By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਫ਼ਰੀਦਾ ਮੌਤੋਂ ਭੁੱਖ ਬੁਰੀ -ਜੋਗਿੰਦਰ ਬਾਠ ਹੌਲੈਂਡ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਫ਼ਰੀਦਾ ਮੌਤੋਂ ਭੁੱਖ ਬੁਰੀ -ਜੋਗਿੰਦਰ ਬਾਠ ਹੌਲੈਂਡ
ਨਜ਼ਰੀਆ view

ਫ਼ਰੀਦਾ ਮੌਤੋਂ ਭੁੱਖ ਬੁਰੀ -ਜੋਗਿੰਦਰ ਬਾਠ ਹੌਲੈਂਡ

ckitadmin
Last updated: October 25, 2025 4:26 am
ckitadmin
Published: October 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਹਰ ਵੱਢੇ ਵੇਲੇ ਚੜ੍ਹਦੇ ਸੂਰਜ ਨਾਲ ਅਸਮਾਨੇ ਚੜ੍ਹਦੀਆਂ ਜਾਂਦੀਆ ਹਨ। ਯੂਰਪੀਅਨ ਯੂਨੀਅਨ ਦੇ ਲੀਡਰ ਇਸ ਬਾਰੇ ਚਿੰਤਤ ਹਨ। ਉਹ ਕੁਦਰਤੀ ਖੇਤੀ (ਮਨਸੂਈ ਖਾਦ ਅਤੇ ਕੀੜੇਮਾਰ ਸਪਰੇਆਂ ਤੋਂ ਰਹਿਤ) ਨੂੰ ਬੜੋਤਰੀ ਦੇਣ ਵਾਲੇ ਆਪਣੇ ਪਹਿਲੇ ਫੈਸਲੇ ਉੱਪਰ ਮੁੜ ਵਿਚਾਰ ਕਰ ਰਹੇ ਹਨ, ਕਿਉਂਕਿ ਜੈਵਿਕ ਖੇਤੀ ਵਾਸਤੇ ਹੁਣ ਨਾਲੋਂ ਤਿੱਗਣੀ ਭੋਏਂ ਚਾਹੀਦੀ ਹੈ।

2006 ਵਿੱਚ  ਆਈ ਐੱਮ ਐੱਫ’( ਇੰਟਰਨੈਸ਼ਨਲ ਮੋਨੀਟੇਅਰ ਫੰਡ) ਅਤੇ ‘ਐੱਫ ਏ ਓ’(ਫੂਡ ਐਗਰੀਕਲਚਰ ਔਰਗਾਈਜੇਸ਼ਨ ‘ਯੂ-ਐਨ’) ਤੇ ਨਾਲ ‘ਜੀ ਸੱਤ’ ਦੇ ਨਾਂਅ  ਨਾਲ ਜਾਣੀ ਜਾਂਦੀ ਅਮੀਰ ਦੇਸਾਂ ਦੀ ਜੱਥੇਬੰਦੀ ਨੇ ਸੰਸਾਰ ਵਿੱਚ ਵੱਧ ਰਹੀਆਂ ਖਾਧ-ਪਦਾਰਥਾ ਦੀਆਂ ਕੀਮਤਾਂ ਉੱਪਰ ਚਿੰਤਾ ਪਰਗਟ ਕੀਤੀ ਸੀ ਅਤੇ ਵੱਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਬਦਲਵੇ ਤੇ ਕਾਰਗਰ ਢੰਗ ਤਰੀਕੇ ਲੱਭਣ ਲਈ ਲੰਡਨ ਵਿੱਚ ਸੱਤਸੰਗ ਕੀਤਾ ਸੀ, ਪਰ ਲੱਗਦਾ ਹੈ ਕਿ ਹੁਣ ਤੱਕ ਕੀਤੇ ਸਾਰੇ ੳੜ੍ਹ ਪੋਹੜ ਵਿੱਅਰਥ ਹੀ ਗਏ ਜਾਪਦੇ ਹਨ, ਕਿਉਂਕਿ ਮਨੁੱਖੀ ਖੁਰਾਕ ਦੀਆਂ ਕੀਮਤਾਂ ਤਾਂ ਦਿਨੋ-ਦਿਨ ਲਗਾਤਾਰ ਵੱਧੀ ਜਾ ਰਹੀਆਂ ਹਨ।

 

ਗ਼ਰੀਬ ਦੇਸ਼ਾ ਦੇ ਕਰੋੜਾਂ ਲੋਕਾਂ ਕੋਲ ਆਟਾ, ਦਾਲਾਂ, ਖੰਡ ਨੂੰ ਖਰੀਦਣ ਦੀ ਸ਼ਕਤੀ ਖਤਮ ਹੁੰਦੀ ਜਾਂਦੀ ਹੈ ਤੇ ਉਹ ਢਿੱਡ ਨੂੰ ਗੰਢ ਦੇਣ ਲਈ ਦਿਨੋ-ਦਿਨ ਹੋਰ ਤੋ ਹੋਰ ਡਾਹਡੇ ਮਜਬੂਰ ਹੋਈ ਜਾਂਦੇ ਹਨ। ਗ਼ਰੀਬ ਲੋਕਾਂ ਦੀ ਤਾਂ ਹੁਣ ਸਾਰੀ ਦੀ ਸਾਰੀ ਕਮਾਈ ਹੀ ਆਟਾ, ਚੌਲ, ਦਾਲਾਂ ਫੱਕੀ ਜਾਂਦੇ ਹਨ, ਕਿਉਂਕਿ 2004 ਤੋਂ ਲੈ ਕੇ 2012 ਤੱਕ ਬੇਸ਼ੱਕ ਖਾਧ-ਪਦਾਰਥਾ ਦੇ ਭਾਅ ਦੋ ਸੌ ਤੋਂ ਲੈ ਕੇ ਚਾਰ ਸੌ ਫ਼ੀਸਦ ਵਧ ਗਏ ਹਨ। ਇਸ ਵਕਤ ਇਹ ਭੋਖੜੇ ਦਾ ਦੈਂਤ ਤੀਸਰੀ ਦੁਨੀਆਂ ਵਿੱਚ ਆਦਮ ਬੋ ਆਦਮ ਬੋ ਕਰਦਾ ਫਿਰਦਾ ਹੈ।“ਫ਼ਰੀਦਾਂ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ, ਦਿਨੇ ਫਿਰ ਖੜੀ” ਬਾਬੇ ਫ਼ਰੀਦ ਦਾ ਇਹ ਦੋਹਾ ਦੁਨੀਆਂ ਭਰ ਦੇ ਭੁੱਖਿਆਂ ਅਤੇ ਗ਼ਰੀਬਾਂ ਨੂੰ ਦੰਦੀਆਂ ਚਿੜਾ ਰਿਹਾ ਲਗਦਾ ਹੈ।

ਇਹ ਗੱਲ ਜਗ ਜ਼ਾਹਿਰ ਹੈ ਕਿ 2002 ਤੱਕ ਯੂਰਪ ਵਿੱਚ ਖਾਣ ਪੀਣ ਦੇ ਖਾਧ ਪਦਾਰਥ ਨਹਾਇਤ ਹੀ ਸਸਤੇ ਸਨ। ਇਸ ਤੋਂ ਬਾਅਦ ਇਹ ਅਚਾਨਕ ਛੜੱਪੇ ਮਾਰ ਕੇ ਅਸਮਾਨੀ ਚੜ੍ਹਨ ਲੱਗੇ। 1974 ਤੋਂ ਲੈ ਕੇ 2002 ਤੱਕ ਮੇਰੇ ਆਪਣੇ ਮੁ਼ਲਕ ਹੌਲੈਂਡ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਵਪਾਰੀਆਂ ਉੱਪਰ ਗੌਰਮਿੰਟ ਦਾ ਕੁੰਡਾ ਸੀ ਤੇ ਖਾਧ ਪਦਾਰਥਾ ਦੇ ਭਾਅ ਸਿੱਕੇ ਦੇ ਫੈਲਾਅ ਨੂੰ ਮੁੱਖ ਰੱਖ ਕੇ ਹਰ ਸਾਲ ਸੋਧੇ ਜਾਂਦੇ ਸਨ। ਏਸੇ ਕਰਕੇ ਹੀ ਮਹਿਗਾਈ ਨੂੰ ਨੱਥ ਪਈ ਰਹਿੰਦੀ ਸੀ ਤੇ ਕੀਮਤਾਂ ਸਥਿਰ ਰਹਿੰਦੀਆਂ ਸਨ। ਨਾਲੋ ਨਾਲੋ ਜ਼ਰਾਇਤੀ ਯੂਨੀਵਰਸਟੀਆਂ ਉੱਤਮ ਕਿਸਮ ਦੇ ਬੀਜਾਂ ਦੀਆਂ ਕਿਸਮਾਂ ਨੂੰ ਲਗਾਤਾਰ ਸੋਧ ਕੇ ਪ੍ਰਤੀ ਏਕੜ ਜ਼ਿਆਦਾ ਝਾੜ ਯੋਗ ਵੀ ਬਣਾਈ ਜਾਂਦੀਆਂ ਸਨ।

 

 

 

ਵਧਦੀ ਅਬਾਦੀ ਦੇ ਬਾਵਜੂਦ ਵੀ ਪੈਦਾਵਾਰ ਅਤੇ ਖਪਤ ਦਾ ਤਵਾਜ਼ਨ ਲਗਾਤਾਰ ਬਣਿਆ ਆਉਂਦਾ ਸੀ। ਪਰ ਸਾਰਾ ਕੁਝ ਹੁਣ ਤੱਕ ਤਰੱਕੀ ਦੇ ਰਾਹੇ ਤੁਰਦੇ ਹੋਣ ਦੇ ਬਾਵਜੂਦ ਵੀ ਭੋਖੜਾ ਦੁਨੀਆਂ ਤੋਂ ਖਤਮ ਨਹੀਂ ਹੋ ਸਕਿਆ, ਹੁਣ ਵੀ ਸਾਰੇ ਸੰਸਾਰ ਵਿੱਚ 800 ਮੀਲੀਅਨ ਲੋਕ ਭੁੱਖ ਨਾਲ ਘੁਲਦੇ ਤੇ ਆਂਦਰਾ ਦੇ ਕੜਵੱਲ ਝੱਲਦੇ, ਢਿੱਡ ਵਿੱਚ ਗੋਡੇ ਦੇ ਕੇ ਸੌਣ ਲਈ ਮਜਬੂਰ ਹਨ।

ਇਹ ਹਾਲਾਤ ਆਖ਼ਿਰ ਪੈਦਾ ਹੋਏ ਕਿਉਂ ?

ਇਸ ਬਾਰੇ ਮਾਹਰਾਂ ਦੀਆਂ ਵੱਖ ਵੱਖ ਧਾਰਨਾਵਾਂ ਹਨ। ਸੰਸਾਰ ਦੀ ਵੱਧ ਰਹੀ ਅਬਾਦੀ   ਇਸ ਦਾ ਵੱਡਾ ਕਾਰਨ ਹੈ। ਪਿਛਲੇ ਸਾਲਾਂ ਵਿੱਚ ਯੂਰਪ ਦੇ ਕਣਕ ਦੇ ਭੜੋਲੇ ਦੇ ਨਾਂਅ  ਨਾਲ ਜਾਣੇ ਜਾਦੇਂ ਯੁਕਰੇਨ ਦੇਸ਼ ਵਿੱਚ ਮੌਸਮ ਦੀਆਂ ਖਰਾਬੀਆਂ ਕਰਕੇ ਪੈਦਾਵਾਰ ਬਹੁਤ ਘੱਟ ਹੋਈ ਹੈ। ਕੁਝ ਅਣ-ਦਿਸਦੇ ਕਾਰਨਾਂ ਕਰਕੇ ਵੀ ਬਹੁਤ ਸਾਰੇ ਦੇਸਾਂ ਦੇ ਰਿਜ਼ਰਵ ਅੰਨ ਭੰਡਾਰਾਂ ਵਾਲੀਆਂ ਭੜੋਲੀਆਂ ਦੇ ਥੱਲੇ ਦਿੱਸਣ ਲੱਗ ਪਏ ਹਨ। ਇੱਕ ਦੋਸ਼ ਯੂਰਪ ਵਿੱਚ ਹੋਰ ਵੀ ਏਸ਼ੀਆ ਦੇ ਤਰੱਕੀ ਕਰ ਰਹੇ ਮੁਲਕਾਂ ਉੱਪਰ ਮੜ੍ਹਿਆ ਜਾਂਦਾ ਹੈ। ਅਖੇ ਚੀਨ ਅਤੇ ਹਿੰਦੁਸਤਾਨ ਦੇ ਲੋਕ ਹੁਣ ਲਗਾਤਾਰ ਅਮੀਰ ਹੋ ਰਹੇ ਹਨ ਅਤੇ ਉਹ ਵੀ ਮਾਸ,ਮੱਛੀ ਅਤੇ ਦੁੱਧ ਪਨੀਰ ਨੂੰ ਮੂੰਹ ਮਾਰਨ ਲੱਗ ਪਏ ਹਨ। ਇਹ ਅਮੀਰ ਦੇਸ਼ ਪੰਜਾਬੀ ਦੀ ਇਸ ਕਹਾਵਤ ਨੂੰ ਮੁੱਖ ਰੱਖ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਅਖੇ ‘ਜੇ ਗਧੀਆਂ ਵੜੇਵੇਂ ਖਾਣ ਲੱਗ ਪਈਆਂ, ਤਾਂ ਘੁਮਿਆਰਾਂ ਦਾ ਤਾਂ ਦਿਵਾਲਾ ਨਿਕਲਜੂ’ ਯਾਨੀ-ਕਿ  ਇਹ ਲੱਖੂਖਾਂ ਲੋਕ ਜੋ ਪਹਿਲਾਂ ਸ਼ਾਕਾਹਾਰੀ ਕੰਦ ਮੂਲ ਖਾਂਦੇ, ਭੁੱਖ ਨੰਗ ਨਾਲ ਘੁਲਦੇ ਨੰਗ ਧੜੰਗੇ ਦਿਨ ਕਟੀ ਕਰੀ ਜਾਂਦੇ ਸਨ।

ਹੁਣ ਪੈਸਾ ਆਉਣ ਕਾਰਨ ਇਹ ਗਾਂਧੀ ਵੀ ਮੀਟ ਮੁਰਗਾ ਭਾਲਦੇ ਹਨ ਤੇ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਖਾਣ ਵਾਲੇ ਅਨਾਜ ਦੀ ਜਗ੍ਹਾ ਜ਼ਿਆਦਾ ਧਰਤੀ ਉੱਪਰ ਦੁਧਾਰੂ ਅਤੇ ਗੋਸ਼ਤ ਪੈਦਾ ਕਰਨ ਵਾਲੇ ਡੰਗਰ ਪਾਲਣੇ ਪੈ ਰਹੇ ਹਨ। ਅਨਾਜਜ ਨਾਲੋਂ ਪਸ਼ੂਆਂ ਨੂੰ ਪਾਲਣ ਵਾਸਤੇ ਦੁੱਗਣੀ ਜ਼ਰਖੇਜ ਭੋਏਂ ਚਾਹੀਦੀ ਹੈ। ਇਸ ਕਰਕੇ ਵੀ ਦੁਨੀਆਂ ਵਿੱਚ ਖਾਧ-ਪਦਾਰਥਾ ਦੇ ਭਾਅ ਵੱਧਦੇ ਜਾਂਦੇ ਹਨ। ਗਾਂ, ਸੂਰ ਦੇ ਗੋਸ਼ਤ ਦੇ ਨਾਲ ਨਾਲ ਸੋਇਆਬੀਨ ਤੋਂ ਬਣੇ ਪਦਾਰਥਾ ਦੀ ਮੰਗ ਵੱਧਣ ਕਰਕੇ ਬਰਾਜ਼ੀਲੀਆ ਵਿੱਚ ਸੋਇਆਬੀਨ ਬੀਜਣ ਵਾਲੇ ਕਿਸਾਨਾਂ ਨੇ ਇਸ ਫ਼ਸਲ ਦੀ ਖੇਤੀ ਦਾ ਰਕਬਾ ਦੁੱਗਣਾ ਕਰ ਦਿੱਤਾ ਹੈ।

ਦੁਨੀਆਂ ਭਰ ਵਿੱਚ ਅਨਾਜ ਦੇ ਭਾਅ ਵੱਧਣ ਦਾ ਇੱਕ ਕਾਰਨ ਹੋਰ ਇਹ ਵੀ ਹੈ। ਮਲਟੀਨੈਸ਼ਨਲ ਖਾਧ-ਪਦਾਰਥਾਂ ਦੇ ਵਪਾਰੀਆ ਦਾ ਤੰਦੂਆ ਜਾਲ ਪੂਰੀ ਦੁਨੀਆਂ ਵਿੱਚ ਬੇਰੋਕ ਟੋਕ ਫੈਲ ਰਿਹਾ ਹੈ। ਇਹ ਆਉਂਦੀ ਫ਼ਸਲ ਮੰਡੀਆਂ ਵਿੱਚੋਂ ਵਾਹ ਲੱਗਦੀ ਸਾਰੀ ਦੀ ਸਾਰੀ ਹੀ ਖ਼ਰੀਦ ਕੇ ਆਪਣੇ ਵਾਤਾਅਨਕੂਲ ਸਟੋਰਾਂ ਵਿੱਚ ਜ਼ਖੀਰ ਲੈਂਦੇ ਹਨ। ਇਹ ਜ਼ਖੀਰੇ-ਬਾਜ ਜਾਦੂਗਰਾਂ ਵਾਗ ਪੰਜ ਰੁਪੈ ਕਿਲੋ ਆਲੂਆਂ ਨੂੰ ਖਰੀਦ ਕੇ ਪੰਜਾਹ ਗਰਾਮ ਆਲੂ ਚਿਪਸ ਦਾ ਪੈਕਿਟ ਦੱਸ ਰੁਪੈ ਦੇ ਹਿਸਾਬ ਨਾਲ ਦੋ ਸੌ ਰੂਪੈ ਕਿੱਲੋ ਵੇਚਣ ਦਾ ਤੱਸਲੀ ਬਖਸ਼ ਗੁਰ ਜਾਣਦੇ ਹਨ। ਇਹ ਚਿਪਸ ਖਾਣ ਦੀ ਆਦਤ ਇੰਨ੍ਹਾਂ ਨੇ ਮੋਬਾਇਲ ਫੋਨ ਦੇ ਨਾਲ ਨਾਲ ਸਾਰੀ ਦੁਨੀਆਂ ਦੇ ਅਰਬਾਂ ਖ਼ਰਬਾਂ ਗ਼ਰੀਬਾਂ ਨੂੰ ਵੀ ਪਾ ਦਿੱਤੀ ਹੈ।

ਜਿਸ ਤਰ੍ਹਾਂ ਪਲਾਸਟਿਕ ਦੀ ਨਲੀ ਨਾਲ ਬੱਚਾ ਸੁੜ੍ਹਾਕਾ ਮਾਰ ਕੇ ਕੋਕਾ ਕੋਲਾ ਦੀ ਆਖਰੀ ਬੂੰਦ ਤੱਕ ਬੋਤਲ ਵਿੱਚੋਂ ਖਿੱਚ ਲੈਂਦਾ ਹੈ, ਠੀਕ ਉਸੇ ਤਰ੍ਹਾਂ ਇਹ ਜਾਦੂਗਰ ਗ਼ਰੀਬ ਲੋਕਾਂ ਦੇ ਢਿੱਡ ਨੂੰ ਝੁਲਕਾ ਦੇਣ ਵਾਲੀ ਔਖੀ ਕਮਾਈ ਆਖਰੀ ਦੱਮੜੇ ਤੱਕ, ਉਨ੍ਹਾਂ ਦੇ ਗੋਲ ਗੰਢ ਦੇ ਕੇ ਰੱਖੇ ਗੀਝਿਆਂ ਵਿੱਚੋਂ ਵੀ ਮਸ਼ਹੂਰੀ ਦੀ ਨਲੀ ਨਾਲ ਚੂਸੀ ਜਾਂਦੇ ਹਨ। ਇਹ ਦੁਨੀਆਂ ਵਿੱਚ ਪਹਿਲੀ ਵਾਰ ਵਾਪਰਿਆ ਹੈ। ਇਨ੍ਹਾਂ ਜਾਦੂਗਰਾਂ ਦੇ ਅਣ-ਦਿਸਦੇ ਹੱਥਾਂ ਨੇ ਗ਼ਰੀਬਾਂ ਦੇ ਮੂੰਹ ਵਿੱਚ ਪੈਣ ਵਾਲੀਆਂ ਬੁਰਕੀਆਂ ਵੀ ਉਨ੍ਹਾਂ ਦੇ ਜਵਾਕਾਂ ਦੇ ਪੋਟਿਆਂ ਵਿੱਚੋਂ ਮੋਬਾਇਲ ਫੋਨ ਦੀ ਰਿੰਗ ਟੋਨ ਸੁਣਾ ਕੇ ਖੋਹ ਲਈਆਂ ਹਨ। ਰੋਟੀ ਦੀ ਥਾਂ ਉਨ੍ਹਾਂ ਦੇ ਹੱਥਾ ਵਿੱਚ ਮੋਬਾਇਲ ਫੋਨ ਫੜਾ ਦਿੱਤੇ ਹਨ। ਇਹ ਸੰਸਾਰ ਇੱਕ ਪਿੰਡ( ਗਲੋਬਾਈਜੇਸ਼ਨ) ਬਣਨ ਦਾ ਸਵਾਦ ਗ਼ਰੀਬ ਲੋਕਾਂ ਨੂੰ ਚਖਾਇਆ ਜਾ ਰਿਹਾ ਹੈ।

ਅੱਜ ਦੀ ਇਸ ਖੁਰਾਕ ਦੀ ਮਹਿਗਾਈ ਨੂੰ ਇਹ ਲੋਕ ਗਲੋਬਲ ਫੂਡ ਕਰਾਈਸਸ ਦਾ ਨਾਂ ਦਿੰਦੇ ਹਨ। ਇਸ ਕਰਾਈਸਸ ਦਾ ਇੱਕ ਹੋਰ ਵੀ ਮਨ ਨੂੰ ਲੱਗਦਾ ਕਾਰਣ ਹੈ ਉਹ ਹੈ ‘ਬਾਇੳ ਈਧਨ’ ਜੋ ਖਾਣ ਵਾਲੀਆਂ ਫਸਲਾਂ ਦੇ ਬੀਜਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਬਾਇੳ ਅਲਕੋਹਲ ( ਖਾਲਸ ਸੌਅ ਪ੍ਰਤੀਸ਼ਤ ਸ਼ਰਾਬ) ਅਤੇ ਬਾਇੳ ਡੀਜ਼ਲ, ਕਣਕ ,ਗੰਨੇ, ਆਲੂਆਂ, ਸ਼ਕਰਕੰਦੀ, ਖੋਪੇ, ਸੋਇਆਬੀਨ, ਪਸ਼ੂਆਂ ਦੀ ਚਰਬੀ, ਸਰ੍ਹੌ, ਤੋਰੀਆਂ, ਗੋਭੀ ਦੇ ਬੀਜਾਂ ਅਤੇ ਹੋਰ ਮਿੱਠੇ ਯੁਕਤ ਬਨਸਪਤੀ ਤੋਂ ਬਣਾਇਆ ਜਾਂਦਾ ਹੈ। ਇਸ ਬਾਇਓ ਬਾਲਣ ਦੀ ਖੇਤੀ ਨੇ ਬੰਦਿਆਂ ਦਾਂ ਢਿੱਡ ਭਰਨ ਦੀ ਬਜਾਏ ਕਾਰਾਂ, ਟਰੱਕਾਂ, ਟ੍ਰੈਕਟਰਾਂ ਦੇ ਵੱਢੇ ਢਿੱਡ ਭਰਨੇ ਸ਼ੁਰੂ ਕਰ ਦਿੱਤੇ ਹਨ।

ਫਿਲਪਾਇਨ ਵਿੱਚ ਪੁਰਾਣੇ ਮੀਂਹ ਦੇ ਜੰਗਲਾਂ ਨੂੰ ਕੱਟ ਕੇ ਖੋਪੇ ਦੇ ਦਰੱਖਤ ਲਾਏ ਜਾ ਰਹੇ ਹਨ। ਪੁਰਾਣੀ ਬਨਸਪਤੀ ਅਤੇ ਉਸ ਆਸਰੇ ਰਹਿਣ ਵਾਲੇ ਜੀਵ ਜੰਤੂਆਂ ਦਾ ਵੱਢੇ ਪੱਧਰ ’ਤੇ ਘਾਤ ਹੋ ਰਿਹਾ ਹੈ। ਮੈਕਸੀਕੋ ਦੀ ਸਾਰੀ ਮੱਕੀ ਅਮਰੀਕਾ ਨੇ ਇਸ ਬਾਲਣ ਨੂੰ ਬਣਾਉਣ ਵਾਸਤੇ ਖਰੀਦ ਲਈ, ਇਸ ਕਰਕੇ ਮੈਕਸ਼ੀਕੋ ਵਿੱਚ ਟਰੋਤੋਲੀਆਂ (ਮੈਕਸ਼ੀਕਨ ਮੱਕੀ ਦੀ ਰੋਟੀ) ਦਾ ਭਾਅ ਰਾਤੋ ਰਾਤ ਚਾਰ ਸੌ ਗੁਣਾ ਵੱਧ ਗਿਆ ਤੇ ਉੱਥੇ ਅਮਰੀਕਾ ਅਤੇ ਮੈਕਸ਼ੀਕਣ ਸਰਕਾਰ ਦੇ ਖਿਲਾਫ ਭੁੱਖਿਆਂ ਨੰਗਿਆਂ ਲੋਕਾਂ ਦੇ ਮੁਜਾਹਰੇ ਹੋਣ ਲੱਗ ਪਏ। ਅਰਜਨਟਾਇਨਾਂ ਵਿੱਚ ਲੋਕਾਂ ਨੇ ਖਾਲੀ ਭਾਡੇ ਖੜਕਾ ਕੇ ਸਰਕਾਰ ਦੇ ਖਿਲਾਫ ਪਾਰਲੀਮੈਂਟ ਹਾਊਸ ਤੱਕ ਜਾ ਕੇ ਆਪਣਾ ਰੋਸ ਜ਼ਾਹਰ ਕੀਤਾ।

ਯੂਰਪ ਵਿੱਚ ਵੀ ਇਸ ਦਾ ਅਸਰ ਪਿਆ ਕੁੱਕੜਾ ਅਤੇ ਗਾਂਵਾਂ ਸੂਰਾਂ ਨੂੰ ਮੱਕੀ ਪਾਈ ਜਾਂਦੀ ਹੈ। ਮੱਕੀ ਮਹਿੰਗੀ ਆਂਡਾ ਮਹਿੰਗਾ, ਮੁਰਗਾ ਸੁਰ, ਗਾਂ  ਗੱਲ ਕੀ ਹਰ ਕਿਸਮ ਦਾ ਗੋਸ਼ਤ ਦੁੱਗਣੇ ਭਾਅ ਵਿਕਣ ਲੱਗਾ। ਆਟਾ ਮਹਿੰਗਾ , ਡਬਲਰੋਟੀ ਮਹਿੰਗੀ, ਆਟੇ ਨਾਲ ਬਣਨ ਵਾਲੀਆਂ ਸਾਰੀਆ ਸ਼ੈਆਂ ਸੇਵੀਆਂ (ਨੂਡਲਜ਼) ਕੇਕ ਬਿਸਕੁਟ  ਗੱਲ ਕੀ ਬਹੁਤ ਪਿਆਰ ਨਾਲ ਪੀਣ ਵਾਲੀ ਜਰਮਨ ਅਤੇ ਹੌਲੈਂਡ ਦੀ ਨੈਸ਼ਨਲ ਡਰਿੰਕ ਬੀਅਰ ਦੇ ਭਾਅ ਵੀ ਡੇਢ ਗੁਣਾ ਵੱਧ ਗਏ। ਪੰਜਾਬੀ ਦੀ ਕਹਾਵਤ ਵਾਂਗ ‘ਅੱਗ ਜਲੰਧਰ ਲੱਗੀ ਧੂੰਆਂ ਬਠਿੰਡੇ ਨਿਕਲਣ ਲੱਗਾ। ਤੀਜੀ ਅਤੇ ਗ਼ਰੀਬ ਦੁਨੀਆਂ ਲਈ ਖੁਰਾਕ ਦਾ ਏਹ ਤੋੜਾ  ਬਹੁਤ ਹੀ ਮਾਰੂ ਸਾਬਤ ਹੋ ਰਿਹਾ ਹੈ। ਉਨ੍ਹਾਂ ਦਾ ਤਾਂ ਪਹਿਲਾਂ ਹੀ ਠੂਠੇ ਨਾਲ ਕਨਾਲਾ ਵੱਜੀ ਜਾਂਦਾ ਸੀ। ਭੁੱਖ ਨਾਲ ਬੱਚਿਆ ਦੇ  ਮਾੜਕੂ ਸਰੀਰ ਸੱਪ ਕੱਢਣ ਵਾਲੀਆਂ ਬੀਨਾਂ ਦੀ ਸ਼ਕਲ ਧਾਰਦੇ ਜਾਂਦੇ ਹਨ, ਕਿਉਂਕਿ ਖੁਰਾਕ ਦੀ ਕਮੀ ਦਾ ਅਸਰ ਸਭ ਤੋਂ ਵੱਧ ਗਰਭਵਤੀ ਔਰਤਾਂ ਅਤੇ ਗ਼ਰੀਬ ਬੱਚਿਆ ’ਤੇ ਪੈਂਦਾ ਹੈ।

ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਸ਼ਰਦ ਕੁਮਾਰ ਵਰਗੇ ਮਹਿੰਗਾਈ ਦੇ ਮਾਮਲੇ ਵਿੱਚ ਕੋਈ ਪੱਕੀ ਰੋਕ ਥਾਮ ਕਰਨ ਦੀ ਬਚਾਏ ਹਰ ਮੱਸਿਆ ਬਦਨਾਮੀ ਖੱਟਣ ਵਾਂਗ ਨਵੇਂ ਤੋਂ ਨਵੇਂ ਬਿਆਨ ਦੇ ਕੇ ਭਾਰਤੀ ਗ਼ਰੀਬਾਂ ਦਾ ਤਰਾਹ ਕੱਢੀ ਜਾਂਦੇ ਹਨ। ਪੰਜਾਹ ਰੂਪੈ ਕਿਲੋ ਖੰਡ, ਤੀਹ ਰੁਪੈ ਕਿੱਲੋ ਦੁੱਧ ਵੀਹ ਰੁਪੈ ਕਿੱਲੋ ਆਟਾ ਅਤੇ ਅੱਸੀ ਰੂਪੈ ਕਿੱਲੋ ਬਿਮਾਰਾ ਦੀ ਖੁਰਾਕ ਧੋਤੀ ਮੂੰਗੀ ਵਿੱਕ ਰਹੀ। ਕਦੀ ਗੰਡੇ ਗਾਇਬ ਅਤੇ ਕਦੇ ਦਾਲਾਂ ਗਾਇਬ। ਅੱਗੇ ਤਾਂ ਗ਼ਰੀਬ ਦਾਲ ਰੋਟੀ ਖਾ ਕੇ ਪ੍ਰਭੂ ਦੇ ਗੁਣ ਗਾ ਲੈਂਦਾ ਸੀ ਤੇ ਹੁਣ ਕੀ ਕਰੇ ?

ਭਾਰਤ ਦੇਸ਼ ਦੀ ਪਾਰਲੀਮੈਂਟ ਦੀ ਰਸੋਈ ਵਿੱਚ ਅੱਜ ਵੀ ਦੇਸ਼ ਦੇ ਲੀਡਰਾਂ ਨੂੰ ਸ਼ਾਕਾਹਾਰੀ ਥਾਲੀ ਦੱਸ ਤੋਂ ਪੰਦਰਾਂ ਰੂਪੈ ਅਤੇ ਮਾਸਾਹਾਰੀ ਛੱਤੀ ਪਦਾਰਥਾਂ ਨਾਲ ਅਟੀ ਥਾਲੀ ਬਾਈ ਰੂਪੈ ਅਤੇ ਚਾਹ ਦਾ ਕੱਪ ਇੱਕ ਰੁਪੈ ਵਿੱਚ ਮਿਲਦਾ ਹੈ। ਕਾਸ਼ ਹਿੰਦੁਸਤਾਨ ਦੇ ਕਰੋੜਾ ਗ਼ਰੀਬ ਲੋਕਾਂ ਨੂੰ ਵੀ ਏਸੇ ਰੇਟ ਵਿੱਚ ਦੇਸੀ ਘਿਉ ਨਾਲ ਬਣੀ ਖੁਰਾਕ ਮਿਲਦੀ ਤਾਂ ਉਹ ਵੀ ਮਹਿੰਗਾਈ ਦੇ ਖਿਲਾਫ ਸ਼ਰਦ ਕੁਮਾਰ ਦੇ ਪੁਤਲੇ ਸਾੜਨ ਦੀ ਬਜਾਏ ਇਹ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ ਸ਼ਾਹਰੁਖ ਖਾਨ ਵਾਗ ਗਾਉਂਦੇ ਫਿਰਦੇ।

ਪਾਕਿਸਤਾਨ, ਬੰਗਲਾ ਦੇਸ਼, ਅਫਰੀਕਾਂ  ਗੱਲ ਕੀ ਪੂਰੀ ਤੀਜੀ ਦੁਨੀਆਂ ਹੀ ਬਾਟੀਆਂ ਚੁੱਕ ਚੁੱਕ ਆਟਾ, ਦਾਲ, ਚੌਲ ਮੰਗਣ ਲਈ ਮਜਬੂਰ ਹੋਈ ਪਈ ਹੈ। ਇਸ ਵਕਤ ਸਾਰੀ ਦੁਨੀਆਂ ਵਿੱਚ ਇੱਕ ਅਰਬ ਲੋਕ ਭੁੱਖ ਦੀਆਂ ਕੜਵਲਾਂ ਦਾ ਨਜ਼ਾਰਾ ਲੈ ਰਹੇ ਹਨ ਅਤੇ ਚਾਲੀ ਮਿਲੀਅਨ ਲੋਕ ਹਰ ਸਾਲ ਭੋਖੜਾ ਨਾ ਝੱਲਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪੈਂਦੈ ਹਨ। ਭੁੱਖੇ ਮਰਨ ਨਾਲੋਂ ਹੋਰ ਭਲਾ ਕਿਹੜੀ ਨਰਕੋਂ ਪਰੇ ਦੀ ਮੌਤ ਕਿਆਸ ਕੀਤੀ ਜਾ ਸਕਦੀ ਹੈ। ਇਸ ਮਨਸੂਈ ਮਹਿੰਗਾਈ ਨੂੰ ਫੈਲਾਉਣ ਵਾਲੇ ਇਹ ਮਲਟੀਨੈਸ਼ਨਲਸ ਸਾਧਨ ਰਹਿਤ ਮਨੁੱਖਤਾ ਦੇ ਖਿਲਾਫ ਇੱਕ ਨਾ ਮਾਫੀਯੋਗ ਗੁਨਾਹ ਕਰ ਰਹੇ ਹਨ। ਆਪਣੀ ਹੀ ਨਸਲ ਨੂੰ ਭੁੱਖੇ ਮਾਰ ਕੇ ਮਾਰ ਦੇਣਾ ਇਹ ਗੁਣ ਤਾ ਜਾਨਵਰਾਂ ਵਿੱਚ ਵੀ ਨਹੀਂ ਹੈ।

ਯੂਰਪ ਵਿੱਚ ਖਾਣ ਵਾਲੇ ਪਦਾਰਥਾਂ ਦੀ ਮਹਿੰਗਾਈ ਦਾ ਕਾਰਨ ਬਾਇਓ ਈਧਨ  ਹੀ       ਲੱਗਦਾ ਹੈ, ਜਿੱਥੇ ਢਿੱਡ ਅਤੇ ਟੱਬਰ ਨਾਲੋਂ ਜ਼ਿਆਦਾ ਪਿਆਰ ਆਪਣੀ ਕਾਰ ਨੂੰ ਕੀਤਾ ਜਾਂਦਾ ਹੈ। ਚੀਨੀਆਂ ਹਿੰਦੁਸਤਾਨੀਆਂ ਨੂੰ ਤਾਂ ਐਵੇ ਬੱਦੂ ਕੀਤਾ ਜਾ ਰਿਹਾ ਹੈ। ਜੇ ਆਪਣੇ ਆਪ ਨੂੰ ਪਹਿਲੀ ਦੁਨੀਆਂ ਕਹਾਉਣ ਵਾਲੇ ਅਮੀਰ ਮੁਲਕ ਦੁਨੀਆਂ ਦੀਆ ਸਭ ਨਿਆਮਤਾਂ ਦਾ ਸਵਾਦ ਮਾਨਣਾ ਚਾਹੁੰਦੇ ਹਨ, ਤਾਂ ਨਵ-ਦੌਲਤੀਏ ਚੀਨੀ  ਹਿੰਦੀ ਕਿਉਂ ਪਿੱਛੇ ਰਹਿਣ ? ਸਵਾਦ ਇੰਦਰੀਆਂ ਤਾਂ ਦੁਨੀਆ ਦੇ ਹਰ ਪ੍ਰਾਣੀ ਨੂੰ ਹੀ ਲੱਗੀਆਂ ਹੋਈਆਂ ਹਨ। ਸਿਰਫ ਖ਼ਰੀਦਣ ਦੀ ਪਰੌਖੋ ਹੋਣੀ ਚਾਹੀਦੀ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਜ਼ਿਆਦਾ ਖਾਣ ਵਾਲੀ ਇਹ ਤੋਹਮਤ ਚੀਨੀ ਹਿੰਦੀ ਲੋਕਾਂ ਉੱਪਰ ਲਾਉਣ ਲੱਗਿਆਂ ਭੋਰਾ ਵੀ ਸ਼ਰਮ ਨਹੀਂ ਖਾਧੀ। ਜੇ ਯੂਰਪ ਅਮਰੀਕਾ ਦੇ ਲੋਕ ਰੱਜ ਕੇ ਖਾਣਾ ਹੰਢਾਉਣਾ ਚਾਹੁੰਦੇ ਹਨ ਤਾਂ ਸੰਸਾਰ ਦੇ ਹੋਰ ਲੋਕ ਕਿਉਂ ਹੁੰਦਿਆਂ ਸੁੰਦਿਆ ਆਪਣੇ ਢਿੱਡਾਂ ਨੂੰ ਗੰਢ ਮਾਰਨ।

ਪਹਿਲਾਂ ਸੰਸਾਰ ਅਰਬਾਂ ਵੱਲੋ ਆਪਣੇ ਤੇਲ ਦੇ ਮਨਮਰਜ਼ੀ ਦੇ ਭਾਅ ਲੈਣ ਤੋਂ ਵੀ ਦੁਖੀ   ਹੈ। ਇਹ ਅਰਬਾਂ ਤੋਂ ਆਪਣੀ ਤੇਲ ਦੀ ਨਿਰਭਰਤਾ ਦੂਜੇ ਬਦਲ ਲੱਭ ਕੇ ਘਟਾਉਣਾ ਚਾਹੁੰਦਾ ਹੈ ਤਾਂ ਜੋ ਇਰਾਕ ਜੰਗ ਵਰਗੀਆਂ ਮਹਿੰਗੀਆਂ ਜੰਗਾਂ ਤੋਂ ਬਚਿਆ ਜਾ ਸਕੇ। ਇਹ ਬਾਇਉ ਈਧਨ ਮੱਧ ਏਸ਼ੀਆ ਦੇ ਦੇਸਾਂ ਉੱਪਰ ਇਨ੍ਹਾਂ ਦੇਸਾਂ ਦੀ ਨਿਰਭਰਤਾਂ ਵੀ ਘਟਾਉਂਦਾ ਹੈ। ਧਰਤੀ ਹੇਠਲੇ ਤੇਲ ਭੰਡਾਰਾਂ ਦੀ ਵੀ ਬੱਚਤ ਕਰਦਾ ਹੈ ਤੇ ਦੂਸਰਾ ਇਹ ਪ੍ਰਦੂਸ਼ਨ ਵੀ ਨਾ ਮਾਤਰ ਹੀ ਫੈਲਾਉਂਦਾ ਹੈ। ਅਮਰੀਕਾ ਇਹ ਈਧਨ ਮੱਕੀ ਤੋਂ ਬਣਾਉਂਦਾ ਹੈ। ਸ਼ਵੀਡਨ ਇਹ ਕਣਕ ਤੋਂ, ਜਰਮਨੀ ਅਤੇ ਕੁਸ਼ ਹੋਰ ਦੇਸ਼ ਗੋਭੀ ਦੀ ਨਸਸਲ ਤੇ ਸਰ੍ਹੌ ਆਦਿ ਤੋਂ ਬਾਈਓ ਡੀਜ਼ਲ ਬਣਾ ਰਹੇ ਹਨ।

ਇਨ੍ਹਾਂ ਸਾਰਿਆਂ ਤੋਂ ਦਸ ਗੁਣਾ ਜ਼ਿਆਦਾ ਬਰਾਜ਼ੀਲ ਗੰਨੇ ਤੋਂ ਪੈਟਰੋਲ (ਐਥਾਨੋਲ) ਬਣਾਉਂਦਾ ਹੈ। ਬੇਸ਼ੱਕ ਉਹ ਸਦੀਆਂ ਪੁਰਾਣੇ ਜੰਗਲਾਂ ਨੂੰ ਕੱਟ ਕੇ ਵਾਹੀ ਯੋਗ ਜ਼ਮੀਨ ਬਣਾ ਕੇ ਵਾਤਾਵਰਣ ਪ੍ਰੇਮੀਆਂ ਦੇ ਕਹਿਣ ਵਾਂਗ ਦੁਨੀਆਂ ਦੇ ਵਾਤਾਵਰਣ ਵਿੱਚ ਵਿਗਾੜ ਪੈਦਾ ਕਰ ਰਿਹਾ ਹੈ। ਯੂਰਪ ਵਿੱਚ 2010 ਤੱਕ 5,75 ਫ਼ੀਸਦ ਗੱਡੀਆਂ ਬਾਇਓ ਬਾਲਣ ’ਤੇ ਚਲਾਉਣ ਦਾ ਟੀਚਾ ਸੀ। ਬਰਾਜ਼ੀਲੀਆਂ ਵਿੱਚ ਤਾਂ ਹੁਣ ਵੀ 18  ਫ਼ੀਸਦ ਵਾਹਨ ਬਾਇਓ ਪੈਟਰੋਲ (ਐਥੇਨੋਲ) ਯਾਨਿ ਕੇ ਦੇਸੀ ਲਾਹਣ ਉੱਪਰ ਚੱਲ ਰਹੇ ਹਨ।

ਤੇ ਹੁਣ ਫਿਰ ਮਹਿੰਗਾਈ ਨੂੰ ਨੱਥ ਪਾਉਣ ਲਈ ਹੋਵੇ ਕੀ ?

ਇਸ ਤੋਂ ਪਹਿਲਾਂ ਲੋਕਾਈ ਧਰਤੀ ਨੂੰ ਸਿਰਫ ਤਿੰਨ ਕੰਮਾਂ ਲਈ ਵਰਤਦੀ ਸੀ, ਖੇਤੀਬਾੜੀ, ਆਵਾਜਾਈ ਤੇ ਕੁਦਰਤੀ ਜੰਗਲਾਂ ਲਈ, ਪਰ ਹੁਣ ਦੋ ਫੰਕਸ਼ਨ ਹੋਰ ਵਿੱਚ ਜੁੜ ਗਏ ਹਨ ਕੈਮੀਕਲ ਅਤੇ ਬਾਇਓ ਬਾਲਣ। ਕੈਮੀਕਲ ਅਦਾਰੇ (ਡੁਪੋਨਟ ਅਤੇ ਬੀ ਏ ਐਸ ਐਫ) ਪਹਿਲਾਂ ਹੀ ਆਪਣੇ ਕੈਮੀਕਲ ਪਰੋਡਕਟ ਤੇਲ ਦੀ ਬਜਾਏ ਪੌਦਿਆਂ ਤੋਂ ਹਾਸਲ ਕਰ ਰਹੇ ਹਨ। ਉਹ ਤੇਲ ਤੇ ਨਿਰਭਰ ਨਹੀਂ ਹਨ। ਕੁਦਰਤੀ ਖੇਤੀ ਜਿਸ ਲਈ ਹੁਣ ਨਾਲੋਂ ਤਿੰਨ ਗੁਣਾ ਜ਼ਿਆਦਾ ਵਾਹੀਯੋਗ ਜ਼ਮੀਨ ਚਾਹੀਦੀ ਹੈ ਤੇ ਜਿਸ ਦਾ ਝਾੜ ਵੀ ਬਹੁਤ ਘੱਟ ਹੁੰਦਾ ਹੈ ਤੇ ਇਸ ਦੇ ਭਾਅ ਵੀ ਆਮ ਤਾਂ ਕੀ ਮਿਡਲਕਲਾਸ ਦੇ ਲੋਕਾਂ ਦੀ ਵੀ ਪਹੁੰਚ ਤੋਂ ਬਾਹਰ ਹਨ।

ਜਿਸ ਦਾ ਗੋਭੀ ਦਾ ਫੁੱਲ ਹੀ ਪੰਜ ਯੂਰੋ ਯਾਨਿ-ਕੇ 370 ਰੁਪੈ ਤੋਂ ਘੱਟ ਨਹੀਂ ਹੈ ਕੌਣ ਖਰੀਦੇਗਾ ? ਇਹ ਤਾ ਅਮੀਰ ਲੋਕਾਂ ਜੋ ਟੁੱਕ ਨੂੰ ਚੁੱਚ ਕਹਿਣ ਵਾਲਿਆਂ ਦੇ ਚੋਚਲੇ ਹਨ। ਜਿਨ੍ਹਾਂ ਨੂੰ ਜੇ ਕੋਈ ਗ਼ਰੀਬ ਪੁੱਛੇ ਕਿ ਮੈਨੂੰ ਰੋਟੀ ਨਹੀਂ ਮਿਲਦੀ ਤਾਂ ਅੱਗੋਂ ਸਲਾਹ ਦੇਣਗੇ ਬਿਸਕੁਟ ਖਾਓ। ਅੱਜ ਦੀ ਘੜੀ ਦੁਨੀਆਂ ਭਰ ਵਿੱਚ ਵੱਧ ਰਹੀ ਖੁਰਾਕ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਖੇਤੀ ਦਾ ਏਜੰਡਾ ਵੀ ਦੁਨੀਆਂ ਭਰ ਨੂੰ ਅੱਗੇ ਪਾ ਦੇਣਾ ਚਾਹੀਦਾ ਹੈ, ਜਦੋਂ ਤੱਕ ਸਾਰੇ ਸੰਸਾਰ ਦੇ ਭੁੱਖੇ ਢਿੱਡਾਂ ਨੂੰ ਰੱਜਵਾਂ ਫੁਲਕਾ ਨਹੀਂ ਦਿੱਤਾ ਜਾ ਸਕਦਾ।

ਮਲਟੀਨੈਸ਼ਨਲਸ ਭੋਜਨ ਦੇ ਜ਼ਖੀਰੇਬਾਜ਼ਾਂ ਦੀ ਪੈੜ ਕੱਢ ਕੇ ਉਨ੍ਹਾਂ ਨੂੰ ਮਨੁੱਖਤਾਂ ਦੇ ਖਿਲਾਫ ਅਪਰਾਧ ਕਰਣ ਦੇ ਦੋਸ਼ ਵਿੱਚ ਅੰਤਰਾਸ਼ਟਰੀ ਅਦਾਲਤਾ ਵਿੱਚ ਘੜੀਸਨਾ ਚਾਹੀਦਾ ਹੈ ਅਤੇ ਢੁੱਕਵੀਆਂ ਸਜ਼ਾਵਾਂ ਦਵਾਉਣ ਲਈ ਲੋਕ ਯੁੱਧ ਛੇੜਨਾ ਪਵੇਗਾ। ਗ੍ਰੀਨਪੀਸ ਵਰਗੀਆਂ ਅੰਤਰਰਾਸ਼ਟਰੀ ਜੰਥੇਬੰਦੀਆਂ ਨੂੰ ਕੋਈ ਪੁੱਛੇ ਕਿ ਤੁਸੀਂ ਜਾਨਵਰਾਂ ਬਨਸਪਤੀ ਅਤੇ ਵਾਤਾਵਰਣ ਬਾਰੇ ਤਾਂ ਬਹੁਤ ਰੌਲਾਂ ਪਾਉਂਦੇ ਹੋ, ਪਰ ਦੁਨੀਆਂ ਭਰ ਵਿੱਚ ਪਸਰ ਰਹੇ ਭੋਖੜੇ ਬਾਰੇ ਤੁਸੀਂ ਚੁੱਪ ਹੋ। ਜਿਸ ਤਰ੍ਹਾਂ ਹੁਣ ਦੁਨੀਆਂ ਵਿੱਚ, ਖਾਸ ਕਰਕੇ ਹਿੰਦੁਸਤਾਨ, ਚੀਨ ਵਿੱਚ ਦੁੱਧ ਤੋਂ ਬਣੀਆਂ ਵਸਤਾਂ ਗੋਸ਼ਤ ਦਾਲਾ,ਚੌਲਾ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਨਾਲੋ ਨਾਲ ਪੂਰੀ ਦੁਨੀਆਂ ਦੀ ਅਬਾਦੀ ਵਿੱਚ ਵੀ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ, ਜਿੱਥੇ ਹਰ ਸਾਲ ਮਰਿਆ ਨੂੰ ਮਨਫੀ ਕਰ ਕੇ ਵੀ 77 ਮੀਲੀਅਨ ਖਾਣ ਵਾਲੇ ਹੋਰ ਇਨਸਾਨੀ ਮੂੰਹ ਪੈਦਾ ਹੋ ਰਹੇ ਹਨ, ਜਿੱਥੇ ਇਹ ਫਿਕਰ ਪਿਆ ਹੈ 2020 ਤੱਕ ਹੁਣ ਦੇ ਮੁਕਾਬਲੇ ਜੇ ਖਾਧ-ਪਦਾਰਥਾਂ ਦੀ ਉੱਪਜ ਦੁੱਗਣੀ ਨਾ ਕੀਤੀ ਗਈ ਤਾਂ ਖਾਧ-ਪਦਾਰਥਾਂ ਨੂੰ ਹਾਸਲ ਕਰਨ ਲਈ ਆਪੋ ਧਾਪੀ ਵਾਲਾ ਮਹੌਲ ਪੈਦਾ ਹੋ ਸਕਦਾ ਹੈ।

ਰੋਟੀ ਬਦਲੇ ਕਤਲਾਂ, (ਜਿਵੇ ਭੁਚਾਲ ਅਤੇ ਅਕਾਲ ਤੋਂ ਬਾਅਦ ਦੇ ਹਾਲਾਤ ਵਿੱਚ ਹੁੰਦਾ ਹੈ) ਤੱਕ ਦੀ ਨੌਬਤ ਆ ਸਕਦੀ ਹੈ। ਇਹ ਹਰੀ ਸ਼ਾਤੀ (ਗਰੀਨਪੀਸ) ਵਾਲੇ ਇਸ ਬਾਰੇ ਵੀ ਮੋਰਚੇ ਲਾਉਣ। ਬਾਇਓ ਬਾਲਣ, ਜੋ ਖਾਣ ਵਾਲੇ ਅਨਾਜ ਤੋ ਤਿਆਰ ਕੀਤਾ ਜਾਂਦਾ ਹੈ ਯੂਰਪੀਅਨ ਯੂਨੀਅਨ ਨੂੰ ਇਸ ਉਪਰ ਮੁਕੰਮਲ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਬਾਇਓ ਬਾਲਣ ਪੰਜ ਕਿੱਲੋ ਦੁੱਧ ਵੇਚ ਕੇ ਪਉਆ ਸ਼ਰਾਬ ਦਾ ਖ਼ਰੀਦਣ ਵਰਗੀ ਹਾਲਤ ਹੈ। ਇਸ ਬਾਇਓ ਬਾਲਣ ਦੀ ਦੂਜੀ ਪੀੜੀ (ਸੇਲੂ-ਲੋਸੇ ਅਲਕੋਹਲ) ਜੋ ਪੌਦਿਆ ਦੇ ਬੀਜਾਂ ਤੋਂ ਨਹੀਂ ਉਸ ਦੇ ਫੋਕਟ ਪਦਾਰਥਾਂ ਤਣਿਆਂ ਅਦਿ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸ ਦੀਆਂ ਰੀਫਾਈਨਰੀਆ ਦੇ ਨਕਸ਼ੇ ਵਿਗਿਆਨੀਆਂ ਨੇ ਤਿਆਰ ਕਰ ਕੇ ਸਰਕਾਰਾਂ ਦੀਆਂ ਮੇਜ਼ਾਂ ਉੱਪਰ ਰੱਖੇ ਪਏ ਹਨ, ਕੁਝ ਰੀਫਾਨਰੀਆਂ ਇਸ ਸਾਲ 2012 ਤੱਕ ਆਪਣੇ ਪਰੋਡਕਟ ਮਾਰਕੀਟ ਵਿੱਚ ਉਤਾਰਨ ਲਈ ਵੀ ਉਤਾਵਲੀਆਂ ਹਨ, ਨੂੰ ਬੜਾਵਾ ਦੇਣਾ ਬਣਦਾ ਹੈ।

ਪੌਣ-ਐਨਰਜੀ, ਸੂਰਜ ਦੀ ਸੋਲੋ ਐਨਰਜੀ ਨੂੰ ਵੱਧ ਤੋ ਵੱਧ ਸਬਸੀਡੀਆ ਦੇ ਕੇ ਛੇਤੀ ਤੋਂ ਛੇਤੀ ਗਲੋਬਾਲ ਵਰਤੋ ਲਈ ਤਰੱਦਤ ਕਰਨੇ ਚਾਹੀਦੇ ਹਨ। ਭੋਖੜਾ ਹੁਣ ਪੂਰੇ ਸੰਸਾਰ ਦਾ ਮਸਲਾ ਹੈ। ਜੇ ਸੰਸਾਰ ਇੱਕ ਪਿੰਡ ਹੈ ਜਾਂ ਦੁਨੀਆ ਦੇ ਸਿਆਣੇ ਅਤੇ ਸਤਕਾਰਯੋਗ ਲੀਡਰ ਇਸ ਨੂੰ ਹਕੀਕੀ ਪਿੰਡ ਬਣਾਉਣਾ ਚਾਹੁੰਦੇ ਹਨ ਤਾਂ ਇਨ੍ਹਾਂ ਵੱਡੇ ਠਾਕਰਾਂ ਜੀ-ਵੀਹਾ ਨੂੰ ਬੈਠ, ਸਿਰ ਜੋੜ ਕੇ ਭੋਖੜੇ ਦੇ ਖਿਲਾਫ ਅੰਤਰਰਾਸ਼ਟਰੀ ਪੱਧਰ ’ਤੇ ਨਵੇਂ ਪਰੋਗਰਾਮ ਬਣਾਉਣੇ ਪੈਣਗੇ।

ਇੱਕ ਹੋਰ ਬਦਲ ਹੈ ‘ਜਨੈਟੀਕਲ ਭੋਜਨ’ ਜੋ ਆਉਣ ਵਾਲੇ ਸਮੇਂ ਵਿੱਚ ਵੱਧ ਰਹੀ ਅਬਾਦੀ ਦਾ ਢਿੱਡ ਭਰ ਸਕਦਾ ਹੈ। ਉਸ ਖਿਲਾਫ਼ ਵੀ ਇਹ ਵਾਤਾਵਰਨ ਬਚਾਉ ਜਾ ਕੁਦਰਤ ਨਾਲ ਪ੍ਰੇਮ ਕਰਨ ਵਾਲੀਆਂ ਜੰਥੇਬੰਦੀਆਂ ਬਗੈਰ ਕਿਸੇ ਤਰਕ ਤੋ ਰੌਲ੍ਹਾ ਪਾ ਰਹੀਆ ਹਨ। ਐਸ ਵਕਤ ਪੂਰੇ ਸੰਸਾਰ ਸਾਹਮਣੇ ਇਹ ‘ਮਸਲਾ ਰੋਟੀ ਦਾ’ ਮੱਗਰਮੱਛ ਜਿੱਡਾ ਮੂੰਹ ਅੱਡੀ ਖੜਾ ਹੈ, ਕਿੱਤੇ ਬਾਬੇ ਫਰੀਦ ਦੇ ਕਹਿਣ ਵਾਂਗ ਦੁਨੀਆਂ ਦੇ ਗ਼ਰੀਬ ਲੋਕਾਂ ਨੂੰ ਕਾਠ(ਲੱਕੜ) ਦੀ ਰੋਟੀ ਅਤੇ ਲੋਹੇ ਦੇ ਚਨੇ  ਜਿਊਂਦੇ ਰਹਿਣ ਲਈ ਚਬਾਉਣੇ ਪੈਣ?

ਆਪਣੀ ਜ਼ਿੰਮੇਵਾਰੀ ਤੋਂ ਭਟਕਿਆ ਹਿੰਦੂ ਸੰਤ ਸਮਾਜ – ਗੁਰਪ੍ਰੀਤ ਸਿੰਘ ਖੋਖਰ
ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਤੇ ਉਸਦਾ ਸੰਗਰਾਮੀ ਪੈਗ਼ਾਮ -ਰਣਜੀਤ ਲਹਿਰਾ
ਸਾਵਧਾਨ! ਐਮਰਜੈਂਸੀ ਦੇ ਕਾਲੇ ਦਿਨਾਂ ਦਾ ਖ਼ਤਰਾ ਫਿਰ ਸਿਰ ਚੁੱਕ ਰਿਹੈ!
ਜਮਹੂਰੀਅਤ ਦੇ ਦੋ ਥੰਮਾਂ ਦੀ ਗ਼ੈਰ ਜਮਹੂਰੀ ਖੇਡ -ਨਿਰਮਲ ਰਾਣੀ
ਵਾਤਾਵਰਨ ਦੇ ਸੰਕਟ ਬਾਰੇ ਗੱਲਬਾਤ ਨੂੰ ਕੁਰਾਹੇ ਪਾਉਣ ਵਿੱਚ ਕਾਰਪੋਰੇਸ਼ਨਾਂ ਦੀ ਭੂਮਿਕਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪ੍ਰਫੁੱਲਤਾ ਦੀ ਕੁੰਜੀ ਭਾਰਤ ਤੇ ਅਫ਼ਗ਼ਾਨਿਸਤਾਨ ਦੇ ਕੋਲ਼ ਹੈ- ਮੁਹੰਮਦ ਸ਼ੋਇਬ ਆਦਿਲ

ckitadmin
ckitadmin
August 3, 2013
ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ
ਅੱਡਾ-ਖੱਡਾ The game of life ਬਾਰੇ – ਪਰਮਜੀਤ ਕੱਟੂ
ਸਤਾਲਿਨ-ਹਿਟਲਰ ਯੁੱਧ ਸੰਧੀ ਅਤੇ ਕੌਮਾਂਤਰੀ ਪ੍ਰੋਲੇਤਾਰੀਆ-ਰਾਜੇਸ਼ ਤਿਆਗੀ
ਸੱਤਾ ਦੀ ਦਹਿਸ਼ਤ ਹੇਠ ਪਈ ਪੱਤਰਕਾਰੀ ਦੀ ਲਾਸ਼ -ਅਵਤਾਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?