By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨੇਪਾਲ ਦਾ ਮੌਜੂਦਾ ਸਿਆਸੀ ਘਟਨਾਕ੍ਰਮ ਤੇ ਮੋਦੀ ਹਕੂਮਤ ਦੀਆਂ ਚਾਲਾਂ -ਆਨੰਦ ਸਵਰੂਪ ਵਰਮਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਨੇਪਾਲ ਦਾ ਮੌਜੂਦਾ ਸਿਆਸੀ ਘਟਨਾਕ੍ਰਮ ਤੇ ਮੋਦੀ ਹਕੂਮਤ ਦੀਆਂ ਚਾਲਾਂ -ਆਨੰਦ ਸਵਰੂਪ ਵਰਮਾ
ਨਜ਼ਰੀਆ view

ਨੇਪਾਲ ਦਾ ਮੌਜੂਦਾ ਸਿਆਸੀ ਘਟਨਾਕ੍ਰਮ ਤੇ ਮੋਦੀ ਹਕੂਮਤ ਦੀਆਂ ਚਾਲਾਂ -ਆਨੰਦ ਸਵਰੂਪ ਵਰਮਾ

Suhi Saver
Last updated: May 7, 2026 6:02 am
Suhi Saver
Published: October 24, 2015
Share
SHARE
ਲਿਖਤ ਨੂੰ ਇੱਥੇ ਸੁਣੋ

ਅਨੁਵਾਦਕ: ਕਮਲਦੀਪ ਸਿੰਘ

19 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਿਸ਼ੇਸ਼ ਦੂਤ ਦੇ ਰੂਪ ਵਿੱਚ ਭਾਰਤੀ ਵਿਦੇਸ਼ ਸਕੱਤਰ ਐੱਸ. ਜੈ ਸ਼ੰਕਰ ਨੇ ਜਦੋਂ ਕਾਠਮਾਂਡੂ ਜਾਕੇ ਨੇਪਾਲ ਦੇ ਤਿੰਨ ਪ੍ਰਮੁੱਖ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਸੰਵਿਧਾਨ ਦੀ ਘੋਸ਼ਣਾ ਨੂੰ ਰੋਕ ਦੇਣ ਤਾਂ ਉਹ ਇਹ ਸੁਣਕੇ ਹੈਰਾਨ ਰਹਿ ਗਏ । ਤਿੰਨ ਦਿਨ ਪਹਿਲਾਂ ਸੰਵਿਧਾਨ ਸਭਾ ਵਿੱਚ ਮੌਜੂਦ 532 ਮੈਂਬਰਾਂ ਵਿੱਚੋਂ 507 ਮੈਂਬਰਾਂ ਨੇ ਸੰਵਿਧਾਨ ਦੇ ਸਮਰਥਨ ਵਿੱਚ ਵੋਟ ਪਾਏ ਸਨ ਅਤੇ ਬੇਹੱਦ ਬਹੁਮਤ ਨਾਲ ਪਾਸ ਇਸ ਸੰਵਿਧਾਨ ਦੀ ਜਨਤਕ ਘੋਸ਼ਣਾ ਲਈ 20 ਸਤੰਬਰ ਦੀ ਤਾਰੀਖ ਮਿੱਥੀ ਗਈ ਸੀ। ਨੇਪਾਲ ਦੇ ਨੇਤਾਵਾਂ ਨੂੰ ਹੈਰਾਨੀ ਇਸ ਗੱਲ ਉੱਤੇ ਹੋਈ ਕਿ ਇੱਕ ਦਿਨ ਪਹਿਲਾਂ ਸੰਵਿਧਾਨ ਦੀ ਘੋਸ਼ਣਾ ਰੋਕਣ ਲਈ ਕਹਿਣ ਦਾ ਮਤਲਬ ਕੀ ਹੈ । ਪਰ ਉਸ ਤੋਂ ਜ਼ਿਆਦਾ ਹੈਰਾਨੀ ਐੱਸ. ਜੈ ਸ਼ੰਕਰ ਨੂੰ ਇਹ ਵੇਖਕੇ ਹੋਈ ਕਿ ਭਾਰਤ ਦੇ ਆਦੇਸ਼ ਨੂੰ ਨੇਪਾਲੀ ਨੇਤਾਵਾਂ ਨੇ ਸਿਰੇ ਤੋਂ ਖਾਰਿਜ਼ ਕਰ ਦਿੱਤਾ । ਖਾਰਿਜ਼ ਹੀ ਨਹੀਂ ਕਰ ਦਿੱਤਾ ਸਗੋਂ ਮਾਓਵਾਦੀ ਨੇਤਾ ਪ੍ਰਚੰਡ ਨੇ ਤਾਂ ਇਹ ਵੀ ਕਿਹਾ ਕਿ ਵਿਦੇਸ਼ ਸਕੱਤਰ ਗਲਤ ਸਮੇਂਤੇ ਆਏ ਹਨ- ਉਨ੍ਹਾਂ ਨੂੰ 15 ਦਿਨ ਪਹਿਲਾਂ ਆਉਣਾ ਚਾਹੀਦਾ ਸੀ।

ਐੱਸ. ਜੈਸ਼ੰਕਰ ਖਾਲੀ ਹੱਥ ਦਿੱਲੀ ਮੁੜ ਆਏ ਅਤੇ 20 ਸਤੰਬਰ ਨੂੰ ਸੰਵਿਧਾਨ ਦੀ ਘੋਸ਼ਣਾ ਹੋ ਗਈ । ਇਹ ਇੱਕ ਇਤਿਹਾਸਿਕ ਘੜੀ ਸੀ ਜਿਸਦਾ ਸਭ ਨੇ ਸਵਾਗਤ ਕੀਤਾ, ਪਰ ਤਰਾਈ ਦੀ ਜਨਤਾ ਨੇ ਇਸਨੂੰ ਕਾਲ਼ਾ ਦਿਨ ਕਿਹਾ। ਉਹਨਾਂ ਦਾ ਮੰਨਣਾ ਸੀ ਕਿ ਮਧੇਸੀ ਅਤੇ ਥਾਰੂ ਲੋਕਾਂ ਦੀਆਂ ਇੱਛਾਵਾਂ ਨੂੰ ਸੰਵਿਧਾਨ ਵਿੱਚ ਥਾਂ ਨਹੀਂ ਮਿਲਿਆ ।

 

 

 

ਇਸ ਘੋਸ਼ਣਾ ਨਾਲ ਨੇਪਾਲ ਨੇ ਜਿੱਥੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕੀਤਾ ਉਥੇ ਹੀ ਭਾਰਤ-ਨੇਪਾਲ ਸੰਬੰਧ ਦੇ ਇੱਕ ਅਜਿਹੇ ਹਨੇਰ ਕਾਲ ਦੀ ਵੀ ਸ਼ੁਰੂਆਤ ਹੋਈ ਜਿਸਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ । ਭਾਰਤ ਨਰਾਜ਼ ਸੀ । ਉਸਨੇ ਸੰਵਿਧਾਨ ਦੇ ਸਵਾਗਤ ਵਿੱਚ ਜੋ ਇਸ਼ਤਿਹਾਰ ਜਾਰੀ ਕੀਤਾ ਉਸਦੀ ਭਾਸ਼ਾ ਵਿੱਚ ਇਹ ਨਰਾਜ਼ਗੀ ਸਾਫ਼ ਦਿੱਖ ਰਹੀ ਸੀ। ਅਗਲੇ ਦਿਨ 21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਵਿੱਚ ਭਾਰਤੀ ਰਾਜਦੂਤ ਰੰਜੀਤ ਰੇ ਨੂੰ ਬੁਲਾਇਆ ਅਤੇ ਸ਼ਾਮ ਨੂੰ ਵਿਦੇਸ਼ ਮੰਤਰਾਲਾ ਵੱਲੋਂ ਜੋ ਦੂਸਰਾ ਇਸ਼ਤਿਹਾਰ ਜਾਰੀ ਹੋਇਆ ਉਸਨੇ ਸਪੱਸ਼ਟ ਕਰ ਦਿੱਤਾ ਕਿ ਮਧੇਸ ਕੇਂਦਰਿਤ ਪਾਰਟੀਆਂ ਦੇ ਅਸੰਤੋਸ਼ ਦਾ ਫਾਇਦਾ ਚੁੱਕਕੇ ਭਾਰਤ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਹੈ । ਇਹ ਬੇਇੱਜ਼ਤੀ ਕੇਵਲ ਐੱਸ. ਜੈਸ਼ੰਕਰ ਵਾਲੀ ਘਟਨਾ ਦੀ ਵਜ੍ਹਾ ਕਰਕੇ ਹੀ ਨਹੀਂ ਸੀ ਸਗੋਂ ਇਸ ਲਈ ਵੀ ਸੀ ਕਿ ਇੰਨਾ ਚਾਹੁਣ ਦੇ ਬਾਵਜੂਦ ਨੇਪਾਲ ਨੂੰ ਦੁਬਾਰਾ ਹਿੰਦੂ ਰਾਸ਼ਟਰ ਬਣਾਉਣ ਦੀ ਮੋਦੀ ਅਤੇ ਆਰ.ਐੱਸ.ਐੱਸ ਦੀ ਇੱਛਾ ਪੂਰੀ ਨਹੀਂ ਹੋਈ ।

2 ਅਕਤੂਬਰ ਦੇ ‘ਨਿਆ ਪੱਤ੍ਰਿਕਾ’ (ਨੇਪਾਲੀ ਰੋਜ਼ਾਨਾ) ਵਿੱਚ ਭਾਜਪਾ ਨੇਤਾ ਭਗਤ ਸਿੰਘ ਕੋਸਿਆਰੀ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਹੈ ਕਿਸ ਤਰ੍ਹਾਂ ਉਨ੍ਹਾਂ ਨੇ ਅਤੇ ਸੁਸ਼ਮਾ ਸਵਰਾਜ ਨੇ ਪ੍ਰਚੰਡ ਨੂੰ ਇਹ ਕਿਹਾ ਸੀ ਕਿ ਜੇਕਰ ਉਹ ਸੰਵਿਧਾਨ ਵਿੱਚ ਨੇਪਾਲ ਨੂੰ ਹਿੰਦੂ ਰਾਸ਼ਟਰ ਦਾ ਦਰਜਾ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਇੰਨਾ ਤਾਂ ਕਰ ਦੇਣ ਕਿ ਧਰਮ ਨਿਰਪੱਖਤਾ ਸ਼ਬਦ ਨੂੰ ਹਟਾ ਦਿੱਤਾ ਜਾਵੇ। ਪ੍ਰਚੰਡ ਨੇ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ ।

ਸੰਵਿਧਾਨ ਦੀ ਘੋਸ਼ਣਾ ਹੋਣ ਦੇ ਦੂਜੇ ਦਿਨ ਹੀ ਭਾਰਤ ਨੇ ਸੀਮਾ ਉੱਤੇ ਆਰਥਿਕਨਾਕਾਬੰਦੀ ਕਰ ਦਿੱਤੀ ।

1989 – 90 ਵਿੱਚ ਰਾਜੀਵ ਗਾਂਧੀ ਨੇ ਵੀ ਅਜਿਹੀ ਹੀ ਆਰਥਿਕ ਨਾਕਾਬੰਦੀ ਕੀਤੀ ਸੀ । ਉਸ ਸਮੇਂ ਨਾ ਤਾਂ ਮੋਬਾਇਲ ਫੋਨ ਸਨ, ਨਾ ਹੀਂ ਫੇਸਬੁੱਕ ਸੀ ਅਤੇ ਨਾ ਹੀਂ ਟਵਿੱਟਰ ਸੀ । ਇਸ ਨਾਕਾਬੰਦੀ ਦੇ ਵਿਰੋਧ ਵਿੱਚ ਸਾਰੀ ਦੁਨੀਆ ਵਿੱਚ ਏਨੇ ਟਵਿੱਟਰ-ਸੁਨੇਹੇ ਹਵਾ ਵਿੱਚ ਉੱਡਣ ਲੱਗੇ ਕਿ ਟਵਿੱਟਰ ਪ੍ਰੇਮੀ ਪ੍ਰਧਾਨਮੰਤਰੀ ਮੋਦੀ ਨੂੰ ਲੱਗਿਆ ਕਿ ਇਹ ਕੁਝ ਜ਼ਿਆਦਾ ਹੀ ਹੋ ਗਿਆ । ਵਿਦੇਸ਼ ਮੰਤਰਾਲਾ ਨੇ ਸੁਨੇਹਾ ਫੈਲਾਇਆ ਕਿ ਸਰਕਾਰ ਨੇ ਨਹੀਂ ਸਗੋਂ ਮਧੇਸ ਦੀ ਜਨਤਾ ਨੇ ਨਾਕਾਬੰਦੀ ਕੀਤੀ ਹੈ । ਸਰਹੱਦ ਉੱਤੇ ਜੋ ਮਧੇਸੀ ਨੇਤਾ ਆਪਣੇ ਸਮਰਥਕਾਂ ਨਾਲ ਧਰਨੇ ਉੱਤੇ ਬੈਠੇ ਸਨ ਉਨ੍ਹਾਂ ਦੇ ਲਈ ਭਾਰਤੀ ਪੁਲਿਸ ਅਤੇ ਨੌਕਰਸ਼ਾਹਾ ਦੀ ਦੇਖਭਾਲ ਵਿੱਚ ਭਾਜਪਾ ਦੇ ਕਰਮਚਾਰੀਆਂ ਦੁਆਰਾ ਖਾਣਾ ਅਤੇ ਪਾਣੀ ਪਹੁੰਚਾਉਣ ਦਾ ਸਿਲਸਿਲਾ ਲੋਕ ਵੇਖ ਰਹੇ ਸਨ ਅਤੇ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਖਬਰਾਂ ਆਉਣ ਲੱਗੀਆਂ ਸਨ।

ਸੋਸ਼ਲ ਮੀਡੀਆ ਵਿੱਚ ਤਸਵੀਰਾਂ ਵੀ ਵਿਖਾਈ ਦੇਣ ਲੱਗੀਆਂ।ਅਗਸਤ 2014 ਵਿੱਚ ‘ਸੋਮਨਾਥ ਦੀ ਭੂਮੀ ਤੋਂ ਚਲਕੇ ਪਸ਼ੂਪਤੀਨਾਥ ਦੇ ਚਰਣਾਂ ਵਿੱਚ’ ਪਹੁੰਚੇ ਮੋਦੀ ਨੇ ਵਿਨਿਮਰਤਾ, ਸਹਿਜਤਾ ਅਤੇ ਗੁਆਂਢੀ ਪ੍ਰੇਮ ਦਾ ਜੋ ਨਕਾਬ ਚੜ੍ਹਾ ਰੱਖਿਆ ਸੀ ਉਹ ਜੈ ਸ਼ੰਕਰ ਦੀ ਯਾਤਰਾ ਤੋਂ ਬਾਅਦ ਇੱਕ ਝਟਕੇ ਵਿੱਚ ਖੇਰੂ-ਖੇਰੂ ਹੋ ਗਿਆ। ਭਾਰਤ ਦੀ ਪ੍ਰਤੀਕਿਰਆ ਨੂੰ ਏਮਾਲੇ ਦੇ ਸਿਖਰਲੇ ਨੇਤਾ ਅਤੇ ਪੂਰਵ ਪ੍ਰਧਾਨ ਮੰਤਰੀ ਮਾਧਵ ਨੇਪਾਲ ਨੇ ‘ਅਸੱਭਿਆ ਕਿਹਾ ਤਾਂ ਪ੍ਰਚੰਡ ਨੇ ਆਮ ਸਭਾ ਵਿੱਚ ਕਿਹਾ ਕਿ ‘ਅਸੀ ਭਾਰਤ ਦੇ ਮਿੱਤਰ ਬਣਕੇ ਰਹਿਣਾ ਚਾਹੁੰਦੇ ਹਾਂ- ਯਸ ਮੈਨ ਬਣਕੇ ਨਹੀਂ। ’ਨਰੇਂਦਰ ਮੋਦੀ ਨੇ ਨੇਪਾਲੀ ਨੇਤਾਵਾਂ ਨੂੰ ਸ਼ੁਰੂ ਤੋਂ ਹੀ ਸਲਾਹ ਦਿੱਤੀ ਕਿ ਸੰਵਿਧਾਨ ਬਹੁਮਤ ਨਾਲ ਨਹੀਂ ਸਗੋਂ ਸਰਵਸੰਮਤੀ ਨਾਲ ਬਣੇ।

ਉਨ੍ਹਾਂ ਨੂੰ ਪਤਾਸੀ ਕਿ ਜਿਸ ਸੰਵਿਧਾਨ ਸਭਾ ਵਿੱਚ ਰਾਜਾਵਾਦੀ ਦਲ ‘ਰਾਸ਼ਟਰੀ ਪ੍ਰਜਾਤੰਤਰੀ ਪਾਰਟੀ’ਦੇ 25 ਮੈਂਬਰ ਹੋਣਗੇ ਉੱਥੇ ਸਰਵਸੰਮਤੀ ਬਣ ਹੀ ਨਹੀਂ ਸਕਦੀ ਸੀ । ਉਹ ਬਹੁਮਤ ਨਾਲ ਬਣੇ ਸੰਵਿਧਾਨ ਦੇ ਪੱਖ ਵਿੱਚ ਨਹੀਂ ਸਨ । ਦਰਅਸਲ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਨਵਾਂ ਸੰਵਿਧਾਨ ਬਣ ਗਿਆ ਤਾਂ ਮਾਓਵਾਦੀਆਂ ਦਾ ਇੱਕ ਪ੍ਰਮੁੱਖ ਏਜੰਡਾ ਪੂਰਾ ਹੋ ਜਾਵੇਗਾ ਅਤੇ ਪਿਛਲੇ ਸੱਤ ਸਾਲਾਂ ਦੇ ਦੌਰਾਨ ਅੰਦਰੂਨੀ ਅਤੇ ਬਾਹਰੀ ਕਾਰਨਾਂ ਨਾਲ ਉਨ੍ਹਾਂ ਦੇ ਲਗਾਤਾਰ ਕਮਜ਼ੋਰ ਹੋਣ ਦਾ ਸਿਲਸਿਲਾ ਰੁਕ ਜਾਵੇਗਾ । ਪਿਛਾਖ਼ੜੀ ਵਿਚਾਰਿਕ ਸੋਚਨਾਲ ਭਰੇ ਹਿੰਦੂਵਾਦੀ ਵਿਚਾਰਧਾਰਾ ਵਾਲੇ ਇਹ ਕਦੇ ਨਹੀਂ ਚਾਹੁੰਦੇ ਕਿ ਨੇਪਾਲ ਵਿੱਚ ਅਜਿਹਾ ਕੁਝ ਵੀ ਹੋਵੇ ਜੋ ਪ੍ਰਗਤੀਸ਼ੀਲ ਧਾਰਾ ਨੂੰ ਅੱਗੇ ਵੱਧਣ ਵਿੱਚ ਮੱਦਦ ਦਿੰਦਾ ਹੋਵੇ। ਤਰਾਈ ਦੀ ਜਨਤਾ ਦੀਆਂ ਠੀਕ ਮੰਗਾਂ ਦਾ ਹੱਲ ਸੰਵਿਧਾਨਿਕ ਸੁਧਾਰਾਂ ਰਾਹੀਂ ਨੇਪਾਲੀ ਅਗਵਾਈ ਹੇਠਹੀ ਹੋਵੇ ਨਾ ਕਿ ਭਾਰਤ ਸਰਕਾਰ ਜ਼ਰੀਏ।ਮਧੇਸ ਅਤੇ ਤਰਾਈ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਰਕਾਰ ਉੱਤਰ-ਪੂਰਵ ਤੋਂ ਲੈ ਕੇ ਛੱਤੀਸਗੜ ਦੇ ਆਦਿਵਾਸੀਆਂ ਅਤੇ ਉੜੀਸਾ ਦੀਆਂ ਪਹਾੜੀਆਂ ਤੱਕ ਆਪਣੀ ਜਨਤਾ ਦੇ ਦਰਦ ਨੂੰ ਸਮਝਣ ਦੀ ਬਜਾਏ ਆਏ ਦਿਨ ਗੋਲੀਆਂ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ,ਕੀ ਉਹ ਮਧੇਸ ਦੀ ਜਨਤਾ ਦੇ ਦਰਦ ਨੂੰ ਸਮਝਕੇ ਉਸਦੇ ਨਾਲ ਖੜੀ ਹੈ ?

(ਲੇਖਕ ‘ਸਮਕਾਲੀਨ ਤੀਸਰੀ ਦੁਨੀਆ’ ਦੇ ਸੰਪਾਦਕ ਹਨ)
ਤੁਰਕੀ ਵਿੱਚ ਜਨ ਅੰਦੋਲਨ -ਰਵੀ ਕੰਵਰ
ਗ਼ਰੀਬੀ ਘਟਾਉਣ ਦੀ ਕਵਾਇਦ : ਇੱਕ ਕੋਝਾ ਮਜ਼ਾਕ – ਸੀਤਾਰਾਮ ਯੇਚੁਰੀ
ਕਿੱਧਰ ਜਾਣ ਗ਼ਰੀਬ? – ਗੋਬਿੰਦਰ ਸਿੰਘ ਢੀਂਡਸਾ
ਜਦੋਂ ਲਾਲ ਹਨੇਰੀ ਝੁੱਲੀ – ਰਣਜੀਤ ਲਹਿਰਾ
ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ ਕਲਚਰ ਵਿੱਚ ਨਵਾਂ ਮੋੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਜਨਚੇਤਨਾ ਦੁਕਾਨ ’ਤੇ ਹਮਲਾ ਜੋ ਮੈਂ ਵੇਖਿਆ

Suhi Saver
Suhi Saver
January 4, 2017
ਸ਼ਹੀਦ ਭਗਤ ਸਿੰਘ : ਇੱਕ ਚਿੰਤਨਸ਼ੀਲ ਵਿਚਾਰਵਾਨ -ਮਨਦੀਪ
ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ ਦਰਸ਼ਨ ਦੁਸਾਂਝ – ਜਸਵੀਰ ਕੌਰ ਮੰਗੂਵਾਲ
ਵਾਰਿਸ ਸ਼ਾਹ ਦੀ ਬੇਰੀ ਦਾ ਬੇ ਫ਼ੈਜ਼ ਪੁੱਤਰ- ਤਾਰਿਕ ਗੁੱਜਰ
2015 ਮੈਨ ਬੁਕਰ ਇਨਾਮ ਜੇਤੂ ਮਾਰਲੋਨ ਜੇਮਜ਼ ਦਾ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼” -ਤਨਵੀਰ ਕੰਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?