ਵੀਰੇ ਤੈਨੂੰ ਯਾਦ ਹੈ ਨਾ
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?
ਤੈਨੂੰ ਯਾਦ ਹੈ ਨਾ
ਓਹ ਖੇਡਾਂ, ਓਹ ਅੜੀਆਂ
ਓਹ ਲੜਾਈਆਂ ਜੋ ਆਪਾ ਲੜੀਆਂ?
ਤੈਨੂੰ ਯਾਦ ਹੈ ਨਾ
ਸਾਇਕਲ ’ਤੇ ਤੇਰਾ ਮੈਨੂੰ ਸਕੂਲ ਲੈ ਕੇ ਜਾਣਾ
ਆਪਣਾ ਗੱਲ ਗੱਲ ’ਤੇ ਰੁੱਸ ਜਾਣਾ
ਤੇਰਾ ਅੰਬੀਆਂ ਤੋੜ ਕੇ ਲਿਆਉਣਾ
ਆਪਣਾ ਲੂਣ ਭੁੱਕ ਕੇ ਖਾਣਾ
ਤੈਨੂੰ ਯਾਦ ਤਾਂ ਹੈ ਨਾ?
ਇਹ ਸਭ ਗੱਲਾਂ ਅੱਜ
ਮੈਨੂੰ ਚੇਤੇ ਆਈਆਂ
ਭੁੱਲ ਗਈਆਂ ਕੁਝ ਯਾਦਾਂ ਥਿਆਈਆਂ
ਕੁਝ ਯਾਦ ਆਇਆ, ਮੇਰਾ ਦਿਲ ਭਰ ਆਇਆ
ਅੱਖੀਆਂ ਵਿੱਚੋਂ ਹੰਝੂ ਆਇਆ
ਵੀਰਾ ਯਾਦ ਆਇਆ ਤੇਰਾ ਕੋਰਾਹੇ ਜਾਣਾ
ਪਿਉ ਦੀਆਂ ਆਸਾਂ ਚਿੱਥੜੇ ਕਰ ਜਾਣਾ
ਮਾਂ ਦੀ ਮਮਤਾ ਦਾ ਖੁਰ ਜਾਣਾ
ਮਾਂ ਦੀ ਮਮਤਾ ਦਾ ਖੁਰ ਜਾਣਾ
ਯਾਦ ਆਇਆ ਤੇਰਾ ਬੋਲ ਬੇਗਾਨਾ
ਯਾਦ ਆਇਆ ਤੇਰੇ ਹੱਥ ਪੈਮਾਨਾ
ਯਾਦ ਆਇਆ ਤੂੰ ਹੋਇਆ ਬੇਗਾਨਾ
ਯਾਦ ਆਇਆ ਓਹ ਮੁੜ ਜ਼ਮਾਨਾ
ਬੀਤ ਗਿਆ ਓਹ ਲਮਹਾ ਮੋਇਆ
ਮਾਂ ਦਾ ਸੀਨਾ ਛਲਣੀ ਹੋਇਆ
ਪਿਉ ਰੀਝਾਂ ਤਾੜ-ਤਾੜ ਨੇ
ਵਕਤ ਓਹਨਾ ਲਈ ਆਣ ਖਲੋਇਆ
ਜਿੱਦਣ ਦਾ ਤੂੰ ਲਾਂਭੇ ਹੋਇਆ
ਭੈਣ ਤੇਰੀ ਦੀ ਰੱਖੜੀ ਵੀਰਾ
ਉਡੀਕ ਰਹੀ ਹੈ ਤੇਰੀ ਕਲਾਈ
ਕਿਉਂ ਤੂੰ ਏਨੀ ਦੇਰੀ ਲਾਈ
ਕਿਉਂ ਤੂੰ ਏਨੀ ਦੇਰੀ ਲਾਈ?

