By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਹਿੰਦਰ ਸਿੰਘ ਮਾਨ ਦੀਆਂ ਗ਼ਜ਼ਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਮਹਿੰਦਰ ਸਿੰਘ ਮਾਨ ਦੀਆਂ ਗ਼ਜ਼ਲਾਂ
ਕਾਵਿ-ਸ਼ਾਰ

ਮਹਿੰਦਰ ਸਿੰਘ ਮਾਨ ਦੀਆਂ ਗ਼ਜ਼ਲਾਂ

Suhi Saver
Last updated: May 7, 2026 6:01 am
Suhi Saver
Published: December 24, 2017
Share
SHARE
ਲਿਖਤ ਨੂੰ ਇੱਥੇ ਸੁਣੋ

ਡਾਕਟਰਾਂ ਤੇ ਵੈਦਾਂ ਤੋਂ ਠੀਕ ਨਾ ਹੋ ਸਕਿਆ ਜਿਹੜਾ ਰੋਗੀ,
ਉਸ ਨੂੰ ਕਿੱਦਾਂ ਠੀਕ ਕਰੇਗਾ ਦਰ ਦਰ ਫਿਰਨੇ ਵਾਲਾ ਜੋਗੀ।ਉਸ ਬੁੱਢੇ ਦੇ ਨਾਂ ਤੇ ਖੂਬ ਪਕੌੜੇ  ਤੇ ਰਸਗੁੱਲੇ ਚੱਲੇ ,
ਜਿਸ ਨੇ ਭੁੱਖਾ ਤੇ ਪਿਆਸਾ ਰਹਿ ਕੇ ਆਪਣੀ ਆਯੂ ਸੀ ਭੋਗੀ।

ਕੋਠੀ ‘ਚ ਰਹੇ ਸ਼ਾਨੋ ਸ਼ੌਕਤ ਨਾ’ ਸਾਡੇ ਪਿੰਡ ‘ਚ ਇਕ ਜੋਗੀ,
ਦਿਲ ‘ਚ ਕਈ ਵਾਰ ਸਵਾਲ ਇਹ ਆਏ,ਉਹ ਜੋਗੀ ਹੈ ਜਾਂ ਭੋਗੀ।

ਇਹ ਦਾਜ ਦੀ ਲਾਹਨਤ ਹੋਰ ਪਤਾ ਨ੍ਹੀ ਕੀ ਕੀ ਰੰਗ ਦਿਖਾਏਗੀ,
ਇਸ ਹੱਥੋਂ ਤੰਗ ਹੋ ਕੇ ਮਰ ਗਈ ਕਿਧਰੇ ਗੀਤਾ, ਕਿਧਰੇ ਗੋਗੀ।

ਉਹ ਹਾਲੇ ਵੀ ਬੱਸਾਂ ਵਿੱਚ ਅੱਖਾਂ ਦਾ ਸੁਰਮਾ ਵੇਚੀ ਜਾਵੇ,
ਜੋ ਹੁਣ ਤੱਕ ਬਣਾ ਚੁੱਕਾ ਹੈ ਸੈਆਂ ਨੂੰ ਅੱਖਾਂ ਦੇ ਰੋਗੀ।

 

 

ਘਿਉ, ਆਟਾ, ਦਾਲਾਂ ਤੇ ਖੰਡ ਦੇ ਭਾਅ ਵਧਦੇ ਜਾਂਦੇ ਤੇਜ਼ੀ ਨਾ’,
ਅੱਜ ਕਲ੍ਹ ਭੁੱਖੇ ਰਹਿਣਾ ਸਿੱਧ ਹੋ ਸਕਦੈ ਹੱਦੋਂ ਵਧ ਉਪਯੋਗੀ।(2)

ਸਭ ਕੁਝ ਹੀ ਜਿਸ ਨੇ ਸਮਝ ਲਿਆ ਹੈ ਸ਼ਰਾਬ ਨੂੰ ,
ਉਹ  ਸਾੜ  ਬੈਠੂ  ਆਪਣੀ  ਜੀਵਨ-ਕਿਤਾਬ  ਨੂੰ ।

ਹੋਈ ਸੀ ਉਸ ਦੀ ਹੋਂਦ ਨਾ ਹੋਇਆਂ  ਜਹੀ  ਉਦੋਂ ,
ਜਦ ਕਾਲੀ ਬੱਦਲੀ ਨੇ ਲਿਆ ਸੀ ਢਕ ਮਤਾਬ  ਨੂੰ ।

ਉਹਨਾਂ ਨੂੰ ਅੰਤ  ਖਾਲੀ  ਹੱਥੀਂ  ਪਰਤਣਾ  ਪਿਆ ,
ਤੋੜਨ ਜੋ ਆਏ ਸਨ ਮੇਰੇ  ਦਿਲ  ਦੇ  ਗੁਲਾਬ  ਨੂੰ ।

ਦਿਲ ਕਰਦਾ ਏ ਖੁਸ਼ੀ ‘ਚ ਉਦੋਂ  ਖੀਵਾ  ਹੋਣ  ਨੂੰ ,
ਜਦ ਚੜ੍ਹ ਕੇ ਵਗਦਾ ਤੱਕਾਂ ਮੈਂ ਸੱਚ ਦੇ ਚਨਾਬ  ਨੂੰ ।

ਮੈਂ   ਆਪ  ਰਾਹ  ਆਪਣਾ  ਚੁਣਨਾ  ਸੀ  ਦੋਸਤੋ ,
ਮੈਂ ਕਿਉਂ ਭਲਾ ਉਡੀਕਦਾ  ਉਸ  ਦੇ  ਜਵਾਬ  ਨੂੰ ?

ਇਸ ਵਿੱਚੋਂ ਗੀਤ ਦੁਖੀਆਂ ਦੇ ਦੁੱਖਾਂ ਦੇ  ਮਿਲਣਗੇ ,
ਜਦ ਖੋਲ੍ਹਿਆ ਗਿਆ ਮੇਰੇ ਦਿਲ ਦੀ  ਕਿਤਾਬ  ਨੂੰ ।
     

(3)

ਪਾਏ   ਜੋ   ਰਾਹੋਂ , ਕੁਰਾਹੇ  ਜਾਨੋਂ ਪਿਆਰੇ  ਯਾਰ  ਨੂੰ ,
ਦੱਸੋ  ਕੀ  ਰਾਹ  ਦੱਸੇਗਾ  ਉਹ  ਬਾਕੀ  ਦੇ  ਸੰਸਾਰ  ਨੂੰ ।

ਉਸ ਨੂੰ ਖ਼ੁਦ ਹੀ ਮਾਰਿਆ ਹੈ ਦਾਜ  ਦੇ  ਲਾਲਚੀਆਂ  ਨੇ ,
ਜ਼ਹਿਰ ਖਾ ਕੇ ਮਰਨ ਦੀ ਕੀ  ਲੋੜ  ਸੀ  ਮੁਟਿਆਰ  ਨੂੰ ।

ਸਾਰੀਆਂ ਚੀਜ਼ਾਂ ਦੀ ਕੀਮਤ ਵਧ ਰਹੀ ਹੈ ਦਿਨ-ਬ-ਦਿਨ ,
ਖਾਲੀ   ਹੱਥੀਂ  ਕਾਮੇ  ਕੀ  ਲੈਣਾ  ਜਾ  ਕੇ  ਬਾਜ਼ਾਰ  ਨੂੰ ।

ਹੁੰਦਾ ਹੈ ਕਾਬਿਲ ਲੋਕਾਂ ਦੇ ਪਿਆਰ  ਦਾ  ਉਹ ਡਾਕਟਰ ,
ਜੋ ਸਦਾ  ਵਧੀਆ  ਦਵਾ  ਦਿੰਦਾ  ਹੈ  ਹਰ ਬੀਮਾਰ  ਨੂੰ ।

ਜਿਸ ਦੇ  ਵਿੱਚ ਸੱਚ , ਝੂਠ ਦਾ ਕੀਤਾ ਨਿਤਾਰਾ ਹੁੰਦਾ ਹੈ ,
ਲੋਕ ਪੜ੍ਹਦੇ  ਨੇ  ਬੜੇ  ਚਾਅ  ਨਾਲ  ਉਸ  ਅਖ਼ਬਾਰ ਨੂੰ ।

ਤਾਂ ਕਿ ਮੇਰੇ  ਕੋਲ ਨਾ  ਫ਼ਿਕਰਾਂ  ਦਾ  ਰਾਖਸ਼  ਆ ਸਕੇ ,
ਮੈਂ   ਹਮੇਸ਼ਾ    ਕੋਲ   ਰੱਖਾਂ  ਆਸ਼ਾ  ਦੀ  ਤਲਵਾਰ ਨੂੰ ।

ਕੁਝ ਪਲਾਂ ਦੇ ਵਿੱਚ ਤੂੰ ਇਸ ਦੇ ਨਾਲ ਖ਼ੁਦ ਸੜ ਜਾਣਾ ਹੈ ,
ਦਿਲ ਦੇ ਵਿੱਚੋਂ  ਕੱਢ ਦੇ ਯਾਰਾ , ਘਿਰਣਾ ਦੇ ਅੰਗਾਰ ਨੂੰ ।

ਸੰਪਰਕ: +91 99158 03554

ਜਸਪ੍ਰੀਤ ਕੌਰ ਦੀਆਂ ਦੋ ਕਾਵਿ-ਰਚਨਾਵਾਂ
ਹਲਕੇ ਲੋਕ –ਅਮਨਦੀਪ ਸਿੰਘ
ਸੰਤ ਸਿਪਾਹੀ – ਮਲਕੀਅਤ ਸਿੰਘ ‘ਸੁਹਲ’
ਜਿਸ ਦਿਨ ਪੀਏਯੂ ਛੱਡਣੀ … -ਜਸਪ੍ਰੀਤ ਸਿੰਘ
ਤੇਰੇ ਬਿਨਾਂ ਲਗਦਾ ਨਾ ਜੀਅ -ਬਲਜਿੰਦਰ ਮਾਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸੰਘ ਦੀਆਂ ਨਜ਼ਰਾਂ ਵਿੱਚ ਜੇ.ਐੱਨ.ਯੂ ‘ਰਾਸ਼ਟਰ ਵਿਰੋਧੀ ਤੱਤਾਂ’ ਦਾ ਗੜ੍ਹ – ਹਰਜਿੰਦਰ ਸਿੰਘ ਗੁਲਪੁਰ

Suhi Saver
Suhi Saver
November 29, 2015
ਪਾਬਲੋ ਨੈਰੂਦਾ ਦੀਆਂ ਦੋ ਰਚਨਾਵਾਂ
ਦਮਨਕਾਰੀ ਕਾਨੂੰਨ ਦਾ ਡਟਵਾਂ ਵਿਰੋਧ ਕਰੋ -ਰਣਜੀਤ ਲਹਿਰਾ
ਗ਼ਰੀਬ ਪਰਿਵਾਰ ਦਾ ਤੀਸਰਾ ਲੜਕਾ ਵੀ ਦੋ ਭਰਾਵਾਂ ਅਤੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਪਾਗਲ
ਨਾਕਾਮ ਚੋਰੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?