵਾਦ ਨੂੰ ਸੰਬੋਧਨ ਹੋ ਕੇ ਥੀਏਟਰ ਕਰ ਰਹੇ ਸੀ, ਜਿਹੜਾ ਸਭਿਆਚਾਰਕ ਫਾਸ਼ੀਵਾਦ ਅਸੀਂ ਉਸ ਵਕਤ ਦੇਖ ਰਹੇ ਸੀ। ਉਸ ਤੋਂ ਬਾਅਦ ਮੈਂ ਕੁਝ ਸਾਲ ਜਨ ਨਾਟਯ ਮੰਚ ਨਾਲ ਕੰਮ ਕੀਤਾ। ਜਨ ਨਾਟਯ ਮੰਚ ਵਿੱਚ ਸਟਰੀਟ ਥੀਏਟਰ ਹੁੰਦਾ ਸੀ। ਬੇਸ਼ੱਕ ਅਸੀਂ ਪ੍ਰੋਸੀਨੀਅਮ ਥੀਏਟਰ ਵੀ ਕਰਦੇ ਸੀ, ਪਰ ਮੁੱਖ ਤੌਰ 'ਤੇ ਸਟਰੀਟ ਥੀਏਟਰ ਹੀ ਕੀਤਾ ਜਾਂਦਾ ਸੀ।  ਮੁੱਖ ਤੌਰ 'ਤੇ ਮੈਂ ਕਾਲਜ ਵਿੱਚ ਇਹ ਕੁੱਝ ਕਰ ਰਿਹਾ ਸੀ। ਕਾਲਜ ਵਿੱਚ ਹੀ ਮੈਂ ਡਾਕੂਮੈਂਟਰੀ ਫਿਲਮਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਇਹ ਸੋਚਿਆ ਕਿ ਮੈਂ ਇਹ ਕਰਨਾ ਚਾਹੁੰਦਾ ਹਾਂ ਅਤੇ ਡਾਕੂਮੈਂਟਰੀ ਫਿਲਮਸਾਜ਼ ਬਣਨ ਦਾ ਮਨ ਬਣਾ ਲਿਆ।

Read More