ਸਿਸਕਦੇ ਨੇ ਰੁੱਖ `ਤੇ ਮੂੰਹ ਕਲੀਆਂ ਦੇ ਵੀ ਖੁੱਲ੍ਹਦੇ ਨਹੀਂ
ਇਸ ਚਮਨ ਵਿੱਚ ਪੂਰੇ ਹੋਣੇ ਖ਼ਾਬ ਬੁਲਬੁਲ ਦੇ ਨਹੀਂ
ਇਸ ਚਮਨ ਵਿੱਚ ਪੂਰੇ ਹੋਣੇ ਖ਼ਾਬ ਬੁਲਬੁਲ ਦੇ ਨਹੀਂ
ਆਖਦੇ ਉਹ, ‘ਡਰ ਨਹੀਂ ਬਰਸਾਤ ਦਾ ਸਾਨੂੰ ਕੋਈ”
ਪਰ ਘਰੋਂ ਨਿਕਲਣ `’ਤੇ ਛਤਰੀ ਤਾਣਨੀ ਭੁੱਲਦੇ ਨਹੀਂ
ਹੰਝੂਆਂ ਵਾਂਗੂੰ ਕਈ ਰਿਸ਼ਤੇ ਨੇ ਪਲਕੀਂ ਲਟਕਦੇ
ਬਣ ਸਕੇ ਮੋਤੀ ਵੀ ਨਾ ਤੇ ਧਰਤ `’ਤੇ ਡੁੱਲ੍ਹਦੇ ਨਹੀਂ
ਪੁੱਛਦਾ ਰੰਗਾਂ ਨੂੰ ਹੈ ਨਿੱਤ ਹੀ ਲਲਾਰੀ ਅੱਕਿਆ
ਜ਼ਿੰਦਗੀ ਮੇਰੀ ’ਚ ਬੇਰਹਿਮੋ ਕਿਉਂ ਘੁਲਦੇ ਨਹੀਂ

ਵਕਤ ਦੇ ਨਾਲ ਜ਼ਖ਼ਮ ਵੀ ਭਰਦੇ ਨੇ, ਘੱਟਦੇ ਦਰਦ ਵੀ
ਉਮਰ ਲੰਘ ਜਾਂਦੀ ਹੈ, ਪਰ ਕੁਝ ਹਾਦਸੇ ਭੁੱਲਦੇ ਨਹੀਂ
ਰੜਕਦੇ ਮੰਡੀ ਦੀ ਅੱਖ ਅੰਦਰ ਉਹ ਸਾਰੇ ਲੋਕ ਹੀ
ਵਸਤੂਆਂ ਵਾਂਗੂੰ ਕਿਸੇ ਕੀਮਤ ’`ਤੇ ਜੋ ਤੁਲਦੇ ਨਹੀਂ
ਵਸਤੂਆਂ ਵਾਂਗੂੰ ਕਿਸੇ ਕੀਮਤ ’`ਤੇ ਜੋ ਤੁਲਦੇ ਨਹੀਂ
ਸੰਪਰਕ: 84277 17867

