By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੁਸਤਕ: ਕੌਣ ਵਿਛਾਏ ਬਹਾਰ – ਤਾਰਿਕ ਗੁੱਜਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਪੁਸਤਕ: ਕੌਣ ਵਿਛਾਏ ਬਹਾਰ – ਤਾਰਿਕ ਗੁੱਜਰ
ਕਿਤਾਬਾਂ

ਪੁਸਤਕ: ਕੌਣ ਵਿਛਾਏ ਬਹਾਰ – ਤਾਰਿਕ ਗੁੱਜਰ

ckitadmin
Last updated: October 19, 2025 10:13 am
ckitadmin
Published: July 22, 2015
Share
SHARE
ਲਿਖਤ ਨੂੰ ਇੱਥੇ ਸੁਣੋ

ਮਈ ੪੧੦੨ ਦੀ ਛਪੀ ਇਹ ਕਿਤਾਬ ਮੈਨੂੰ ਮਈ ੫੧੦੨ ਵਿਚ ਮੁਲਤਾਨ ਮਿਲੀ।ਮੁਲਤਾਨ ਬਚਪਨ ਤੋਂ ਈ ਮੇਰੇ ਸੁਫ਼ਨਿਆਂ ਦੀ ਧਰਤੀ ਰਿਹਾ। ਡਜਕੋਟ ਰਹਿੰਦੀਆਂ ੬੨ ਮੀਲ ਦੂਰ ਵਸਦਾ ਲਾਇਲਪੁਰ ਜਿਹੜਾ ਫ਼ੈਸਲਾਬਾਦ ਹੋ ਕੇ ਹੋਰ ਵੀ ਦੂਰ ਹੋ ਗਿਆ ਸੀ, ਕਦੀ ਨਾ ਦੇਖਿਆ, ਲਾਹੌਰ ਤੇ ਦਾਤਾ ਸਾਹਿਬ ਦਾ ਸਿਰਫ਼ ਨਾਮ ਸੁਣਿਆ ,ਪਰ ਮੁਲਤਾਨ ਹੋਸ਼ ਸੰਭਾਲਦਿਆਂ ਈ ਬਹੁਤ ਸੁਣਿਆ, ਮਾਂ ਦੀ ਭੈਣ ਦਾ ਵਤਨ ਜੋ ਸੀ, ਬਚਪਨ ਚ ਮਾਂ ਉਥੇ ਭੈਣ ਕੋਲ਼ ਰਹੀ ਵੀ , ਸੋ ਮੁਲਤਾਨ ਮੇਰੇ ਅੰਦਰ ਮਾਂ ਦੇ ਪਿਆਰ ਵਾਂਗ ਵੱਡਾ ਹੁੰਦਾ ਰਿਹਾ।

ਜ਼ਰਾ ਹੋਰ ਵੱਡੇ ਹੋਏ ਤਾਂ ਥਲਾਂ ਵੱਲ  ਇਸ ਸੱਸੀ ਦਾ ਖੁਰਾ ਲੱਭਣ ਤੁਰ ਪਏ ਜਿਹੜੀ ਮੇਰੇ ਮਾਮੇ ਦੇ ਘਰ ਦੇ ਕਿੱਤੇ ਆਸ ਪਾਸ ਰਹਿੰਦੀ ਸੀ। ਸੱਸੀ ਤੇ ਅੱਜ ਤੀਕ ਨਾ ਲੱਭੀ ਪਰ ਆਪਣੀ ਇਸ ਭੈਣ ਦੀ ਕਬਰ ਜ਼ਰੂਰ  ਲੱਭ ਗਈ  ਜੋ ਨਿੱਕੇ ਹੁੰਦਿਆਂ ਮਾਂ ਨਾਲ਼ ਮਾਮੇ ਕੋਲ਼ ਆਈ ਤੇ ਇਥੇ ਈ ਢੇਰੀ ਬਣਾ ਕੇ ਰਹਿ ਪਈ,ਕੋਈ ਵੀਹ ਸਾਲ ਮਗਰੋਂ ਤਕਦੀਰ ਸਾਨੂੰ ਵੀ ਉਸ ਕੋਲ਼ ਲੈ ਆਈ। ਲੀਏ ਦੇ ਥਲਾਂ ਤੋਂ ਮੁਲਤਾਨ ਜਿੰਨਾਂ ਲਾਗੇ ਸੀ ,ਫ਼ੈਸਲਾਬਾਦ ਤੇ ਲਾਹੌਰ ਉਨੇ ਈ ਦੂਰ ਹੋ ਗਈ, ਦਿੱਲੀ ਤੇ ਢਾਕੇ ਵਾਂਗ।ਜਦ ਵੀ ਸੋਚਦੇ ਸ਼ਰੀਕਾ ਜਹਿਆ ਮਹਿਸੂਸ ਹੁੰਦਾ।

 

 

ਨੁਕੀਲਾ ਤੋਂ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦਾ।। ਕਾਲ਼ਾ ਡੋਰੀਆ ਕੰਡੇ ਨਾਲ਼ ਅੜਿਆ ਓਏ ।।ਸੁਣਦਿਆਂ ਇਸ ਰਿਸ਼ਤੇ ਦੀ ਕਦੀ ਸਮਝ ਨਹੀਂ ਸੀ ਆਈ ਜਿਹੜਾ ਪੰਜਾਬ ਦੀ ਰੂਹ ਦਾ ਮੁਲਤਾਨ ਨਾਲ਼ ਸੀ,ਇਹ ਅਬਲਾਗ਼ ਥਲ ਚ ਆ ਕੇ ਹੋਇਆ ,ਮੈਂ ਅਕਸਰ ਇਹ ਲਾਈਨਾਂ ਦੁਹਰਾ ਨਿਆਂ।।

ਕਮੀਜ਼ਾਂ ਛੀਟ ਦੀਆਂ ਇਹ ਦਿੱਲੀਓਂ ਆਈਆਂ ਨੇ ।।ਸੱਸਾਂ ਬੇਗਾਨੜੀਆਂ ਜਿਹਨਾਂ ਗਲੋਂ ਲੁਹਾਈਆਂ ਨੇ
ਕਮੀਜ਼ਾਂ ਛੀਟ ਦੀਆਂ ਮੁਲਤਾਨੋਂ ਆਈਆਂ ਨੇ।।ਮਾਵਾਂ ਆਪਣੀਆਂ ਜਿਹਨਾਂ ਰੀਝਾਂ ਲਾਹੀਆਂ ਨੇ
ਮੁਲਤਾਨ ਮੇਰੇ ਵਾਂਗ ਪੰਜਾਬ ਦੀ ਵੀ ਮਾਂ ਧਰਤੀ ਈ।ਲਾਹੌਰ ਨਾਲ਼ ਸਾਂਗਾ ਤਾਂ ਕੱਲ੍ਹ ਦੀ ਗਾਲ ਏ

ਇਸੇ ਮਾਂ ਵਰਗੀ ਧਰਤੀ ਤੇ ”ਕੌਣ ਵਿਛਾਏ ਬਹਾਰ ” ਮਿਲੀ ਤਾਂ ਲੱਗਿਆ ਪੂਰੇ ਦੀ ਵਾ ਜਿਹਾ ਝੋਲ਼ਾ ਆਇਆ ਏ ।ਰੱਜ਼ਾਕ ਸ਼ਾਹਿਦ ਨੂੰ ਅਸੀਂ  ਇਕ ਅਹਿਲ ਦਾਨਿਸ਼ ਪ੍ਰੋਫ਼ੈਸਰ  ਦੇ ਤੌਰ ਤਾਂ ਜਾਣ ਦੇ ਸੀ ਪਰ ਗ਼ਜ਼ਲ ਦੀ ਸਾਦਗੀ ਚ ਏਨੇ ਪ੍ਰਕਾਰ ਫ਼ਨਕਾਰ ਵੱਜੋਂ ਕਦੇ ਵੇਖ ਈ ਨਾ ਸਕੀ।ਫ਼ਿਰ ਮੁਲਤਾਨ ਚ ਰਹਿ ਕੀ,ਜਿੱਥੇ ਗ਼ਜ਼ਲ ਇਕ ਸਹਿਮੇ  ਗ਼ਜ਼ਾਲ ਤਰਾਂ ਭਾਰੀ ਭਰਕਮ ਨਜ਼ਮ ਤੋਂ ਤਰਠੀ ਪਈ ਈ।ਕਾਫ਼ੀ ਨਾਲ਼ ਕੁਝ ਸਾਹ ਅਲਬੱਤਾ ਆਉਂਦਾ ਈ,ਕਿ ਕੰਨਾਂ ਵੀ ਨਜ਼ਰੀਆਤੀ  ਹੁੱਸੜ ਹੋਵੇ ,ਕਾਫ਼ੀ ਕਦੀ ਅੰਬਰੋਂ ਭੋਈਂ ਤੇ ਕਦੀ ਭੋਈਂ ਤੋਂ ਅੰਬਰ ਵੱਲ ਆਪਣੇ ਐਗਜ਼ਾਸਟ ਲਾਈ ਰੱਖਦੀ ਏ ।

ਕੌਣ ਵਿਛਾਏ ਬਹਾਰ।।ਇਕ ਗ਼ੈਰ ਰਵਾਐਤੀ ਹਮਦ ਨਾਲ਼ ਦਰਸ਼ਨ ਕਰਾਂਦੀ ਈ।ਰੱਬ ਨਾਲ਼ ਹਮਕਲਾਮੀ ਹਜ਼ਾਰਾਂ ਸਾਲਾਂ ਤੋਂ ਹੁੰਦੀ ਆਈ ਈ,ਢੇਰ ਤਾਰੀਫ਼ ਸਿਫ਼ਤ ਹੋਈ ,ਡਰ ਡਰਾਵਾ ਦੱਸਿਆ  ,ਪਰ ਸਾਮ੍ਹਣੇ ਖਲੋ ਕੇ ਹਕੀਕਤ ਕਿਸੇ ਕਿਸੇ ਕੀਤੀ,ਸਾਹਮਣੇ ਖਲੋਣ ਲਈ ਸਿਦਕ ਤੇ ਸਿਰੜ ਚਾਹੀਦਾ ਏ ,ਜਿਹਦੇ ਲਈ ਵੱਡਾ ਸਿਰ ਤੇ ਵੱਡਾ ਜਿਗਰਾ ਲੋੜੀਦਾ ਏ ,ਸੱਚ ਮੂੰਹ ਤੇ ਆਖਣਾ,ਫ਼ਿਰ ਰੱਬ ਦੇ ,ਕੋਈ ਬਾਲਾਂ ਦੀ ਖੇਡ ਨਹੀਂ ।

ਰੱਬਾ   ਸੋਹਣਿਆ   ਰੱਬਾ    ਇਕ   ਆਦਮ  ਦੇ   ਜਾਈ
ਇਕ ਪਿਆ ਢੋਵੇ ਟੋਕਰੀ ਤੇ ਇਕ ਵਿਹਲੀਆਂ ਖਾਈ

ਗੱਲ ਆਮ ਜਿਹੀ ਲਗਦੀ ਏ ਪਰ ਜੇ ਇਹ ਵੇਖੀਏ ਕਿ ਗੱਲ ਕਿਸ ਨੂੰ ਕਹੀ ਜਾ ਰਹੀ ਏ ਤੇ ਸਾਰੀ ਗੱਲ ਦਾ ਤੱਤ ਸਾਹਮਣੇ ਆ ਵੇਂਦਾ  ਈ, ਇਹ ਛੜਾ ਸ਼ਿਕਵਾ ਨਹੀਂ ,ਇਕ ਸਵਾਲ ਏ ,ਤੇ ਏਸ ਸਵਾਲ ਦੇ ਆਖ਼ਿਰ ਤੇ ਅਜਿਹੇ ਸਵਾਲੀਆ ਨਿਸ਼ਾਨ ਨੇ ਜੋ ਕਿਸੇ ਆਮ ਜਵਾਬ ਦਹਨਧ ਨੂੰ ਆਪਣੀ ਪਾਦੀਉਣ, ਇਹ ਉਸ ਨਾਲ਼ ਸਵਾਲ ਏ ਜੋ ਇਕ ਪਾਸੇ ਪੱਥਰ ਚ ਕੀੜੇ ਨੂੰ ਰਿਜ਼ਕ ਦੀ ਖ਼ੁਸ਼ਖ਼ਬਰੀ ਦੇਵਨਦਾ ਈ,ਤੇ ਦੂਜੇ ਪਾਸੇ ਅਫ਼ਰੀਕਾ ਦੇ ਥਲਾਂ ਚ ਹਰ ਸਾਲ ਹਜ਼ਾਰਾਂ ਬਾਲ ਭੁੱਖ ਨਾਲ਼ ਮਰਨ ਦਾ ਨਜ਼ਾਰਾ ਕਰਦਾ ਏ ।ਇੰਜ ਦਾ ਈ ਝਲਕਾਰਾ ਨਾਅਤ ਸ਼ਰੀਫ਼ ਚ ਪੈਂਦਾ ਈ,ਜਿਵੇਂ ਕਦੀ ਕਦੀ ਕੋਈ ਅਣਖ ਵਾਲਾ ਮੰਗਤਾ ਨਹੀਂ ਆ ਵੇਂਦਾ ।।ਖ਼ੈਰ ਵੀ ਮੰਗਦਾ ਏ ਨਾਲ਼ ਇਹ ਵੀ  ਚਿਤਾਰਦਾ  ਈ, ਇੰਨਾਂ ਲੈ ਕੇ ਬੈਠੇ ਓ,ਅਸੀਂ ਕਿਹੜਾ ਸਾਰਾ ਲੈ ਕੇ ਟੁਰ ਜਾਣਾ ਐਂ ,ਗੱਲ ਉਹੋ ਈ,ਸਿਦਕ ਤੇ ਹੌਸਲਾ ਲੋੜੀਦਾ ਈ,ਹਾਂ ਨਾਲ਼ ਗ਼ੈਰ ਮਸ਼ਰੂਤ ਹਾਂ ਭੇਡਾਂ ਪਿੱਛੇ ਭੇਡ ਦੀ” ਭੀ” ਵਰਗਾ ਅਮਲ ਈ,ਆਪਣੇ ਹੋਵਣ ਦਾ ਅਹਿਸਾਸ ਤੇ ਆਪਣੀ ਗੱਲ ਦੀ ਕਣ ਜਿਉਂਦੇ ਬੰਦੇ ਦੀ ਅਲਾਮਤ ਈ, ਰੱਜ਼ਾਕ ਸ਼ਾਹਿਦ  ਨੂੰ ਏਸ ਪੱਖੋਂ ਦੇਖੀਏ ,ਤੇ ਅਣਖ ਨਾਲ਼ ਜੀਣ ਤੇ ਸਵਾਲ ਕਰਨ ਦੀ ਚੱਸ ਆਉਂਦੀ ਮਹਿਸੂਸ ਹੁੰਦੀ ਏ ।

ਇਕੋ ਨਜ਼ਰ ਕਰਮ ਦੀ ਮੰਗਾਂ ।।ਮੰਗਾਂ ਲੱਦ ਨਾ ਕੋਈ

ਗ਼ਜ਼ਲਾਂ ਕੋਈ ਹਸ਼ਰ ਬਰਪਾ ਕਰਨ ਵਾਲੀਆਂ ਨਹੀਂ,ਗ਼ਜ਼ਲ ਦਾ ਇਹ ਮਿਜ਼ਾਜ਼ ਵੀ ਨਹੀਂ ,ਗ਼ਜ਼ਲ ਸਹਿਜੇ ਰਚਣ ਵਾਲੀ ਰਮਜ਼ ਕਾਰੀ ਈ,ਜਿਵੇਂ ਮੱਠੀ ਬਾਰਿਸ਼ ਧਰਤੀ ਚ ਰਚਦੀ ਜਾਂਦੀ,ਨਿਆਈਂ ਤੱਕ ਵਤਰ ਦੀ ਸੱਪ ਰੱਖਦੀ ਜਾਂਦੀ,ਜਿਸ ਵਿਚ ਦਾਣੇ ਦੀ ਕਿੰਨੀ ਡਿੱਗ ਕੇ ਆਲ ਦੁਆਲਾ ਨਿਹਾਲ ਕਰਨਾ ਹੁੰਦਾ,ਇਉਂ ਗ਼ਜ਼ਲ ਹੌਲੀ ਹੌਲੀ,ਨਿੰਮਾ ਨਿੰਮਾ ਹੱਸ ਕੇ ਮੁੱਢ ਬੰਨ੍ਹਦੀ ਚਲੀ ਜਾਂਦੀ ਅ    ਈ।ਚੰਗੇ ਕਲਾਕਾਰ ਨੂੰ ਏਸ ਸਹਿਜ ਵਰਤਣ ਚ ਪੁਰਕਾਰੀ ਦੇ ਢੇਰ ਮੌਕੇ ਲੱਭਦੇ ਨੇ।ਲਗਦਾ ਰੱਜ਼ਾਕ ਸ਼ਾਹਿਦ ਦਾ ਅਰਾਈਂ ਹੋਵਣਾ ਉਸ ਦੇ ਕੰਮ ਆ ਗਿਆ,ਉਹ ਸ਼ਾਇਰੀ ਦੀ ਅਲਾਣੀ ਰੁੱਤੇ ਗ਼ਜ਼ਲ ਦੀ ਕਲਮ ਲਾਹ ਵਿੰਦਾ,ਸੈਨਤ ਰਮਜ਼ ਤੇ ਮੁਹਾਵਰੇ ਦੀ ਪਿਓਂਦ ਕਰਦਾ, ਫ਼ਿਰ ਉਸ ਨੂੰ ਕਾਫੀਏ ਰਦੀਫ਼ ਦੀ ਠੁਮਨੀ ਤੇ  ਬੜੇ ਸਿਰ ਨਾਲ਼ ਟਿੱਕਾ ਵੰਦ  ਇੰਜ ਮੁਲਕ ਮੁਲਕ ਤੁਰਿਆ ਜਾਵੰਦਾ ਏ ਕਿ  ਪਤਾ ਵੀ ਨਹੀਂ ਲਗਦਾ ਤੇ ਗ਼ਜ਼ਲ ਦੀ ਬਹਾਰ ਵਿਛਦੀ ਚਲੀ ਆਉਂਦੀ ਈ।

ਅੱਖ  ਤੇਰੀ  ਸੁਰਮਈ
ਦਿਲ ਵਿਚ  ਉੱਤਰ  ਗਈ
ਰੋਗ ਲੱਗੇ ਨੇ ਕਈ
ਦਲੜੀ  ਮਾਸਾ  ਜਿਹੀ
ਮਿਲਿਆ   ਮੁੱਦਤਾਂ  ਬਾਦ
ਠੰਡ  ਕਲੇਜੇ  ਪਈ  
ਅੱਖਾਂ ਦੇ ਵਿਚ ਸੌਣ
ਦਿਲ ਦੇ  ਇੰਦਰ ਮਈ
ਅੱਖੋਂ ਹੋਈ  ਦੂਰ
ਦਿਲ ਤੋਂ ਦੂਰ ਨਾ ਥਈ

ਨਿੱਕੀ ਜਿਹੀ ਬਹਿਰ ,ਥੌਰੇ ਜਿਹੇ ਲਫ਼ਜ਼,ਪਰ ਨਗੀਨਿਆਂ ਵਾਂਗ ਜੁੜੀ, ਲਤੀਫ਼ ਫ਼ਤਿਹ ਪੂਰੀ ਨੂੰ ਮਾਣ  ਹੁੰਦਾ ਸੀ ਕਿ ”ਜੁੜਨ ਨਗੀਨੇ ਪੇਸ਼ਾ ਮੇਰਾ ।।ਮੈਂ ਲਫ਼ਜ਼ਾਂ ਦਾ  ਸੁਨਿਆਰਾ।

ਰੱਜ਼ਾਕ ਸ਼ਾਹਿਦ ਵੀ ਲਫ਼ਜ਼ ਇੰਜ ਜੁੜਦਾ ਏ ਕਿ ਲਫ਼ਜ਼ ਮਿਸਰੇ ਦੇ ਗਹਿਣੇ ਚ ਸਮਾ  ਵੀ ਜਾਂਦਾ ਏ ਤੇ ਆਪਣੀ ਵੱਖਰੀ ਟਹਿਕ ਵੀ ਦਿੱਤੀ ਆਉਂਦਾ ਏ ।ਉਹ ਨਵੇਂ ਲਫ਼ਜ਼ਾਂ ਨੂੰ ਅੱਖ ਦੇ ਇਸ਼ਾਰੇ ਨਾਲ਼ ਇੰਜ ਮਿਸਰੇ ਚ ਲਾਹ ਲੀਆਵਨਦਾ ਏ ਜਿਵੇਂ ਉਨ੍ਹਾਂ ਨੂੰ ਆਪ ਵੀ ਖ਼ਬਰ ਨਾ ਹੋਵੀ,ਹੋਵੇ ਤੇ ਆਪਣੇ ਆਪ ਨੂੰ ਵੇਖ ਕੇ  ਨਿਹਾਲ ਵੀ ਹੁੰਦੇ ਰਹਿਣ।

ਅੱਖਾਂ ਦੇ ਵਿਚ ਸੌਣ
ਦਿਲ ਦੇ ਅੰਦਰ” ਮਈ”
 

ਮੁਲਤਾਨ ਰਹਿੰਦੀਆਂ ਮੁਲਤਾਨੀ  ਰੰਗ ਇੰਜ ਚੜ੍ਹ ਵੇਂਦਾ ਏ ਜਿਵੇਂ ਮੁਲਤਾਨੀ ਮਿੱਟੀ ਤੁਹਾਡੇ ਨਾਲ਼ ਇਕ ਮੁੱਕ ਥੀ ਵੀਨਦੀ ਈ,ਮੁਲਤਾਨੀ ਰੰਗ ਪੰਜਾਬ ਦੇ ਹਰ ਕੋਨੇ ਦੇ ਕਲਾਕਾਰਾਂ ਤੇ ਚੜ੍ਹਿਆ ਐ,ਕਿੱਥੇ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਪੰਜਾਬ ਦੇ ਚੜ੍ਹਦੇ ਕੋਨੇ ਜਲੰਧਰ ਤੇ ਹੁਸ਼ਿਆਰਪੁਰ ਦੀ ਸਰਹੱਦ ਤੇ ਆਲਮ ਪਰ ਬੈਠਾ ਕਿ ਰਿਹਾ ਈ।

ਰੋ ਰੋ ਲਿਖੀਏ ਚਿੱਠੀਏ ਦਰਦ ਭਰੀਏ ਪਤਾ  ਲਈਂ ਪ੍ਰਦੇਸ  ਦੇ  ਵਾਸੀਆਂ  ਦਾ
ਫੇਰਾ ”ਘੱਤ” ਪੁਰਾਣੀਆਂ ਸੱਜਣਾਂ ਤੇ ਚੱਲ ਪਿਛਲੇ ਹਾਲ ਉਦਾਸੀਆਂ ਦਾ

ਤੇ ਰੱਜ਼ਾਕ ਸ਼ਾਹਿਦ ਤਾਂ ਮੁਲਤਾਨ ਨਾਲ਼ ਗਲਵਕੜੀ ਪਾ ਕੇ ਬੈਠਾ ਈ

ਅੱਖੋਂ   ਹੋਈ   ਦੂਰ
ਦਿਲ ਤੋਂ ਦੂਰ ਨਾ” ਥਈ”
ਹਾਸੇ  ਦੇ  ਕੇ ,   ਦਰਦੋਂ  ਸਾਵੇਂ
ਦਿਲ ਤੇ ਦਖੜੀ” ਘੁਣ” ਦੇਖੇ  ਨੇ
ਤੇਰੇ  ਇਸ਼ਕ   ਦੀ    ਖ਼ਾਤਿਰ   ਸੱਜਣਾਂ
ਸ਼ਹਿਰ   ਬੇਗਾਨੇ  ” ਪੁੰਨ ”   ਦੇਖੇ   ਨੇ
ਨਿੱਤ    ਮਨਾਉਣ   ” ਕੀਤੇ ”   ਸ਼ਾਹਿਦ
ਨਿੱਤ  ਈ  ਯਾਰ   ਰਸਾ  ਬਹਨੇ   ਆਂ

”ਕੌਣ ਵਿਛਾਏ ਬਿਹਾਰ ” ਦਿਆਂ ਨਿੱਕੀ ਬਹਿਰ ਦੀਆਂ ਗ਼ਜ਼ਲਾਂ ਕਾਫ਼ੀਏ ਦੀ ਰੰਗਾ ਰੰਗੀ ਨਾਲ਼ ਪਰਤਿਆਂ ਇਸ਼ਕ ਦੀ ਰਮਜ਼ ਕਾਰੀ ਨਾਲ਼ ਭਰੀਆਂ ਦੱਸਦਿਆਂ ਨੇ ,ਸ਼ਾਇਰ ਦੇ ਕਾਫ਼ੀਏ ਮਸਰੱਈਆਂ ਚ ਨਗੀਨਿਆਂ ਤਰਾਂ ਜੁੜੇ ਹੋਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਉਹ ਕਾਫ਼ੀਏ ਆਪਣੀ ਵਸੋਂ ਚੋਂ ਕਸ਼ੀਦ ਕਰੇ ਸ਼ਿਅਰ ਨੂੰ ਰੂਪ ਚੜ੍ਹਾ ਵਿੰਦਾ ਈ,ਮਾਂਗਵੇਂ ਕਾਫ਼ੀਏ ਦਾ ਫਿੱਕਾਪਣ ਉਸ ਨੂੰ ਵਾਰੇ ਨਹੀਂ , ਪੂਰੀ ਕਿਤਾਬ ਲੋਕ ਬੋਲੀ ਦੇ ਕਾਫ਼ੀਏ ਨਾਲ਼ ਸੱਜੀ ਖਲੋਤੀ ਈ,ਫ਼ਿਰ ਇਹ ਕਾਫ਼ੀਏ ਧੱਕੋਜ਼ੋਰੀ ਮਿਸਤਰੀ ਪੰਨੇ ਨਾਲ਼ ਫਿੱਟ ਨਹੀਂ ਕੀਤੇ ਗਏ ਸਗੋਂ ਆਮਦ ਦਾ ਅਮਲ ਮਹਿਸੂਸ ਹੁੰਦੇ ਨੇ ਜਿਸ ਨਾਲ਼ ਗ਼ਜ਼ਲ ਮੁਸਲਸਲ

ਗ਼ਜ਼ਲ ਦਾ ਰੂਪ ਧਾਰ ਲੈਂਦੀ ਈ
ਨ੍ਹੇਰੇ  ਉਂਝ   ਵੀ   ਟਾਲੀ   ਦੇ
ਰੁੱਤ  ਦੇ  ਦੀਵੇ  ਬਾਲੀ  ਦੀ
ਅਸੀਂ ਤੇ ਧੀਆਂ ਪੁੱਤਰਾਂ  ਵਾਂਗ
ਯਾਰ  ਦੇ  ਦੁੱਖੜੇ  ਪਾਲ਼ੀ  ਦੀ
ਜਿਵੇਂ  ਕੋਈ  ਸੌਗ਼ਾਤ  ਹੋਵੇ
ਐਵੇਂ    ਦਰਦ  ਸੰਭਾਲੀ   ਦੀ

ਤੇ ਫ਼ਿਰ।।

ਜੋ  ਦਿਲ  ਚਾਹਵੇ  ਹੋ ਨਹੀਂ ਸਕਦਾ
ਰੌਣਾ  ਚਾਹਵੇ  ਰੋ  ਨਹੀਂ   ਸਕਦਾ
ਅੱਖਾਂ  ਪੇੜ ਪਚਾ  ਨਹੀਂ  ਸਕਦੀਆਂ
ਦਿਲ  ਵੀ  ਦਰਦ  ਲੁਕੋ  ਨਹੀਂ  ਸਕਦਾ
ਪਲਕਾਂ ਦੇ ਨਾਲ਼ ਚੁੱਕ ਤੇ ਸਕਨਾ
ਹੱਥੀਂ ਕੰਡੇ  ਬੋ  ਨਹੀਂ  ਸਕਦਾ

ਨਿੱਕੀ ਬਹਿਰ ਚ ਮੁਹਾਵਰੇ ਸਮੋਣਾ  ਜਾਂ ਤਗੜੇ ਕਲਾਕਾਰ ਵਾਂਗ ਅਪਣਾ ਮੁਹਾਵਰਾ ਘੜਨਾ ਕੋਈ ਆਸਾਨ ਕੰਮ ਨਹੀਂ ,ਬੋਲੀ ਨਾਲ਼ ਇਕ ਮੁੱਕ ਹੋ ਕੇ ਤੁਰਿਓਂ ਬਿਨਾਂ ਇਹ ਕਲਾ ਹੱਥ ਨਹੀਂ ਆਉਂਦੀ,ਮੁਹਾਵਰਾ ਵਸੋਂ ਦੇ ਵਿਚੋਂ ”ਹੰਢਾਣ ” ਦੇ ਅਮਲ ਚੋਂ ਗੁਜ਼ਰਿਓਂ ਬਗ਼ੈਰ ਠੱਕ ਨਾਲ਼ ਵਰਤੀਵਨਾ ਮੁਹਾਲ ਹੁੰਦਾ ਈ,ਰੱਜ਼ਾਕ ਸ਼ਾਹਿਦ ਭਾ ਵਿੰਨ੍ਹਣ ਮੁਲਤਾਨ ਦੇ ਸ਼ਹਿਰੀ ਜੀਵਨ ਦਾ ਹਿੱਸਾ ਏ ਪਰ ਇਸ ਦਾ ਬਚਪਨ ਤੇ ਜਵਾਨੀ ਨੀਲੀ ਬਾਰ ਦੇ ਵਸੇਬ ਦੀ ਬਹੁਰੰਗੀ ਨਾਲ਼ ਨਸ਼ਾਬਰ ਈ,ਏਸ ਲਈ ਜਦੋਂ ਉਹ ਮੁਹਾਵਰੇ ਦੀ ਘੜਤ ਬੰਤ ਕਰੀਨਦਤੇ ਏਸ ਨੂੰ ਆਪਣੇ ਸ਼ਿਅਰੀ ਜਹਾਨ ਦਾ ਹਿੱਸਾ ਬਣਾਉਂਦਾ  ਏ ਤਾਂ ਹੈਰਾਨੀ ਉੱਕਾ ਨਹੀਂ ਥੀਂਦੀ,ਉਸ ਦੇ ਵਰਤੇ ਗਏ ਮੁਹਾਵਰੇ ਸਾਨੂੰ ਉਸ ਦੀ ਬੋਲੀ ਦੀ ਨਘਰਤਾ ਦਾ ਦਰਸ਼ਨ ਦਿੰਦੇ ਖੜੇ ਨੇ  ,ਇਸ਼ਕ ਦਾ ਡੋਬੂ ਦਰਿਆ,ਅੱਖਾਂ ਸੁੱਕ ਦਰਿਆ,ਜੀਵਨ ਦੀ ਖੱਟੀ ਲੱਸੀ,ਮੌਤ ਨਲਜੀ,ਓਹਰੀ ਸੁੱਟ,ਅਜੀਂ ਪਜੀਂ,ਜੀਵਨ ਸੁੱਕ ਪੜਕਾ,ਮੌਤ ਨੇ ਝੱਗਾ ਭੁੰਨਿਆ, ਜਿਹੇ  ।।ਕਿਸੇ ਵੀ ਸ਼ਾਇਰ ਲਈ ਉਸ ਦੀ ਬੋਲੀ ਦੀ ਅਮੀਰੀ ਦੀ ਗਵਾਹੀ ਬਣ ਸਕਦੇ ਨੇ।

ਅਖ਼ੀਰ ਤੇ ਰੱਜ਼ਾਕ ਸ਼ਾਹਿਦ ਦੀ ਸ਼ਿਅਰੀ ਫ਼ਿਕਰ ਦੀ ਇਕ ਹਲਕੀ ਜਿਹੀ ਝਲਕੀ ਵੇਖੋ,ਇਹ ਝਲਕੀ ਕਿਤਾਬ ਦੇ ਬੈਕ ਫ਼ਲੈਪ ਤੇ ਸਬਤ ਖਲੋਤੀ ਈ,ਜ਼ਿੰਦਗੀ ਬਾਰੇ ਇਨਸਾਨ ਦੇ ਵਿਚਾਰ ਜੇ ਉਸ ਦੀ ਤਖ਼ਲੀਕ ਚੋਂ ਨਾ ਝਲਕਣ ਤਾਂ ਸਮਝੋ  ਕਲਾਕਾਰ  ਨੇ ਆਪਣੀ ਹੋਂਦ ਦਾ ਇਨਕਾਰ ਕਰ ਕੇ ਬੱਸ ਕਿਸੇ ਦੀ ਵੰਗਾਰ ਭੁਗਤਾਈ ਈ,ਸੱਚੇ ਤਖ਼ਲੀਕ ਕਾਰ ਆਪਣੀ ਗੱਲ ਨਾਲ਼ ਜਿਉਂਦੇ ਨੇ ਤੇ ਮਰਦੇ ਦਮ ਤੀਕ ਇਸ ਤੇ ਪਹਿਰਾ ਦੇਵਨਦੇ ਨੇ ।

ਝੂਠੇ ਨੂੰ ਮੈਂ ਝੂਠਾ ਲਿਖਿਆ ਏ ਸੱਚਾ ਨਹੀਂ ਲਿਖਿਆ
ਭੈੜੇ  ਨੂੰ ਭੈੜਾ ਲਿਖਿਆ ਏ ਚੰਗਾ ਨਹੀਂ ਲਿਖਿਆ
ਜਿੰਨਾਂ ਜ਼ਰਫ਼ ਕਿਸੇ ਦਾ  ਵੇਖਿਆ ,  ਓਨਾ  ਲਿਖਿਆ ਈ
ਕਤਰੇ ਨੂੰ ਕਤਰਾ ਲਿਖਿਆ  ਈ,ਦਰਿਆ ਨਹੀਂ ਲਿਖਿਆ
ਮੇਰਾ  ਕਲਮ  ਵਧੇਰਾ  ਅਣਖੀ ਸਾਬਤ  ਹੋਇਆ   ਈ
ਕਿਸੇ ਲੁਟੇਰੇ ਦਾ  ਏਸ ਕਦੀ  ਕਸੀਦਾ ਨਹੀਂ ਲਿਖਿਆ

ਗੱਲ ਮੁਲਤਾਨੋਂ ਟੋਰੀ ਸੀ ,ਕਮੀਜ਼ਾਂ ਛੀਟ ਦਿਆਂ ਮੁਲਤਾਨੋਂ ਆਇਆਂ ਸਨ,ਮਾਵਾਂ ਸੁੱਕੀਆਂ ਰੀਝਾਂ ਲਾਹੀਆਂ ਸਨ,ਮਾਵਾਂ ਤੋਂ ਗਿੱਲ ਭਰਾਵਾਂ ਤੀਕ ਆਉਂਦੀ ਈ,ਰੱਜ਼ਾਕ ਸ਼ਾਹਿਦ ਕੰਧਾਂ ਤੇ ਬਾਹਵਾਂ ਦੇ ਉਹਲੇ ਭਰਾਵਾਂ ਦੀ ਗੱਲ ਕਰ ਰਹੀਆਂ ਈ।ਕਿਸੇ ਦਾ ਪਤਾ ਨਹੀਂ ਮੈਨੂੰ ਤੇ ਮਾਂ ਵਾਂਗ  ਇਹ ਕੰਧਾਂ ਤੇ ਬਾਹਵਾਂ ਵੀ ਮੁਲਤਾਨ ਚ ਈ ਦਿਸ ਰਹੀਆਂ ਨੇ ।

ਇਕ ਦੂਜੇ ਨੂੰ ਵੇਖ ਸਕਾਂਗੇ ਸਾਰੀ
ਵਿਚਲੀ ਕੰਧ ਜੇ  ਕਸਰਾਂ  ਢਾਊ  ਯਾਰੋ
ਹੱਥੀਂ ਵੱਢ  ਕੇ ਤੇ ਨਹੀਂ ਸਿੱਟੀ ਜਾਂਦੀ
ਟੁੱਟੀ  ਬਾਂਹ  ਨੂੰ  ਗਲ  ਨਾਲ਼  ਲਾਓ   ਯਾਰੋ

ਮੇਰਾ ਯਕੀਨ ਏ ਕਿ ਜੇ ਧਰਤੀ ਦੇ ਪਿੰਡੇ  ਤੇ ਹਮੇਸ਼ਾ ਰਹਿਣ ਵਾਲੀ ਬਹਾਰ ਵਿਛੁੰਨੀ ਏ ਤਾਂ ਸੱਚ  ਤੇ ਮੁਹੱਬਤ ਦੀ ਕਲਮ ਲਾਨ ਵਾਲੇ ਇੰਜ ਦੇ ਕਲਾਕਾਰਾਂ ਹੱਥੋਂ ਵਿਛੁੰਨੀ ਏ ਚਾਹੇ ਰੁੱਤ ਕਿੰਨੀ ਅਲਾਹੁਣੀ ਕਿਉਂ ਨਾ ਹੋਵੇ।   

ਪੁਸਤਕ: ‘ਓਥੇ’
‘ਸੜਦੇ ਸਾਜ਼ ਦੀ ਸਰਗਮ’ ਅਨੂਠੀ ਤੇ ਅਦੁੱਤੀ ਵਾਰਤਕ -ਵਰਿਆਮ ਸਿੰਘ ਸੰਧੂ
ਪੁਸਤਕ: ਗ਼ੁਸਤਾਖ਼ ਹਵਾ
ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ
ਦਰਦ ਪੰਜਾਬ ਦਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੁਝ ਕਾਵਿ-ਰਚਨਾਵਾਂ

ckitadmin
ckitadmin
January 20, 2015
ਤਰਕਸ਼ੀਲ਼ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਐਬਸਫੋਰਡ ਵਿੱਚ ਇੱਕ ਹੋਰ ਸਫਲ ਪ੍ਰੋਗਰਾਮ
ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ – ਮਿੰਟੂ ਬਰਾੜ
ਸੋਨਮ ਵਾਂਗਚੁਕ ‘ਤੇ ਕੇਂਦਰ ਦੀ ਵੱਡੀ ਕਾਰਵਾਈ, ਲੇਹ ਹਿੰਸਾ ਤੋਂ ਬਾਅਦ ਰੱਦ ਕੀਤਾ NGO ਦਾ ਵਿਦੇਸ਼ੀ ਫੰਡਿੰਗ ਲੈਣ ਵਾਲਾ ਲਾਇਸੈਂਸ
ਭਾਰਤ ਦੇ ਮਜ਼ਦੂਰਾਂ ਦੇ ਨਾਂ ਖੁੱਲ੍ਹਾ ਖ਼ਤ -ਲਿਆਂ ਤਰਾਤਸਕੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?