ਸੰਪਰਕ: +91 94184 70707
ਕੀਮਤ: ਰੁਪਏ100 (ਭਾਰਤ), $ 5 (ਵਿਦੇਸ਼)
ਲੇਖਿਕਾ: ਰਾਜਵਿੰਦਰ ਕੌਰ (ਰਾਜ਼ ਕੌਰ)
ਪ੍ਰਕਾਸ਼ਕ: ਚਿੰਤਨ ਪ੍ਰਕਾਸ਼ਨ, ਐਡਮਿੰਟਨ (ਕਨੇਡਾ), ਲੁਧਿਆਣਾ
ਇਸ ਪਦਾਰਥਵਾਦੀ ਸੰਸਾਰ ਵਿੱਚ ਉਹ ਜੋ ਚੰਗਾ ਦਿਖਦਾ ਹੈ, ਚੰਗਾ ਜਾਣਿਆ ਜਾਂਦਾ ਹੈ; ਜੋ ਪ੍ਰਤੱਖ ਹੈ ਉਸਨੂੰ ਹੀ ਪ੍ਰਮਾਣ ਮੰਨਿਆ ਜਾਂਦਾ ਹੈ, ਪਰ ਜੋ ਅਦਿੱਖ ਹੈ ਉਸਦੇ ਬਾਰੇ ਵਿੱਚ ਇਕ ਨਹੀਂ ਸਗੋਂ ਅਨੇਕ ਮੱਤ ਦਿੱਤੇ ਜਾਂਦੇ ਹਨ ਅਤੇ ਕਈ ਵਾਰ ਤਾਂ ਉਸ ਅਦਿੱਖ ਦੀ ਹੋਂਦ ਨੂੰ ਹੀ ਨਕਾਰ ਦਿੱਤਾ ਜਾਂਦਾ ਹੈ। ਕਹਿਣ ਤੋਂ ਭਾਵ ਇਹ ਕਿ ਜੋ ‘ਇੱਥੇ’ ਹੈ ਜ਼ਿਆਦਾ ਉਸਦਾ ਹੀ ਬਖਿਆਨ ਕੀਤਾ ਜਾਂਦਾ ਹੈ, ਪਰ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਰਾਹੀਂ ਕਵਿੱਤਰੀ ਨੇ ਉਸ ਪਹਿਲੂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ, ਜੋ ਦਿਸਦਾ ਕੁਝ ਹੋਰ ਹੈ ਪਰ ਅਸਲ ਵਿੱਚ ਹੁੰਦਾ ਕੁਝ ਹੋਰ ਹੀ ਹੈ, ਜੋ ਇੱਥੇ ਦਾ ਛਲਾਵਾ ਨਹੀਂ ਸਗੋਂ ‘ਓਥੇ’ ਦਾ ਸੱਚ ਹੈ ਜੋ ਲਫ਼ਜ਼ਾਂ ਵਿੱਚ ਜੜਿਆ ਜ਼ਰੂਰ ਹੈ, ਪਰ ਲਫ਼ਜ਼ਾਂ ਤੋਂ ਪਰੇ ਹੈ:
ਮਸਤ ਹਵਾ ਗਾਉਂਦੀ
ਕੁਦਰਤ ਮਹਾਨ, ਕੁਦਰਤ ਮਹਾਨ।” (ਸਫਾ 8)
ਅਸੀਂ ਸੂਫੀ ਕਾਵਿ ਅਤੇ ਆਧੁਨਿਕ ਕਾਵਿ ਵਿੱਚ ਆਮ ਕਰਕੇ ਪੜ੍ਹਦੇ ਸੁਣਦੇ ਹਾਂ ਕਿ ਪੁਰਸ਼ ਲਿਖਾਰੀ ਆਪਣੇ ਆਪ ਨੂੰ ਇਸਤਰੀ ਕਰਕੇ ਲਿਖਦੇ ਹਨ, ਪਰ ਕਵਿੱਤਰੀ ਦੀ ਇਹ ਗੱਲ ਵਿਲੱਖਣ ਹੈ ਕਿ ਉਸਨੇ ਆਪਣੀਆਂ ਕਈ ਕਵਿਤਾਵਾਂ ਵਿੱਚ ਆਪਣੇ ਆਪ ਨੂੰ ਪੁਰਖ (ਪੁਰਸ਼) ਜਾਣ ਕੇ ਕਾਵਿ ਰਚਨਾ ਕੀਤੀ ਹੈ:
ਪਿੱਛੇ ਹਟਦਾ ਹੀ ਜਾ ਰਿਹਾ ਹਾਂ
ਥੋੜਾ ਥੋੜਾ ਘਟਦਾ ਹੀ ਜਾ ਰਿਹਾ ਹਾਂ (ਸਫਾ 65)
ਆਪਣੇ ਕਿੱਤੇ ਵਜੋਂ ਦਿਨ ਭਰ ਵਿੱਚ ਅਨੇਕਾਂ ਲੋਕਾਂ ਨਾਲ ਮਿਲਦੀ, ਵਿਚਰਦੀ ਕਵਿੱਤਰੀ ਬੜੀ ਸੰਜੀਦਾ ਹੈ ਅਤੇ ਅਕਸਰ ਇਸ ਗੱਲ ਤੋਂ ਦੁਖੀ ਹੋ ਜਾਂਦੀ ਹੈ ਕਿ ਉਸਦੇ ਦਫ਼ਤਰ ਵਿਖੇ ਆਉਣ ਵਾਲੇ ਅਨੇਕਾਂ ਪੇਂਡੂ ਲੋਕ ਹਾਲੇ ਵੀ ਅਨਪੜ੍ਹ ਅਤੇ ਅੰਗੂਠਾ-ਛਾਪ ਹੀ ਹਨ। ਸਮਾਜ ਦੀਆਂ ਇਹ ਘਾਟਾਂ ਉਸਨੂੰ ਧੁਰ ਅੰਦਰ ਤੀਕ ਝਿੰਜੋੜ ਦਿੰਦੀਆਂ ਹਨ ਅਤੇ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ, ਠੀਕ ਉਸਦੀ ਪ੍ਰੇਰਕ ਅਤੇ ਹੋਂਸਲੇ ਭਰਪੂਰ ਪੁਰਾਣੀ ਅਤੇ ਉਮਰੋਂ ਲਗਭਗ 10 ਵਰ੍ਹੇ ਛੋਟੀ ਸਹੇਲੀ ਸੰਦੀਪ ਕੌਰ ਵਾਂਗ:
‘ਇਹ ਗੂਠਾ ਕਿੱਥੇ ਲਾਵਾਂ’
ਮੈਂ ਤ੍ਰਬਕ ਕੇ ਬੋਲਦੀ
ਜਿੱਥੇ ਮਰਜ਼ੀ ਲਾ ਦਿਓ
ਲੱਗਣਾ ਤਾਂ ਵਿੱਦਿਆ ਦੇ ਗਲ ‘ਤੇ ਹੀ ਹੈ” (ਸਫਾ 48)
ਕਵਿਤਰੀ ਨੂੰ ਰਿਸ਼ਤਿਆਂ ਦੀ ਡਾਢੀ ਸਮਝ ਹੈ, ਜਿਸ ਕਰਕੇ ਉਹ ਨਾ ਕੇਵਲ ਮਾਂ ਅਤੇ ਭੂਆ ਅਦਿ ਰਿਸ਼ਤਿਆਂ ‘ਤੇ ਕਵਿਤਾ ਕਹਿੰਦੀ ਹੈ ਬਲਕਿ ਖੁਸਰਿਆਂ ਬਾਰੇ ਵੀ ਲਿਖਦੀ ਹੈ ਜੋ ਦੂਜਿਆਂ ਦੇ ਸਮਾਜਿਕ ਰਿਸ਼ਤਿਆਂ ਦੀਆਂ ਖ਼ੁਸ਼ੀਆਂ ਮਨਾਉਣ ਲਈ ਢੋਲਕੀ ਦੀ ਤਾਲ ‘ਤੇ ਨੱਚਦੇ ਹਨ ਪਰ ਜਿਨ੍ਹਾ ਦੇ ਆਪਣੇ ਜੀਵਨ ਵਿੱਚ ਸਮਾਜਿਕ ਰਿਸ਼ਤਿਆਂ ਦੀ ਹੋਂਦ ਵੀ ਮੌਜੂਦ ਨਹੀਂ ਹੈ। ਪੈਰਾਂ ਤੋਂ ਬਿਨਾ ਵੀ ਸੜ੍ਹਕਾਂ ‘ਤੇ ਦੌੜਨ ਦੀ ਚਾਹ ਰੱਖਣ ਵਾਲੀ ਅਤੇ ਖੰਭਾਂ ਤੋਂ ਬਿਨਾ ਅਥਾਹ ਅੰਬਰ ਨੂੰ ਆਪਣੀ ਕਲਪਨਾ ਉਡਾਰੀ ਨਾਲ ਸਰ ਕਰਨ ਦੀ ਇੱਛੁਕ ਇਸ ਕਵਿੱਤਰੀ ਦੀ ਹਰ ਇਕ ਕਵਿਤਾ ਸਰਲ, ਅਰਥ ਭਰਪੂਰ, ਪ੍ਰੇਰਣਾਤਮਕ ਅਤੇ ਹੋਂਸਲੇ ਬੁਲੰਦ ਕਰ ਦੇਣ ਵਾਲੀ ਹੈ:
ਤੇਰਾ ਹੀ ਹੈ ਸਾਰਾ ਬ੍ਰਹਿਮੰਡ” (ਸਫਾ 11)
ਪਿਤਾ ਸ੍ਰੀ ਗਿਆਨ ਸਿੰਘ ਜੋ ਕਿ ਪਿੰਡਾਂ ਵਿੱਚ ਵੱਸਦੇ ਇਸ ਦੇਸ਼ ਦੀ ਸ਼ਾਨ ਭਾਵ ਇਕ ਕਿਸਾਨ ਹਨ ਅਤੇ ਮਾਤਾ ਇਕ ਘਰੋਗੀ ਇਸਤਰੀ ਹੈ, ਦੀ ਇਹ ਸੱਭ ਤੋਂ ਛੋਟੀ ਧੀ ਕੁਦਰਤ ਨੂੰ ਬੇਹਦ ਪਿਆਰ ਕਰਦੀ ਹੈ ਜੋ ਕਿ ਇਸਦੀਆਂ ਕਵਿਤਾਵਾਂ ਵਿੱਚੋਂ ਸਾਫ਼ ਝਲਕਦਾ ਦਿੱਸ ਪੈਂਦਾ ਹੈ। ਕੁਦਰਤ ਨੇ ਉਸਨੂੰ ਜੋ ਕੁਝ ਬਖ਼ਸ਼ਿਆ ਹੈ ਉਸਦੇ ਸ਼ੁਕਰਾਨੇ ਵਜੋਂ ਉਹ ਕੁਦਰਤ ਨਾਲ ਬਹੁਤ ਪਿਆਰ ਜਤਾਉਂਦੀ ਹੈ। ਕੁਦਰਤ ਨਾਲ ਉਸਦੇ ਵਿਸੇਸ਼ ਪਿਆਰ ਦਾ ਵੱਡਾ ਪ੍ਰਮਾਣ ਇਸ ਤੱਥ ‘ਤੋਂ ਵੀ ਮਿਲਦਾ ਹੈ ਕਿ ਉਸਨੇ ਸ਼ਰਧਾ ਦੇ ਫੁਲਾਂ ਵਰਗੀ ਆਪਣੀ ਇਹ ੯੬ ਸਫਿਆਂ ਦੀ ਪੁਸਤਕ ਵੀ ਕੁਦਰਤ ਨੂੰ ਹੀ ਸਮਰਪਿਤ ਕੀਤੀ ਹੈ।


