By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੇਰਾ ਨਾਂਅ ਮੰਗਲ ਸਿਘ ਐ ਜੀ… – ਸੰਤੋਖ ਸਿੰਘ ਭਾਣਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਮੇਰਾ ਨਾਂਅ ਮੰਗਲ ਸਿਘ ਐ ਜੀ… – ਸੰਤੋਖ ਸਿੰਘ ਭਾਣਾ
ਨਿਬੰਧ essay

ਮੇਰਾ ਨਾਂਅ ਮੰਗਲ ਸਿਘ ਐ ਜੀ… – ਸੰਤੋਖ ਸਿੰਘ ਭਾਣਾ

ckitadmin
Last updated: October 23, 2025 11:15 am
ckitadmin
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

ਮੈਂ ਰਿਕਸ਼ੇ ਵਾਲੇ ਨੂੰ ਰੋਕ ਕੇ ਆਪਣੀ ਲੜਕੀ ਨੂੰ ਬਹਿਣ ਲਈ ਕਿਹਾ ਤਾਂ ਉਹ ਕਹਿੰਦੀ-“ ਡੈਡੀ, ਪਹਿਲਾਂ ਪੈਸੇ ਤਾਂ ਮੁਕਾ ਲਉ…।“ ਮੈਂ ਪੈਸੇ ਪੁੱਛਣ ਤੋਂ ਪਹਿਲਾਂ ਸੁਭਾਵਕ ਈ ਉਹਦਾ ਨਾਂਅ ਪੁੱਛ ਲਿਆ।

“ ਮੇਰਾ ਨਾਂਅ ਮੰਗਲ ਸਿੰਘ ਐ ਜੀ…।“ ਉਹਨੇ ਪੈਡਲ ਨੂੰ ਪੈਰ ਨਾਲ ਘੁਮਾਉਂਦਿਆਂ ਜੁਆਬ ਦਿੱਤਾ ਤੇ ਨਾਲ ਈ ਹੱਸ ਪਿਆ।

“ ਬੈਠੋ ਬੇਟਾ, ਇਹਦਾ ਨਾਂਆ ਮੰਗਲ ਸਿੰਘ ਐ, ਪੈਸੇ ਵੱਧ ਨਹੀਂ ਲੈਂਦਾ ਇਹ …।“ਮੇਰੀ ਲੜਕੀ ਹੈਰਾਨ ਜਿਹੀ ਹੁੰਦੀ ਰਿਕਸ਼ੇ ` ਤੇ ਚੜ੍ਹ ਗਈ। ਮੈਂ ਵੇਖਿਆ , ਮੰਗਲ ਸਿੰਘ ਨੇ ਵੀ ਸ਼ੋਸੋਪੰਜ ਜਿਹੀ`ਚ ਪਏ ਨੇ ਰਿਕਸ਼ਾ ਰੇੜ੍ਹ ਲਿਆ।ਮੇਰੀਆਂ ਅੱਖਾਂ ਮੂਹਰੇ 1970-72 ਵਾਲਾ ਮੰਗਲ ਸਿੰਘ ਘੁੰਮ ਗਿਆ।

ਮੈਂ ਜਿਸ ਇੰਨਸਟੀਚਿਊਟ `ਚ ਇਲੈਕਟ੍ਰੀਕਲ ਦਾ ਡਿਪਲੋਮਾ ਕਰ ਰਿਹਾ ਸੀ, ਉਥੇ ਈ ਮੰਗਲ ਸਿੰਘ ਵੀ ਫਿੱਟਰ ਦੀ ਟ੍ਰੇਨਿੰਗ ਲੈ ਰਿਹਾ ਸੀ।ਮੈਂ ਕਾਲਜ ਦੇ ਸਾਹਮਣੇ ਚਾਹ ਵਾਲੀ ਦੁਕਾਨ `ਤੇ ਬੈਠਾ ਚਾਹ ਪੀ ਰਿਹਾ ਸੀ।ਉੱਠਕੇ ਤੁਰਨ ਲੱਗਾ ਜਦ ਮੈਂ ਇੱਕ ਕੱਪ ਚਾਹ ਦੇ ਚਾਰ ਆਨੇ ਕੱਢ ਕੇ ਦੇਣ ਲੱਗਾ ਤਾਂ ਹੱਥ ਖਾਲੀ ਮੁੜ ਆਇਆ।ਚੁਆਨੀ ਪਤਾ ਨਹੀਂ ਕਿੱਥੇ ਡਿੱਗ ਪਈ ਸੀ।ਹੋਰ ਪੈਸੇ ਮੇਰੇ ਕੋਲ ਹੈ ਨਹੀਂ ਸਨ।ਚਾਰ ਆਨੇ ਵੀ ਘਰੋਂ ਕਈ ਦਿਨਾਂ ਪਿੱਛੋਂ ਖਰਚਣ ਲਈ ਮਿਲਦੇ ਸਨ।ਮੰਗਲ ਸਿੰਘ ਵੀ ਉੱਥੇ ਬੈਠਾ ਸੀ। ਉਹਨੇ ਮੇਰੀ ਪਰੇਸ਼ਾਨੀ ਵੇਖਕੇ ਝੱਟ ਆਪਣੇ ਕੋਲੋ ਚਾਰ ਆਨੇ ਕੱਢਕੇ ਬਿਹਾਰੀ ਲਾਲ ਨੂੰ ਫੜਾ ਦਿੱਤੇ। ਇਹ ਸਾਡੀ ਦੋਸਤੀ ਦਾ ਮੁੱਢ ਸੀ ਜੋ ਦਿਨੋ ਦਿਨ ਗੁੜ੍ਹਾ ਹੁੰਦਾ ਗਿਆ।

 

 

ਦੋ ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ , ਨੌਕਰੀ ਨਾ ਮਿਲਣ ਕਰਕੇ ਮੰਗਲ ਸਿੰਘ ਨੇ ਰਿਕਸ਼ਾ ਫੜ੍ਹ ਲਿਆ ਸੀ। ਮੈਨੂੰ ਮਲੋਟ ਵਿੱਚ ਦਿੱਲੀ ਕਲਾਥ ਮਿੱਲ ਦੀ ਲਬੋਰਟਰੀ `ਚ ਤਕਨੀਸ਼ੀਅਨ ਦੀ ਨੌਕਰੀ ਮਿਲ ਗਈ।ਬਾਅਦ ਵਿੱਚ ਚੱਕ ਸ਼ੇਰੇਵਾਲਾ ਦੇ ਵਾਟਰ ਵਰਕਸ ਵਿੱਚ ਪੰਪ ਉਪਰੇਟਰ ਅਤੇ ਫਿਰ ਬਿਜਲੀ ਬੋਰਡ ਅੰਮ੍ਰਿਤਸਰ ਸਰਕਲ ਦੇ ਰਮਦਾਸ ਸੱਬ ਆਫਿਸ ਵਿੱਚ ਪੱਕੀ ਨੌਕਰੀ ਲੱਗ ਗਈ।

ਮੰਗਲ ਸਿੰਘ ਨੂੰ ਵਾਟਰ ਵਰਕਸ ਵਿੱਚ ਫਿਟਰ ਦੀ ਨੌਕਰੀ ਮਿਲ ਗਈ ਸੀ ਪਰ ਉਹਨੇ ਰਿਕਸ਼ਾ ਨਹੀਂ ਸੀ ਛੱਡਿਆ। ਡਿਊਟੀ ਜਾਣ ਤੋਂ ਪਹਿਲਾਂ ਸਵੇਰੇ ਸਵੇਰੇ ਮੂੰਹ-ਨ੍ਹੇਰੇ ਇੱਕ ਦੇ ਗੇੜੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਦੇ ਲਾ ਲੈਂਦਾ ਸੀ। ਸ਼ਾਮ ਨੂੰ ਨ੍ਹੇਰੇ ਹੋਏ ਤੱਕ ਸਵਾਰੀਆਂ ਢੋਂਦਾ ਰਹਿੰਦਾ।ਬੁੱਢੇ ਮਾਂ ਬਾਪ ਬਿਮਾਰ ਰਹਿੰਦੇ ਸਨ।ਦਿਨ ਰਾਤ ਦੀ ਹੱਢ ਭੱਨਵੀ ਸਖਤ ਮਿਹਨਤ ਕਰਨ ਕਰਕੇ ਆਪ ਵੀ ਬਿਮਾਰ ਰਹਿਣ ਲੱਗ ਪਿਆ ਸੀ। ਦਿਨੋ ਦਿਨ ਕਮਜੌਰ ਹੁੰਦਾ ਜਾਂਦਾ ਸੀ।

ਮੈਂ ਰਮਦਾਸ ਤੋਂ ਆਪਣੇ ਪਿੰਡ, ਮਹੀਨੇ ਪਿੱਛੋ ਤਨਖਾਹ ਲੈਕੇ ਈ ਆਉਂਦਾ ਹੁੰਦਾ ਸੀ। ਅੰਮ੍ਰਿਤਸਰ ਤੋਂ ਫਰੀਦਕੋਟ ਵਾਲੀ ਬੱਸ `ਤੇ ਚੜ੍ਹਿਆ ਤਾਂ ਮੇਰੇ ਨਾਲ ਵਾਲੀ ਸੀਟ ਤੇ ਦੋ ਕੁੜੀਆਂ ਵੀ ਆ ਕੇ ਬਹਿ ਗਈਆਂ ।ਚਿਹਰੇ ਉਨ੍ਹਾਂ ਦੇ ਜਾਣੇ ਪਹਿਚਾਣੇ ਲੱਗਦੇ ਸਨ।ਉਹ ਵੀ ਮੈਨੂੰ ਪਛਾਨਣ ਦੀ ਕੋਸ਼ਿਸ਼ `ਚ ਇੱਕ ਦੂਜੀ ਨਾਲ ਘੁਸਰ-ਮੁਸਰ ਕਰ ਰਹੀਆਂ ਸਨ।ਫਿਰ ਉਨ੍ਹਾਂ `ਚੋ ਇੱਕ ਨੇ ਪੁੱਛ ਈ ਲਿਆ-

“ ਤੁਸੀਂ ਸੰਤੋਂਖ ਵੀਰ ਜੀ ਓ ਨਾ…..?
“ ਹਾਂ…ਪਰ….ਤੁਸੀ?

“ਅਸੀ਼ ਮੱਲਣ ਤੋਂ…। ਤੁਸੀ ਪਾਲੋ, ਭੋਲੀ ਹੁਰਾਂ ਦੇ ਮਾਮਾ ਜੀ ਦੇ ਲੜਕੇ ਈਓ ਨਾ, ਪਿੰਡ ਭਾਣੇ ਤੋਂ? ਅਸੀ ਪਾਲੋ ਹੁਰਾਂ ਦੇ ਚਾਚੇ ਦੀਆਂ ਕੁੜੀਆਂ….।“

ਉਨ੍ਹਾਂ ਦੱਸਿਆ ਕਿ ਅਸੀ ਫਤਹਿਗੜ੍ਹ ਚੁੜੀਆਂ, ਕੋਰਸ ਕਰਨ ਲਈ ਆਈਆਂ ਹੋਈਆਂ ਹਾਂ।ਅੱਜ ਅਸੀ ਪਿੰਡੋਂ ਜ਼ਰੂਰੀ ਕਾਗਜ ਤੇ ਸਰਟੀਫਿਕੇਟ ਲੈ ਕੇ ਵਾਪਸ ਵੀ ਮੁੜਣਾ ਹੈ, ਪਰ ਲੱਗਦਾ ਨਹੀਂ ਮੁੜਿਆ ਜਾਵੇ।

ਜਦ ਅਸੀ ਫਰੀਦਕੋਟ ਬੱਸ ਅੱਡੇ ਤੇ ਆ ਕੇ ਉੱਤਰੇ ਤਾਂ ਸੂਰਜ ਲਹਿੰਦੇ ਵੱਲ ਛਾਲ ਮਾਰ ਗਿਆ ਸੀ। ਹਨੇਰਾ ਘਿਰਦਾ ਆਂਉਦਾ ਸੀ।ਮੁੱਦਕੀ ਕੋਲ ਬੱਸ ਖਰਾਬ ਹੋ ਕੇ ਕਿੰਨਾ ਚਿਰ ਖੜ੍ਹੀ ਰਹੀ ਸੀ। ਕੁੜੀਆਂ ਦੇ ਤਾਂ ਉਥੇ ਈ ਕਾਲਜੇ ਨੂੰ ਹੌਲ ਪੈਣ ਲੱਗ ਪਏ ਸਨ।

` ਹਾਏ ਨੀ, ਕਿਵੇਂ ਪਹੁੰਚਾਂ ਗੀਆਂ।ਬੱਸ ਪਤਾ ਨਹੀਂ ਮਿਲੇ ਕਿ ਨਾ ਮਿਲੇ…।“ ਉਹੀ ਗੱਲ। ਕੋਈ ਵੀ ਬੱਸ ਕਿਸੇ ਪਾਸੇ ਨਹੀਂ ਸੀ ਜਾ ਰਹੀ। ਕੁੜੀਆਂ ਦੇ ਚਿਹਰੇ ਉੱਤਰ ਗਏ ਸਨ।ਉਹ ਪ੍ਰੇਸ਼ਾਨ ਹੋ ਕੇ ੲੈਧਰ ਉਧਰ ਝਾਕਣ ਲੱਗੀਆਂ।ਮੈਂ ਉਨ੍ਹਾਂ ਨੂੰ ਆਪਣੇ ਪਿੰਡ ਜਾਣ ਦੀ ਸਲਾਹ ਦਿੱਤੀ।ਸਾਡੇ ਪਿੰਡ ਤੱਕ ਤਾ ਰਿਕਸ਼ੇ ਦੇਰ ਤੱਕ ਆਉਦੇ ਜਾਂਦੇ ਰਹਿੰਦੇ ਸਨ ਪਰ ਉਨ੍ਹਾਂ ਦਾ ਘੱਟੋ ਘੱਟ ਆਪਣੇ ਨਾਨਕੇ ਪਿੰਡ ਢਿੱਲਵਾਂ ਤੱਕ ਤਾਂ ਜਾਣਾ ਜ਼ਰੂਰੀ ਸੀ। ਪਿੰਡ ਢਿੱਲਵਾ ਕੋਟਕਪੂਰਾ ਤੋਂ ਸੱਤ ਅੱਠ ਕਿੱਲੋਮੀਟਰ ਸੀ ਤੇ ਕੋਟਕਪੂਰਾ ਫਰੀਦਕੋਟੋਂ ਬਾਰਾਂ ਕਿੱਲੋਮੀਟਰ ।ਕੋਈ ਸਬੱਬ ਨਹੀਂ ਸੀ ਬਣ ਰਿਹਾ ਜਾਣ ਦਾ।

ਬਲਬੀਰ ਬਸਤੀ ਵਾਲੇ ਪਾਸਿਉਂ ਮੰਗਲ ਸਿੰਘ ਰਿਕਸ਼ਾ ਖਿੱਚਦਾ ਆਂਉਦਾ ਦਿਸਿਆ ਤਾ ਮੈਨੂੰ ਕੁਝ ਹੌਸਲਾ ਹੋ ਗਿਆ।ਸ਼ਾਇਦ ਇਹੀ ਕੋਈ ਹੱਲ ਕੱਢ ਦੇਵੇ।ਅਸੀਂ ਉਹਨੂੰ ਸਾਰੀ ਵਿਥਿਆ ਦੱਸੀ ਤਾਂ ਉਹ ਹੱਸ ਪਿਆ-

“ ਤੇਰਾ ਇਹ ਯਾਰ ਕਿਹੜੇ ਕੰਮ ਆਊ ਫਿਰ ਸੰਤੌਖ ਸਿੰਆਂ।ਜੇ ਇਹ ਤੇਰੀਆਂ ਭੂਆ ਦੀਆਂ ਕੁੜੀਆਂ ਨੇ ਤੇ ਮੇਰੀਆਂ ਵੀ ਤਾਂ ਭੈਣਾ ਲੱਗਦੀਆਂ ਹੋਈਆਂ ਨਾ।ਚੱਲੋ ਬੈਠੋ ਕੁੜੀਉ ਵੀਰ ਆਪਣੇ ਦੀ ਗੱਡੀ `ਤੇ….।ਆਪਣੀਆਂ ਚੁੰਨੀਆਂ ਨੂੰ ਸਿਰ ਉੱਤੇ ਸਾਫੇ ਵਾਂਗ ਬੰਨ੍ਹ ਲਓ ਭੈਣੋ….।“

“ ਮੈਂ ਵੀ ਨਾਲ ਚੱਲਾਂ ਯਾਰ….।“ ਮੈਂ ਝਕਦੇ ਝਕਦੇ ਨੇ ਆਪਣਾ ਅੰਦਰਲਾ ਡਰ ਪ੍ਰਗਟ ਕੀਤਾ।

“ ਤੂੰ ਭੋਰਾ ਫਿਕਰ ਨਾ ਕਰ….। ਮੈਂ ਬਹਿੰਦੇ ਨੇ ਈ ਰਿਕਸ਼ੇ ਨੂੰ ਰੇਲ ਬਣਾ ਦੇਣਾ….।ਅਸੀਂ ਤਾਂ ਪਹੁੰਚੇ ਲੈ। ਰੋਟੀ ਵੀ ਮੈਂ ਉਂਥੋ ਭੈਣਾ ਦੇ ਨਾਨਕੇ ਪਿੰਡੋਂ ਈ ਖਾ ਕੇ ਮੁੜੂੰਗਾ….।“ ਕਹਿੰਦਿਆਂ ਮੰਗਲ ਸਿੰਘ ਨੇ ਪੂਰੇ ਵਿਸ਼ਵਾਸ ਅੇਤ ਹੌਸਲੇ ਨਾਲ ਰਿਕਸ਼ਾ ਰੇੜ੍ਹ ਲਿਆ।

ਮੈਂ ਵੇਖਿਆ, ਕੁੜੀਆਂ ਦੇ ਚਿਹਰਿਆਂ ਉੱਤੇ ਵੀ ਵਿਸ਼ਵਾਸ ਅਤੇ ਬੇ-ਫਿਕਰੀ ਦੀ ਪਤਲੀ ਜਿਹੀ ਲਹਿਰ ਦੌੜ ਗਈ ਸੀ।ਵੇਲੇ ਕੁਵੇਲੇ ਖੇਤਾਂ `ਚ ਗੇੜਾ ਮਾਰਨ ਵਾਲੀਆਂ ਪਿੰਡ ਦੀਆਂ ਨਿੱਡਰ ਕੁੜੀਆਂ ਵੈਸੇ ਵੀ ਬੁਲੰਦ ਹੌਸਲੇ ਵਾਲੀਆਂ ਹੁੰਦੀਆਂ ਹਨ।

ਅਗਲੇ ਮਹੀਨੇ ਜਦ ਮੈਂ ਪਿੰਡ ਆਇਆ ਤਾ ਫਰੀਦਕੋਟ ਬੱਸ ਅੱਡੇ `ਤੇ ਮੰਗਲ ਸਿੰਘ ਨੂੰ ਲੱਭਦਾ ਰਿਹਾ। ਬੜਾ ਲੱਭਿਆ ਪਰ ਉਹ ਨਾ ਲੱਭਿਆ। ਇੱਕ ਰਿਕਸ਼ੇ ਵਾਲੇ ਤੋਂ ਉਹਦੇ ਬਾਰੇ ਪੁੱਛਿਆ ।ਇੱਕ ਦਮ ਤਾਂ ਉਂਹਦੇ ਤੋਂ ਕੁੱਝ ਬੋਲਿਆ ਨਾ ਗਿਆ। ਫਿਰ ਭਰ ਆਏ ਗੱਚ ਨਾਲ ਬੋਲਿਆ-

“ਯਾਰਾਂ ਦਾ ਯਾਰ ਸੀ ਮੰਗਲ ਸਿੰਘ।ਉਹਨੂੰ ਟੀ.ਬੀ ਹੋ ਗਈ ਸੀ। ਡਾਕਟਰਾਂ ਨੇ ਅਰਾਮ ਕਰਨ ਲਈ ਕਿਹਾ ਸੀ ਪਰ ਹੈ ਬੜਾ ਚੀੜ੍ਹਾ ਸੀ ਉਹ। ਰਿਕਸ਼ਾ ਨਹੀਂ ਛੱਡਿਆ ਉਹਨੇ। ਸਰਕਾਰੀ ਨੌਕਰੀ ਵੀ ਕਰਨੀ ਰਿਕਸ਼ਾ ਵੀ ਚਲਾਉਣਾ, ਹੱਦੋ ਵੱਧ ਸਖਤ ਮਿਹਨਤ। ਆਖਿਰ ਬਿਮਾਰੀ ਨੇ ਢਾਅ ਲਿਆ ਮਹੀਨਾ ਕੂ ਪਹਿਲਾਂ ਦੀ ਗੱਲ ਐ, ਏਥੌਂ, ਆਪਣੇ ਕਿਸੇ ਦੋਸਤ ਦੀਆਂ ਰਿਸ਼ਤੇਦਾਰ ਕੁੜੀਆਂ ਨੂੰ ਹਨ੍ਹੇਰੇ ਪਏ ਤੋਂ ਢਿੱਲਵੀ ਛੱਡਣ ਤੁਰ ਗਿਆ। ਬੱਸ ਕੋਈ ਜਾਂਦੀ ਨਹੀਂ ਸੀ, ਯਾਰੀ ਪੁਗਾਉਣ ਖਾਤਰ ਸਿਰੜ ਕਰ ਗਿਆ।ਏਥੋਂ ਅਠਾਰਾਂ ਵੀਹ ਕਿੱਲੋਮੀਟਰ ਦਾ ਰਸਤਾ। ਰਾਤ ਪੈਂਦੀ ਵੇਖਕੇ ਕਾਹਲੀ ਕਾਹਲੀ ਰਿਕਸ਼ਾ ਭਜਾਈ ਗਿਆ। ਕੁੜੀਆਂ ਨੂੰ ਤਾਂ ਛੱਡ ਆਇਆ ਸਹੀ ਸਲਾਮਤ, ਪਰ ਆਉਂਦੇ ਨੇ ਈ ਮੰਜਾ ਮੱਲ ਲਿਆ। ਉਸ ਦਿਨ ਉਹਨੂੰ ਬੁਖਾਰ ਵੀ ਚੜਿਆ ਹੋਇਆ ਸੀ।ਬੱਸ ਬਾਈ ਜੀ ਫੇਰ ਨੀ ਉੱਠਿਆ ਮੰਗਲ ਸਿੰਘ ਮੰਜੇ ਤੋਂ……।“

ਸੁਣਕੇ-ਮੇਰੀਆਂ ਅੱਖਾ `ਚੋਂ ਹੰਝੂਆਂ ਦਾ ਸੈਲਾਬ ਵਹਿ ਤੁਰਿਆ-“ ਓ ਮੰਗਲ ਸਿੰਆ ਮੇਰਿਆ ਯਾਰਾ, ਐਡੀ ਵੱਡੀ ਕੁਰਬਾਨੀ“….?

                ਸੰਪਰਕ: +91 98152 96475
ਮਾਣ-ਸਨਮਾਨ, ਵਡੇਰੀ ਜ਼ਿੰਮੇਵਾਰੀ ਦਾ ਅਹਿਦ -ਨਰਾਇਣ ਦੱਤ
ਗ਼ਜ਼ਲ -ਡਾ. ਨਿਸ਼ਾਨ ਸਿੰਘ ਰਾਠੌਰ
ਲੰਮੇਰੀ ਵਾਟ ਬਾਕੀ ਹੈ… ਸੁਖਪਾਲ ਕੌਰ ‘ਸੁੱਖੀ’
ਗਾਇਕੀ ਦਾ ਬਾਦਸ਼ਾਹ ਮੁੰਹਮਦ ਰਫ਼ੀ – ਗੁਰਮੀਤ ਰਾਣਾ
ਪੁੱਛੀ ਸ਼ਰਫ ਨਾ ਜਿਹਨਾਂ ਨੇ ਬਾਤ ਮੇਰੀ. . . – ਗੁਰਪ੍ਰੀਤ ਸਿੰਘ ਰੰਗੀਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਇਸ਼ਰਤ ਜਹਾਂ ਕਤਲ ਕੇਸ : ਲੋਕ ਸਿਮਰਤੀ ’ਚੋਂ ਵਿਸਰਿਆ ਗੰਭੀਰ ਮਾਮਲਾ – ਇਮਰਾਨ ਨਿਆਜ਼ੀ

ckitadmin
ckitadmin
August 28, 2013
ਸ਼ਾਇਰ -ਬਿੰਦਰ ਜਾਨ-ਏ-ਸਾਹਿਤ
ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ
ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ
ਦਿੱਲੀ ਵਿਚ ਆਪ ਦੀ ਸ਼ਾਨਦਾਰ ਜਿਤ ਤੋਂ ਬਾਅਦ -ਸੁਕੀਰਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?