By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੋਕ ਸਭਾ ਚੋਣਾਂ:ਪੰਜਾਬ -ਤਰਨਦੀਪ ਦਿਓਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਲੋਕ ਸਭਾ ਚੋਣਾਂ:ਪੰਜਾਬ -ਤਰਨਦੀਪ ਦਿਓਲ
ਨਜ਼ਰੀਆ view

ਲੋਕ ਸਭਾ ਚੋਣਾਂ:ਪੰਜਾਬ -ਤਰਨਦੀਪ ਦਿਓਲ

ckitadmin
Last updated: August 8, 2025 9:53 am
ckitadmin
Published: April 9, 2014
Share
SHARE
ਲਿਖਤ ਨੂੰ ਇੱਥੇ ਸੁਣੋ

ਲੋਕ ਸਭਾ ਚੋਣਾਂ ਦੀ ਗੱਲ ਹਰ ਘਰ , ਮੋਬਾਇਲ , ਟੀ ਵੀ , ਲੈਪਟੋਪ ,ਡੈਸਕਟੋਪ , ਫ਼ੇਸਬੁੱਕ ,ਯੂ-ਟਿਊਬ,ਵਟ੍ਸ ਐਪ… ਪਤਾ ਨੀ ਹੋਰ ਕਿੱਥੇ -ਕਿੱਥੇ ਚੱਲ ਰਹੀ ਹੈ। ਹਰ ਦੇ ਆਪਣੇ ਤਰਕ ਨੇ , ਸੰਚਾਰ ਸਾਧਨਾਂ ਨੇ ਜਿੱਥੇ ਸੂਚਨਾ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ। ਓਥੇ ਅਫਵਾਵਾਂ ਦੇ ਦੌਰ ਸਨਕਵਾਦ ਵਿਚ ਵੀ ਤੇਜ਼ੀ ਆਈ ਹੈ।ਅੱਜ ਵਿਦੇਸ਼ਾਂ ਵਿਚ ਬੈਠੇ ਮਿੱਤਰ ,ਫ਼ੇਸਬੁੱਕ ਤੇ ਹਾਜ਼ਰ ਰਹਿੰਦੇ ਦੋਸਤਾਂ ਨੇ ਇੱਕ ਹਨੇਰੀ ਲਿਆਂਦੀ ਹੋਈ ਹੈ। ਆਪ ਦੇ ਕਲੀਨ ਸਵੀਪ ਦੀ।

ਮੈਂ ਪਿਛਲੇ ਦਸ ਕੁ ਦਿਨਾਂ ਵਿਚ ਜਲੰਧਰ ,ਲੁਧਿਆਣੇ ,ਚੰਡੀਗੜ, ਪਟਿਆਲੇ ,ਸੰਗਰੂਰ ਅਤੇ ਮੇਰੇ ਆਪਣੇ ਹਲਕੇ ਫਰੀਦਕੋਟ ਵਿਚ ਲੋਕਾਂ ਦੇ ਮਿਜ਼ਾਜ ਨੂੰ ਪੜਨ ਲਈ ਗੇੜੇ ਲਾ ਚੁੱਕਾ ਹਾਂ।  ਲੋਕਾਂ ਦਾ ਜੋ ਮਿਜ਼ਾਜ ਹੈ ,ਇੱਕ ਪੱਤਰਕਾਰ ਦੇ ਤੌਰ ਤੇ ਆਪ ਦੇ ਸਨਮੁੱਖ ਕਰ ਰਿਹਾ ਹਾਂ।

ਇਸ ਸਮੇਂ ਪੰਜਾਬ ਦੀਆਂ ਚੋਣਾਂ ਵਿਚ ਚੁੱਪ ਹੈ। ਇੱਕ ਅਜੀਬ ਡਰ , ਕੁਝ ਇਛਾਵਾਂ ਨੇ ,ਸੁਪਨੇ ਨੇ ਤੇ ਕਾਫੀ ਕੁਝ ਨਵਾਂ ਹੈ ਤੇ ਬਹੁਤ ਕੁਝ ਓਹੀ ਪੁਰਾਣਾ ਵੀ ਹੈ | ਪੰਜਾਬ ਵਿਚ 23 ਫ਼ੀਸਦ ਲੋਕ ਸ਼ਹਿਰੀ ਨੇ ਬਾਕੀ ਪੇਂਡੂ ਨੇ । 35 ਫ਼ੀਸਦ ਨੌਜਵਾਨ ਨੇ, ਜਿਹਨਾਂ ਚੋ’ ਮੇਰੇ ਵਰਗੇ 80 ਫ਼ੀਸਦ ਬੇਰੁਜ਼ਗਾਰ ਵੀ ਨੇ। ਕੁੱਲ ਲੋਕਾਂ ਵਿਚੋਂ 30 ਫ਼ੀਸਦ ਅਨਪੜ ਨੇ ਤੇ ਪੰਜਾਬ ਦੇ 20 ਫ਼ੀਸਦ ਲੋਕ 10ਵੀਂ ਤੋਂ ਜ਼ਿਆਦਾ ਪੜੇ ਹੋਏ ਵੀ ਨੇ।  

 

 

ਹਰ ਦੀ ਆਪਣੀ ਸੋਚ ਹੈ । ਚੋਣਾਂ ਵਿਚ ਇਸ ਬਾਰ ਇੱਕ-ਇੱਕ ਪਰਵਾਰ ਵੀ ਕਈ ਥਾਵੀਂ ਭੁਕਤੇ ਗਾ। ਵਿਚਾਰਾਂ ਦਾ ਟਕਰਾਓ ਮੈਂ ਇਸ ਬਾਰ ਮੀਆਂ-ਬੀਵੀ ,ਪਿਓ -ਪੁੱਤ , ਮਾਂ-ਧੀ ਵਿਚ ਵੇਖਿਆ ਹੈ | ਪਰ ਨਾਲ ਦੀ ਨਾਲ ਜਾਤੀ ਦੀ ਗੱਲ ਵੀ ਹੈ , ਪੰਥ ਦੀ ਦੁਹਾਈ ਵੀ ਪੈਂਦੀ ਹੈ , ਆਟੇ-ਦਾਲ , ਮੋਟਰਾਂ ਦੇ ਬਿਲ , ਦਾਰੂ ਦੀਆਂ ਬੋਤਲਾਂ ,,, ਸਿਲਾਈ ਮਸ਼ੀਨਾਂ ,,, ਪੈਸੇ ਦੀ ਰਾਜਨੀਤੀ ਸਭ ਨੂੰ ਬਰੋਬਰ ਮਾਤਰਾ ਵੀ ਹੈ | ਲੋਕ ਦਵੰਦ ਵਿਚ ਵੀ ਨੇ ,ਬਦਲਾਓ ਦੀ ਗੱਲ ਵੀ ਕਰਦੇ ਹਨ ਤੇ ਠਹਿਰਾਓ ਤੇ ਪਹਿਰਾ ਵੀ ਠੋਕਕੇ ਦੇ ਰਹੇ ਨੇ। ਕੁੱਲ ਮਿਲਾ ਕੇ ਮੈਂ ਆਪਣੇ ਆਪ ਇੱਕ ਹੀ ਸਿੱਟਾ ਕੱਢ ਸਕਦਾ ਹਾਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਇਸ ਬਾਰ ਤੀਸਰੀ ਧਿਰ ਦਾ ਪ੍ਰਭਾਵ ਪੰਜਾਬ ਵਿਚ ਵਧਿਆ ਹੈ।

ਦੋਵਾਂ ਮੁੱਖ ਪਾਰਟੀਆਂ ਤੋਂ ਮੋਹ ਭੰਗ ਤਾਂ ਹੋਣ ਲੱਗਿਆ ਹੈ , ਪਰ ਪੂਰੀ ਤਰਾਂ ਨਹੀਂ। ਚੰਗੇ ਉਮੀਦਵਾਰਾਂ ਨੂੰ ਤਵੱਕੋ ਮਿਲ ਰਹੀ ਹੈ ,ਪਰ ਦਾਗੀਆਂ ਦੇ ਗਲਾਂ ਵਿਚ ਵੀ ਹਾਰ ਅਜੇ ਓਨੇ ਹੀ ਨੇ। ਜਿੱਥੋਂ ਤੱਕ ਮੈਨੂੰ ਲਗਦਾ ਹੈ ਕੀ ਪੰਜਾਬ ਵਿਚ ਇਸ ਬਾਰ ਵੀ ਮੁੱਖ ਮੁਕਾਬਲਾ ਅਕਾਲੀ -ਕਾਂਗਰਸੀ ਰਿਵਾਇਤੀ ਪਾਰਟੀਆਂ ਵਿਚ ਹੀ ਜ਼ਿਆਦਾ ਰੂਪ ਵਿਚ ਦੇਖਣ ਨੂੰ ਮਿਲੇਗਾ। ਹਾਂ ਕੋਈ ਇੱਕਾ-ਦੁੱਕਾ ਥਾਵਾਂ ਤੇ ਤਸਵੀਰ ਬਦਲੀ ਹੋ ਸਕਦੀ ਸੀ ਜਾਂ ਹੋ ਵੀ ਸਕਦੀ ਹੈ।[ਕਾਰਨ ਪੰਜਾਬ ਵਿਚ ਤੀਸਰੀ ਧਿਰ ਕੋਲ ਹਮਲਾਵਰ ਲੀਡਰਸ਼ਿਪ ਦੀ ਘਾਟ, ਆਪਸੀ ਤਾਲਮੇਲ ਦੀ ਘਾਟ ,ਚੌਧਰ ਦੀ ਭੁੱਖ , ਮੁੱਖ ਕਾਰਨ ਹਨ ]

ਮੈਨੂੰ ਲਗਦੈ ਵਿਧਾਨ ਸਭਾ ਚੋਣਾਂ ਵਿਚ ਤੀਸਰਾ ਮੋਰਚਾ ਤਕਰੀਬਨ 8 ਫ਼ੀਸਦ ਤੇ ਪੀ.ਪੀ.ਪੀ ਉਸ ਵਿਚੋਂ ਇੱਕਲੀ 5 ਫ਼ੀਸਦੀ ਵੋਟਾਂ ਲੈਣ ਵਿਚ ਕਾਮਯਾਬ ਹੋਈ ਸੀ, ਜੋ ਇਸ ਬਾਰ ਇੱਕਲੀ ਆਮ ਆਦਮੀ ਪਾਰਟੀ ਨੂੰ 10 ਫ਼ੀਸਦ ਤੋਂ ਜ਼ਿਆਦਾ ਵੋਟਾਂ ਮਿਲਣ ਦੀ ਸੰਭਾਵਨਾ ਬਣਦੀ ਜ਼ਰੂਰ ਦਿਸਦੀ ਹੈ। ਹੁਣ ਸਵਾਲ ਇਹ ਹੈ ਕਿ ਜਿਵੇਂ ਮਨਪ੍ਰੀਤ ਨੇ ਚੋਣਾਂ ਤੋਂ ਬਾਅਦ ਚੁੱਪ ਧਾਰ ਕੇ ਆਪਣਾ ਅਧਾਰ ਗਵਾ ਦਿੱਤਾ ਓਥੇ ਆਪ ਚੋਣਾਂ ਤੋਂ ਬਾਦ ਪੰਜਾਬ ਵਿਚ ਕਿਸ ਤਰਾਂ ਦੀ ਭੂਮਿਕਾ ਨਿਭਾਵੇਗੀ ….?

ਲੀਡਰਸ਼ਿਪ ਕਿਹੜੀ ਹੋਵੇਗੀ ਜੋ ਸਰਕਾਰ ਨੂੰ ਹਰ ਮੁਕਾਮ ਤੇ ਘੇਰੇਗੀ ਤੇ ਵਿਰੋਧੀ ਧਿਰ ਨੂੰ ਖਾਰਿਜ਼ ਕਰਕੇ ਆਪ ਜਗਾ ਲਵੇਗੀ ? ਜੇ ਇਹ ਕੰਮ ਨਾ ਹੋ ਸਕਿਆ ਤਾਂ ਪੰਜਾਬ ਆਉਂਦੇ 8 ਸਾਲ ਯਾਣੀ ਕਿ 2022 ਤੱਕ ਦੀਆਂ ਵਿਧਾਨ ਸਭਾ ਚੋਣਾਂ ਤੱਕ ਦੋ ਧਿਰੀ ਬਣਿਆਂ ਰਵੇਗਾ ਤੇ ਦੋ ਧਿਰੀ ਪਾਰਟੀਆਂ ਦਾ ਪਿਛਲਾ ਰਿਪੋਰਟ ਕਾਰਡ ਤੁਹਾਡੇ ਸਨਮੁੱਖ ਹੀ ਹੈ। ਇਸਦੇ ਬਦਲਾਓ ਲਈ ਪੰਜਾਬ ਨੂੰ ਕੁਝ ਮੇਹਨਤੀ ਲੀਡਰ ਹੱਲਾ-ਗੁੱਲਾ ਸਰਕਾਰ ਨੂੰ ਵਿਰੋਧੀ ਧਿਰ ਦਾ ਡਰ ਲੋੜੀਂਦਾ ਹੈ। ਇਹ ਡਰ ਪੈਦਾ ਕਰਨ ਲਈ ਨੌਜਵਾਨਾਂ ਦੀ ਸ਼ਮੂਲੀਅਤ ਅਤਿ ਜ਼ਰੂਰੀ ਹੈ ਤੇ ਫੇਸ੍ਬੁੱਕੀ ਰੌਲਾ ਪਾਉਣ ਭਗਵੰਤ ਮਾਨ ਦੀਆਂ ਵੀਡੀਓਜ ਆਪਣੀਆਂ ਵਾਲਾ ’ਤੇ ਸਾਂਝੀਆਂ ਕਰਨ ਨਾਲ ਬਦਲਾਓ ਨਹੀਂ ਆਵੇਗਾ। ਬਾਕੀ 16 ਮਈ ਤੋਂ ਬਾਅਦ ਦੀ ਸਥਿਤੀ ਹੀ ਪੂਰੇ ਰੂਪ ਵਿਚ ਕੁਝ ਲਿਖਣ ਲਈ ਸਰੂਪ ਤੇ ਸੋਚ ਮੁਹੱਈਆ ਕਰਵਾਏਗੀ।

 

 ਸੰਪਰਕ: +91 99149 00729
ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਤੇ ਉਸਦਾ ਸੰਗਰਾਮੀ ਪੈਗ਼ਾਮ -ਰਣਜੀਤ ਲਹਿਰਾ
ਨਿਗਮੀ ਮੰਚ ਤੋਂ ਸੁਪਨੇ ਵੇਚਣ ਦਾ ਤਾਜ਼ਾ ਵਰਤਾਰਾ -ਸੀਤਾਰਾਮ ਯੇਚੁਰੀ
ਰੁਪਏ ਦੀ ਇਤਿਹਾਸਿਕ ਗਿਰਾਵਟ – ਮੋਹਨ ਸਿੰਘ
ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ – ਗੁਰਚਰਨ ਸਿੰਘ ਪੱਖੋਕਲਾਂ
ਜੈ ਕਿਸਾਨ ਅਤੇ ਜੈ ਜਵਾਨ ਵਿੱਚ ਪਾਏ ਜਾ ਰਹੇ ਹਨ ਵਖਰੇਵੇਂ -ਵਰਗਿਸ ਸਲਾਮਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਪੁਸਤਕ: ਟੁੱਟਦੇ ਤਾਰੇ ਦੀ ਬਗ਼ਾਵਤ

ckitadmin
ckitadmin
January 18, 2015
ਕਰਤਾਰ ਸਿੰਘ ਦੁੱਗਲ -ਗੁਰਬਚਨ
ਪ੍ਰੇਮ ਗੋਰਖੀ: ਲੇਖਕ ਕਦੇ ਵੀ ਢਹਿੰਦੇ ਵਿਚਾਰਾਂ ਵਾਲਾ ਨਹੀਂ ਹੁੰਦਾ
ਬੇਦੀ ਅਤੇ ਮੋਦੀ – ਹਰਜਿੰਦਰ ਸਿੰਘ ਗੁਲਪੁਰ
ਜਿਹਾਦ ਦੀ ਅੱਗ – ਕਰਨ ਬਰਾੜ ਹਰੀ ਕੇ ਕਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?