By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ – ਬਲਕਰਨ ‘ਕੋਟ ਸ਼ਮੀਰ’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ – ਬਲਕਰਨ ‘ਕੋਟ ਸ਼ਮੀਰ’
ਨਜ਼ਰੀਆ view

ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ – ਬਲਕਰਨ ‘ਕੋਟ ਸ਼ਮੀਰ’

Suhi Saver
Last updated: May 7, 2026 6:01 am
Suhi Saver
Published: September 23, 2019
Share
SHARE
ਲਿਖਤ ਨੂੰ ਇੱਥੇ ਸੁਣੋ

ਸਮਾਜ ਨੂੰ ਸੋਹਣਾ ਦੇਖਣ ਦੀ ਚਾਹਤ ਹਰ  ਸੰਵੇਦਨਸ਼ੀਲ ਇਨਸਾਨ ਦੀ ਹੁੰਦੀ ਹੈ ਪਰ ਇਕੱਲਾ ਇਨਸਾਨ ਕੁੱਝ ਨਹੀਂ ਕਰ ਸਕਦਾ, ਇਹ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੁੰਦਾ ਹੈ। ਕਿਸੇ ਚੰਗੀ ਸੋਚ ਨੂੰ ਜੇਕਰ ਕੋਈ ਰਾਜਸੀ ਹੁਲਾਰਾ ਮਿਲ ਜਾਵੇ ਤਾਂ ਵਰ੍ਹਿਆਂ ਦਾ ਕੰਮ ਦਿਨਾਂ ‘ਚ, ਦਿਨਾਂ ਦਾ ਘੰਟਿਆਂ ‘ਚ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਨਿਬੜਦਾ ਹੈ।
       
ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬੇਸ਼ੱਕ ਕੁਇੱਜ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ, ਉਡਾਨ ਦੇ ਪੑਸ਼ਨ ਅਤੇ ਵੱਖ – ਵੱਖ ਕਿਰਿਆਤਮਕ ਗਤੀਵਿਧੀਆਂ ਜ਼ਰੀਏ ਨਿੱਤ ਨਵੀਆਂ ਨਿਆਮਤਾਂ ਮਿਲ ਰਹੀਆਂ ਹਨ, ਜਿਨ੍ਹਾਂ ਦੀ ਚਰਚਾ ਅਖ਼ਬਾਰਾਂ ਵਿੱਚ ਅਤੇ ਟੀ. ਵੀ. ਚੈਨਲਾਂ ‘ਤੇ ਅਕਸਰ ਹੁੰਦੀ ਰਹਿੰਦੀ ਹੈ ਪਰੰਤੂ ਸਭ ਤੋਂ ਵੱਧ ਸਲਾਹੁਣਯੋਗ ਉਪਰਾਲਾ ਜੋ ਵਿਭਾਗ ਵੱਲੋਂ ਹਾਲ ਹੀ ਕੀਤਾ ਗਿਆ ਹੈ, ਉਹ ਹੈ ਵਿਦਿਆਰਥੀਆਂ ਦੀ ਪੰਜਾਬੀ ਸੱਭਿਆਚਾਰ ਦੇ ਉਹ ਸ਼ਬਦ ਜੋ ਸਾਡੇ ਆਮ ਲੋਕਾਂ ਦੇ ਚੇਤਿਆਂ ‘ਚੋਂ ਵਿਸਰਦੇ ਜਾ ਰਹੇ ਹਨ, ਉਨ੍ਹਾਂ ਨਾਲ ਸਾਂਝ ਪੁਆਉਣੀ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵੀ ਬੱਚਿਆਂ ਨੂੰ ਮੂਲ ਸ਼ਬਦ ਦੱਸਣ ਨਾਲ ਓਪਰੀ ਭਾਸ਼ਾ ਨਹੀਂ ਸਗੋਂ ਸਗੋਂ ਆਪਣੇਪਣ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਇੰਝ ਸਿੱਖਣਾ ਸੁਖਾਲਾ ਵੀ ਲਗਦਾ ਹੈ।

 

 

ਸਵੇਰ ਦੀ ਸਭਾ ਵਿੱਚ ਜਦੋਂ ਵਿਦਿਆਰਥੀਆਂ ਨੂੰ ਸਾਡੇ ਪੁਰਖਿਆਂ ਦੀ ਅਮੁੱਲ ਦੌਲਤ ‘ਚੋਂ ਇੱਕ ਕਿਰਦਾ ਹੋਇਆ ਹੋਇਆ ਫੁੱਲ (ਵਿਰਾਸਤੀ ਸ਼ਬਦ) ਉਨ੍ਹਾਂ ਦੇ ਕੋਮਲ ਦਿਲਾਂ ਦੀ ਝੋਲ਼ੀ ਵਿੱਚ ਆ  ਡਿੱਗਦਾ ਹੈ ਤਾਂ ਚਿਹਰਿਆਂ ਤੋਂ ਸੱਚੀ ਖ਼ੁਸ਼ੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਮੈਂ ਪੰਜਾਬੀ ਭਾਸ਼ਾ ਦਾ ਅਧਿਆਪਕ ਹੋਣ ਅਤੇ ਪੰਜਾਬੀ ਸਾਹਿਤ ਨਾਲ ਕੁੱਝ ਨਜ਼ਦੀਕੀਆਂ ਹੋਣ ਕਾਰਨ ਮਹਿਸੂਸ ਕਰਦਾ ਹਾਂ ਕਿ ਇਹ ਇੱਕ ਚੰਗੀ ਪਿਰਤ ਹੈ, ਇਸ ਨਾਲ ਨਾ ਸਿਰਫ਼ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੋਵੇਗਾ ਸਗੋਂ ਚਿਰ-ਸਥਾਈ ਸਿੱਖਿਆ ਪੈਦਾ ਹੋਵੇਗੀ।

ਬੱਚਿਆਂ ਵਿੱਚ ਹਰ-ਰੋਜ਼ ਨਵੇਂ ਸ਼ਬਦ ਨੂੰ ਜਾਣਨ ਦੀ ਉਤਸੁਕਤਾ ਇਸ ਸੁਚੱਜੀ ਸੋਚ ਨੂੰ ਹੋਰ ਹੁਲਾਰਾ ਦਿੰਦੀ ਜਾਪਦੀ ਹੈ। ਵਿਦਿਆਰਥੀਆਂ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਚਾਅ ਹੁੰਦਾ ਹੈ, ਸਕੂਲ ਵੜਦਿਆਂ ਹੀ ਰੋਕ-ਰੋਕ ਕੇ ਪੁੱਛਣ ਲੱਗ ਜਾਂਦੇ ਹਨ, “ਦੱਸੋ ਸਰ ਜੀ! ਅੱਜ ਕੀ ਸ਼ਬਦ ਆਇਆ ਹੈ ਸਾਡੇ ਲਈ ?” ਕਈ ਵਾਰ ਤਾਂ ਉਨਾਂ ਨੂੰ ਦੁਆ ਸਲਾਮ ਦਾ ਚੇਤਾ ਵੀ ਬਾਅਦ ਵਿੱਚ ਹੀ ਆਉਂਦੈ, ਪਹਿਲਾਂ ਸ਼ਬਦ ਜਾਣਨ ਦੀ ਬਿਹਬਲਤਾ ਭਾਰੂ ਹੋ ਜਾਂਦੀ ਹੈ। ਬਹੁਤ ਚੰਗਾ ਲਗਦਾ ਹੈ, ਜਦੋਂ ਉਨ੍ਹਾਂ ਵਿੱਚ ਪੑਬਲ ਇੱਛਾ ਦੇਖਣ ਲਈ ਮਿਲਦੀ ਹੈਂ, ਸ਼ਬਦ ਜਾਨਣ ਲਈ ਉਨ੍ਹਾਂ ਤੋਂ ਸਵੇਰ ਦੀ ਪ੍ਰਾਰਥਨਾ ਸਭਾ ਦੀ ਉਡੀਕ ਵੀ ਨਹੀਂ ਹੁੰਦੀ।
ਰੋਜ਼ਾਨਾ ਮਿਲਦੇ ਨਵੇਂ ਪੰਜਾਬੀ ਅਤੇ ਅੰਗਰੇਜ਼ੀ ਦੇ ਸ਼ਬਦਾਂ ਨੂੰ ਲਿਖਣ ਲਈ ਉਨ੍ਹਾਂ ਵਿਦਿਆਰਥੀਆਂ ਨੇ ਵੀ ਨਵੀਆਂ ਲੈ ਕੇ ਕਾਪੀਆਂ ਲਗਾਈਆਂ, ਜਿੰਨਾ ਨੇ ਕਦੇ ਕੋਈ ਸਿਲੇਬਸ ਦੀ ਕਾਪੀ ਲਗਾਈ ਹੀ ਨਹੀਂ ਹੁੰਦੀ। ਵਿਦਿਆਰਥੀ ਬਹੁਤ ਹੀ ਸ਼ੌਕ ਨਾਲ ਸ਼ਬਦ ਲਿਖ ਕੇ ਕਾਪੀਆਂ ਉੱਪਰ ਸਜਾਵਟ ਕਰਦੇ ਦੇਖੇ ਜਾਂਦੇ ਹਨ।

  ਬੇਸ਼ੱਕ ਸਵੇਰ ਤੋਂ ਸਕੂਲੋਂ ਛੁੱਟੀ ਹੋਣ ਤੱਕ ਉਨ੍ਹਾਂ ਨੂੰ ਸ਼ਬਦ ਹੀ ਤਾਂ  ਪੜਾਏ ਜਾਂਦੇ ਹਨ ਪਰ ਨਿੱਤ ਨਵੇਂ ਮਹਿਮਾਨ (ਸ਼ਬਦ ) ਆਉਣ ਦਾ ਚਾਅ ਵਿਦਿਆਰਥੀਆਂ ਦੇ ਦਿਲਾਂ ‘ਚ ਵੱਖਰੀ ਹੀ ਕਿਸਮ ਦਾ ਹੁੰਦਾ ਹੈ। ਪੰਜਾਬੀ ਵਿਰਾਸਤ ਦੇ ਅਮੀਰ ਲਫ਼ਜ਼ ਸੱਗ਼ੀ ਫੁੱਲ, ਕਸੀਦਾ, ਛਮਾਸ, ਪੰਜਾਲ਼ੀ, ਝਲਾਨੀ, ਘਰਾਟ, ਲਟੈਣ,ਗੋਪੀਆ ਤੇ ਜਾਂ ਫਿਰ ਲੋਕ-ਸਾਜਾਂ ਵਿੱਚ ਬੁੱਘਦੂ, ਅਲਗੋਜ਼ੇ, ਕਾਟੋ ਵਰਗੇ ਸ਼ਬਦ ਉਨ੍ਹਾਂ ਨੂੰ  ਆਪਣੇ ਪੁਰਖਿਆਂ ਦੇ ਵਡੱਪਣ ਦਾ ਸੁਨੇਹਾ ਦਿੰਦੇ ਹਨ ਅਤੇ ਦੱਸਦੇ ਹਨ ਕਿ ਉਸ ਸਮੇਂ ਸੀਮਿਤ ਸਾਧਨਾਂ ਦੇ ਹੁੰਦੇ ਹੋਏ ਵੀ ਭਰੇ- ਭਰੇ ਹੋਣ ਦਾ ਅਹਿਸਾਸ ਹੁੰਦਾ ਸੀ ਅਤੇ ਅੱਜ ਕੱਲ ੵ ਸਾਰੇ ਸਾਧਨਾਂ ਦੇ ਹੁੰਦੇ ਹੋਇਆਂ ਵੀ ਸੱਖਣੇਪਣ ਜਿਹਾ ਲਗਦਾ ਹੈ। ਇੰਝ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵੀ ਕੋਈ ਘੱਟ ਨਹੀਂ ਸਤਿਕਾਰੇ ਜਾਂਦੇ, ਲਗਨ ਅਤੇ ਖਿੱਚ ਉਨ੍ਹਾਂ ਦਾ ਵੀ ਸੁਆਗਤ ਕਰਦੀ ਹੈ।
 ਸੋ ਅਜਿਹੇ ਸਾਰਥਕ ਅਤੇ ਉਸਾਰੂ ਕਾਰਜ ਕਦੇ ਕਦਾਈਂ ਹੀ ਹੁੰਦੇ ਹਨ, ਜਿੰਨਾ ਵਿੱਚ ਸਮਾਜ ਨੂੰ ਕੋਈ ਨਵੀਂ ਦਿਸ਼ਾ ਅਤੇ ਦਸਾ ਦੇਣ ਦੀ ਸਮਰੱਥਾ ਹੁੰਦੀ ਹੈ, ਉਮੀਦ ਹੈ ਕਿ ਵਿਭਾਗ ਅਨੁਭਵੀ ਅਧਿਆਪਕਾਂ ਅਤੇ ਬੁੱਧੀ ਜੀਵੀਆਂ ਦੀ ਅਗਵਾਈ ਲੈ ਕੇ ਭਵਿੱਖ ਵਿੱਚ ਵੀ ਕੁਝ ਚੰਗੇ ਉੱਦਮ ਕਰਦਾ ਰਹੇਗਾ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੁੰਦੇ ਹਨ।
            

ਸੰਪਰਕ: +91 62839 64386
ਨੌਜਵਾਨ ਪੀੜੀ ਅਤੇ ਗ਼ਦਰ ਲਹਿਰ – ਮਨਦੀਪ
ਪੰਜਾਬ ਦੀ ਖਾਲਿਸਤਾਨੀ ਲਹਿਰ – ਤਨਵੀਰ ਸਿੰਘ ਕੰਗ
ਝੂਠੇ ਤੁਫ਼ਾਨ ਆਸਰੇ ਲੋਕਾਂ ’ਚ ਪ੍ਰਵਾਨ ਚੜਨ ਦੀਆਂ ਮੋਦੀ ਦੀਆਂ ਚਾਲਾਂ -ਨਿਰਮਲ ਰਾਣੀ
ਈਸ਼ਨਿੰਦਾ ਦੀ ਆੜ ’ਚ ਪਾਕਿਸਤਾਨ ਘੱਟ ਗਿਣਤੀਆਂ ਨੂੰ ਸਤਾਅ, ਦਬਾਅ ਅਤੇ ਡਰਾ ਰਿਹਾ ਹੈ – ਵਰਗਿਸ ਸਲਾਮਤ
ਕਦੇ ਵੀ ਫਿਰਕੂ ਅੱਗ ’ਚ ਲੂਹੇ ਜਾ ਸਕਦੇ ਨੇ ਯੂ. ਪੀ. ਦੇ ਲੋਕ – ਪਾਵੇਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਜਪਾ ਵੱਲੋਂ ਫੇਰ ਫਿਰਕੂ ਏਜੰਡੇ ਵੱਲ ਮੁੜਨ ਦੀਆਂ ਕੋਸ਼ਿਸ਼ਾਂ -ਸੀਤਾ ਰਾਮ ਯੇਚੁਰੀ

ckitadmin
ckitadmin
July 24, 2013
ਪਿੰਡ ਤੱਖਣੀ ਰਹਿਮਪੁਰ ’ਚ ਬਣਾਈ ਗਈ ਜੰਗਲੀ ਜੀਵ ਸੈਂਚਰੀ ਦੀ ਹਾਲਤ ਤਰਸਯੋਗ
ਇੱਕ ਸ਼ਲਾਘਾਯੋਗ ਫੈਸਲੇ ਤੋਂ ਬਾਅਦ ਘੋਰ ਨਿਖੇਧੀਯੋਗ ਬਿਆਨ –ਸੁਕੀਰਤ
ਬਾਬਾ ਜੀਵਨ ਸਿੰਘ ਰੰਘਰੇਟਾ ਦੀ ਲਾਸਾਨੀ ਸ਼ਹਾਦਤ – ਗੁਰਤੇਜ ਸਿੰਘ
ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?