By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੁਸਤਕ: ਪੰਜਾਬੀ ਲੋਕ ਪਹਿਰਾਵਾ (ਸੱਭਿਆਚਾਰਕ ਅਧਿਐਨ)
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਪੁਸਤਕ: ਪੰਜਾਬੀ ਲੋਕ ਪਹਿਰਾਵਾ (ਸੱਭਿਆਚਾਰਕ ਅਧਿਐਨ)
ਕਿਤਾਬਾਂ

ਪੁਸਤਕ: ਪੰਜਾਬੀ ਲੋਕ ਪਹਿਰਾਵਾ (ਸੱਭਿਆਚਾਰਕ ਅਧਿਐਨ)

ckitadmin
Last updated: October 19, 2025 10:17 am
ckitadmin
Published: December 15, 2015
Share
SHARE
ਲਿਖਤ ਨੂੰ ਇੱਥੇ ਸੁਣੋ

ਰੀਵਿਊਕਾਰ: ਬਲਜਿੰਦਰ ਮਾਨ

ਲੇਖਿਕਾ: ਅਨੂਪਜੀਤ ਕੌਰ (ਡਾ.)
ਪ੍ਰਕਾਸ਼ਕ: ਸੁੰਦਰ ਬੁੱਕ ਡਿਪੋ ਜਲੰਧਰ ,ਪੰਨੇ:190, ਮੁੱਲ:250/-

    
ਪੰਜਾਬੀ ਸੱਭਿਆਚਾਰ ਦੇ ਅਨੇਕਾਂ ਪਹਿਲੂ ਅਜਿਹੇ ਹਨ, ਜਿਨ੍ਹਾਂ ਬਾਰੇ ਵਿਸਥਾਰ ਸਹਿਤ ਗੱਲ ਕਰਨ ਸੀ ਲੋੜ ਹੈ। ਇਹ ਗੱਲ ਇਸ ਕਰਕੇ ਲੋੜੀਂਦੇ ਹੈ ਤਾਂ ਕਿ ਨਵੀਂ ਪੀੜੀ ਇਹਨਾਂ ਅਣਗੌਲੇ ਪਹਿਲੂਆਂ ਤੋਂ ਵਾਕਿਫ ਹੋ ਸਕੇ।ਇਸ ਉਦੇਸ਼ ਦੀ ਪੂਰਤੀ ਲਈ ਹੱਥਲੀ ਪੁਸਤਕ ‘ਪੰਜਾਬੀ ਲੋਕ ਪਹਿਰਾਵਾ’ ਨੂੰ ਉਘੀ ਖੋਜੀ ਅਧਿਆਪਕਾ ਡਾ. ਅਨੂਪਜੀਤ ਕੌਰ ਨੇ ਸਿਰਜਿਆ ਹੈ। ਉਸਦੀ ਸਿਰਜਣ ਪ੍ਰਕਿਰਿਆ ਵਿਚੋਂ ਸੱਤੇ ਰੰਗ ਸਾਡੇ ਸਨਮੁੱਖ ਹੁੰਦੇ ਹਨ, ਜਿਸ ਕਰਕੇ ਰਚਨਾ ਵਿਚ ਹਰ ਪਾਠਕ ਦੀ ਰੌਚਕਤਾ ਦੂਣ ਸਵਾਈ ਹੋ ਜਾਂਦੀ ਹੈ।

ਬੋਲੀ ਦੀ ਠੇਠਤਾ ਅਤੇ ਸਰਲਤਾ ਇਸ ਪੁਸਤਕ ਦੇ ਨੁਮਾਇਆ ਗੁਣ ਹਨ।ਜੋ ਪਾਠਕ ਦੀ ਉਂਗਲੀ ਫੜ ਸਾਡੇ ਪਹਿਰਾਵੇ ਦੇ ਦਰਸ਼ਨ ਕਰਵਾਉਂਦੇ ਹਨ।ਓਪਰੀ ਨਜ਼ਰੇ ਇਹ ਵਿਸ਼ਾ ਬਹੁਤਾ ਮਹੱਤਵਪੂਰਨ ਨਹੀਂ ਲਗਦਾ ਪਰ ਜਦੋਂ ਇਸਦਾ ਅਧਿਐਨ ਕਰਕੇ ਹਾਂ ਤਾਂ ਇਸਦੀ ਮਹਾਨਤਾ ਉਜਾਗਰ ਹੁੰਦੀ ਜਾਂਦੀ ਹੈ।ਜਿਵੇਂ ਰਫਤਾਰ,ਗੁਫਤਾਰ ਅਤੇ ਦਸਤਾਰ ਹੀ ਕਿਸੇ ਮਨੁੱਖ ਦੀ ਸ਼ਖਸੀਅਤ ਨੂੰ ਉਜਾਗਰ ਕਰਦੇ ਹਨ, ਉਥੇ ਜੇਕਰ ਅਸੀਂ ਦੋ ਕੰਮ ਨਾ ਵੀ ਕਰੀਏ ਤਾਂ ਸਾਡਾ ਪਹਿਰਾਵਾ ਸਾਡੀ ਸ਼ਖਸੀਅਤ ਨੂੰ ਬਾਖੂਬੀ ਪੇਸ਼ ਕਰਨ ਵਿਚ ਸਹਾਈ ਹੁੰਦਾ ਹੈ।

 

 

ਸੋ ਲੇਖਿਕਾ ਨੇ ਇਹਨਾਂ ਪਹਿਲੂਆਂ ਤੇ ਪਾਏਦਾਰ ਖੋਜ ਇਸ ਪੁਸਤਕ ਵਿਚ ਦਰਜ ਕੀਤੀ ਹੈ।ਲੇਖਿਕਾ ਅਨੁਸਾਰ ਪਹਿਲੇ ਮਨੁੱਖ ਨੂੰ ਤਨ ਢਕਣ ਦੀ ਸੋਝੀ ਨਹੀਂ ਸੀ।ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ ਉਸ ਅੰਦਰ ਆਪਣੇ ਤਨ ਨੂੰ ਢਕਣ ਦੀ ਪ੍ਰਵਿਰਤੀ ਪੈਦਾ ਹੋਈ। ਪੱਤਿਆਂ, ਛਿੱਲਾਂ ਅਤੇ ਖੱਲਾਂ ਨਾਲ ਤਨ ਨੂੰ ਢਕਣ ਦਾ ਰਿਵਾਜ ਅਰੰਭ ਹੋ ਗਿਆ। ਫਿਰ ਕਪੜਿਆਂ ਦਾ ਵਿਕਾਸ ਸ਼ੁਰੂ ਹੋਇਆ। ਜਿਸ ਬਾਰੇ ਕੌਮਾਂਤਰੀ ਪੱਧਰ ਦੇ ਵਿਸਥਾਰ ਦਾ ਵੀ ਜ਼ਿਕਰ ਮਿਲਦਾ ਹੈ।‘ਬੁਣਾਈ ਦੀ ਮਹੀਂਨ ਕਲਾਮਈ ਕਾਰੀਗਾਰੀ ਭਾਰਤ ਤੋਂ ਸੀਰੀਆ ਤੇ ਮਿਸਰ ਹੁੰਦੀ ਹੋਈ ਯੂਰਪ ਪਹੁੰਚੀ।ਸੂਤੀ ਕੱਪੜੇ ਨੂੰ ਸੋਨਤਾਰਾ ਨਾਲ ਕੱਤਕੇ ਬਣਾਇਆ ਜਾਣ ਵਾਲਾ ਵਿਸ਼ੇਸ਼ ਕੱਪੜਾ ਭਾਰਤ ਵਿਚ ਹੀ ਤਿਆਰ ਹੁੰਦਾ ਸੀ। ਇਥੋਂ ਇਹ ਵਿਧੀ ਯੂਨਾਨ ਪਹੁੰਚੀ’।ਲੇਖਿਕਾ ਨੇ ਹੱਥਲੀ ਪੁਸਤਕ ਰਾਹੀਂ ਸਾਨੂੰ ਭਾਰਤੀ ਲੋਕਾਂ ਦੁਆਰਾ ਸਮੇਂ ਸਮੇਂ ਤੇ ਵਰਤੇ ਜਾਣ ਵਾਲੇ ਵੰਨ ਸੁਵੰਨੇ ਕੱਪੜਿਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ ਹੈ।

ਪੁਸਤਕ ਵਿਚ ਦਰਜ ਕੀਤੇ ਪਾਠਾਂ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ।ਪਹਿਰਾਵਾ ਪ੍ਰੰਪਰਾ ਤੇ ਵਿਕਾਸ ,ਵਰਗ ਵੰਡ, ਸੱਭਿਆਚਾਰਕ ਮਹੱਤਵ, ਮੱਧਕਲੀਨ ਪੰਜਾਬੀ ਸਾਹਿਤ, ਪੱਗ ਦਾ ਮਹੱਤਵ, ਕਢਾਈ ,ਗਹਿਣੇ ਸੱਭਿਆਚਾਰਕ ਸਾਰਥਕਤਾ ਅਤੇ ਹਵਾਲਾ ਸੂਚੀ ਨਾਲ ਪਾਠਕਾਂ ਦੀ ਜਗਿਆਸਾ ਨੂੰ ਤ੍ਰਿਪਤ ਕੀਤਾ ਹੈ।ਪਹਿਰਾਵੇ ਦੇ ਹਰ ਪਹਿਲੂ ਨੂੰ ਇਤਿਹਾਸਕ, ਸੱਭਿਆਚਰਕ ,ਸਾਹਿਤਕ ਅਤੇ ਆਰਥਿਕ ਪੱਖਾਂ ਤੋਂ ਪ੍ਰਦਰਸ਼ਤ ਕੀਤਾ ਹੈ।ਰੰਗਦਾਰ ਚਿੱਤਰ ਪੁਸਤਕ ਵਿਚਲੀ ਜਾਣਕਾਰੀ ਦੇ ਮੁੱਲ ਵਿਚ ਵਾਧਾ ਕਰਨ ਵਾਲੇ ਹਨ।ਇਸ ਤਰ੍ਹਾਂ ਪਾਠਕ ਇਤਿਹਾਸ ਮਿਥਿਹਾਸ ਨਾਲ ਜੁੜਕੇ ਪਹਿਰਾਵੇ ਨੂੰ ਵਿਚਾਰਦਾ ਤੇ ਨਿਹਾਰਦਾ ਹੈ।ਪੁਸਤਕ ਦੀ ਰੌਚਕਤਾ ਨੂੰ ਹਰ ਹਾਲ ਕਾਇਮ ਰੱਖਿਆ ਗਿਆ ਹੈ।ਲੋਕ ਸਾਹਿਤ ਦੀ ਚਰਚਾ ਨਾਲ ਇਹ ਪੁਸਤਕ ਸਾਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਦੀ ਹੈ।ਇਸ ਖੋਜ ਕਾਰਜ ਨਾਲ ਨਵੀਂ ਪੀੜੀ ਨੂੰ ਪਹਿਰਾਵੇ ਦੇ ਵਿਕਾਸ ਦਾ ਗਿਆਨ ਹੁੰਦਾ ਹੈ, ਜਿਸ ਲਈ ਡਾ ਅਨੂਪਜੀਤ ਕੌਰ ਵਧਾਈ ਦੀ ਹੱਕਦਾਰ ਹੈ।

ਸੰਪਰਕ: +91 98150 18947
ਬੇਹਤਰੀਨ ਨਾਵਲ ਦੀ ਭਾਲ ਵਿੱਚ : The Shadow of the Wind
ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ
ਪੁਸਤਕ: ਇੱਕ ਗੰਧਾਰੀ ਹੋਰ -ਨਿਰੰਜਣ ਬੋਹਾ
ਧੀਆਂ ਦੇ ਸਿਰਨਾਵੇਂ
ਪੁਸਤਕ ‘ਗੋਲਡਨ ਗੋਲ’ ਦੀ ਗਾਥਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਸਜ਼ਾ ਦਾ ਮਾਮਲਾ -ਮਨਦੀਪ

ckitadmin
ckitadmin
November 21, 2018
ਮਜਬੂਰ -ਸ਼ਿਵ ਕੁਮਾਰ ਬਾਵਾ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ – ਡਾ. ਰਵਿੰਦਰ ਕੌਰ ‘ਰਵੀ’
ਇਕ ਜੁਮਲਾ ਹੋਰ -ਸੁਕੀਰਤ
ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜ਼ਰੂਰੀ – ਗੋਬਿੰਦਰ ਸਿੰਘ ਢੀਂਡਸਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?