ਜੇ ਹੋ ਸਕੇ ਤਾਂ ਰੋਕਣਾ ਚਾਹਾਂਗੀ
ਓਹ ਹਰ ਖਵਾਇਸ਼
ਜੋ ਭਟਕਾ ਰਹੀ ਹੋਵੇ ਮੈਨੂੰ
ਆਪਣੀ ਮੰਜ਼ਿਲ ਦੀ ਤਲਾਸ਼ ਤੋਂ …ਜੇ ਮੁਮਕਿਨ ਹੁੰਦਾ ਤਾਂ ਰੋਕ ਲੈਂਦੀ
ਓਹ ਸਾਰੇ ਸੁਨਹਰੀ ਪਲ
ਜੋ ਮੇਰੇ ਸਿਰਫ ਮੇਰੇ ਲਈ ਸੀ …
ਓਹ ਹਰ ਖਵਾਇਸ਼
ਜੋ ਭਟਕਾ ਰਹੀ ਹੋਵੇ ਮੈਨੂੰ
ਆਪਣੀ ਮੰਜ਼ਿਲ ਦੀ ਤਲਾਸ਼ ਤੋਂ …ਜੇ ਮੁਮਕਿਨ ਹੁੰਦਾ ਤਾਂ ਰੋਕ ਲੈਂਦੀ
ਓਹ ਸਾਰੇ ਸੁਨਹਰੀ ਪਲ
ਜੋ ਮੇਰੇ ਸਿਰਫ ਮੇਰੇ ਲਈ ਸੀ …
ਜੇ ਮੋਕਾ ਮਿਲੇ ਤਾਂ ਰੋਕ ਲਵਾਂ ਓਹ ਇੱਛਾਵਾਂ
ਜੋ ਅਧੂਰੇਪਨ ਦਾ ਰੋਣਾ ਰੋਂਦੀਆਂ ਨੇ
ਮੇਰੇ ਆਤਮ-ਵਿਸ਼ਵਾਸ ਦੀ ਤਿੜਕਣ
ਖਿਲਾਰ ਗਈ ਮੇਰੀ ਧੁਰ ਆਤਮਾ ਨੂੰ …
ਮੁਮਕਿਨ ਹੁੰਦਾ ਤਾਂ ਮੋੜ ਦੇਵਾਂ ਮੈਂ
ਪਰਵਰਿਸ਼ ਦਾ ਕਰਜ਼ਾ
ਲਾਹ ਸੁਟਾਂ ਮੈਂ ਜ਼ਿੰਮੇਵਾਰੀਆਂ ਦਾ ਬੋਝਾ …
ਮੈਂ ਜਿੱਥੇ ਤੱਕ ਪਹੁੰਚੀ ਹਾਂ
ਇਸ ਨੂੰ ਅਰਥੀ ਬਣਾ ਕੇ ,ਮੈਂ ਕਰਨਾ ਚਾਹੁੰਦੀ ਹਾਂ
ਆਪਣੀ ਅੰਤਿਮ-ਅਰਦਾਸ
ਤਾਂ ਜੋ ਪਿਛੇ ਨਾ ਰਹੇ
ਕਿਸੇ ਵਾਸਤੇ ਮੇਰੇ ਪ੍ਰਤੀ
ਕੋਈ ਜ਼ਿੰਮੇਵਾਰੀ ,ਕੋਈ ਫਿਕਰ ,ਕੋਈ ਏਹਸਾਸ
ਮੇਰੇ ਕਰਮਾਂ ਦਾ ਵਿਸ਼ਲੇਸ਼ਣ …ਨਾ ਕਿਸੇ ਸੁਣੀ ਹੋਣੀ ,ਨਾ ਸੋਚੀ ਹੋਣੀ
ਪਰ ਮੈਂ ਕਰਨਾ ਚਾਹੁੰਦੀ ਹਾਂ
ਆਪਣੇ ਹਥੀਂ
ਆਪਣੀ ਅੰਤਿਮ-ਅਰਦਾਸ …
ਇਸ ਨੂੰ ਅਰਥੀ ਬਣਾ ਕੇ ,ਮੈਂ ਕਰਨਾ ਚਾਹੁੰਦੀ ਹਾਂ
ਆਪਣੀ ਅੰਤਿਮ-ਅਰਦਾਸ
ਤਾਂ ਜੋ ਪਿਛੇ ਨਾ ਰਹੇ
ਕਿਸੇ ਵਾਸਤੇ ਮੇਰੇ ਪ੍ਰਤੀ
ਕੋਈ ਜ਼ਿੰਮੇਵਾਰੀ ,ਕੋਈ ਫਿਕਰ ,ਕੋਈ ਏਹਸਾਸ
ਮੇਰੇ ਕਰਮਾਂ ਦਾ ਵਿਸ਼ਲੇਸ਼ਣ …ਨਾ ਕਿਸੇ ਸੁਣੀ ਹੋਣੀ ,ਨਾ ਸੋਚੀ ਹੋਣੀ
ਪਰ ਮੈਂ ਕਰਨਾ ਚਾਹੁੰਦੀ ਹਾਂ
ਆਪਣੇ ਹਥੀਂ
ਆਪਣੀ ਅੰਤਿਮ-ਅਰਦਾਸ …


