By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਚੋਣ ਹਲਕਾ ਖਡੂਰ ਸਾਹਿਬ -ਗੁਰਚਰਨ ਪੱਖੋਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਚੋਣ ਹਲਕਾ ਖਡੂਰ ਸਾਹਿਬ -ਗੁਰਚਰਨ ਪੱਖੋਕਲਾਂ
ਨਜ਼ਰੀਆ view

ਚੋਣ ਹਲਕਾ ਖਡੂਰ ਸਾਹਿਬ -ਗੁਰਚਰਨ ਪੱਖੋਕਲਾਂ

ckitadmin
Last updated: July 23, 2025 10:15 am
ckitadmin
Published: January 31, 2016
Share
SHARE
ਲਿਖਤ ਨੂੰ ਇੱਥੇ ਸੁਣੋ

ਪੰਜਾਬ ਦੇ ਭਵਿੱਖ ਵਿੱਚ ਹੋਣ ਵਾਲੀ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀ ਫਾਈਨਲ ਮੰਨੀ ਜਾਣੀ ਵਾਲੀ ਚੋਣ ਦਿਲਚਸਪ ਮੋੜ ’ਤੇ ਹੈ ਅਤੇ ਇਸ ਚੋਣ ਦਾ ਨਤੀਜਾ ਵੀ ਹੈਰਾਨੀ ਜਨਕ ਅਤੇ ਰਾਹ ਦਸੇਰਾ ਹੋਵੇਗਾ। ਪਿਛਲੇ ਮਹੀਨੇ ਚੋਣ ਸਰਗਰਮੀ ਵਿੱਚ ਹਿੱਸਾ ਲੈਦਿਆਂ ਅਠਾਰਾਂ ਦਿਨ ਇਸ ਹਲਕੇ ਦੇ ਪਿੰਡਾਂ ਵਿੱਚ ਕੰਮ ਕਰਦਿਆਂ ਬਹੁਤ ਸਾਰੇ ਲੋਕ ਮਨਾਂ ਨੂੰ ਟੋਹਣ ਦਾ ਮੌਕਾ ਮਿਲਿਆ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਾਰਜ ਸ਼ੈਲੀ ਨੂੰ ਵੀ ਨੇੜਿਉਂ ਦੇਖਣ ਕਰਕੇ ਕੁਝ ਸੰਕੇਤ ਮਿਲਦੇ ਹਨ, ਜੇ ਉਹ ਸਹੀ ਸਿੱਧ ਹੋਏ ਤਾਂ ਸਥਿਤੀ ਕੁਝ ਇਹੋ ਜਿਹੀ ਹੋਣ ਦੀ ਆਸ ਹੈ ਜਿਸਦਾ ਨਤੀਜਾ ਹੈਰਾਨ-ਕੁੰਨ ਵੀ ਹੋ ਸਕਦਾ ਹੈ। ਦੂਰੋਂ ਦੇਖਿਆਂ ਬਹੁਤੇ ਵਿਸ਼ਲੇਸ਼ਕ ਅਕਾਲੀ ਦਲ ਨੂੰ ਇੱਕਪਾਸੜ ਜਿੱਤ ਦਾ ਦਾਅਵੇਦਾਰ ਸਮਝਣ ਲੱਗੇ ਹਨ ਪਰ ਅਸਲੀਅਤ ਵਿੱਚ ਸਥਿਤੀ ਇਹੋ ਜਿਹੀ ਹੈ ਨਹੀਂ।

ਬ੍ਰਹਮਪੁਰਾ ਪਰੀਵਾਰ ਦੀ ਹੱਦ ਦਰਜੇ ਦੀ ਦਾਦਾਗਿਰੀ ਤੋਂ ਡਰਦੇ ਲੋਕ ਭਾਵੇਂ ਬੋਲਣ ਦੱਸਣ ਤੁਰਨ ਤੋਂ ਵੀ ਗੁਰੇਜ਼ ਕਰਦੇ ਹਨ ਪਰ ਥੋੜਾ ਜਿਹਾ ਪਿਆਰ ਬਣਾਕੇ ਫਰੋਲਣ ਤੇ ਅਕਾਲੀ ਦਲ ਪ੍ਰਤੀ ਨਫਰਤ ਦਾ ਵਿਖਾਵਾ ਵੀ ਖੂਬ ਕਰਦੇ ਹਨ। ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੱਕੀ ਨੂੰ ਇੱਕ ਵੀ ਵਿਅਕਤੀ ਮਾੜਾ ਬੋਲਦਾ ਨਹੀਂ ਮਿਲਿਆ ਪਰ ਕੁਝ ਸਿਆਣੇ ਲੋਕ ਉਸਦੀ ਨਰਮਾਈ ਨੂੰ ਜ਼ਰੂਰ ਲਾਹੇਵੰਦਾਂ ਨਹੀਂ ਮੰਨਦੇ ਜੋ ਅਕਾਲੀ ਦਲ ਦੇ ਦਬਾਅ ਨੂੰ ਉਪਜਣ ਦੇਣ ਦਾ ਕਾਰਨ ਮੰਨਦੇ ਹਨ।

 

 

ਅਕਾਲੀ ਦਲ ਦਾ ਦਬਾਅ ਅਫਸਰ ਸ਼ਾਹੀ ਅਤੇ ਆਮ ਲੋਕਾਂ ਤੇ ਵੀ ਵਿਖਾਈ ਦਿੰਦਾ ਹੈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਫਸਰ ਸਾਹੀ ਅਕਾਲੀ ਅਹੁਦੇਦਾਰਾਂ ਅੱਗੇ ਆਪਣੀ ਨਿਸਚਿਤ ਕੁਰਸੀ ਤੇ ਵੀ ਬੈਠਣ ਦੀ ਹਿੰਮਤ ਨਹੀਂ ਕਰਦੇ ਕਈ ਵਾਰ ਤਾਂ ਅਕਾਲੀ ਦਲ ਦੇ ਆਗੂ ਵੱਡੇ ਅਫਸਰਾਂ ਦੀ ਕੁਰਸੀ ਤੇ ਵੀ ਖੁਦ ਬੈਠ ਜਾਂਦੇ ਹਨ ਹੋ ਸਕਦਾ ਇਹ ਗਲਤ ਹੋਵੇ ਪਰ ਆਮ ਲੋਕਾਂ ਪੱਤਰਕਾਰਾਂ ਅਤੇ ਸਿਆਣੇ ਲੋਕਾਂ ਵਿੱਚ ਇਸ ਨੂੰ ਸੱਚ ਕਰਕੇ ਮੰਨਿਆ ਜਾਂਦਾ ਹੈ।
                 
ਵਰਤਮਾਨ ਸਮੇਂ ਉਸ ਹਲਕੇ ਵਿੱਚ ਕਾਂਗਰਸ ਦੇ ਦੋ ਧੜੇ ਹਨ, ਜਿਸ ਵਿੱਚ ਅਮਰਿੰਦਰ ਸਿੰਘ ਅਤੇ ਬਾਜਵਾ ਧੜਾ ਹੈ। ਭੁਪਿੰਦਰ ਸਿੰਘ ਬਿੱਟੂ  ਸਾਬਕਾ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਰਿਸ਼ਤੇਦਾਰ ਜਾਂ ਨਜ਼ਦੀਕੀ ਹੈ। ਇਹੋ ਜਿਹੇ ਹਾਲਤਾਂ ਵਿੱਚ ਅਮਰਿੰਦਰ ਸਿੰਘ ਦਾ ਖਡੂਰ ਸਾਹਿਬ ਵਿੱਚ ਪੈਨਲਟੀ ਸਟਰੋਕ ਹੈ ਸਿੱਕੀ ਨੂੰ ਬਿਠਾਉਣਾ ਜਿਸਨੂੰ ਇੱਕ ਮਜਬੂਤ ਵਿਰੋਧੀ ਭੁਪਿੰਦਰ ਬਿੱਟੂ ਦੇ ਵਿਰੋਧ ਕਾਰਨ ਹਾਰਨਾ ਪੈਣਾ ਸੀ ਅਤੇ ਸਿੱਧੇ ਤੌਰ ਤੇ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਪਰ ਹੁਣ ਅਸਿੱਧੇ ਤੌਰ ਤੇ ਕਾਂਗਰਸ ਦਾ ਇੱਕ ਉਮੀਦਵਾਰ ਵੀ ਹੈ ਬਿੱਟੂ ਜਿਸਨੇ ਆਪਣੇ ਰਿਸਤੇਦਾਰ ਸਾਬਕਾ ਚੋਣ ਕਮਿਸ਼ਨਰ ਦੇ ਐਮਪੀ ਖਾਤੇ ਦੇ 25 ਕਰੋੜ ਰੁਪਏ ਗਰਾਂਟਾਂ ਰੂਪ ਵਿੱਚ ਵੰਡੇ ਹਨ ਅਤੇ ਸਿੱਕੀ ਨਾਲੋਂ ਜ਼ਿਆਦਾ ਰਾਬਤਾ ਲੋਕਾਂ ਨਾਲ ਬਣਾਈ ਰੱਖਿਆ ਹੈ ।ਹੋ ਸਕਦਾ ਗਰਾਟਾਂ ਵੰਡਣ ਦਾ ਕੰਮ ਘੱਟ ਵੱਧ ਹੋਵੇ ਪਰ ਲੋਕਾਂ ਵਿੱਚ ਇਹ ਅਕਸ ਸਥਾਪਤ ਹੋ ਚੁੱਕਿਆ ਹੈ। ਇਹ ਵੀ ਹੋ ਸਕਦਾ ਪਹਿਲਾਂ ਇਸਨੂੰ ਅੰਦਰ ਖਾਤੇ ਅਕਾਲੀ ਦਲ ਦਾ ਇਸਾਰਾ ਜਾਂ ਮਦਦ ਵੀ ਹੋਵੇ ਕਿ ਸਿੱਕੀ ਜਾਂ ਕਾਂਗਰਸ ਉਮੀਦਵਾਰ ਨੂੰ ਹਰਾਉਣ ਲਈ ਪਰ ਵਰਤਮਾਨ ਸਮੇਂ ਉਹ ਸਿਰਦਰਦੀ ਸਿੱਧ ਹੋਵੇਗਾ । ਰਾਜਨੀਤੀ ਵਿੱਚ ਬਹੁਤ ਕੁਝ ਗੁਪਤ ਹੁੰਦਾ ਹੈ ਅਤੇ ਇਸ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਅਤੇ ਹਰ ਰਾਜਨੀਤਕ ਮਿਲੇ ਮੌਕਿਆਂ ਨੂੰ ਆਪਣੀ ਤਾਕਤ ਅਤੇ ਲਿਆਕਤ ਅਨੁਸਾਰ ਵਰਤਦਾ ਹੈ ਅਤੇ ਮੌਕੇ ਤੇ ਫੈਸਲੇ ਲੈਂਦਾ ਹੈ ਜੋ ਜ਼ਰੂਰੀ ਵੀ ਹੈ। ਵਰਤਮਾਨ ਸਥਿਤੀਆਂ ਵਿੱਚ ਕਿਉਂਕਿ ਲੋਕਾਂ ਵਿੱਚ ਅਕਾਲੀ ਦਲ ਦਾ ਭਾਰੀ ਵਿਰੋਧ ਅਤੇ ਨਫਰਤ ਹੈ ਅਤੇ ਬਿੱਟੂ ਹੀ ਹੁਣ ਅਕਾਲੀ  ਦਲ ਦਾ ਮੁੱਖ ਵਿਰੋਧੀ ਬਣ ਚੁੱਕਿਆ ਹੈ ਜਿਸਨੂੰ ਕਾਂਗਰਸ ਦੇ ਵੱਡੇ ਆਗੂਆਂ ਦਾ ਪੂਰਾ ਸਮਰਥਨ ਹੋਵੇਗਾ। ਹੁਣ ਅਕਾਲੀ ਦਲ ਨੂੰ ਬਿੱਟੂ ਨੂੰ ਹਰਾਉਣ ਲਈ ਕਿਸੇ ਨਵੇਂ  ਉਮੀਦਵਾਰ ਨੂੰ  ਮਦਦ ਕਰਕੇ ਬਿੱਟੂ ਦੀ ਵੋਟ ਘਟਾਉਣ ਲਈ ਵਰਤਣਾ ਹੈ, ਜਿਸ ਨਾਲ ਬਿੱਟੂ ਕਮਜ਼ੋਰ ਹੋਵੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ?  ਬਸਪਾ ਅੰਬੇਦਕਰ ਦਾ ਉਮੀਦਵਾਰ ਨੂੰ ਅੰਦਰਖਾਤੇ ਮਦਦ ਜਾਂ ਕੋਈ ਹੋਰ ਅਜਾਦ ਉਮੀਦਵਾਰ ਜਿਸ ਵਿੱਚ ਸੁਮੇਲ ਸਿੰਘ ਜਾਂ ਕੋਈ ਹੋਰ ਦੀ ਉਡੀਕ ਕਰਨੀ ਪਵੇਗੀ ਅਤੇ ਇਸਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗ ਹੀ ਜਾਵੇਗਾ।
                              
ਭਾਈ ਬਲਦੀਪ ਸਿੰਘ ਜਿਹਨਾਂ ਦੇ ਕਾਗਜ਼ ਹੀ ਰੱਦ ਹੋ ਗਏ ਹਨ ਨੂੰ ਵੀ ਗੁਪਤ ਤੌਰ ਤੇ ਇਸ ਏਜੰਡੇ ਤਹਿਤ ਵਰਤਿਆ ਜਾਣਾ ਸੀ ਪਰ ਇਹ ਹਥਿਆਰ ਵਕਤ ਤੋਂ ਪਹਿਲਾਂ ਹੀ ਖੁੰਢਾ  ਹੋ ਚੁੱਕਿਆ ਸੀ, ਜਿਸ ਤੇ ਦਾਅ ਲਾਉਣ ਵਾਲੇ ਰਾਜਨੀਤੀ ਤੋਂ ਅਣਜਾਣ ਨਵੇਂ ਲੋਕ ਸਨ ਜਿਹਨਾਂ ਦੇ ਕੁਝ ਨਿੱਜੀ ਕਾਰਨ ਅਤੇ ਹਿੱਤ ਸਨ ਜਿਹਨਾਂ ਕਾਰਨ ਇਹ ਸਭ ਹੋਇਆ ਸੀ । ਭਾਈ ਬਲਦੀਪ ਸਿੰਘ ਰਾਜਨੀਤਕ  ਵਿਅਕਤੀ ਨਹੀਂ ਹੈ।  ਭਾਈ ਬਲਦੀਪ ਸਿੰਘ ਵੱਲੋਂ ਲਗਵਾਏ ਗਏ ਸਵਾ ਲੱਖ ਖਾਲਸਾਂ ਜਾਂ ਅਬਦਾਲੀ ਰਾਜ ਦੇ ਵੱਡੇ ਵੱਡੇ ਫਲੈਕਸ ਉਹਨਾਂ ਨੂੰ ਗੈਰ ਰਾਜਨੀਤਕ ਵਿਅਕਤੀ ਸਿੱਧ ਕਰਦੇ ਹਨ।  ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਅਣਗਿਣਤ ਫਲੈਕਸਾਂ ਤੇ ਲੱਗਿਆ ਲੱਖਾਂ ਰੁਪਏ ਵੀ ਗੁਪਤ ਕਹਾਣੀ ਦੀ ਬਾਤ ਪਾਉਂਦੇ ਹਨ। ਸਵਰਾਜ ਗਰੁੱਪ ਦੇ ਮਨਜੀਤ ਸਿੰਘ ਨਿੱਜ ਹਾਉਮੈਂ ਕਾਰਨ ਜੋਗਿੰਦਰ ਯਾਦਵ ਅਤੇ ਕੁਝ ਹੋਰ ਆਗੂਆਂ ਨੂੰ ਵੀ ਰਗੜਾ ਲਾ ਗਏ ਹਨ।
                   
ਵਰਤ ਮਾਨ ਸਮੇਂ ਵਿਦੇਸਾਂ ਵਿੱਚਲੇ ਬਹੁਤੇ ਸਮਝਦਾਰ ਲੋਕ ਪੰਜਾਬ ਨੂੰ ਵਧੀਆ ਤਰੱਕੀ ਪਸੰਦ ਸੂਬਾ ਬਨਾਉਣਾ ਲੋਚਦੇ ਹਨ, ਪਰ ਵਿਦੇਸਾਂ ਵਿੱਚ ਬੈਠੇ ਕੁਝ ਮਤਲਬ ਪ੍ਰਸਤ ਅਤੇ ਏਜੰਸੀਆਂ ਦੇ ਲੋਕਾਂ ਦਾ ਵੀ ਇਸ ਪਿੱਛੇ ਹੱਥ ਹੈ ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਨ ਦਾ। ਖਡੂਰ ਸਾਹਿਬ ਦੀ ਚੋਣ ਵਿੱਚ ਉਸ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਖਾਸ ਅਧਾਰ ਹੀ ਨਹੀਂ ਹੈ । ਆਮ ਆਦਮੀ ਪਾਰਟੀ ਦੇ ਵਿੱਚ ਧੜੇਬਾਜੀ ਪੂਰੀ ਸਿੱਖਰਾਂ ਤੇ ਹੈ ਵਰਤਮਾਨ ਸਮੇਂ ਵਿੱਚ ਜ਼ਿਆਦਾਤਰ  ਇਸਦੇ ਆਗੂ ਰਾਜਨੀਤੀ ਤੋਂ ਦੂਰ ਗੁਪਤ ਨੀਤੀਆਂ ਤਹਿਤ ਵਿਸ਼ੇਸ਼ ਵਿਅਕਤੀਆਂ ਲਈ ਨਿੱਜੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਅਤੇ ਬਿਆਨਬਾਜ਼ੀ ਵੀ ਜੋ ਪਾਰਟੀ ਦੇ ਵਕਾਰ ਨੂੰ ਢਾਅ ਲਾਵੇਗੀ।

ਸੋ ਵਰਤਮਾਨ ਸਮੇਂ ਵਿੱਚ ਇਸ ਹਲਕੇ ਵਿੱਚ ਜਿੱਤ ਕਿਸੇ ਦੀ ਵੀ ਹੋਵੇ ਪਰ ਫੈਸਲਾ ਇਸ ਗੱਲ ਤੋਂ ਹੋਵੇਗਾ ਕਿ ਅਕਾਲੀ ਦਲ ਦੇ ਹੱਕ ਵਿੱਚ ਕਿੰਨੇ ਪ੍ਰਤੀਸ਼ਤ ਵੋਟ ਭੁਗਤਦੀ ਹੈ ਅਤੇ ਵਿਰੋਧ ਵਿੱਚ ਕਿੰਨੀ। ਜੇ ਅਕਾਲੀ ਦਲ ਦੇ ਵਿਰੋਧ ਵਿੱਚ ਜ਼ਿਆਦਾ ਵੋਟ ਭੁਗਤਦੀ ਹੈ ਭਾਵੇਂ ਉਹ ਜਿੱਤ ਵੀ ਜਾਵੇ ਤਦ ਇਹ ਉਸਦੀ ਹਾਰ ਹੀ ਹੋਵੇਗੀ ਪਰ ਜੇ ਅਕਾਲੀ ਦਲ ਖਿਲਾਫ ਵੋਟ ਜ਼ਿਆਦਾ ਨਹੀਂ ਭੁਗਤਦੀ ਤਦ ਅਕਾਲੀ ਦਲ ਫਾਈਨਲ ਦਾ ਦਾਅਵੇਦਾਰ ਹੋਵੇਗਾ ਅਤੇ ਸਾਇਦ ਜਿੱਤਣ ਦਾ ਵੀ।

ਸੰਪਰਕ : +91 94177 27245
ਗ਼ਰੀਬ ਲੋਕਾਂ ਲਈ ਕਨੂੰਨ ਤੋਂ ਜ਼ਿਆਦਾ ਖ਼ੁਦਾ ’ਤੇ ਯਕੀਨ ਕਿਉਂ ? – ਗੁਰਚਰਨ ਪੱਖੋਕਲਾਂ
ਸੋਚਣ ਅਤੇ ਪੜ੍ਹਨ ਦੀ ਆਜ਼ਾਦੀ ਨੂੰ ਕੈਦ ਕੀਤੇ ਜਾਣ ਦੇ ਖਿਲਾਫ਼ ਸਾਡੇ ਸਮੇਂ ਦਾ ਇੱਕ ਵਿਦਿਆਰਥੀ ਅੰਦੋਲਨ: ਆਕਿਊਪਾਈ ਯੂ.ਜੀ.ਸੀ.
ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ
ਅਧਿਆਪਨ ਦੀ ਕਾਲੀ ਰਾਤ -ਰਾਜੇਸ਼ ਸ਼ਰਮਾ
ਮੁੰਡੇ ਕੁੜੀਆਂ ਦੀ ਆਜ਼ਾਦੀ ਤੇ ਬਰਾਬਰੀ ਦਾ ਮਸਲਾ – ਸੋਹਜ ਦੀਪ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਾਨਸਿਕਤਾ ਬਦਲਣ ਨਾਲ ਹੀ ਰੁਕਣਗੀਆਂ ਰੈਗਿੰਗ ਦੀਆਂ ਘਟਨਾਵਾਂ – ਗੁਰਤੇਜ ਸਿੰਘ

ckitadmin
ckitadmin
May 29, 2016
ਕੈਨੇਡਾ ਜਾਣ ਦਾ ਝੱਲ ਅਤੇ ਸਖ਼ਤ ਬਣਾਏ ਜਾ ਰਹੇ ਕਾਨੂੰਨ -ਜਗਦੀਸ਼ ਸਿੰਘ ਚੋਹਕਾ
ਲੋਕ ਸਭਾ ਚੋਣਾਂ ਅਤੇ ਮੌਜੂਦਾ ਹਾਲਾਤ -ਮੁਖਤਿਆਰ ਪੂਹਲਾ
ਪੁਸਤਕ: ਪੰਜਾਬੀ ਲੋਕ ਪਹਿਰਾਵਾ (ਸੱਭਿਆਚਾਰਕ ਅਧਿਐਨ)
ਗ਼ਜ਼ਲ -ਐੱਸ ਸੁਰਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?