By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਹਿਦੀ ਹਸਨ : ਅਬ ਕੇ ਹਮ ਬਿਛੜੇ ਤੋ ਕਭੀ ਖ਼ੁਆਬੋਂ. . . – ਰਣਜੀਤ ਸਿੰਘ ਪ੍ਰੀਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਮਹਿਦੀ ਹਸਨ : ਅਬ ਕੇ ਹਮ ਬਿਛੜੇ ਤੋ ਕਭੀ ਖ਼ੁਆਬੋਂ. . . – ਰਣਜੀਤ ਸਿੰਘ ਪ੍ਰੀਤ
ਸਾਹਿਤ ਸਰੋਦ ਤੇ ਸੰਵੇਦਨਾ

ਮਹਿਦੀ ਹਸਨ : ਅਬ ਕੇ ਹਮ ਬਿਛੜੇ ਤੋ ਕਭੀ ਖ਼ੁਆਬੋਂ. . . – ਰਣਜੀਤ ਸਿੰਘ ਪ੍ਰੀਤ

ckitadmin
Last updated: July 14, 2025 10:18 am
ckitadmin
Published: June 14, 2012
Share
SHARE
ਲਿਖਤ ਨੂੰ ਇੱਥੇ ਸੁਣੋ

ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ,ਸ਼ਾਸ਼ਤਰੀ ਸੰਗੀਤ,ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਸਦਾ ਬਹਾਰ ਗ਼ਜ਼ਲਾਂ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ੍ਹੀ ਵਿੱਚ 18ਜੁਲਾਈ 1927 ਨੂੰ ਲੂਨਾ, ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ਤਾਂ ਮਹਿਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।
ਦਿਨ ਕੱਟੀ ਲਈ ਮਹਿਦੀ ਹਸਨ ਨੇ ਪਹਿਲਾਂ ਇੱਕ ਸਾਇਕਲਾਂ ਦੀ ਦੁਕਾਨ ‘ਤੇ ਕੰਮ ਕਰਨਾਂ ਸ਼ੁਰੂ ਕੀਤਾ ,ਅਤੇ ਫਿਰ ਕਾਰ ,ਡੀਜ਼ਲ ਟਰੈਕਟਰ ਮਕੈਨਿਕ ਦਾ ਕੰਮ ਕਰਨ ਲੱਗਿਆ। ਪਰ ਨਾਲੋ-ਨਾਲ ਗਾਇਕੀ ਅਭਿਆਸ ਦਾ ਪੱਲੂ ਵੀ ਫੜ੍ਹੀ ਰੱਖਿਆ। । ਉਸ ਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਅਤੇ 1957 ਵਿੱਚ ਪਾਕਿਸਤਾਨ ਰੇਡੀਓ ਸਟੇਸ਼ਨ ਤੋਂ ਪੇਸ਼ਕਾਰੀ ਦਾ ਬੁਲਾਵਾ ਆ ਗਿਆ। ਮਹਿਦੀ ਹਸਨ ਨੇ ਜੋ ਠੁਮਰੀ ਪੇਸ਼ ਕੀਤੀ। ਉਸ ਨੂੰ ਬਹੁਤ ਸਲਾਹਿਆ ਗਿਆ। ਇਸ ਸਮੇਂ ਬੇਗ਼ਮ ਅਖ਼ਤਰ, ਉਸਤਾਦ ਬਰਕਤ ਅਲੀ ਖ਼ਾਨ, ਮੁਖ਼ਤਾਰ ਬੇਗ਼ਮ, ਗ਼ਜ਼ਲ ਗਾਇਕੀ ਦੇ ਨਾਮੀ ਕਲਾਕਾਰ ਸਨ। ਇਸ ਤੋਂ ਉਤਸ਼ਾਹਤ ਹੋ ਕਿ ਮਹਿਦੀ ਹਸਨ ਨੇ ਉਰਦੂ ਸ਼ਾਇਰੀ ਅਤੇ ਗ਼ਜ਼ਲ ਗਾਇਕੀ ਵੱਲ ਵਧੇਰੇ ਧਿਆਨ ਦਿੱਤਾ, ਇਸ ਕੰਮ ਲਈ ਜ਼ੈਡ ਏ ਬੁਖ਼ਾਰੀ,ਅਤੇ ਰਫ਼ੀਕ ਅਨਵਰ ਨੇ ਵੀ ਉਸ ਦਾ ਸਾਥ ਨਿਭਾਇਆ। 

 

 

1980 ਵਿੱਚ ਗ਼ਜ਼ਲ ਦੇ ਇਸ ਸ਼ਹਿਨਸ਼ਾਹ ਨੂੰ ਅਜਿਹੀ ਬਿਮਾਰੀ ਨੇ ਆ ਦਬੋਚਿਆ ਕਿ ਸਦਾ ਲਈ ਗਾਇਕੀ ਨਾਲੋਂ ਤੋੜ-ਵਿਛੋੜਾ ਕਰਨਾ ਪਿਆ। ਲਾਹੌਰ ਤੋਂ ਵਾਪਸੀ ਲਾਉਂਦਿਆਂ ਆਪਣੀ ਪੱਕੀ ਰਿਹਾਇਸ਼ ਕਰਾਚੀ ਵਿੱਚ ਆ ਨਿਵਾਸ ਕੀਤਾ। ਪਰ ਉਂਝ ਗਾਇਕੀ ਨਾਲ 2010 ਤੱਕ ਜੁੜੇ ਰਹੇ। ਜਿੱਥੇ ਆਪ ਦੇ 9 ਲੜਕੇ ਅਤੇ 5 ਲੜਕੀਆਂ ਅਤੇ ਦੋ ਮਰਹੂਮ ਬੀਵੀਆਂ ਨੇ ਸਮਾ ਗੁਜ਼ਾਰਿਆ ਸੀ। ਮਹਿਦੀ ਹਸਨ ਦੇ ਬੱਚੇ ਵੀ ਸੰਗੀਤਕ ਰੁਚੀਆਂ ਰਖਦੇ ਹਨ। ਪਾਕਿਸਤਾਨ ਵਿੱਚ ਹੀ ਮਹਿਦੀ ਹਸਨ ਦਾ ਜਨਮ ਦਿਨ ਪੀ ਟੀ ਵੀ ਨੇ 2010 ਨੂੰ ਮਨਾਇਆ। ਗੱਲ ਅਕਤੂਬਰ, 2010 ਦੀ ਹੈ, ਜਦ ਐੱਚ. ਐੱਮ. ਵੀ. ਕੰਪਨੀ ਨੇ “ਸਰਹਦੇਂ” ਰਾਹੀਂ ਤੇਰਾ ਮਿਲਨਾ ਡਿਊਟ ਗੀਤ ਸਰੋਤਿਆਂ ਲਈ ਪੇਸ਼ ਕੀਤਾ ,ਜੋ ਮਹਿਦੀ ਹਸਨ ਅਤੇ ਲਤਾ ਮੰਗੇਸ਼ਕਰ ਦਾ ਸ਼ਾਇਦ ਪਹਿਲਾ ਅਤੇ ਆਖ਼ਰੀ ਡਿਊਟ ਸੀ। ਇਸ ਗੀਤ ਨੂੰ ਖ਼ੁਦ ਮਹਿਦੀ ਹਸਨ ਨੇ ਸੰਗੀਤਬੱਧ ਕੀਤਾ ਸੀ ਅਤੇ ਫਰਹਦ ਸ਼ਹਿਜਾਦ ਨੇ ਲਿਖਿਆ ਸੀ। ਇਸ ਗੀਤ ਨੂੰ ਜਨਾਬ ਮਹਿਦੀ ਹਸਨ ਨੇ 2009 ਵਿੱਚ ਪਾਕਿਸਤਾਨ ਵਿੱਚ ਰਿਕਾਰਡ ਕੀਤਾ ਸੀ। ।ਪਰ ਜਦੋਂ ਲਤਾ ਮੰਗੇਸ਼ਕਰ ਨੇ 2010 ਵਿੱਚ ਇਹ ਸੁਣਿਆ ,ਤਾਂ ਇਸ ਵਿੱਚ ਸ਼ਮੂਲੀਅਤ ਕਰ ਲਈ।

ਮਾਨ-ਸਨਮਾਨ ਵਿੱਚ ਜਿੱਥੇ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ, ਉੱਥੇ ਹੀ ਜਨਰਲ ਅਯੂਬ ਖ਼ਾਨ ਨੇ ‘ਤਮਗਾ-ਏ-ਇਮਤਿਆਜ਼’ ,ਜ਼ਿਆ-ਉਲ-ਹੱਕ ਨੇ ਕਿਹਾ ਸਾਨੂੰ ਇਸ ‘ਤੇ ਬਹੁਤ ਫ਼ਖ਼ਰ ਹੈ‘,ਜਨਰਲ ਪਰਵੇਜ਼ ਮੁਸ਼ੱਰਫ਼ ਨੇ ‘ਨਿਗਾਰ ਫ਼ਿਲਮ ਅਤੇ ਗਰੈਜੂਏਟ, ‘‘ਹਲਾਲ-ਏ-ਇਮਤਿਆਜ਼” ਐਵਾਰਡਜ਼ ਪਾਕਿਸਤਾਨ ਦੀ ਤਰਫ਼ੋਂ ਅਦਾਅ ਕੀਤੇ। ਭਾਰਤ ਦੇ ਮੀਡੀਆ ਸ਼ਹਿਰ ਜਲੰਧਰ ਵਿਖੇ 1979 ਵਿੱਚ ‘ਸਹਿਗਲ’ ਐਵਾਰਡ, ਨੇਪਾਲ ਵਿੱਚ 1983 ਨੂੰ ‘ਗੋਰਖ਼ਾ ਦਕਸ਼ਿਨਾ ਬਾਹੂ’ ਐਵਾਰਡ ਅਤੇ ਫਿਰ ਡੁਬਈ ਵਿੱਚ ਸਨਮਾਨਿਤ ਕੀਤਾ ਗਿਆ।

1970 ਵਿੱਚ ਕਾਬਲ (ਅਫ਼ਗਾਨਿਸਤਾਨ) ਵਿਖੇ ਪਰਸ਼ੀਅਨ ,ਦਾਰੀ ਵਿੱਚ ਗ਼ਜ਼ਲਾਂ ਗਾਉਂਣ ਵਾਲੇ 84 ਵਰ੍ਹਿਆਂ ਦੇ ਮਹਿਦੀ ਹਸਨ ਨੂੰ 11 ਜਨਵਰੀ ਦੇ ਦਿਨ ਕਰਾਚੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਸੀ। ਕੁਝ ਦਿਨ ਪਹਿਲਾਂ ਇਹ ਖ਼ਬਰ ਮਿਲੀ ਕਿ ਸ਼ਹਿਨਸ਼ਾਹ -ਏ-ਗ਼ਜ਼ਲ ਨਹੀਂ ਰਹੇ। ਪਰ ਉਹਨਾਂ ਦੇ ਗਾਇਕ ਬੇਟੇ ਆਸਿਫ਼ ਮਹਿਦੀ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ‘ਉਹ ਜੀਵਤ ਹਨ,ਅਤੇ ਡਾਕਟਰ ਕਾਫ਼ੀ ਮਿਹਨਤ ਨਾਲ ਇਲਾਜ ਕਰ ਰਹੇ ਹਨ।’ ਪਰ  ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ, ਅਤੇ ਅਖ਼ੀਰ 13 ਜੂਨ ਦੀ ਦੁਪਹਿਰ 12.22 ਵਜੇ ਉਹਨਾਂ ਆਖ਼ਰੀ ਸਾਹ ਲਿਆ ਅਤੇ 14 ਜੂਨ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ । ਇਸ ਮੌਕੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਹੋਰ ਕਲਾ ਪ੍ਰੇਮੀ ਅਤੇ ਮਹਿਦੀ ਹਸਨ ਦੇ ਚਹੇਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਜਿਨ੍ਹਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਉਹ ਆਪਣੀਆਂ ਇਹਨਾਂ ਡਿਸਕੋਗਰਾਫ਼ੀ ਅਤੇ ਸ਼ਾਹਕਾਰ ਗ਼ਜ਼ਲਾਂ ਜ਼ਰੀਏ ਸਾਨੂੰ ਹਰ ਪਲ ਚੇਤੇ ਆਉਂਦੇ ਰਹਿਣਗੇ।

* ਗੋਲਡਨ ਗਰੀਟਸ * ਇਨ ਕਨਸਰਟ * ਖੁੱਲ੍ਹੀ ਜੋ ਆਂਖ * ਲਾਈਫ਼ ਸਟੋਰੀ * ਲਾਈਵ ਐਟ ਖਾਂਬੇਜ਼ * ਲਾਈਵ ਕਨਸਰਟ ਇਨ ਇੰਡੀਆ * ਮਹਿਦੀ ਹਸਨ * ਮਹਿਦੀ ਹਸਨ ਗ਼ਜ਼ਲਜ਼ ਭਾਗ ਪਹਿਲਾ* ਸਦਾ-ਏ-ਇਸ਼ਕ * ਸਰਹਦੇਂ * ਸੁਰ ਕੀ ਕੋਈ ਸੀਮਾਂ ਨਹੀਂ * ਦਾ ਫ਼ਾਈਨੈਸਟ ਗ਼ਜ਼ਲ * ਦਾ ਲੀਜਿੰਡ * ਯਾਦਗਾਰ ਗ਼ਜ਼ਲੇਂ ਭਾਗ ਪਹਿਲਾ * ਤਰਜ਼ ( ਵਿਦ ਸ਼ੋਬਾ ਗੁਰਤੂ ) * ਨਕਸ਼-ਏ-ਫ਼ਰਿਆਦੀ।

ਗ਼ਜ਼ਲਾਂ:    * ਦੁਨੀਆਂ ਕਿਸੀ ਕੇ ਪਿਆਰ ਮੇਂ ਜਨਤ ਸੇ ਕਮ ਨਹੀਂ * ਦਾਯਾਮ ਪੜਾ ਹੂਆ ਤੇਰੇ ਦਰ ਪੇ ਨਹੀਂ ਹੂੰ ਮੈਂ* ਏਕ ਬਾਰ ਚਲੇ ਆਓ * ਗੁਲਸ਼ਨ ਗੁਲਸ਼ਨ ਸ਼ੋਲਾ ਏ ਗੁਲ ਕੀ * ਗੁੰਚਾ-ਇ-ਸ਼ੌਕ ਲਗਾ ਹੈ ਖਿਲਨੇ * ਇੱਕ ਹੁਸਨ ਕੀ ਦੇਵੀ ਸੇ ਮੁਝੇ ਪਿਆਰ ਹੂਆ ਥਾ * ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ * ਜਬ ਭੀ ਚਾਹੇਂ ਏਕ ਨਈ ਸੂਰਤ * ਜਬ ਭੀ ਪੀ ਕਰ * ਜਬ ਕੋਈ ਪਿਆਰ ਸੇ ਬੁਲਾਇਗਾ * ਜਬ ਉਸ ਜ਼ੁਲਫ਼ ਕੀ ਬਾਤ ਚਲੀ * ਜਹਾਂ ਜਾ ਕੇ ਚੈਨ * ਕਹਾਂ ਗਈ ਵੋਹ ਵਫ਼ਾ * ਖੁੱਲ੍ਹੀ ਜੋ ਆਂਖ ਵੋਹ ਥਾ * ਮੈ ਖ਼ਿਆਲ ਹੂੰ ਕਿਸੀ ਔਰ ਕਾ * ਮੈ ਨਜ਼ਰ ਸੇ ਪੀ ਰਹਾ ਹੂੰ * ਮੁਹੱਬਤ ਜ਼ਿੰਦਗੀ ਹੈ ਔਰ ਤੁਮ ਮੇਰੀ ਮੁਹੱਬਤ ਹੋ * ਪੱਤਾ ਪੱਤਾ ਬੂਟਾ ਬੂਟਾ * ਮੁਹੱਬਤ ਕਰਨੇ ਵਾਲੇ * ਫੂਲ ਹੀ ਫੂਲ ਖਿਲ ਉਠੇ * ਪਿਆਰ ਭਰੇ ਦੋ ਸ਼ਰਮੀਲੇ ਨੈਣ * ਰਫ਼ਤਾ ਰਫ਼ਤਾ ਵੋਹ ਮੇਰੀ ਹਸਤੀ ਕਾ ਸਮਾਨ ਹੋ ਗਏ* ਯੂੰ ਨਾ ਮਿਲ ਮੁਝਸੇ ਖ਼ਫ਼ਾ ਹੋ ਜੈਸੇ * ਯੇ ਧੂਆਂ ਕਹਾਂ ਸੇ ਉਠਤਾ ਹੈ * ਯੇ ਕਾਗਜ਼ੀ ਫੂਲ ਜੈਸੇ ਚਿਹਰੇ, ਦੀਆਂ ਗੱਲਾਂ ਅੱਜ ਵੀ ਉਹਦੇ ਤੁਰ ਜਾਣ ‘ਤੇ ਤੁਰ ਰਹੀਆਂ ਹਨ, ਉਹਦੇ ਜਿਊਦੇ ਜੀਅ ਵੀ ਤੁਰਦੀਆਂ ਸਨ ਅਤੇ ਕੱਲ੍ਹ ਵੀ ਤੁਰਦੀਆਂ ਰਹਿਣਗੀਆਂ । ਭਾਵੇਂ ਬਕੌਲ ਮਹਿੰਦੀ ਹਸਨ ‘‘ਅਬ ਕੇ ਹਮ ਬਿਛੜੇ ਸ਼ਾਇਦ ਕਭੀ ਖ਼ੁਆਬੋਂ ਮੇਂ ਮਿਲੇਂਗੇ।”

 

ਸੰਪਰਕ:  98157 07232
ਬੇਬਾਕ ਤੇ ਫ਼ੱਕਰ ਲੇਖਕ ਸੀ `ਗੁਰਮੇਲ ਸਰਾ` -ਮਿੰਟੂ ਬਰਾੜ
ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ : ਸੀਮਾਵਾਂ ਤੇ ਸੰਭਾਵਨਾਵਾਂ
ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ‘ਕਿੱਸਾ ਪੰਜਾਬ’ – ਬਿੰਦਰਪਾਲ ਫ਼ਤਿਹ
ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ
ਫ਼ੈਜ਼ ਅਹਿਮਦ ਫ਼ੈਜ਼ ਦੀ ਪ੍ਰਤੀਬਧਤਾ -ਡਾ. ਅਮਰਜੀਤ ਸਿੰਘ ਹੇਅਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪਿਆਰ ਦਾ ਸੁਨੇਹਾ -ਬਿੰਦਰ ਜਾਨ ਏ ਸਾਹਿਤ

ckitadmin
ckitadmin
August 20, 2014
ਸਿੱਖ ਬੀਬੀਆਂ ਦੇ ਵਹਿਮ-ਭਰਮ -ਰਾਜਬੀਰ ਕੌਰ ਸੇਖੋਂ
‘ਪਾੜੋ ਅਤੇ ਰਾਜ ਕਰੋ’ ਅਤੇ ‘ਪਾਟਿਆਂ ਉੱਤੇ ਰਾਜ ਕਰੋ’ ਨੂੰ ਨਕਾਰਨ ਦੀ ਲੋੜ ਹੈ -ਵਰਗਿਸ ਸਲਾਮਤ
ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ – ਪਾਵੇਲ
ਅੱਖਾਂ ਦੀ ਦੇਖਭਾਲ -ਡਾ. ਜਤਿੰਦਰ ਸਿੰਘ ਗੁੰਬਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?