By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਿਸਫਲ ਹੱਡ -ਲਵੀਨ ਕੌਰ ਗਿੱਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਨਿਸਫਲ ਹੱਡ -ਲਵੀਨ ਕੌਰ ਗਿੱਲ
ਨਜ਼ਰੀਆ view

ਨਿਸਫਲ ਹੱਡ -ਲਵੀਨ ਕੌਰ ਗਿੱਲ

ckitadmin
Last updated: October 25, 2025 3:03 am
ckitadmin
Published: April 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਕੁਝ ਸਾਲ ਪਹਿਲਾਂ ਮੈਨੂੰ ਇੱਕ ਬਿਰਧ ਨਾਗਰਿਕ ਸੰਸਥਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਇਹ ਕੰਮ ਲੈ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਜਾਣਦੀ ਸੀ ਕਿ ਭਵਿੱਖ ਵਿੱਚ ਮੇਰੇ ਮੈਡੀਕਲ ਖੇਤਰ ਦੇ ਰੁਜ਼ਗਾਰ ਵਿੱਚ ਇਹ ਇੱਕ ਤਜਰਬੇ ਦੇ ਹਵਾਲੇ ਦੇ ਰੂਪ ਵਿੱਚ ਫਾਇਦੇ-ਮੰਦ ਸਾਬਿਤ ਹੋਵੇਗਾ ।

ਮੇਰਾ ਪਹਿਲਾ ਦਿਨ, ਸ਼ੁਰੂਆਤੀ ਸਰਦੀਆਂ ਦੀ ਸਵੇਰ ਸੀ, ਸ਼ਿਫਟ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਦੂਸਰੀ ਮੰਜ਼ਿਲ ਦੇ ਸਾਰੇ ਕਮਰੇ ਘੋਖਣ ਲਈ ਕਿਹਾ ਗਿਆ । ਪੂਰੀ ਮੰਜ਼ਿਲ ਬਜ਼ੁਰਗ ਲੋਕਾਂ ਨਾਲ ਭਰੀ ਪਈ ਸੀ। ਹਰ ਕਮਰੇ ਵਿੱਚ ਇੱਕ ਬਜ਼ੁਰਗ ਸੀ । ਇਹ ਬਜ਼ੁਰਗ ਇੱਥੇ ਤਾਂ ਰਹਿੰਦੇ ਸਨ ਕਿਉਂਕਿ ਕੁਝ ਕੁ ਦੇ ਤਾਂ ਕੋਈ ਪਰਿਵਾਰ ਹੀ ਨਹੀਂ ਸੀ ਜਾਂ ਘਰ ਹੀ ਨਹੀਂ ਸੀ, ਪਰ ਕਈ ਬਜ਼ੁਰਗ ਇਸ ਪਿੰਜਰੇ ਵਿੱਚ ਅਜਿਹੇ ਸਨ ਜਿਨ੍ਹਾਂ ਦੇ ਪਰਿਵਾਰਾਂ ਕੋਲ ਉਹਨਾਂ ਲਈ ਕੋਈ ਸਮਾਂ, ਕੋਈ ਜਗ੍ਹਾ ਹੀ ਨਹੀਂ ਸੀ ਇਹਨਾਂ ਬੁੱਢੜੇ ਹੱਡਾਂ ਲਈ । ਇਸ ਪੂਰੀ ਮੰਜ਼ਿਲ ’ਤੇ ਸਿਰਫ ਇੱਕ ਬਜ਼ੁਰਗ ਤੋਂ ਇਲਾਵਾ ਕੋਈ ਵੀ ਭਾਰਤੀ ਬੋਲੀ ਨਹੀਂ ਬੋਲਦਾ ਸੀ । ਉਹ ਆਮ ਤੌਰ ’ਤੇ ਚੁੱਪ-ਗੜੁੱਪ ਰਹਿੰਦਾ ਸੀ, ਕਿਉਂਕਿ ਅੰਗਰੇਜ਼ੀ ਨਾ ਆਉਣ ਕਰਕੇ ਉਹ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਸਕਦਾ ਸੀ । ਉਹਦੀਆਂ ਅੱਖਾਂ ਸ਼ਾਇਦ ਉਹਦੇ ਬੁੱਲ੍ਹਾਂ ਨਾਲੋਂ ਜ਼ਿਆਦਾ ਕਹਿ ਲੈਂਦੀਆਂ ਸਨ, ਕਿਉਂਕਿ ਅੱਖਾਂ ਨੂੰ ਬੋਲੀ ਦੀ ਲੋੜ ਨਹੀਂ ਹੁੰਦੀ ।

ਜਦ ਵੀ ਮੈਂ ਉਸਨੂੰ ਦੇਖਦੀ ਉਹ ਸ਼ਾਂਤ, ਮੌਨ-ਧਾਰੀ ਹੁੰਦਾ ਤੇ ਉਹ ਹਮੇਸ਼ਾ ਉਸੇ ਤਰ੍ਹਾਂ ਕਰਦਾਂ ਜਿਸ ਤਰ੍ਹਾਂ ਕਰਨ ਨੂੰ ਨਰਸਾਂ ਉਸ ਨੂੰ ਕਹਿੰਦੀਆਂ । ਉਹ ਬਸ ਇਸ਼ਾਰਿਆਂ ਦੇ ਨਾਲ ਨਾਲ ਚਲਦਾ ਤੇ ਬਿਨਾਂ ਸ਼ੱਕ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ।

ਇੱਕ ਦਿਨ ਜਦੋਂ ਮੈਨੂੰ ਉਸਦੇ ਸਣੇ ਕੁਝ ਬਜ਼ੁਰਗਾਂ ਨੂੰ ਨਹਾਉਣ ਵਿੱਚ ਨਰਸਾਂ ਦੀ ਮਦਦ ਕਰਨ ਲਈ ਕਿਹਾ ਗਿਆ ਤਾਂ ਮੈਂ ਉਸ ਕੋਲ ਸੂਚੀ ਦੇ ਕਰਮ ਅਨੁਸਾਰ ਗਈ । ਇਸ ਤੋਂ ਪਹਿਲਾਂ ਕੇ ਮੈ ਉਸ ਨੂੰ ਇੱਕ ਵੀ ਸ਼ਬਦ ਕਹਿੰਦੀ ਉਸ ਨੇ ਹੌਲੀ ਜਿਹੇ ਆਪਣੇ ਸਿਰ ਤੋਂ ਪੱਗੜੀ ਉਤਾਰ ਦਿੱਤੀ ਕਿਉਂਕਿ ਉਹਨੂੰ ਨਿਤਨੇਮ ਦਾ ਪਤਾ ਸੀ ।

“ਤੁਹਾਡੇ ਧੋਤੇ ਹੋਏ ਕੱਪੜੇ ਕਿੱਥੇ ਨੇ ਬਾਬਾ ਜੀ?” ਮੈਂ ਪੁੱਛਿਆ । ਮੈਂ ੳਸਨੂੰ ‘ਬਾਬਾ ਜੀ’ ਕਹਿ ਕੇ ਬੁਲਾਇਆ ਸੀ ਕਿਉਂਕਿ ਇੱਕ ਭਾਰਤੀ ਮੂਲ ਦੀ ਹੋਣ ਕਰਕੇ ਮੈਨੂੰ ਇਹ ਅਸਧਾਰਣ ਸਿੱਖਿਆ ਦਿੱਤੀ ਗਈ ਸੀ ਕਿ ਕਿਸੇ ਵੀ ਬਜ਼ੁਰਗ ਨੂੰ ਨਾਂ ਲੈ ਕੇ ਨਹੀਂ ਬੁਲਾਉਣਾ ਚਾਹੀਦਾ ਚਾਹੇ ਉਹ ਅਜਨਬੀ ਹੀ ਕਿਉਂ ਨਾ ਹੋਵੇ । ਇਸ ਤਰ੍ਹਾਂ ‘ਬਾਬਾ ਜੀ’ ਕੋਈ ਵੀ ਬਜ਼ੁਰਗ ਹੋ ਸਕਦਾ ਹੈ ਜੋ ਮੇਰੇ ਦਾਦਾ ਜੀ ਦੀ ਉਮਰ ਦਾ ਹੋਵੇ ਜਾਂ ਦਾਦਾ ਜੀ ਆਪ ਵੀ ਹੋ ਸਕਦੇ ਨੇ ।

“ਜਸ, ਕਲਾੱਦ, ਬਾੱਕਸ” ਉਹਨੇ ਪੂਰੇ ਵਾਕ ਵਿਚੋਂ ਟੁੱਟੇ-ਫੁੱਟੇ ਅੰਗਰੇਜ਼ੀ ਦੇ ਕੁਝ-ਇੱਕ ਸ਼ਬਦ ਬੋਲਦੇ ਹੋਏ ਉਂਗਲ ਨਾਲ ਅਲਮਾਰੀ ਵੱਲ ਇਸ਼ਾਰਾ ਕੀਤਾ । ਭਾਵੇਂ ਇੰਝ ਲਗਦਾ ਸੀ ਕਿ ਉਸ ਕੋਲ ਕਹਿਣ ਨੂੰ ਦਿਲ ਵਿੱਚ ਬਹੁਤ ਕੁਝ ਹੈ, ਤੇ ਸ਼ਾਇਦ ਉਸਨੇ ਇਹ ਸੋਚਿਆ ਕਿ ਮੈਂ ਵੀ ਹੋਰਨਾਂ ਨਰਸਾਂ ਵਰਗੀ ਹਾਂ ਜੋ ਉਸ ਨਾਲ ਸਿਰਫ ਅੰਗਰੇਜ਼ੀ ਵਿੱਚ ਹੀ ਗੱਲ ਕਰਦੀਆਂ ਨੇ ।

 

 

“ਮੈਂ ਤੁਹਾਡੇ ਨਾਲ ਪੰਜਾਬੀ ‘ਚ ਗੱਲ ਕਰ ਸਕਦੀ ਹਾਂ ਬਾਬਾ ਜੀ” ਮੈਂ ਉਸਨੂੰ ੳਸੇ ਦੀ ਬੋਲੀ ਵਿੱਚ ਦੁਬਾਰਾ ਕਿਹਾ । ਉਹਨੇ ਮੇਰੇ ਵੱਲ ਹੈਰਾਨੀ ਤੇ ਉਮੜਦੀਆਂ ਭਾਵਨਾਵਾਂ ਨਾਲ ਦੇਖਿਆ ਜੋ ਮੈਨੂੰ ਉਸ ਪਲ ਜ਼ਿਆਦਾ ਕੁਝ ਨਾ ਸਮਝ ਆਇਆ । ਮੈਂ ਕੁਝ ਪਲ ਹੋਰ ਉਸ ਕੋਲ ਰੁਕੀ ਜਦੋਂ ਤਕ ਕਿ ਸੂਚੀ ਵਿਚਲੇ ਅਗਲੇ ਬਾਸ਼ਿੰਦੇ ਦੀ ਵਾਰੀ ਨਾ ਆਈ । ਤਾਜ਼ੇ ਨਿੱਘੇ ਇਸ਼ਨਾਨ ਤੋਂ ਬਆਦ ਉਸ ਨੇ ਮੇਰੇ ਨਾਲ ਅਪਣੀ ਜ਼ਿੰਦਗੀ ਬਾਰੇ, ਅਪਣੇ ਪੜੇ-ਲਿਖੇ ਬੱਚਿਆਂ ਬਾਰੇ, ਅਪਣੇ ਸੋਹਣੇ ਘਰ ਬਾਰੇ ਜੋ ਕਦੇ ਉਹਦਾ ਹੁੰਦਾ ਸੀ, ਬਹੁਤ ਗੱਲਾਂ ਕੀਤੀਆਂ । ਇੰਝ ਲਗਦਾ ਸੀ ਜਿਵੇਂ ਉਹ ਦੁਨੀਆਂ ਦਿਆਂ ਸਾਰੀਆਂ ਗੱਲਾਂ ਉਸੇ ਘੰਟੇ ਵਿਚ ਉਗਲ ਦੇਣਾ ਚਾਹੁੰਦਾ ਸੀ । ਇਹ ਗੱਲ ਇੱਥੇ ਜ਼ਿਕਰਯੋਗ ਹੈ ਕਿ ਉਸ ਦੀ ਵੇਰਵੇ ਸਾਰਣੀ ਮੁਤਾਬਿਕ ਉਹ ਬਹੁਤ ਸ਼ਾਂਤ ਬੰਦਾ ਸੀ ਜੋ ਉੱਥੋਂ ਦੇ ਕਿਸੇ ਹੋਰ ਬਾਸ਼ਿੰਦੇ ਨਾਲ ਕਿਸੇ ਵੀ ਕਾਰਜ ਵਿੱਚ ਹਿੱਸਾ ਨਹੀਂ ਲੈਂਦਾ ਸੀ ।

“ਮੇਰੇ ਵੱਡੇ ਮੁੰਡੇ ਦਾ ਘਰ ਮਹਿਲਾਂ ਵਰਗਾ ਆ” ਇੱਕ ਦਿਨ ਜੇਤੂਆਂ ਵਾਲੀ ਮੁਸਕਾਨ ਲਈ ਉਹ ਆਦਮੀ  ਮੈਨੂੰ ਦੱਸ ਰਿਹਾ ਸੀ, ਭਾਵੇਂ ਉਸ ਨੂੰ ਅਪਣੇ ਮੁੰਡੇ ਦੇ ਇਸ ਮਹਲ ਵਿੱਚ ਇੱਕ ਕੋਨਾਂ ਵੀ ਹਿੱਸੇ ਨਈ ਆਇਆ ਸੀ । ਅਸਲ ਗੱਲ ਤਾਂ ਇਹ ਸੀ ਕਿ ਮੈਂ ਉਸ ਨੂੰ ਕਦੇ ਵੀ ਅਪਣੇ ਬੱਚਿਆਂ ਬਾਰੇ ਜਾਂ ਇਸ ਜਗ੍ਹਾ ’ਤੇ ਛੱਡੇ ਜਾਣ ਬਾਰੇ ਸ਼ਿਕਾਇਤ ਕਰਦਿਆਂ ਨਹੀਂ ਸੁਣਿਆਂ ਸੀ ।

“ਕੀ ਤੁੰ ਇੱਥੇ ਰੋਜ਼ ਆਇਆ ਕਰੇਂਗੀ?” ਉਸਨੇ ਮੈਨੂੰ ਜਗਿਆਸਾ ਨਾਲ ਪੁੱਛਿਆ ।
“ਨਹੀਂ, ਕਦੇ ਕਦੇ ਆਇਆ ਕਰੂੰਗੀ ” ਮੈਂ ਜਵਾਬ ਦਿੱਤਾ । “ਜਦੋਂ ਤੂੰ ਆਉਂਦੀ ਏ ਤਾਂ ਚੰਗਾ ਲਗਦਾ” ਹੰਝੂਆਂ ਚ ਭਿੱਜੀਆਂ ਅੱਖਾਂ ’ਤੇ ਮੁਸਕੁਰਾਉਂਦੇ ਚਿਹਰੇ ਨਾਲ ਉਹਨੇ ਮੇਰਾ ਹੱਥ ਫੜਦਿਆਂ ਅੱਗੇ ਕਿਹਾ ।

ਮੇਰੇ 200 ਘੰਟੇ ਦੇ ਕੰਮ ਦੌਰਾਨ ਮੈਂ ਉਸ ਸੰਸਥਾ ਵਿਚ ਰੋਜ਼ ਜਾਂਦੀ ਸੀ ਤੇ ਉਹ ਹਮੇਸ਼ਾਂ ਮੈਨੂੰ ਦੇਖ ਕੇ ਖੁਸ਼ ਹੋਇਆ ਕਰਦਾ । ਉਸਨੂੰ ਹਮੇਸ਼ਾਂ ਮੇਰੇ ਦੁਬਾਰਾ ਆਉਣ ਦੀ ਤਾਂਘ ਲੱਗੀ ਰਹਿੰਦੀ ਸੀ ਕਿਉਂਕਿ ਮੈਂ ਉਸ ਲਈ ਉਹ ਰਿਵਾਇਤੀ ਭੋਜਨ ਲੈ ਕੇ ਆਉਂਦੀ ਸੀ ਜੋ ਉਹ ਸਾਰੀ ਉਮਰ ਖਾਂਦਾ ਰਿਹਾ ਸੀ, ਤੇ ਮੈਂ ਉਸ ਨੂੰ ਇਹ ਖਾਣਾ ਖਾਂਦਿਆਂ ਤੇ ਅਨੰਦ ਮਾਣਦਿਆਂ ਦੇਖਦੀ ਹੁੰਦੀ ਸੀ ।

“ਮੈਂ ਇੱਕ ਨਿੱਕੀ ਜਿਹੀ ਕੁੜੀ ਦੇਖੀ ਜੋ ਬਿਲਕੁੱਲ ਮੇਰੀ ਪੋਤੀ ਵਰਗੀ ਦਿਸਦੀ ਸੀ। ਉਹ ਅਪਣੀ ਮਾਂ ਨਾਲ ਇੱਥੇ ਕਿਸੇ ਨੂੰ ਮਿਲਣ ਆਈ ਸੀ”, ਉਹਨੇ ਮੈਨੂੰ ਦੱਸਿਆ ਜਦੋਂ ਮੈਂ ਸਵੇਰ ਨੂੰ ਕੰਮ ਅਜੇ ਸ਼ੁਰੂ ਹੀ ਕਰਨ ਲੱਗੀ ਸੀ ।

“ਸੱਚੀਂ ! ਤਾਂ ਫਿਰ ਤੁਸੀਂ ਅਪਣੀ ਪੋਤੀ ਨੂੰ ਯਾਦ ਕਰਦੇ ਹੋ ?” ਮੈਂ ਸਵਾਲ ਕੀਤਾ ।

“ਉਹ ਮੈਨੂੰ ਕਿਤੇ-ਕਿਤੇ ਮਿਲਣ ਆਉਂਦੀ ਹੁੰਦੀ ਆ, ਮੈਨੂੰ ਪਤਾ ਉਹ ਜ਼ਰੂਰ ਅਪਣੀ ਮਾਂ ਕੋਲ ਮੈਨੂੰ ਰੋਜ ਮਿਲਣ ਆਉਣ ਦੀ ਜ਼ਿਦ ਕਰਦੀ ਹੋਣੀ ਆ, ਉਹ ਮੇਰਾ ਬੜਾ ਮੋਹ ਕਰਦੀ ਆ ਪਤਾ ”

“ਇਹ ਤਾਂ ਬੜੀ ਚੰਗੀ ਗੱਲ ਆ” ਮੈਂ ਝੂਠੇ ਤੇ ਰਸਮੀ ਜਹੇ ਹਾਸੇ ਨਾਲ ਜਵਾਬ ਦਿੱਤਾ ਕਿਉਂਕਿ ਮੈਨੂੰ ਉਸ ਦੀ ਵੇਰਵਾ ਸਾਰਣੀ ਤੋਂ ਪਤਾ ਸੀ ਕਿ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਉਹਨੂੰ ਮਿਲਣ ਨਹੀਂ ਆਇਆ ਸੀ । ਕਿਉਂਕਿ ਬੱਚੇ ਜਰੂਰ ਆਪੋ- ਅਪਣੀ ਜ਼ਿੰਦਗੀ, ਬੱਚਿਆਂ ਤੇ ਅਪਣੇ ਬੁਢਾਪੇ ਲਈ ਦੌਲਤ ਇਕੱਠੀ ਕਰਨ ‘ਚ ਮਸਰੂਫ ਹੋਣੇਗੇ । ਉਸ ਦਿਨ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਕਿ ਉਮਰ ਦੇ ਇਸ ਮੁਕਾਮ ’ਤੇ ਪਰਿਵਾਰ ਦਾ ਪਿਆਰ ਤੇ ਹਿਫਾਜ਼ਤ ਹੀ ਅਸਲ ਸੰਤੁਲਿਤ ਖੁਰਾਕ ਹੈ ।

ਸਮਾਂ ਗੁਜ਼ਰਿਆ ਤੇ ਮੇਰਾ ਉਸ ਸੰਸਥਾ ਵਿਚ ਕੰਮ ਖਤਮ ਹੋ ਗਿਆ ਤੇ ਮੈਂ ਅਜੇ ਵੀ ਉਸ ਨੂੰ ਮਿਲਣ ਜਾਂਦੀ ਸੀ ਪਰ ਪਹਿਲਾਂ ਜਿੰਨਾ ਨਹੀਂ । ਜਦੋਂ ਮੈਂ ਕਿਸੇ ਹੋਰ ਕੰਮ ਵਿੱਚ ਵਿਅਸਤ ਹੋਣ ਕਾਰਣ ਕਿਸੇ ਦਿਨ ਨਾ ਜਾ ਸਕਦੀ ਤਾਂ ਉਹ ਦੂਸਰੇ ਦਿਨ ਮੈਨੂੰ ਸ਼ਿਕਾਇਤ ਕਰਦਾ ਤੇ ਕੁਝ ਪਲਾਂ ਲਈ ਮੇਰੇ ਨਾਲ ਗੁੱਸੇ ਹੋ ਜਾਂਦਾ । ਫਿਰ ਕੁਝ ਪਲਾਂ ਬਆਦ ਹੀ ਉਹ ਮੈਨੂੰ ਉਹੀ ਪੁਰਾਣੀਆਂ ਕਈ ਵਾਰ ਦੁਹਰਾਈਆਂ ਹੋਈਆਂ ਕਹਾਣੀਆਂ ਬਿਨਾਂ ਕਿਸੇ ਲੜੀ ਦੇ ਸੁਨਾਉਣ ਲੱਗ ਪੈਂਦਾ । ਪਰ ਮੈਨੂੰ ਉਸ ਨੂੰ ਖੁੱਸ਼ ਦੇਖ ਕੇ ਅਜੀਬ ਤਸੱਲੀ ਹੁੰਦੀ ਸੀ ।

ਮੈਂ ਅਪਣੇ ਫੁੱਲ-ਟਾਇਮ ਸਕੂਲ ਤੇ ਪਾਰਟ-ਟਾਇਮ ਕੰਮ ਵਿੱਚ ਹੋਰ ਜ਼ਿਆਦਾ ਮਸਰੂਫ ਹੋ ਗਈ ਸੀ ਤੇ ਮੈਂ ਫਿਰ ਵੀ ਮਹੀਨੇ ਦੋ ਮਹੀਨੇ ਬਆਦ ਉਹ ਨੂੰ ਦੇਖਣ ਜਾਂਦੀ ਰਹੀ, ਹਰ ਵਾਰ ਮੈਨੂੰ ਉਹ ਪਹਿਲਾਂ ਨਾਲੋਂ ਹੋਰ ਜ਼ਿਆਦਾ ਕਮਜ਼ੋਰ ਤੇ ਡੂੰਘੀ ਚੁੱਪ ਦਾ ਸਤਾਇਆ ਹੋਇਆ ਲਗਦਾ !

ਫਿਰ ਮੈਂ 5 ਕੁ ਮਹੀਨਿਆਂ ਲਈ ਉਸਨੂੰ ਮਿਲਣ ਬਿਲਕੁਲ ਹੀ ਨਾ ਜਾ ਸਕੀ ਤੇ ਇਹ ਇੱਕ ਬਹੁਤ ਵੱਡਾ ਵਕਫਾ ਸੀ । ਜਦੋਂ ਮੈਂ ਅਖੀਰ ਇੱਕ ਦਿਨ ਉਸ ਸੰਸਥਾ ਵਿੱਚ ਪਹੁੰਚੀ, ਉਸੇ ਤਰਾਂ ਦੇ ਸਵਾਗਤ ਅਤੇ ਮੋਹ ਦੀ ਆਸ ਵਿੱਚ, ਪਰ ਇਸ ਵਾਰ ਇਹ ਵਖਰਾ ਸੀ । ਮੈਨੂੰ ਵੱਡੀ ਨਰਸ ਨੇ ਦੱਸਿਆ ਕਿ ਉਹ ਇੱਕ ਹਫਤਾ ਪਹਿਲਾਂ ਹੀ ਚੱਲ-ਵਸਿਆ ਸੀ । ਮੈਂ ਸਦਮੇ ਨਾਲ ਸੁੰਨ ਹੋ ਗਈ, ਮੇਰੇ ਕੋਲ ਕਹਿਣ-ਸੁਣਨ ਜਾਂ ਬਿਆਨ ਕਰਨ ਨੂੰ ਕੋਈ ਸ਼ਬਦ ਨਹੀਂ ਸਨ । ਉਹ ਚੱਲ-ਵਸਿਆ ਸੀ; ਕੋਈ ਨਹੀਂ ਜਾਣਦਾ ਸੀ ਕਿ ਉਸਦੇ ਦਿਲ ਦੀਆਂ ਡੂੰਘਾਈਆਂ ਵਿੱਚ ਕਹਿਣ ਨੂੰ ਕਿੰਨਾ ਕੁਝ ਸੀ !

ਡਿਜੀਟਲ ਇੰਡੀਆ: ਇਕ ਹੋਰ ਨਵਉਦਾਰਵਾਦੀ ਹਮਲਾ -ਮਨਦੀਪ
ਉੱਚ ਸਿੱਖਿਆ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ -ਪ੍ਰੋ. ਤਰਸਪਾਲ ਕੌਰ
ਰੈਫਰੈਂਡਮ ਵੀਹ ਸੌ ਵੀਹ ਜਾਂ ਚਾਰ ਸੌ ? – ਹਜ਼ਾਰਾ ਸਿੰਘ
ਮਸਲਾ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਅਤੇ ਛਾਪਣ ਦਾ -ਹਰਭਜਨ ਸਿੰਘ ਕੋਮਲ
ਅਧਾਰ ਕਾਰਡ ਦੇ ਸੰਦਰਭ ’ਚ ਵਿਅਕਤੀਗਤ ਖ਼ੁਦਮੁਖਤਿਆਰੀ ਦਾ ਸਵਾਲ -ਪ੍ਰਿਤਪਾਲ ਮੰਡੀਕਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਹਰ ਇਕ ਸਕੂਲ ਕਾਲਜ ’ ਚ ਦਲਿਤ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਹੈ ਮਨਮਰਜ਼ੀ ਨਾਲ ਫੀਸ

ckitadmin
ckitadmin
December 17, 2014
ਆਓ ਯੁੱਗ ਪੁਰਸ਼ਾਂ ਨੂੰ ਦੱਸੀਏ ਕਿ ਹੁਣ ਅਸੀ ਉਹ ਨਹੀਂ ਰਹੇ -ਗੁਰਚਰਨ ਸਿੰਘ ਪੱਖੋਕਲਾਂ
ਵਾਤਾਵਰਣ ਸੰਭਾਲੋ – ਮਨਦੀਪ ਗਿੱਲ ਧੜਾਕ
ਹੁਣ ਹੋਰ ਜ਼ੋਰ-ਸ਼ੋਰ ਨਾਲ ਲਾਗੂ ਹੋਣ ਲੱਗੇ ਨਵ-ਉਦਾਰਵਾਦੀ ਸੁਧਾਰ -ਸੀਤਾਰਾਮ ਯੇਚੁਰੀ
ਐਡਵੋਕੇਟ ਸੁਧਾ ਭਾਰਦਵਾਜ ਦਾ ਜਨਤਕ ਬਿਆਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?