ਸੋਸ਼ਲ ਡੈਮੋ੍ਰਕੇ੍ਰਟਿਕ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੁਨੀਲ ਕੁਮਾਰ ਨੇ ਪਿੰਡ ਅਪਰ ਮਲੋਟ ਵਿਖੇ 1997 ਤੋਂ ਘਰੇਲੂ ਵਰਤੋਂ ਵਾਸਤੇ ਬਿਜਲੀ ਦੇ ਅਪਲਾਈ ਕੀਤੇ ਕੁਨੇਕਸ਼ਨ ਨਾ ਮਿਲਣ ਅਤੇ 1947 ਤੋਂ ਲੈ ਕੇ 2014 ਤਕ ਬਿਨ੍ਹਾਂ ਬਿਜਲੀ ਤੋਂ ਪੱਖੀਆਂ ਦੇ ਸਹਾਰੇ ਜੀਵਨ ਬਤੀਤ ਕਰ ਰਹੇ ਲੋਕਾਂ ਨਾਲ ਜਾ ਕੇ ਮੁਲਾਕਾਤ ਕੀਤੀ ਅਤੇ ਲੋਕਾਂ ਦੀਆਂ ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਸੁਣਿਆ ਤੇ ਪੰਜਾਬ ਸਰਕਾਰ ਵਲੋਂ ਕਾਗਜ਼ਾਂ ਵਿਚ ਹੀ ਵਿਕਾਸ ਦੀਆਂ ਲਹਿਰਾਂ ਬਹਾਉਣ ਵਾਲੀਆਂ ਘੋਸ਼ਨਾਵਾਂ ਤੇ ਘਰ ਘਰ ਬਿਜਲੀ ਦੇਣ ਦੇ ਲੱਠਮਾਰ ਭਾਸ਼ਨਾ ਦੀ ਸਖਤ ਸ਼ਬਦਾ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਤੇ ਬੱਚੇ ਵੀ ਬਿਨ੍ਹਾਂ ਬਿਜਲੀ ਤੋਂ ਦੀਵੇ ਜਗਾ ਕੇ ਅਤੇ ਛੋਟੀਆਂ ਛੋਟੀਆਂ ਸੋਲਰ ਲਾਇਟਾਂ ਦੇ ਸਹਾਰੇ ਜੰਗਲਾਂ ਵਿਚ ਬੈਠ ਕੇ ਜੀਵਨ ਬਤੀਤ ਕਰੇ ਰਹੇ ਹਨ, ਜਿਨ੍ਹਾਂ ਕੁਝ ਘਰਾਂ ਵਿਚ ਬਿਜਲੀ ਹੈ ਵੀ ਉਥੇ ਹਮੇਸ਼ਾਂ ਵੋਲਟੇਜ ਘੱਟ ਹੀ ਰਹਿੰਦੀ ਹੈ।
ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਮੰਤਰੀ ਸਾਹਿਬਾਨ ਦੀਆਂ ਕਾਰਾਂ ਵਿਚ ਵੀ ਏਸੀ ਹਨ ਤੇ ਘਰਾਂ ਵਿਚ ਵੀ, ਪਰ ਮਲੋਟ ਦੇ 8 ਘਰਾਂ ਨੂੰ ਬਿਜਲੀ ਵੀ ਨਸੀਬ ਨਹੀਂ, ਇਸ ਤੋਂ ਵਿਤਕਰੇ ਦੀ ਹੋਰ ਕੀ ਵੱਡੀ ਉਦਾਹਰਨ ਹੋ ਸਕਦੀ ਹੈ ਤੇ ਅਜਿਹਾ ਜਾਣਬੁਝ ਕੇ ਕੀਤਾ ਜਾ ਰਿਹਾ ਹੈ। ਸਰਕਾਰ ਦਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਅਪਣੇ ਨਾਗਿਰਕਾਂ ਨੂੰ ਮੁਢੱਲੀਆਂ ਸਹੂਲਤਾਂ ਮੁਹਈਆ ਕਰਵਾਏ। ਉਥੇ ਮਜੂਦ ਲੋਕਾਂ ਤੇ ਪਿੰਡ ਦੇ ਸਰਪੰਚ ਨੇ ਧੀਮਾਨ ਨੂੰ ਬਿਜਲੀ ਕੁਨੇਕਸ਼ਨ ਲੈਣ ਲਈ ਜਮਾਂ ਕਰਵਾਏ ਗਏ ਪੈਸਿਆਂ ਦੀਆਂ ਰਸੀਦਾਂ ਵੀ ਵਿਖਾਈਆਂ।
ਜਿਸ ਵਿਚ ਮਿਤੀ 11 ਫਰਵਰੀ 1997 ਨੂੰ ਭੁਪਿੰਦਰ ਸਿੰਘ ਪੁਤੱਰ ਸ਼੍ਰੀ ਸਰੂਪ ਸਿੰਘ ਨੇ ਰਸੀਦ ਦੇ ਖਾਤਾ ਨਬੰਰ 377, ਕਿਤਾਬ ਨਬੰਰ 37511 ਦੇ ਅਨੁਸਰ 480 ਰੁਪਏ ਸਕਿਊਰਟੀ ਵਤੋਰ ਜਮਾਂ ਕਰਵਾਏ। ਬਿਜਲੀ ਵਾਲਿਆਂ ਫਿਰ ਸੰਦੇਸ਼ ਦਿਤਾ ਕਿ 1350 ਰੁਪਏ ਹੋਰ ਜਮਾਂ ਕਰਵਾਓ, ਫਿਰ ਮਿਤੀ 9 ਮਾਰਚ 2005 ਨੂੰ 1350 ਰੁਪਏ ਰਸੀਦ ਨਬੰਰ 249 ਤੇ ਕਿਤਾਬ ਨਬੰਰ 53155 ਅਨੁਸਾਰ ਜਮਾਂ ਕਰਵਾ ਦਿਤੇ। ਹੋਰ ਕਮਾਲ ਫਿਰ ਸੰਦੇਸ਼ ਮਿਲਿਆ ਕਿ 50 ਰੁਪਏ ਹੋਰ ਜਮਾਂ ਕਰਵਾਓ ਤੇ ਉਹ ਵੀ ਰਸੀਦ ਨਬੰਰ 160 ਤੇ ਕਿਤਾਬ ਨਬੰਰ 80788 ਅਨੁਸਾਰ ਜਮਾਂ ਕਰਵਾ ਦਿਤੇ। ਸਰੂਪ ਸਿੰਘ ਨੇ 11 ਫਰਵਰੀ 1997 ਨੂੰ ਖਾਤਾ ਨਬੰਰ 380 ਤੇ ਕਿਤਾਬ ਨਬੰਰ ਡੀ 37511 ਦੇ ਤਹਿ 480 ਠਰੁਪਏ ਸਕਿਊਰਟੀ ਦੇ ਕੇ ਕੁਨੇਕਸ਼ਨ ਅਪਲਾਈ ਕੀਤਾ, ਤੇ ਫਿਰ ਬਿਜਲੀ ਬੋਰਡ ਵਲੋਂ ਮੰਗ ਕਰਨ ਤੇ ਦੁਬਾਰਾ 1350 ਰੁਪਏ ਮਿਤੀ 9 ਮਾਰਚ 2005 ਨੂੰ 1350 ਰੁਪਏ ਰਸੀਦ ਨਬੰਰ 253 ਤੇ ਕਿਤਾਬ ਨਬੰਰ ਡੀ 53155 ਦੇ ਤਹਿਤ ਜਮਾਂ ਕਰਵਾ ਦਿਤੇ, ਫਿਰ ਤੀਸਰੀ ਵਾਰ 50 ਰੁਪਏ ਦੇਣ ਦਾ ਸੰਦੇਸ਼ ਮਿਲਿਆ ਦੇ ਉਹ ਵੀ ਰਸੀਦ ਨਬੰਰ 159 ਤੇ ਕਿਤਾਬ ਨਬੰਰ 80988 ਦੇ ਅਨੁਸਾਰ ਸਮੇਂ ਸਿਰ ਜਮਾਂ ਕਰਵਾ ਦਿਤੇ। ਇਸੇ ਤਰ੍ਹਾਂ ਬਾਕੀ 4 ਹੋਰ ਖਪਤਕਾਰਾਂ ਲੇਖਰਾਜ ਪਤੱਰ ਸ਼੍ਰੀ ਹਰਨਾਮ ਸਿੰਘ, ਚਰਨਦਾਸ ਪੁਤੱਰ ਸ਼੍ਰੀ ਉਤਮ ਚੰਦ, ਨਿਤ ਪਾਲ ਪੁਤੱਰ ਸ਼੍ਰੀ ਲੇਖਰਾਜ ਅਤੇ ਦੇਸ ਰਾਜ ਪੁਤੱਰ ਰੁਲਦੂ ਰਾਮ ਨੇ ਜਮਾਂ ਕਰਵਾਏ। ਦੇ ਹੋਰ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਹਾਲੇ ਕੁਨੇਕਸ਼ਨ ਅਪਲਾਈ ਵੀ ਕਰਨਾ ਹੈ। ਇਨ੍ਹਾਂ ਲੋਕਾਂ ਦਾ ਜੀਵਨ ਅਲੱਗ ਹੀ ਹੈ। ਦੇਸ਼ ਨਾਲੋਂ ਕੱਅੇ ਹੋਏ ਮਹਿਸੂਸ ਕਰਦੇ ਹਨ, ਬੱਚੇ, ਔਰਤਾਂ ਸਾਰੀ ਸਾਰੀ ਰਾਤ ਤੇ ਦਿਨ ਪੱਖੀਆਂ ਦੇ ਸਹਾਰੇ ਹੀ ਦਿਨ ਕਟ ਰਹੇ ਹਨ। ਇਨ੍ਹਾਂ ਦਾ ਜੀਵਨ ਕਾਲੇ ਪਾਣੀਆਂ ਦੇ ਜੀਵਨ ਨਾਲੋਂ ਵੀ ਭੈੜਾ ਹੈ। ਜਿਥੇ ਕਿ ਇਨ੍ਹਾਂ ਦੇ ਰਿਸ਼ਤੇਦਾਰ ਵੀ ਆਉਣ ਤੋਂ ਹੱਟ ਰਹੇ ਹਨ।
ਉਹਨਾਂ ਕਿਹਾ ਕਿ ਬਿਜਲੀ ਊਰਜਾ ਦੇਸ਼ ਦੇ ਵਿਕਾਸ ਦੀ ਮੂਲ ਜੜ੍ਹ ਹੈ, ਜੇ ਲੋਕਾਂ ਨੂੰ ਬਿਜਲੀ ਹੀ ਨਹੀਂ ਮਿਲੇਗੀ ਤਾਂ ਫਿਰ ਲੋਕ ਕੰਮ ਕੀ ਕਰਨਗੇ, ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਪਾਉਣਗੇ। ਇਨ੍ਹਾਂ ਲੋਕਾਂ ਨੂੰ ਬਿਜਲੀ ਨਾ ਦੇਣਾ ਸੰਵਿਧਾਨ ਦੇ ਮੁਢੱਲੇ ਅਧਿਕਾਰਾਂ ਦੀ ਧਾਰਾ 17 ਅਨੁਸਾਰ ਵਿਤਕਰਾ ਵੀ ਹੈ ਅਤੇ ਸਰਕਾਰ ਦਾ ਸਭ ਤੋਂ ਪਹਿਲਾ ਫਰਜ਼ ਹਰੇਕ ਤਰ੍ਹਾਂ ਦੇ ਵਿਤਕਰਿਆਂ ਨੂੰ ਰੋਕਣਾ ਵੀ ਹੈ ਪਰ ਜੇ ਸਰਕਾਰ ਹੀ ਸੰਵਿਧਾਨ ਦੀ ਉਲੰਘਣਾ ਕਰਨ ਲੱਗ ਪਵੇ ਤੇ ਫਿਰ ਸੰਵਿਧਾਨ ਦੀ ਉਲੰਘਣਾ ਕੋਣ ਰੋਕੇਗਾ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਗੁੱਡ ਗਵਰਨਂਸ ਵੀ ਕਾਗਜਾਂ ਤਕ ਹੀ ਸੀਮਤ ਹੋ ਕੇ ਰਹਿ ਰਹੀ ਹੈ। ਇਕ ਨੀਮ ਪਹਾੜੀ ਵਿਚ ਰਹਿੰਦੇ ਲੋਕ ਸਦਾ ਹੀ ਅਪਣੀ ਵੋਟ ਦੀ ਵਰਤੋਂ ਕਰਦੇ ਆ ਰਹੇ ਹਨ ਤੇ ਦੇਸ਼ ਪ੍ਰਤੀ ਸਪਣੇ ਫਰਜ਼ ਦੀ ਪਹਿਚਾਣ ਰਖਦੇ ਹਨ। ਪਰ ਵੋਟਾਂ ਲੈਣ ਵਾਲੇ ਵੋਟਾ ਲੈ ਕੇ ਤੇ ਬਿਜਲੀ ਦੇਣ ਦੇ ਵਾਅਦੇ ਕਰਕੇ 67 ਸਾਲ ਦੇਸ਼ ਦੀ ਇਮਾਨਦਾਰ ਜਨਤਾ ਨਾਲ ਝੂਠ ਬੋਲ ਕੇ ਵੋਟਾਂ ਵਟੋਰਦੇ ਰਹੇ ਤੇ ਦੇਸ਼ ਦੇ ਲੋਕਾਂ ਨਾਲ ਵਿਸ਼ਵਾਸ਼ ਘਾਤ ਕਰਕੇ ਉਨ੍ਹਾਂ ਦੇ ਵਿਸ਼ਵਾਸ਼ ਨਾਲ ਖਿਲਵਾੜ ਕਰਕੇ ਏ ਸੀ ਕਾਰਾਂ ਵਿਚ ਘੁੰਮਦੇ ਹਨ ਤੇ ਦੇਸ਼ ਦੀ ਜਨਤਾ ਹਾਲੋ ਬੇਹਾਲ ਹੈ।
ਜੰਗਲੀ ਜਾਨਵਰਾਂ ਰਾਤਾਂ ਨੂੰ ਘੁੱਪ ਹਨੇਰਾ ਕਰਕੇ ਉਨ੍ਹਾਂ ਲੋਕਾਂ ਦੇ ਘਰੈਲੂ ਜਾਨਵਰਾਂ ਨੂੰ ਅਪਣਾ ਸ਼ਿਕਾਰ ਵੀ ਬਣਾ ਲੈਂਦੇ ਹਨ। ਇਹ ਲੋਕ ਕਈ ਵਾਰੀ ਮੈਂਬਰ ਪਾਰਲੀਮੈਂਟ, ਮੈਂਬਰ ਵਿਧਾਨ ਸਭਾ ਤੇ ਹੋਰ ਅਨੋਕਾਂ ਉਚ ਅਧਿਕਾਰੀਆਂ ਦੇ ਧਿਆਨ ਹੇਠ ਵੀ ਲਿਆ ਚੁੱਕੇ ਹਨ ਪਰ ਸਾਰੇ ਆਉਦੇ ਹਨ, ਬਾਅਦਾ ਕਰਕੇ ਚਲੇ ਜਾਂਦੇ ਹਨ। ਧੀਮਾਨ ਨੇ ਉਨ੍ਹਾਂ ਸਾਰੇ ਪੀੜਤ ਘਰਾਂ ਵਿਚ ਜਾ ਕੇ ਸਾਰੇ ਖਪਤਕਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਦੇ ਦਸਿਆ ਕਿ ਉਹ ਝੂਠੇ ਰਾਜਨੀਤੀਵਾਨਾ ਉਤੇ ਵਿਸ਼ਵਾਸ਼ ਕਰਨ ਦੀ ਥਾਂ ਅਪਣੇ ਇਰਾਦਿਆਂ ਨੂੰ ਮਜਬੂਤ ਕਰਨ ਤੇ ਅਪਣੇ ਵਿਸ਼ਵਾਸ਼ ਨੂੰ ਜਗਾਉਣ ਤੇ ਅਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਖੜੇ ਹੋਣ।
ਧੀਮਾਨ ਨੇ ਭਰੋਸਾ ਦਵਾਇਆ ਕਿ ਹਰ ਹਾਲਤ ਵਿਚ ਬਿਜਲੀ ਦਾ ਕੂਨੇਕਸ਼ਨ ਲੈ ਕੇ ਦਿਤਾ ਜਾਵੇਗਾ। ਇਸ ਸਬੰਧ ਵਿਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਸਕਤਰ ਪਾਵਰਕਾਮ, ਪੰਜਾਬ ਸਟੇਟ ਇਲੈਕਟਰੀਸੀਟੀ ਰੈਗੁਲੇਟਰੀ ਕਮਿਸ਼ਨ, ਮਾਨਯੋਗ ਚੀਫ ਸੈਕਟਰੀ ਪੰਜਾਬ ਸਰਕਾਰ ਨੂੰ ਵੀ ਲਿੱਖ ਕੇ ਭੇਜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨਾਲ ਪਿਛਲੇ 17 ਸਾਲਾਂ ਤੋਂ ਹੋਰ ਰਹੇ ਖਿਲਵਾੜ ਤੋਂ ਛੁੱਟਕਾਰਾ ਮਿੱਲ ਸਕੇ ਤੇ ਲੋਕਾਂ ਦੇ ਹੋਏ ਆਰਥਿਕ ਨੁਕਸਾਨ ਤੇ ਜੀਵਨ ਦੇ ਪਛੱੜੇਪਨ ਦਾ ਵੀ ਯੋਗ ਮੁਆਵਜ਼ਾ ਮਿਲ ਸਕੇ, ਇਸ ਵਿਚ ਗਲੱਤੀ ਲੋਕਾਂ ਦੀ ਨਹੀਂ ਸਰਕਾਰ ਦੀ ਹੈ।


