By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਾਬਾ ਜੀ ਸੁਣਦੇ ਪਏ ਹੋ… – ਯੁੱਧਵੀਰ ਸਿੰਘ ਆਸਟਰੇਲੀਆ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਬਾਬਾ ਜੀ ਸੁਣਦੇ ਪਏ ਹੋ… – ਯੁੱਧਵੀਰ ਸਿੰਘ ਆਸਟਰੇਲੀਆ
ਸਾਹਿਤ ਸਰੋਦ ਤੇ ਸੰਵੇਦਨਾ

ਬਾਬਾ ਜੀ ਸੁਣਦੇ ਪਏ ਹੋ… – ਯੁੱਧਵੀਰ ਸਿੰਘ ਆਸਟਰੇਲੀਆ

ckitadmin
Last updated: July 14, 2025 11:01 am
ckitadmin
Published: January 30, 2012
Share
SHARE
ਲਿਖਤ ਨੂੰ ਇੱਥੇ ਸੁਣੋ

ਬਾਬਾ ਜੀ ਸੁਣਦੇ ਪਏ ਹੋ ? ਕਿ ਦੇਖਦੇ ਪਏ ਹੌ ਕਿ ਕਿਵੇਂ ਗੌਰਖਧੰਦਾ ਚੱਲ ਰਿਹਾ ਹੈ ਤੁਹਾਡੇ ਨਾਮ ਤੇ, ਕੌਈ ਤੁਹਾਡਾ ਨਾਮ ਜਪਾ ਰਿਹਾ ਹੈ ਤੇ ਕੌਈ ਤੁਹਾਡੇ ਦਰਸ਼ਨ ਕਰਵਾ ਰਿਹਾ ਹੈ ਕੁਝ ਇਹ ਕੰਮ ਮੁਫਤ ਵਿਚ ਕਰ ਰਹੇ ਹਨ ਤੇ ਕੁਝ ਨਗਦੀ ਦੇ ਨਾਲ ਨਾਲ ਕਰੈਡਿਟ ਕਾਰਡ ਵੀ ਲੈ ਰਹੇ ਹਨ | ਤੁਸੀਂ ਤਾਂ ਆ ਕੇ ਦੁਨੀਆਂ ਤਾਰਨ ਦੀ ਕੌਸ਼ਿਸ ਕੀਤੀ ਤੇ ਤੁਹਾਡੇ ਨਾਮ ’ਤੇ ਕੁਝ ਭਗਤ ਦੁਨੀਆਂ ਨੂੰ ਫਿਰ ਤੋਂ  ਅੰਧਵਿਸ਼ਵਾਸ ਵਿੱਚ ਵਾੜਨ ’ਤੇ ਲੱਗੇ ਹੋਏ ਹਨ ਬਾਬਾ ਜੀ ਕੀਹਦਾ ਕੀਹਦਾ ਨਾਮ ਲਵਾਂ | ਪਰ ਸਾਡੇ ਬਾਬਾ ਸ਼ਿੰਦਾ ਤੜਥੱਲੀ ਜੀ ਐਸੇ ਮਹਾਰਾਜ ਹਨ ਕਿ  ਐਸੀਆਂ ਮਿੱਠੀਆਂ ਗੱਲਾਂ ਦੇ ਚੱਕਰਾਂ ਵਿੱਚ ਪਾਉਂਦੇ ਹਨ ਕਿ ਲੋਕ ਆਏ ਕੁਝ ਲੈਣ ਹੁੰਦੇ ਹਨ ਪਰ ਦੇ ਕੇ ਹੀ ਜਾਂਦੇ ਨੇ | ਬਾਬਾ ਜੀ ਤੁਹਾਡੇ ਨਾਮ ’ਤੇ ਗੁਰੂ ਘਰ ਦੀਆਂ ਐਡੀਆਂ ਉੱਚੀਆਂ ਇਮਾਰਤਾਂ ਖੜੀਆਂ ਕਰ ਦਿੱਤੀਆ ਕਿ ਵੇਖਣ ਵਾਲੇ ਨੂੰ ਚੱਕਰ ਆ ਜਾਣ ਪਰ ਉਹਦੇ ਵਿਚ ਸਾਡੇ ਵਰਗੇ ਆਮ ਲੋਕਾਂ ਦੀ ਜਾਣ ਦੀ ਮਨਾਹੀ ਹੁੰਦੀ ਹੈ | ਕਿਉਂ ਕਿ ਸਾਡੇ ਕੱਪੜੇ ਵਧੀਆ ਨਹੀਂ ਪਾਏ ਹੁੰਦੇ ਅਸੀਂ ਵੇਖਣ ਨੂੰ ਨੀਵੀਂ ਜ਼ਾਤ ਦੇ ਹਾਂ ਹੋਰ ਤਾਂ ਹੋਰ ਕਈ ਵਾਰ ਤਾਂ ਸਾਨੂੰ ਭਾਂਡੇ ਵੀ ਆਪਣੇ ਘਰੋਂ ਲੈ ਕੇ ਜਾਣੇ ਪੈਂਦੇ ਹਨ ਕਿਉਂ ਕਿ ਸਾਡੇ ਖਾਣ ਨਾਲ ਕਿਤੇ ਗੁਰੂ ਘਰ ਦੇ ਭਾਂਡੇ ਹੀ ਨਾ ਭਰਿਸ਼ਟ ਹੋ ਜਾਣ, ਬੜੇ ਬੜੇ ਆਪੋ ਬਣੇ ਬੁੱਧੀ ਜੀਵੀ ਤੁਹਾਡੀ ਬਾਣੀ ਦੇ ਆਪਣੇ ਆਪਣੇ ਹਿਸਾਬ ਨਾਲ ਅਰਥ ਕਰ ਰਹੇ ਹਨ ਤੇ ਦੁਨੀਆਂ ਦੀ ਨਜ਼ਰ ਵਿੱਚ ਸਾਨੂੰ ਤੁਹਾਡੇ ਨਾਲ ਜੋੜ ਰਹੇ ਹਨ ਪਰ ਗਲ ਦੇ ਵਿੱਚ ਲੋਕਟ ਆਪਣੇ ਪਵਾ ਰਹੇ ਹਨ | ਸੱਚ ਬੋਲਣ ਦੀ ਮਨਾਹੀ ਹੈ ਤੁਹਾਡੇ ਨਾਮ ’ਤੇ ਬਣੇ ਗੁਰੂ ਘਰਾਂ  ਵਿੱਚ ਕਿਉਂ ਕਿ ਸਾਡੀ ਔਕਾਤ ਨਹੀਂ ਹੈ ਕਿਸੇ ਚੀਜ਼ ਬਾਰੇ ਸੋਚਣ ਦੀ, ਪਰ ਬਾਬਾ ਸ਼ਿੰਦਾ ਜੀ ਦੇ ਡੇਰੇ ’ਤੇ ਸਭ ਬਰਾਬਰ ਹਨ, ਬਾਬਾ ਜੀ ਸਭ ਨੂੰ ਬਹੁਤ ਪਿਆਰ ਕਰਦੇ ਹਨ ਖਾਸ ਕਰ ਕੇ ਨੌਜਵਾਨ ਬੀਬੀਆਂ ਨੂੰ, ਇਹ ਬੀਬੀਆਂ 24 ਘੰਟੇ ਬਾਬਾ ਜੀ ਦੀ ਸੇਵਾ ਵਿੱਚ ਲੱਗੀਆਂ ਰਹਿੰਦੀਆ ਹਨ | ਆਰਾਮ ਵੀ ਬਾਬਾ ਜੀ ਦੇ ਨਾਲ ਹੀ ਭੌਰਾ ਸਾਹਿਬ ਵਿੱਚ ਕਰਦੀਆਂ ਹਨ ਰਾਤ ਨੂੰ, ਪਰ ਬਾਬਾ ਜੀ ਸਭ ਨੂੰ ਕਹਿੰਦੇ ਨੇ ਕਿ ਇਹ ਉਹਨਾਂ ਦੀਆਂ ਧੀਆਂ ਭੈਣਾਂ ਹਨ ਸੱਚੀ ਬਾਬਾ ਜੀ ਤਾਂ ਤੁਹਾਡੇ ਹੀ ਭੇਜੇ ਹੋਏ ਲੱਗਦੇ ਨੇ|

 

 

ਜਦੋਂ ਗੁਰੂ ਘਰਾਂ ਵਿੱਚ ਦੁਤਕਾਰ ਕੇ ਕੱਢ ਦਿੱਤਾ ਜਾਂਦਾ ਹੈ ਤਾਂ ਲੋਕ ਆ ਕੇ ਬਾਬਾ ਜੀ ਦੀ ਚਰਨੀਂ ਡਿੱਗ ਪੈਂਦੇ ਹਨ | ਹੁਨਰਮੰਦ ਲੋਕਾਂ ਨਾਲ ਬਾਬਾ ਜੀ ਦਾ ਖਾਸ ਲਗਾਵ ਹੈ ਕਿਉਂ ਕਿ ਡੇਰੇ ਦੇ ਵਿਚ ਨਜਾਇਜ਼ ਜ਼ਮੀਨਾਂ ’ਤੇ ਕਬਜ਼ਾ ਕਰਨਾ, ਕੰਧਾਂ ਉਸਾਰਨੀਆਂ, ਫਰਨੀਚਰ ਬਣਾਉਣ ਤੇ ਹੋਰ ਬੜੇ ਕੰਮ ਹਨ ਜੋ ਕਿ ਇਹ ਬਾਬਾ ਜੀ ਦੇ ਪਿਆਰ ਵਿੱਚ ਮੁਫਤ ਕਰਦੇ ਹਨ ਤੇ ਸਾਡੀ ਵੀ ਕਈ ਵਾਰ ਸੇਵਾ ਲੱਗਦੀ ਹੈ ਜਿੰਨੇ ਕੁ ਘੰਟੇ ਅਸੀਂ ਸੇਵਾ ਕਰ ਸਕੀਏ ਕਰਦੇ ਹਾਂ ਕਿਉਂ ਕਿ ਬਾਬਾ ਜੀ ਨੇ ਸੱਚਖੰਡ ਦੀ ਇਮਾਰਤ ਨੂੰ ਹੋਰ ਵੱਡਾ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਤੁਹਾਡੇ ਦਰਸ਼ਨ ਕਰਵਾ ਸਕਣ | ਅਜੇ ਦਸਮ ਦੁਆਰ ਤੱਕ ਅਸੀਂ ਪਹੁੰਚੇ ਨਹੀਂ ਪਰ ਲੱਗੇ ਹੋਏ ਹਾਂ ਤੁਹਾਡੇ ਥਾਪੇ ਹੋਏ ਜਾਂ ਆਪੇ ਬਣੇ ਹੋਏ ਬਾਬਾ ਸ਼ਿੰਦਾ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਮਿਲਾਂਗੇ |  ਅੱਜ ਤੱਕ ਕਿਸੇ ਨੇ ਵੀ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਸਾਡੇ ਨਾਲ ਬਾਬਾ ਸ਼ਿੰਦਾ ਜੀ ਦੇ ਡੇਰੇ ਵਿੱਚ, ਬਾਬਾ ਜੀ ਦਾ ਸ਼ਖਤ ਹੁਕਮ ਹੈ ਜਿੰਨੀ ਦੇਰ ਡੇਰੇ ਵਿੱਚ ਰਹਿਣਾ ਹੈ 551 ਮਣਕਿਆਂ ਵਾਲੀ ਮਾਲਾ ਫੇਰੀ ਜਾਣੀ ਹਰ ਇੱਕ ਨੂੰ ਬੰਦੇ ਨੂੰ ਭਾਈ ਸਾਹਿਬ ਜੀ ਤੇ ਬੀਬੀ ਨੂੰ ਭੈਣ ਜੀ ਕਹਿਣਾ ਹੈ ਤੇ ਆਪਸ ਵਿੱਚ ਪਿਆਰ ਨਾਲ ਰਹਿਣਾ ਹੈ ਕੋਈ ਗ਼ਲਤੀ ਕਰੇ ਤਾਂ ਮਾਫ ਕਰਨਾ ਹੈ | ਦੇਖੋ ਤੁਹਾਡੇ ਦਿਖਾਏ ਰਸਤੇ ’ਤੇ ਹੀ ਬਾਬਾ ਜੀ ਚੱਲ ਰਹੇ ਨੇ | ਬਾਬਾ ਜੀ ਨੇ ਚਾਰ ਵਿਆਹ ਕੀਤੇ ਹਨ ਚੌਥੇ ਵਿਆਹ ਦਾ ਆਨੰਦ ਤਾਂ ਮੈਂ ਵੀ ਖੂਬ ਮਾਣਿਆ ਸੀ।  ਹੌਇਆ ਇੰਜ ਕਿ ਤੁਹਾਨੂੰ ਤਾਂ ਪਤਾ ਹੀ ਹੈ ਬਾਬਾ ਜੀ ਅੰਤਰਜਾਮੀ ਹਨ ਲੋਕ ਪਰਲੋਕ ਦਾ ਹਾਲ ਜਾਣਦੇ ਹਨ ਇੱਕ ਬੰਦਾ ਡੇਰੇ ’ਤੇ ਮੱਥਾ ਟੇਕਣ ਆਇਆ  ਤਾਂ ਬਾਬਾ ਜੀ ਦੀ ਤੁਹਾਡੇ ਨਾਲ ਦਸਮ ਦੁਆਰ ਦੇ ਜ਼ਰੀਏ ਗੱਲਬਾਤ ਚੱਲ ਰਹੀ ਸੀ ਜਦੋਂ ਬੀਬੀ ਨੇ ਪੈਰਾਂ ਨੂੰ ਹੱਥ ਲਾਇਆ ਤਾਂ ਬਾਬਾ ਜੀ ਇਕਦਮ ਚੌਂਕ ਗਏ ਤੇ ਬੜੇ ਹੀ ਪਿਆਰ ਨਾਲ ਕਿਹਾ  ਕਮਲੀਏ ਹੁਣ ਆਈ ਹੈਂ। ਮੈਂ ਤਾਂ ਤੇਰਾ ਐਨੇ ਯੁੱਗਾਂ ਤੋਂ ਇੰਤਜ਼ਾਰ ਕਰ ਰਿਹਾ ਸੀ | ਸਾਰੇ ਇਕਦਮ ਹੈਰਾਨ ਹੋ ਗਏ ਬਾਬਾ ਜੀ ਨੇ ਬੀਬੀ ਜੀ ਨੂੰ ਆਪਣੇ ਨਾਲ ਬਿਠਾ ਲਿਆ ਤੇ ਦੱਸਿਆ ਕਿ ਇਹ ਬੀਬੀ  ਮੇਰੀ ਪਿਛਲੇ ਪੰਦਰਾਂ ਜਨਮਾਂ ਤੋਂ ਮੇਰੀ ਘਰਵਾਲੀ ਸੀ ਤੇ ਹੁਣ ਵੀ ਮੇਰੀ ਘਰਵਾਲੀ ਰਹੇਗੀ ਤੇ ਬਾਬਾ ਜੀ ਨੇ ਬੀਬੀ ਜੀ ਨੂੰ ਸਾਡੀ ਚੌਥੀ ਰਾਜਮਾਤਾ ਦਾ ਦਰਜਾ ਦੇ ਦਿੱਤਾ | ਬੀਬੀ ਜੀ ਦਾ ਘਰ ਵਾਲਾ ਵੀ ਰਾਜਮਾਤਾ ਦੇ ਪੈਰਾਂ ’ਤੇ ਡਿੱਗ ਕੇ ਰੋਇਆ ਕਿ ਉਹਨੂੰ ਪਹਿਲਾਂ ਕਿਉਂ ਨਹੀਂ ਪਤਾ ਚੱਲਿਆ ਰਾਜਮਾਤਾ ਬਾਰੇ, ਬਾਬਾ ਜੀ ਨੇ ਘਰਵਾਲੇ ਨੂੰ ਆਪਣਾ ਨਿੱਜੀ ਸੇਵਕ ਬਣਾ ਲਿਆ ਹੈ | ਬਾਦ ਵਿੱਚ ਬੜੇ ਜਸ਼ਨ ਮਨਾਏ ਗਏ ਬੜਾ ਵੱਡਾ ਸਮਾਗਮ ਕੀਤਾ ਗਿਆ ਜਿਸ ਵਿੱਚ ਸੰਤ ਮੇਖਾਂ ਵਾਲੇ,  ਸੰਤ ਘੋਟਨੇ ਵਾਲੇ,  ਸੰਤ ਯਾਹ ਵਾਹ ਅੰਨੇਵਾਹ ਵਾਲੇ ਤੇ ਹੋਰ ਬੜੇ ਸੰਤ ਪਹੁੰਚੇ ਪਰ ਸਿੱਧ ਗਾਇਕ ਜੂੰਦਾ ਕਲਿੱਕੜ, ਪਾਰੋ ਡੁੱਬਮਰਨੀ, ਪੰਡਪੁਰੀਆ ਰੇਲਾ ਨੇ ਵੀ ਆਪਣੇ ਗੀਤਾਂ ਨਾਲ ਸਭ ਨੂੰ ਨਿਹਾਲ ਕਰ ਦਿੱਤਾ, ਬਾਬਾ ਜੀ ਨੇ ਕਰੋੜਾਂ ਰੁਪਏ ਵਾਰ ਕੇ ਸੁੱਟ ਦਿੱਤੇ ਕਲਾਕਾਰਾਂ ਤੋਂ, ਨਾਲ ਨਾਲ ਸਾਡੇ ਮੁਲਕ ਦੇ ਵੱਡੇ ਲੀਡਰ ਯੱਬਲ ਪ੍ਰਧਾਨ, ਕਲਿੰਦਰ ਮੂਲਾ ਆਦਿ ਨੇ ਵੀ ਬਾਬਾ ਜੀ ਨੂੰ ਵਧਾਈਆਂ ਦੇ ਨਾਲ ਨਾਲ 5-5 ਕਰੋੜ  ਰੁਪਏ ਦਿੱਤੇ ਤਾਂ ਕਿ ਬਾਬਾ ਜੀ ਸਿੱਖੀ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਵਿੱਚ ਹੋਰ ਵੀ ਕਰ ਸਕਣ ਤੇ ਦਸਤਾਰ ਦੀ ਸ਼ਾਨ ਨੂੰ ਹੋਰ ਵਧਾਉਣ। ਵੈਸੇ ਅਸਲ ਗੱਲ ਇਹ ਹੈ ਕਿ ਬਾਬਾ ਜੀ ਦੇ ਆਪਣੇ ਵਾਲ ਕੱਟੇ ਹੋਏ ਹਨ, ਮੁੱਛਾਂ ਦਾੜ੍ਹੀ ਦੇ ਨਵੇਂ ਨਵੇਂ ਸਟਾਇਲ ਬਾਬਾ ਜੀ ਅਜ਼ਮਾਉਂਦੇ ਰਹਿੰਦੇ ਹਨ ਕਿਉਂਕਿ ਬਾਬਾ ਜੀ ਦਾ ਮੰਨਣਾ ਹੈ ਕਿ ਫੌਕੀ ਬਣਾਵਟ ਨਾਲ ਰੱਬ ਨੂੰ ਪਾਇਆ ਨਹੀਂ ਜਾ ਸਕਦਾ | ਪੰਜ ਦੱਸ ਬੀਬੀਆਂ ਤਾਂ ਬਾਬਾ ਜੀ ਨਾਲ ਐਨਾ ਪਿਆਰ ਕਰਦੀਆਂ ਹਨ ਕਿ ਹਰ ਸਮੇਂ ਕੱਪੜਿਆਂ ’ਤੇ ਕਢਾਈ ਕਰਦੀਆਂ ਰਹਿੰਦੀਆਂ ਹਨ  ਤਾਂ ਕਿ ਬਾਬਾ ਜੀ ਦੇ ਸੁੰਦਰ ਬਸਤਰ ਤਿਆਰ ਕੀਤੇ ਜਾਣ ਤੇ ਬਾਬਾ ਜੀ ਹੋਰ ਵੀ ਸੋਹਣੇ ਲੱਗਣ, ਜਿਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਤਾਂ ਐਨਾ ਕੁਝ ਭੇਂਟ ਕਰ ਜਾਂਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕੌਣ ਕੀ ਦੇ ਕੇ ਗਿਆ | ਕਰੋੜ ਕਰੋੜ ਦੀਆਂ ਕਾਰਾਂ ਗੁਪਤ ਨਾਮ ’ਤੇ ਡੇਰੇ ਵਿੱਚ ਆਉਂਦੀਆਂ ਹਨ। ਸੀਮੇਂਟ ਬੱਜਰੀ ਦੇ ਟਰੱਕ ਦਾਨ ਵਿੱਚ ਆਉਂਦੇ ਹਨ ਤੇ ਮਾਇਆ ਗਿਣਨ ਦੇ ਲਈ ਤਾਂ 10 ਮਸ਼ੀਨਾਂ ਲਗਾ ਰੱਖੀਆਂ ਹਨ ਨਹੀਂ ਤਾਂ ਸੰਗਤਾਂ ਦੇ ਹੱਥ ਦੁਖਣ ਲੱਗ ਜਾਂਦੇ ਹਨ।  ਬਾਬਾ ਜੀ ਵਾਕਿਆ ਹੀ ਮਹਾਂਪੁਰਖ ਹਨ | ਤੁਸੀਂ ਡੇਰੇ ਵਿੱਚ ਨਹੀਂ  ਹੁੰਦੇ ਪਰ ਬਾਬਾ ਜੀ ਸਾਨੂੰ ਦੱਸਦੇ ਨੇ ਕਿ ਤੁਸੀਂ ਸਾਡੇ ਨਾਲ ਹੀ ਹੋ|
ਅੱਜ ਤੱਕ ਕਦੇ ਵੀ ਕਿਸੇ ਗੱਲ ’ਤੇ ਵਾਦ ਵਿਵਾਦ ਨਹੀਂ ਹੋਇਆ  ਨਾ ਹੀ ਪੱਗਾਂ ਲੱਥੀਆਂ ਗੁਰੂ ਘਰ ਵਾਂਗ ਡੇਰੇ ਵਿੱਚ ਕਿਉਂਕਿ ਕੋਈ ਪ੍ਰਧਾਨ ਨਹੀਂ ਕੋਈ ਖ਼ਜ਼ਾਨਚੀ ਨਹੀਂ ਤੇ ਦੂਜੀ ਧਿਰ ਵੀ ਕੋਈ ਨਹੀਂ  ਜਿਹੜੀ ਕੋਈ ਉਲਟੀ ਸਿੱਧੀ ਗੱਲ ਕਰੇ,  ਹਰ ਰੋਜ਼ ਦੀਵਾਨ ਸੱਜਦੇ ਹਨ ਬਾਬਾ ਜੀ ਦੇ ਕੋਲ ਸਾਰੀ ਟੀਮ ਹੈ ਜੋ ਕਿ ਗਾਉਣ ਵਜਾਉਣ ਵਿੱਚ ਮਾਹਿਰ ਹੈ | ਕਈ ਵਾਰ ਬਾਬਾ ਜੀ ਖੁਦ ਵੀ ਨੱਚਦੇ ਹਨ ਨਾਲ ਹੀ ਸੰਗਤਾਂ ਨੂੰ ਵੀ ਕਹਿੰਦੇ ਹਨ ਕਿ ਨੱਚੋ ਤੇ ਗਾਓ  ਤੇ ਕਈਆਂ ਨੂੰ ਉਸ ਸਮੇਂ ਵੀ ਤੁਹਾਡਾ ਦੀਦਾਰ ਹੋਇਆ ਹੈ | ਤੁਹਾਡੀ ਸੂਰਤ ਯਾਦ ਨਹੀਂ ਰਹਿੰਦੀ ਐਨਾ ਯਾਦ ਰਹਿੰਦਾ ਹੈ ਕਿ ਚਾਨਣ ਦਿਖਿਆ ਬੱਸ ਫਿਰ ਬਾਬਾ ਸ਼ਿੰਦਾ ਜੀ ਨੂੰ ਹੀ ਉਹ ਰੱਬ ਮੰਨ ਲੈਂਦੇ ਹਨ। ਕਈਆਂ ਦੇ ਵਿੱਚ ਉਸ ਸਮੇਂ ਸ਼ੈਤਾਨ ਵੀ ਆ ਜਾਂਦਾ ਹੈ ਭੂਤ ਚੁੜੇਲਾਂ ਦੇ ਰੂਪ ਵਿੱਚ, ਪਰ ਬਾਬਾ ਜੀ ਅੱਗੇ ਕਿਥੋਂ ਟਿਕੇ। ਬਾਬਾ ਜੀ ਕੋਲ ਸੋਨੇ ਦਾ ਚਿਮਟਾ ਤੇ ਸੰਗਲ ਹਨ ਜਿਸ ਨਾਲ ਉਹ ਭੂਤ ਦੀ ਐਸੀ ਗੱਤ ਬਣਾਉਂਦੇ ਹਨ ਕਿ ਉਹ ਦੁਬਾਰਾ ਕਿਸੇ ਵਿੱਚ ਨਹੀਂ ਵੜਦਾ, ਬਾਬਾ ਜੀ ਕੋਲ ਖੇਤੀ ਦੀ ਜ਼ਮੀਨ ਵੀ ਹੈ ਪਰ ਉੱਥੇ ਖਾਸ ਖਾਸ ਹੀ ਜਾਂਦੇ ਨੇ ਜਿਨ੍ਹਾਂ ਨੂੰ ਖੇਤੀ ਦਾ ਕੰਮ ਆਉਂਦਾ ਹੈ। ਮੈਨੂੰ ਪਤਾ ਚੱਲਿਆ ਉੱਥੇ ਡੌਡੇ ਉਗਾਏ ਜਾਂਦੇ ਹਨ ਲੋਕ ਜੋ ਮਰਜ਼ੀ ਸੋਚਣ ਪਰ ਉਹ ਤਾਂ ਉਗਾਏ ਜਾਂਦੇ ਹਨ ਤਾਂ ਕਿ ਦਵਾਈਆਂ ਬਣਾਈਆਂ ਜਾ ਸਕਣ ਤੇ ਗਰੀਬਾਂ ਨੂੰ ਮੁਫਤ ਵਿੱਚ ਵੰਡੀਆਂ ਜਾ ਸਕਣ।
ਬਾਬਾ ਜੀ ਖੁਦ ਵੀ ਗੁਰੂ ਦੀ ਉਪਮਾ ਲਿਖਦੇ ਹਨ ਇਸੇ ਲਈ ਕਵੀ ਮਸ਼ਹੂਰ ਲੇਖਕ ਮਕਰੰਦੀ ਮੱਲ ਕਰੂੰਬਲ ਜੀ ਬਾਬਾ ਜੀ ਦੀ ਮਦਦ  ਕਰ ਰਹੇ ਹਨ ਤਾਂ ਕਿ ਇੱਕ ਗ੍ਰੰਥ ਬਣਾਇਆ ਜਾ ਸਕੇ ਤੇ ਬਾਬਾ ਜੀ ਦੀ ਯਾਦਾਂ ਸਾਡੇ ਨਾਲ ਹਮੇਸ਼ਾ ਰਹਿਣ | ਹਰੇਕ ਸ਼ਨੀਵਾਰ ਨੂੰ ਬਾਬਾ ਜੀ ਸਿਰਫ ਬੀਬੀਆਂ ਦੇ ਲਈ ਹੀ ਕਥਾ ਕਰਦੇ ਹਨ ਜਿਸ ਵਿੱਚ ਕਿ ਨਾਮ ਅਭਿਆਸ ਦੇ ਨਾਲ ਨਾਲ ਤੁਹਾਡੇ ਦਰਸ਼ਨ ਕਰਵਾਏ ਜਾਂਦੇ ਹਨ | ਜਿਹੜੀਆਂ ਪੰਜ ਬੀਬੀਆਂ ਪੂਰੇ ਵੇਗ ਵਿੱਚ ਬਾਬਾ ਜੀ ਦਾ ਨਾਮ ਜਪਦੀਆਂ ਹਨ ਉਹ ਹੀ ਬਾਬਾ ਜੀ ਦੇ ਭੌਰਾ ਸਾਹਿਬ ਵਿੱਚ ਜਾਂਦੀਆ ਹਨ। ਸਵੇਰੇ ਤੁਹਾਡੀ ਜੈ ਜੈ ਕਾਰ ਕਰਦੀਆਂ ਬਾਹਰ ਆਉਂਦੀਆਂ ਹਨ ਕਿ ਉਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ |  ਐਨਾ ਵੱਡਾ ਡੇਰਾ ਹੋਣ ਦੇ ਬਾਵਜੂਦ ਤੁਸੀਂ ਕਿਤੇ ਵੀ ਗੰਦ ਨਹੀਂ ਵੇਖ ਸਕਦੇ ਕਿਉਂ ਕਿ ਬਾਬਾ ਜੀ ਦੇ ਅਮਰੀਕਾ ਵਾਲੇ ਭਗਤ ਬਤੰਗੜ ਸਿੰਘ ਫਿਲੌਰ ਨੇ ਆਟੋਮੈਟਿਕ ਸਫਾਈ ਵਾਲੀਆਂ 10 ਮਸ਼ੀਨਾਂ ਦਿੱਤੀਆਂ ਹੌਈਆਂ ਹਨ। ਬਤੰਗੜ ਸਿੰਘ ਦੇ ਘਰ 10 ਸਾਲ ਤੋਂ ਔਲਾਦ ਨਹੀਂ ਸੀ। ਬਸ ਇੱਕ ਵਾਰ ਆਪ ਆਇਆ ਦੂਜੀ ਵਾਰ ਉਹਦੀ ਘਰਵਾਲੀ ਆਏ। ਹੁਣ 2 ਬੱਚੇ ਹਨ ਬਤੰਗੜ ਸਿੰਘ ਜੀ ਦੇ।  ਹੁਣ ਇੱਕ ਵਿਸ਼ਾਲ ਸੋਲਾਂ ਚੁੰਡਾ ਤਲਾਅ ਦਾ ਨਿਰਮਾਣ ਵੀ ਕਰਵਾ ਰਹੇ ਹਨ ਜਿੱਥੇ ਕਿ ਇੱਕ ਪਾਸੇ ਠੰਡਾ ਪਾਣੀ ਹੋਵੇਗਾ ਇੱਕ ਪਾਸੇ ਗਰਮ ਪਾਣੀ | ਦੇਖੋ ਧੰਨ ਹੈ ਸੇਵਾ  ਭਗਤਾਂ ਦੀ  ਜਿਹੜੇ ਤੁਹਾਨੂੰ ਪਾਉਣ ਦੇ ਚਾਅ ਵਿੱਚ ਐਨੀ ਸੇਵਾ ਕਰਦੇ ਹਨ |

ਡੇਰੇ ਦੇ ਲੰਗਰ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਬਾਬਾ ਜੀ ਦਾ ਖਾਸ ਹੁਕਮ ਹੈ ਕਿ ਦੋ ਦਾਲਾਂ, ਇੱਕ ਸਬਜ਼ੀ, ਰੈਤਾ, ਸਲਾਦ ਦੇ ਨਾਲ ਨਾਲ ਖੀਰ ਜਾਂ ਪਰਸ਼ਾਦ ਰੋਜ਼ ਬਣਾਇਆ ਜਾਵੇ | ਬੜੇ ਚਾਅ ਨਾਲ ਸੰਗਤ ਸੇਵਾ ਕਰਦੀ ਹੈ ਐਨਾ ਪਿਆਰ ਹੈ ਸੰਗਤ ਦਾ ਕਿ ਭਾਂਡੇ ਧੌਣ ਲਈ ਵੀ ਜ਼ਿੱਦ ਕਰਦੇ ਹਨ ਕਿ ਹੁਣ ਸਾਨੂੰ ਧੋ ਲੈਣ ਦਿਉ ਭਾਂਡੇ ਪਰ ਕੋਈ ਵੀ ਸੇਵਾ ਨਹੀਂ ਛੱਡਦਾ | ਐਨਾ ਪਿਆਰ ਮੈਂ ਕਿਸੇ ਥਾਂ ਤੇ ਨਹੀਂ ਵੇਖਿਆ ਇਹ ਸਭ ਤੁਸੀਂ ਹੀ ਕਰਵਾ ਰਹੇ ਹੋ ਬਾਬਾ ਸ਼ਿੰਦਾ ਜੀ ਨੂੰ ਕਹਿ ਕਿ | ਅੱਜ ਦੇ ਸਮੇਂ ਵਿੱਚ ਜਿੱਥੇ ਗੁਰੂ ਘਰਾਂ ਵਿੱਚ ਲੋਕ ਪ੍ਰਧਾਨਗੀ ਲਈ ਲੜਦੇ ਨੇ, ਅਦਾਲਤਾਂ ਵਿੱਚ ਜਾਂਦੇ ਹਨ ,ਇੱਕ ਦੂਜੇ ਨੂੰ ਕਿਰਪਾਨਾਂ ਕੱਢ ਕੇ ਡਰਾਉਂਦੇ ਹਨ, ਇੱਕ ਦੂਜੇ ਦੀਆਂ ਦਸਤਾਰਾਂ ਉਤਾਰਦੇ ਨੇ, ਮਾਂਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਉੱਥੇ ਹੀ ਬਾਬਾ ਜੀ ਦੇ ਡੇਰੇ ਵਿੱਚ ਭਾਂਡੇ ਮਾਂਜਣ ਲਈ ਪਿਆਰ ਨਾਲ ਲੜਦੇ ਨੇ  | ਹੁਣ ਤੁਸੀਂ ਆਪ ਹੀ ਦੱਸੋ ਜੀ ਜਿੰਨੀ ਦੇਰ ਇਹ ਫੋਕੀ ਸ਼ੋਹਰਤ ਵਾਲੇ ਲੋਕ ਆਪਸ ਵਿੱਚ ਇਸੇ ਤਰਾਂ ਗੁਰੂ ਘਰ ਵਿੱਚ  ਲੜਦੇ ਰਹਿਣਗੇ ਉਨੀਂ ਦੇਰ ਲੋਕ ਡੇਰਿਆਂ ’ਤੇ ਹੀ ਜਾਣਗੇ ਤੁਹਾਨੂੰ ਮਿਲਣ ਲਈ | ਲੋਕਾਂ ਦਾ ਤੁਹਾਡੇ ਤੋਂ ਮਨ ਉਚਾਟ ਘੜੰਮ ਚੌਧਰੀਆਂ ਨੇ ਕੀਤਾ ਹੈ ਨਾ ਕਿ ਬਾਬਿਆਂ ਤੇ ਸੰਤਾਂ ਨੇ | ਲੋਕ ਘਰ ਵਿੱਚੋਂ ਦੁਖੀ ਹੋਏ ਤੁਹਾਡੇ ਕੋਲ ਆਪਣੀ ਵਿਥਿਆ ਸੁਣਾਉਣ ਗੁਰੂ ਘਰ ਆਉਂਦੇ ਹਨ ਪਰ ਉੱਥੇ ਚੌਧਰੀਆਂ ਦੀ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ  ਕਿ ਅਸੀਂ ਆਹ ਕਰ ਰਹੇ ਹਾਂ, ਉਹ ਕਰ ਦਿੱਤਾ ਪਿਛਲੀ ਕਮੇਟੀ ਪੈਸੇ ਖਾ ਗਈ ਸੀ ਪਰ ਅਸੀਂ ਨਹੀਂ ਖਾ ਰਹੇ  | ਬੰਦਾ ਸਿਰ ਖੁਰਕਦਾ ਲਾਗੇ ਦੇ ਡੇਰੇ ਵਿੱਚ ਜਾ ਵੜਦਾ ਹੈ ਕਿ ਸ਼ੁਕਰ ਹੈ ਇੱਥੇ ਆਹ ਖਲਜੱਗਣ ਨਹੀਂ ਹੈ | ਬਾਬਾ ਜੀ ਗੱਲਾਂ ਹੋਰ ਵੀ ਬਹੁਤ ਨੇ ਤੁਹਾਨੂੰ ਦੱਸਣ ਲਈ ਪਰ ਬਾਬਾ ਸ਼ਿੰਦਾ ਤੜਥੱਲੀ  ਜੀ ਦੇ ਭੌਰਾ ਸਾਹਿਬ ਵਿੱਚ ਜਾਣ ਦਾ ਟਾਇਮ ਹੋ ਗਿਆ ਤੇ ਮੇਰੀ ਡਿਊਟੀ ਹੈ ਦਰਵਾਜ਼ੇ ’ਤੇ ਖੜ੍ਹਨ ਦੀ। ਸੋ ਹੁਣ ਮੈਂ ਚੱਲਦਾਂ ਹਾਂ ਤੁਸੀਂ ਕੋਈ ਰੇਖ ਵਿੱਚ ਮੇਖ ਮਾਰ ਕੇ ਦੇਖ ਲਿਉ ਜੇ ਅੱਜ ਦੇ ਕੁਝ ਚੌਧਰੀ ਆਪਣੀ ਹੈਸੀਅਤ ਨੂੰ  ਭੁੱਲ ਕੇ ਸਿਰਫ ਸੇਵਾ ਕਰ ਸਕਣ ਵੈਸੇ ਹੈ ਇਹ ਅਨਹੌਣੀ ਗੱਲ ਪਰ ਤੁਹਾਡੇ  ਲਈ ਸ਼ਾਇਦ ਆਸਾਨ ਹੋਵੇ | ਬਾਬਾ ਜੀ ਸੁਣ ਰਹੇ ਹੋ ਨਾ …

 

ਸੰਪਰਕ: 0061-432718994
ਈ.ਮੇਲ: ginni.sagoo@gmail.com
ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ
ਸ਼ਹੀਦ ਭਾਈ ਮੇਵਾ ਸਿੰਘ – ਪਰਮਿੰਦਰ ਕੌਰ ਸਵੈਚ
ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ – ਰਣਜੀਤ ਸਿੰਘ ਪ੍ਰੀਤ
ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
ਸਮਾਜਕ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦਾ ਐਸ ਅਸ਼ੋਕ ਭੌਰਾ ਦਾ ਰਚਨਾ ਸੰਸਾਰ -ਬਲਜਿੰਦਰ ਮਾਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

.. ਤਾਂ ਅੱਗੇ ਥੋੜ੍ਹੇ ਚੰਦ ਚੜ੍ਹਾਏ ਨੇ ਪੰਜਾਬੀਆਂ ਨੇ ! – ਕਰਨ ਬਰਾੜ

ckitadmin
ckitadmin
April 14, 2014
ਯੂਥ ਸੱਭਿਆਚਾਰਕ ਲੋਕ ਹਿਤੈਸ਼ੀ ਮੰਚ ਵੱਲੋਂ ਆਯੋਜਿਤ ਸੈਮੀਨਾਰ : ਕੁਝ ਮੁੱਦੇ -ਹਰਪ੍ਰੀਤ ਲਵਲੀ
ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ -ਡਾ. ਗੁਲਬਹਾਰ ਸਿੰਘ ਸਿੱਧੂ
ਕੈਪਟਨ ਅਮਰਿੰਦਰ ਸਰਕਾਰ ਦੇ ਤਿੰਨਾਂ ਸਾਲਾਂ ਦਾ ਲੇਖਾ-ਜੋਖਾ
ਪਾਕਿਸਤਾਨ ਦੀ ਵੱਖੀ ’ਚ ਵਸਦੇ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?