By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ
ਕਿਤਾਬਾਂ

ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ

Suhi Saver
Last updated: May 7, 2026 6:02 am
Suhi Saver
Published: January 28, 2015
Share
SHARE
ਲਿਖਤ ਨੂੰ ਇੱਥੇ ਸੁਣੋ

ਰੀਵਿਊਕਾਰ: ਪ੍ਰੋ.ਜੇ.ਬੀ ਸੇਖੋਂ

ਸੰਪਾਦਕ:ਬਲਜਿੰਦਰ ਮਾਨ
ਪੰਨੇ:184, ਮੁੱਲ:200
ਪ੍ਰਕਾਸ਼ਨ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ

ਪੰਜਾਬੀ ਬਾਲ ਸਾਹਿਤ ਦੀ ਸਿਰਜਣਾ ਵਿਚ ਬਲਜਿੰਦਰ ਮਾਨ ਦਾ ਵਿਸ਼ੇਸ਼ ਯੋਗਦਾਨ ਹੈ।ਸਿਰਜਣਾ ਦੇ ਨਾਲ ਨਾਲ ਬਾਲ ਸਾਹਿਤ ਦੀ ਰਚਨਾਕਾਰੀ ਲਈ ਨਿੱਕੀਆਂ ਕਰੂੰਬਲਾਂ ਮੈਗਜ਼ੀਨ ਦੀ 19 ਵਰ੍ਹਿਆਂ ਤੋਂ ਸੰਪਾਦਨਾ ਕਰਨਾ ਉਸਦਾ ਸ਼ਲਾਘਾਯੋਗ ਉੱਦਮ ਹੈ।ਇਸ ਮੈਗਜ਼ੀਨ ਨਾਲ ਪੰਜਾਬੀ ਬਾਲ ਸਾਹਿਤ ਨੂੰ ਨਿੱਗਰ ਮੰਚ ਮਿਲ ਰਿਹਾ ਹੈ।ਵਿਚਾਰ ਅਧੀਨ ਪੁਸਤਕ ਮਾਨ ਵਲੋਂ ‘ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ’ ਦੀ ਸੰਪਾਦਤ ਰਚਨਾ ਹੈ।ਸੰਪਾਦਨਾ ਦੇ ਖੇਤਰ ਦੀ ਇਹ ਉਹਨਾਂ ਦੀ ਉੱਨੀਵੀਂ ਕਿਤਾਬ ਹੈ।ਇਸ ਵਿਚ ਬਾਲ ਮਨਾਂ ਦੇ ਹਾਣ ਦੀਆਂ 69 ਕਹਾਣੀਆਂ ਦਰਜ ਹਨ, ਜਿਨ੍ਹਾਂ ਨੂੰ ਖੂਬਸੂਰਤ ਤਕਨੀਕ ਨਾਲ ਸੰਪਾਦਤ ਕੀਤਾ ਗਿਆ ਹੈ।ਕਿਤਾਬ ਦੀਆਂ ਇਹ ਕਹਾਣੀਆਂ ਅੱਜ ਦੇ ਸਮੇਂ ਰਚੇ ਜਾ ਰਹੇ ਬਾਲ ਸਾਹਿਤ ਦੀ ਕਹਾਣੀ ਵਿਧਾ ਨੂੰ ਸਕੂਲੀ ਬੱਚਿਆਂ ਦੀ ਮਾਨਸਿਕਤਾ ਦੇ ਅੰਗ ਸੰਗ ਰੱਖ ਕੇ ਪੇਸ਼ ਕੀਤਾ ਮਿਲਦਾ ਹੈ।ਜਿਸ ਨਾਲ ਇਹ ਬਾਲ ਕਥਾਵਾਂ ਰੌਚਿਕ ਪ੍ਰਭਾਵ ਪੈਦਾ ਕਰਦੀਆਂ ਹਨ।

 

 

ਕਿਤਾਬ ਦੀਆਂ ਕਹਾਣੀਆਂ ਦੇ ਵਿਸ਼ੇ ਅਨੰਤ ਹਨ।ਬੱਚਿਆਂ ਨੂੰ ਗਿਆਨ ਵਿਗਿਆਨ ਇਤਿਹਾਸ ਰਾਜਨੀਤੀ ਕਲਾ ਧਰਮ ਨੈਤਿਕਤਾ ਸੱਭਿਆਚਾਰ ਆਦਿ ਪਹਿਲੂਆਂ ਸੰਬੰਧੀ ਜਾਣਕਾਰੀ ਦੇਣਾ ਇਸ ਕਿਤਾਬ ਦਾ ਕੇਂਦਰੀ ਪ੍ਰਯੋਜਨ ਹੈ।ਕਿਤਾਬ ਵਿਚ ਬੱਚਿਆਂ ਨੂੰ ਚੰਗੀ ਜੀਵਨ ਜਾਂਚ ਨੈਤਿਕਤਾ ਆਦਰਸ਼ ਤੇ ਉਸਾਰੂ ਸੋਚ ਦਾ ਸੁਨੇਹਾ ਦੇਣਾ ਇਹਨਾਂ ਕਹਾਣੀਆਂ ਦਾ ਸਾਂਝਾ ਉਦੇਸ਼ ਹੈ।ਕਿਤਾਬ ਦੀਆਂ ਰਚਨਾਵਾਂ ਦੇ ਲੇਖਕ ਤਜਰਬੇਕਾਰ ਸਾਹਿਤਕਾਰ ਹਨ ਜਿਹੜੇ ਬਾਲ ਮਨਾਂ ਦੀਆਂ ਲੋੜਾਂ ਤੇ ਰੁਚੀਆਂ ਦੇ ਵਾਕਫ ਹਨ।ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਬਾਲ ਸਾਹਿਤ ਦੇ ਲੋੜੀਂਦੇ ਤੱਤ ਨਾਟਕੀਯਤਾ ਕਲਪਨਾ ਉਤਸੁਕਤਾ ਤੇ ਰੌਚਿਕਤਾ ਦਾ ਬੱਝਵਾਂ ਸੁਮੇਲ ਹੈ।ਲੇਖਕ ਵਧਾਈ ਦੇ ਪਾਤਰ ਹਨ।ਸੰਪਾਦਕ ਦੀ ਕੁਸ਼ਲਤਾ ਤੇ ਪ੍ਰਤੀਬੱਧਤਾ ਕਿਤਾਬ ਵਿਚੋਂ ਝਲਕਦੀ ਹੈ।ਪੰਜਾਬੀ ਬਾਲ ਕਹਾਣੀ ਸਾਹਿਤ ਕਿੱਥੇ ਪੁੱਜ ਚੁੱਕਾ ਹੈ ਇਸ ਪ੍ਰਸ਼ਨ ਦੇ ਜਵਾਬ ਕਿਤਾਬ ਪੜ੍ਹਦਿਆਂ ਮਿਲ ਜਾਂਦੇ ਹਨ।ਸਕੂਲ਼ੀ ਬੱਚਿਆਂ ਲਈ ਇਹ ਪੁਸਤਕ ਇਕ ਕੀਮਤੀ ਸੌਗਾਤ ਹੈ ਜਿਸ ਵਿਚੋਂ ਹਰ ਵਰਗ ਦੇ ਬੱਚਿਆਂ ਨੂੰ ਰੌਚਕ ਕਹਾਣੀਆਂ ਮਿਲ ਜਾਂਦੀਆਂ ਹਨ।ਛਪਾਈ ਦੀ ਖੂਬਸੂਰਤੀ ਲਈ ਛਾਪਕ ਵਧਾਈ ਦਾ ਪਾਤਰ ਹੈ।
ਪੁਸਤਕ: ਟੁੱਟਦੇ ਤਾਰੇ ਦੀ ਬਗ਼ਾਵਤ
ਔਰਤਾਂ ਦੀਆਂ ਸਮੱਸਿਆਵਾਂ ਨੂੰ ਬੇਬਾਕ ਚਿਤਰਦੀ ਲੇਖਿਕਾ ਸੁਧਾ ਸ਼ਰਮਾਂ
ਪੁਸਤਕ: ਵਿੱਛੜ ਗਿਆ ਭਰਾਵੋ ਮੇਲਾ
ਪੁਸਤਕ: ਜੀਵਨੀ ਸ਼ਹੀਦ ਭਗਤ ਸਿੰਘ
ਪੁਸਤਕ: ਗ਼ੁਸਤਾਖ਼ ਹਵਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਦੇਸ਼ ’ਚ ਭਾਈਚਾਰਕ ਸਾਂਝ ਬਣਾਈ ਰੱਖਣ ’ਚ ਅੰਤਰਜਾਤੀ ਵਿਆਹਾਂ ਦੀ ਖ਼ਾਸ ਭੂਮਿਕਾ -ਤਨਵੀਰ ਜਾਫ਼ਰੀ

Suhi Saver
Suhi Saver
September 20, 2014
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਮਿਹਨਤੀ ਲੋਕਾਂ ਨੂੰ ਵੰਗਾਰਦੀ ਰਹੇਗੀ
ਕੀ ਯੂਕੇ ਯੂਰਪੀਅਨ ਯੂਨੀਅਨ ‘ਚੋਂ ਬਾਹਰ ਨਿਕਲ ਸਕੇਗਾ ?
ਸ਼ਹੀਦ ਊਧਮ ਸਿੰਘ ਦੀ ਸ਼ਾਨਦਾਰ ਯਾਦਗਾਰ ਸੁਨਾਮ ’ਚ ਉਸਾਰੀ ਜਾਵੇਗੀ : ਬਾਦਲ
ਦਮਨਕਾਰੀ ਕਾਨੂੰਨ ਦਾ ਡਟਵਾਂ ਵਿਰੋਧ ਕਰੋ – ਕੰਵਲਜੀਤ ਖੰਨਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?