By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਿੱਖਿਆ ਦੇ ਮੰਦਰਾਂ ‘ਚ ਲੁੱਟ ਦਾ ਸਿਲਸਿਲਾ -ਨਿਰਮਲ ਰਾਣੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸਿੱਖਿਆ ਦੇ ਮੰਦਰਾਂ ‘ਚ ਲੁੱਟ ਦਾ ਸਿਲਸਿਲਾ -ਨਿਰਮਲ ਰਾਣੀ
ਨਜ਼ਰੀਆ view

ਸਿੱਖਿਆ ਦੇ ਮੰਦਰਾਂ ‘ਚ ਲੁੱਟ ਦਾ ਸਿਲਸਿਲਾ -ਨਿਰਮਲ ਰਾਣੀ

ckitadmin
Last updated: October 25, 2025 5:30 am
ckitadmin
Published: May 25, 2013
Share
SHARE
ਲਿਖਤ ਨੂੰ ਇੱਥੇ ਸੁਣੋ

ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਨੇ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈਭਾਰਤੀ ਸੰਵਿਧਾਨ ‘ਚ ਇਸ ਗੱਲ ਦੀ ਵਿਵਸਥਾ ਕੀਤੀ ਸੀ ਕਿ ਸਿੱਖਿਆ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਕੋਈ ਵੀ ਭਾਰਤੀ ਨਾਗਰਿਕ ਸਿੱਖਿਆ ਸੰਸਥਾ ਖੋਲ੍ਹ ਸਕਦਾ ਹੈ। ਜ਼ਾਹਿਰ ਹੈ ਕਿ ਵੱਧ ਆਬਾਦੀ ਵਾਲੇ ਇਸ ਦੇਸ਼ ‘ਚ ਸਰਕਾਰ ਦੁਆਰਾ ਇੰਨੇ ਵੱਡੀ ਗਿਣਤੀ ‘ਚ ਰਾਜ ਪੱਧਰੀ ਸਿੱਖਿਆ ਸੰਸਥਾਵਾਂ ਖੋਲ੍ਹ ਸਕਣਾ ਸੰਭਵ ਨਹੀਂ। ਇਹੀ ਵਜ੍ਹਾ ਹੈ ਕਿ ਅਜ ਦੇਸ਼ ‘ਚ ਬੇਸਿਕ ਸਿੱਖਿਆ ਤੋਂ ਲੈ ਕੇ ਉੱਚ, ਉੱਚਤਮ ਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਅਧਿਕਤਮ ਸੰਸਥਾਵਾਂ ਨਿੱਜੀ ਪੱਧਰ ‘ਤੇ ਜਾਂ ਸੰਸਥਾਗਤ ਤੌਰ ‘ਤੇ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਤਮਾਮ ਨਿੱਜੀ ਸੰਸਥਾਵਾਂ ਦੁਆਰਾ ਇਨ੍ਹਾਂ ਦੇ ਸੰਚਾਲਨ ਲਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ।

ਸਮਾਂ ਬੀਤਣ ਦੇ ਨਾਲ-ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨਿੱਜੀ ਸੰਸਥਾਵਾਂ ਨੇ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਦੇ ਆਪਣੇ ਮੁੱਖ ਉਦੇਸ਼ ਨੂੰ ਪਾਸੇ ਰੱਖ ਕੇ ਵਿੱਦਿਆਰਥੀਆਂ ਦੇ ਮਾਪਿਆਂ ਤੋਂ ਮਨਮਾਨੇ ਢੰਗ ਨਾਲ ਪੈਸੇ ਵਸੂਲਣ ਦਾ ਇੱਕ ਜ਼ਰੀਆ ਬਣਾ ਲਿਆ ਹੈ। ਇਨਾਂ ਹੀ ਨਹੀਂ, ਸਗੋਂ ਸਿੱਖਿਆ ਸੰਸਥਾ ਸ਼ੁਰੂ ਕਨ ਦੀ ਭਾਰਤੀ ਸੰਵਿਧਾਨ ‘ਚ ਮਿਲੀ ਛੂਟ ਦਾ ਵੀ ਇੰਨਾਂ ਵੱਧ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਹੈ ਕਿ ਤਮਾਮ ਨਿੱਜੀ ਸਕੂਲ ਸੰਚਾਲਕ ਇਸ ਨੂੰ ਮਹਿਜ਼ ਇੱਕ ਧਨ-ਵਰਖਾ ਕਰਨ ਵਾਲੇ ਕਾਰੋਬਾਰ ਦੀ ਤਰ੍ਹਾਂ ਵੇਖਣ ਲੱਗੇ ਹਨ। ਨਤੀਜੇ ਵੱਜੋਂ ਵਪਾਰੀ ਪ੍ਰਵਿਰਤੀ ਦੇ ਅਜਿਹੇ ਤਮਾਮ ਲੋਕ ਸਕੂਲ ਤੇ ਕਾਲਜ ਖੋਲ੍ਹ ਕੇ ਬੈਠ ਗਏ ਹਨ ਅਤੇ ਆਪਣੀ ਮਰਜ਼ੀ ਨਾਲ ਬਿਨਾਂ ਕੋਈ ਰਸੀਦ ਦਿੱਤਿਆਂ ਮਾਪਿਆਂ ਤੋਂ ਧੜੱਲੇ ਨਾਲ ਜਦੋਂ ਅਤੇ ਜਿੰਨੇ ਚਾਹੁਣ, ਪੈਸੇ ਵਸੂਲ ਰਹੇ ਹਨ। ਦੂਜੇ ਪਾਸੇ ਮਾਪੇ ਵੀ ਨਿੱਜੀ ਸਕੂਲਾਂ ਦੇ ਚੁੰਗਲ ‘ਚ ਫਸਣ ਤੋਂ ਬਾਅਦ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਾਲਚ ‘ਚ ਮਨਮਾਨੇ ਢੰਗ ਨਾਲ ਲੁਟਣ ਲਈ ਮਜਬੂਰ ਹਨ। ਕਈ ਵਾਰ ਅਜਿਹਾ ਵੀ ਵੇਖਿਆ ਗਿਆ ਹੈ ਕਿ ਲੁਟਣ ਦੀ ਸਹਿਣ-ਸ਼ਕਤੀ ਖ਼ਤਮ ਹੋਣ ‘ਤੇ ਇਹੀ ਮਾਪੇ ਲੁਟੇਰੇ ਪ੍ਰਵਿਰਤੀ ਦੇ ਸਕੂਲ ਸੰਚਾਲਕਾਂ ਵਿਰੁੱਧ ਸੜਕਾਂ ‘ਤੇ ਵੀ ਉਤਰਨ ਲਈ ਮਜਬੂਰ ਹੋ ਜਾਂਦੇ ਹਨ, ਭਾਵੇਂ ਇਨ੍ਹਾਂ ਨੂੰ ਆਪਣੇ ਨੌਨਿਹਾਲਾਂ ਦੇ ਭਵਿੱਖ ਨੂੰ ਵੀ ਖ਼ਤਰੇ ‘ਚ ਕਿਉਂ ਨਾ ਪਾਉਣਾ ਪਵੇ। ਆਮ ਤੌਰ ‘ਤੇ ਇਹੀ ਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਖ਼ਰਾਬ ਹੋਣ ਦੇ ਡਰ ਕਾਰਨ ਚੁੱਪ-ਚਾਪ ਨਿੱਜੀ ਸਕੂਲਾਂ ਦੇ ਸੰਚਾਲਕਾਂ ਦੀ ਹਰ ਗੱਲ ਮੰਨਦੇ ਰਹਿੰਦੇ ਹਨ ਅਤੇ ਉਨ੍ਹਾਂ ਦੁਆਰਾ ਮੰਗੀ ਜਾਣ ਵਾਲੀ ਤਰ੍ਹਾਂ-ਤਰ੍ਹਾਂ ਦੀ ਧਨ-ਰਾਸ਼ੀ ਸਮੇਂ-ਸਮੇਂ ‘ਤੇ ਦਿੰਦੇ ਰਹਿੰਦੇ ਹਨ। ਮਾਪਿਆਂ ਦੀ ਹੀ ਮਜਬੂਰੀ ਅਤੇ ਇਸ ਮਜਬੂਰੀ ਦੇ ਚੱਲਦਿਆਂ ਉਨ੍ਹਾਂ ਦੀ ਖ਼ਾਮੋਸ਼ੀ ਵਪਾਰਕ ਪ੍ਰਵਿਰਤੀ ਵਾਲੇ ਨਿੱਜੀ ਸਕੂਲ ਸੰਚਾਲਕਾਂ ਦੇ ਹੌਂਸਲੇ ਹੋਰ ਵਧਾਉਂਦੀ ਹੈ।

ਤਮਾਮ ਨਿੱਜੀ ਸਕੂਲ ਮਨਮਾਨੇ ਢੰਗ ਨਾਲ ਹਰ ਸਾਲ 25 ਤੋਂ ਲੈ ਕੇ 30 ਫੀਸਦ ਤੱਕ ਫੀਸ ਵਧਾ ਰਹੇ ਹਨ। ਜਦੋਂ ਇੱਕ ਜਮਾਤ ‘ਚੋਂ ਬੱਚਾ ਪਾਸ ਹੋਣ ਤੋਂ ਬਾਅਦ ਅਗਲੀ ਜਮਾਤ ‘ਚ ਜਾਂਦਾ ਹੈ ਤਾਂ ਉਸ ਨੂੰ ਆਪਣੇ ਹੀ ਸਕੂਲ ‘ਚ ਉਸੇ ਤਰ੍ਹਾਂ ਹਰ ਸਾਲ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ, ਜਿਵੇਂ ਨਵੇਂ ਬੱਚਿਆਂ ਦੀ ਕਰਵਾਈ ਜਾਂਦੀ ਹੈ। ਸਕੂਲ ਸੰਚਾਲਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਹੈਸੀਅਤ ਦਾ ਅੰਦਾਜ਼ਾ ਲਗਾ ਕੇ ਆਪਣੇ ਨਿੱਜੀ ਭਵਨ ਦੇ ਨਿਰਮਾਣ ਲਈ ਨਿਰਧਾਰਤ ‘ਡਿਵੈਲਪਮੈਂਟ ਫੰਡ’ ਦੇ ਨਾਂ ‘ਤੇ ਠੱਗੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਟਰਮ ਫੀਸ, ਐਕਟੀਵਿਟੀ ਫੀਸ, ਦਾਖਲਾ ਫੀਸ, ਲੈਬ ਫੀਸ, ਕੰਪਿਊਟਰ ਫੀਸ, ਖੇਡ-ਕੁੱਦ ਫੀਸ, ਮਨੋਰੰਜਨ ਫੀਸ, ਪਿਕਨਿਕ ਫੀਸ, ਮੇਲਾ ਜਾਂ ਸੱਭਿਆਚਾਰਕ ਆਯੋਜਨ ਫੀਸ ਅਤੇ ਤਮਾਮ ਚੀਜ਼ਾਂ ਦੇ ਨਾਂ ‘ਤੇ ਮਾਪਿਆਂ ਦੀਆਂ ਜੇਬਾਂ ਢਿੱਲੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਤਮਾਮ ਸਕੂਲੀ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਬੈਗ, ਵਰਦੀ, ਇੱਥੋਂ ਤੱਕ ਕਿ ਸਕੂਲ ‘ਚੋਂ ਜੁੱਤੇ ਖਰੀਦਣ ਲਈ ਵੀ ਮਜਬੂਰ ਕੀਤਾ ਜਾਂਦਾ ਹੈ।

ਅਜਿਹੇ ਸਕੂਲ ਤੇ ਕਾਲਜ ਸੰਚਾਲਕ ਸਿਰਫ਼ ਮਾਪਿਆਂ ਦਾ ਹੀ ਸ਼ੋਸ਼ਣ ਨਹੀਂ ਕਰਦੇ, ਸਗੋਂ ਆਪਣੇ ਅਧਿਆਪਕਾਂ ਅਤੇ ਸਟਾਫ ਦੀ ਤਨਖਾਹ ‘ਚ ਵੀ ਵੱਡੀ ਹੇਰਾਫੇਰੀ ਕਰਦੇ ਹਨ, ਯਾਨੀ ਦਸਤਖਤ ਤਾਂ ਵੱਧ ਤਨਖਾਹ ‘ਤੇ ਕਰਵਾਏ ਜਾਂਦੇ ਨ, ਜਦਕਿ ਦਿੱਤੀ ਘੱਟ ਜਾਂਦੀ ਹੈ। ਸਰਕਾਰ ਨੂੰ ਅਜਿਹੀ ਮਨਮਾਨੀ ‘ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਅਤੇ ਸਮੇਂ-ਸਮੇਂ ‘ਤੇ ਪਾਰਦਰਸ਼ੀ ਢੰਗ ਨਾਲ ਇਨ੍ਹਾਂ ਦੀ ਨਿਗਰਾਨੀ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਮਾਪਿਆਂ ਦਾ ਸ਼ੋਸ਼ਣ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਨ੍ਹਾਂ ਦਾ ਕਦੇ-ਕਦਾਈਂ ਫਟਣ ਵਾਲਾ ਗੁੱਸਾ ਪੱਕੇ ਤੌਰ ‘ਤੇ ਪ੍ਰਗਟ ਹੋਣ ਵਾਲੇ ਗੁੱਸੇ ਦਾ ਰੂਪ ਵੀ ਧਾਰਨ ਕਰ ਸਕਦਾ ਹੈ ਅਤੇ ਮਾਪਿਆਂ, ਵਿਦਿਆਰਥੀਆਂ ਤੇ ਸਕੂਲ ਪ੍ਰਬੰਧਕਾਂ ਵਿਚਾਲੇ ਸਥਾਈ ਤੌਰ ‘ਤੇ ਦਰਾਰ ਪੈਦਾ ਹੋ ਸਕਦੀ ਹੈ। ਅਜਿਹੀ ਤਣਾਅਪੂਰਨ ਸਥਿਤੀ ਨਾ ਕੇਵਲ ਬੱਚਿਆਂ ਦੇ ਭਵਿੱਖ ਨੂੰ, ਸਗੋਂ ਦੇਸ਼ ਦੇ ਭਵਿੱਖ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ।

ਸੰਪਰਕ:  0171-2535628
ਪੁਲਿਸ ਪ੍ਰਬੰਧ ਨੂੰ ਲੋਕਾਂ ਪ੍ਰਤੀ ਜੁਆਬਦੇਹ ਕਿਵੇਂ ਬਣਾਇਆ ਜਾਵੇ? -ਨਿਰੰਜਣ ਬੋਹਾ
ਅਖੌਤੀ ਬਾਬਿਆਂ ਕੋਲ ਆਮ ਲੋਕਾਂ ਦਾ ਫਸਣਾਂ ਰਾਜਸੱਤਾ ਅਤੇ ਸਮਝਦਾਰ ਲੋਕਾਂ ਦੀ ਦੇਣ – ਗੁਰਚਰਨ ਪੱਖੋਕਲਾਂ
ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ? -ਗੋਬਿੰਦਰ ਸਿੰਘ ‘ਬਰੜ੍ਹਵਾਲ’
ਪੰਜਾਬ ਰਾਜ ਭਾਸ਼ਾ ਐਕਟ ਦੀਆਂ ਤਰੁੱਟੀਆਂ ਅਤੇ ਹੱਲ/ਸੋਧਾਂ
ਮੁੜ ਵਰਤੇ ਜਾ ਸਕਣ ਵਾਲੇ ਸੋਮੇ ਹੀ ਭਾਰਤ ਦੀ ਊਰਜਾ ਸਮੱਸਿਆ ਦਾ ਇੱਕੋ-ਇੱਕ ਹੱਲ -ਡਾ. ਅਰੁਣ ਮਿੱਤਰਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਬਾਲਟੀਮੋਰ ਤੋਂ ਮੋਗਾ ਵਾਇਆ ਦਿੱਲੀ -ਬਿੰਦਰਪਾਲ ਫ਼ਤਿਹ

ckitadmin
ckitadmin
May 19, 2015
ਪੰਜਾਬੀ ਸਭਿਆਚਾਰ ਤੇ ਕਦਰਾਂਕੀਮਤਾਂ ਦਾ ਤੇਜ਼ੀ ਨਾਲ ਹੋ ਰਿਹਾ ਨਿਘਾਰ -ਡਾ. ਸਵਰਾਜ ਸਿੰਘ
ਚਰਨਜੀਤ ਸਿੰਘ ਪੰਨੂ ਦੀਆਂ ਦੋ ਰਚਨਾਵਾਂ
ਆਧੁਨਿਕ ਭਾਰਤ ਦੇ ਪ੍ਰਤੀਭਾਸ਼ਾਲੀ ਇਤਿਹਾਸਕਾਰ ਬਿਪਨ ਚੰਦਰਾ -ਇਰਫ਼ਾਨ ਹਬੀਬ
ਬਾਬਲ ਮੈਂ ਤੇਰੀ ਬੇਟੜੀ –ਮਲਕੀਅਤ ਸਿੰਘ ਸੰਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?