By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਿਹਤ ਨਾਲ ਸਮਝੌਤਾ ਕਦੀ ਨਹੀਂ -ਡਾ. ਰਾਜਪ੍ਰੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਸਿਹਤ ਨਾਲ ਸਮਝੌਤਾ ਕਦੀ ਨਹੀਂ -ਡਾ. ਰਾਜਪ੍ਰੀਤ ਸਿੰਘ
ਹੈਲਥ ਲਾਈਨ

ਸਿਹਤ ਨਾਲ ਸਮਝੌਤਾ ਕਦੀ ਨਹੀਂ -ਡਾ. ਰਾਜਪ੍ਰੀਤ ਸਿੰਘ

ckitadmin
Last updated: October 22, 2025 12:59 pm
ckitadmin
Published: April 22, 2013
Share
SHARE
ਲਿਖਤ ਨੂੰ ਇੱਥੇ ਸੁਣੋ

ਕਦੀ ਬੈਠ ਕੇ ਸੋਚੋ ਕਿ ਤੁਸੀਂ ਆਪਣੀ ਜਾਂ ਆਪਣੇ ਪਰਿਵਾਰ ਦੀ ਸਿਹਤ ਬਾਰੇ ਕਿੰਨੇ ਕੁ ਫਿਕਰਮੰਦ ਰਹਿੰਦੇ ਹੋ। ਤੁਹਾਡੀ ਰੁਝੇਵਿਆਂ ਭਰੀ ਜ਼ਿੰਦਗੀ ‘ਚ ਸਿਹਤ ਖਾਤਰ ਤੁਸੀਂ ਕਿੰਨਾ ਕੁ ਸਮਾਂ ਕੱਢਦੇ ਹੋ ਅਤੇ ਇਸ ਨੂੰ ਪਹਿਲ ਦਿੰਦੇ ਹੋ ਜਾਂ ਨਹੀਂ। ਅਸਲ ‘ਚ ਤਾਂ ਬਿਮਾਰ ਹੋਣ ‘ਤੇ ਡਾਕਟਰਾਂ ਹਸਪਤਾਲਾਂ ਦੀ ਦੌੜ ਲਾਉਣਾ, ਚੰਗੇ ਤੋਂ ਚੰਗੇ ਇਲਾਜ ‘ਤੇ ਖੁੱਲ੍ਹ ਕੇ ਅਤੇ ਜ਼ਰੂਰਤ ਪੈਣ ‘ਤੇ ਕਰਜਾ ਲੈ ਕੇ ਵੀ ਖਰਚ ਕਰਨਾ ਸਿਹਤ ਲਈ ਫਿਕਰਮੰਦੀ ਨਹੀਂ ਹੈ।

ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਅਤੇ ਚੁਸਤ-ਦਰੁਸਤ ਰੱਖਣ ਲਈ ਸਾਨੂੰ ਸਿਹਤ ਨੂੰ ਆਪਣੀ ਸਭ ਤੋਂ ਪਹਿਲੀ ਪ੍ਰਾਥਮਿਕਤਾ (ਪ੍ਰੀਓਰਟੀ) ਬਣਾਉਣਾ ਹੋਵੇਗਾ। ਅਕਸਰ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਬੜੀ ਦੇਰ ਹੋ ਚੁੱਕੀ ਹੁੰਦੀ ਹੈ। ਰੋਜ਼ ਸਵੇਰੇ ਅੱਧਾ ਘੰਟਾ ਪੈਦਲ ਘੁੰਮਣ ਵਰਗੀ ਸਭ ਤੋਂ ਸੌਖੀ ਅਤੇ ਬਿਨਾਂ ਖਰਚ ਵਾਲੀ ਸਿਹਤਮੰਦ ਕਸਰਤ ਨੂੰ ਅਸੀਂ ਆਪਣੀ ਕਿਸੇ ਨਾ ਕਿਸੇ ਰੁਝੇਵੇਂ ਜਾਂ ਮਜਬੂਰੀ ਦੇ ਬਹਾਨੇ ਟਾਲ ਦਿੰਦੇ ਹਾਂ ਅਤੇ ਜਦੋਂ ਦਿਲ ਦਾ ਦੌਰਾ, ਬਾਈਪਾਸ ਸਰਜਰੀ ਜਾਂ ਸ਼ੂਗਰ ਦਾ ਝਟਕਾ ਲੱਗਦਾ ਹੈ ਤਾਂ ਜਾ ਕੇ ਕਿਤੇ ਉਸਨੂੰ ਆਪਣੀ ਰੂਟੀਨ ‘ਚ ਸ਼ਾਮਲ ਕਰਦੇ ਹਾਂ। ਕਈ ਵਾਰ ਤਾਂ ਅਸੀਂ ਫੇਰ ਵੀ ਨਹੀਂ ਜਾਗਦੇ।
 
ਕੁਦਰਤ ਨੇ ਚੰਗੀ ਸਿਹਤ ਨੂੰ ਬਹੁਤ ਸਸਤਾ, ਘੱਟ ਖਰਚੀਲੀ ਬਣਾਇਆ ਹੈ। ਰੈਗੂਲਰ ਖਾਣ-ਪੀਣ, ਸਿਹਤਮੰਦ ਭੋਜਨ (ਜਿਹੜਾ ਜੰਕ ਫੂਡ ਤੋਂ ਕਈ ਗੁਣਾ ਸਸਤਾ ਹੈ), ਹਲਕੀ-ਫੁਲਕੀ ਕਸਰਤ ਅਤੇ ਤਣਾਅ ਮੁਕਤ ਜੀਵਨ, ਇਹ ਉਹ ਉਪਾਅ ਹਨ ਜਿਹੜੇ ਤੁਹਾਨੂੰ ਸਭ ਤੋਂ ਵੱਡਾ ਸੁਖ ਨਿਰੋਗੀ ਸਰੀਰ ਦੇ ਸਕਦੇ ਹਨ। ਲਾਈਫ ਸਟਾਈਲ ਨੂੰ ਠੀਕ ਕਰਕੇ ਅਸੀਂ ਜ਼ਿੰਦਗੀ ਨੂੰ ਬਿਹਤਰ ਦਰ ਬਿਹਤਰ ਬਣਾਉਦੇ ਲੇ ਜਾਂਦੇ ਹਾਂ। ਬਸ ਜ਼ਰੂਰਤ ਹੁੰਦੀ ਹੈ ਇਸ ਗੱਲ ਨੂੰ ਸਮਝਣ ਦੀ ਕਿ ਅਸੀਂ ਖੁਦ ਦੀ ਅਤੇ ਪਰਿਵਾਰ ਦੀ ਸਿਹਤ ਪ੍ਰਤੀ ਜਾਗਰੂਕ ਹਾਂ ਜਾਂ ਨਹੀਂ। ਇਸ ਨਾਲ ਨਾ ਸਿਰਫ ਅਸੀਂ ਤੇ ਸਾਡਾ ਪਰਿਵਾਰ ਸਿਹਤਮੰਦ ਰਹੇਗਾ ਬਲਕਿ ਅਸੀਂ ਆਪਣੇ ਆਲੇ-ਦੁਆਲੇ ਅਤੇ ਸਮਾਜ ਨੂੰ ਠੀਕ ਰੱਖਣ ‘ਚ ਵੀ ਆਪਣੀ ਭੂਮਿਕਾ ਨਿਭਾ ਰਹੇ ਹੋਵਾਂਗੇ।

ਬਿਨਾਂ ਨੇਮ ਤੋਂ ਅਤੇ ਬਿਨਾ ਕੰਟਰੋਲ ਤੋਂ ਖਾਣ-ਪੀਣ, ਸ਼ਰਾਬ ਪੀਣਾ, ਸਿਗਰਟਨੋਸ਼ੀ, ਫਾਲਤੂ ਦਾ ਤਣਾਅ ਅਤੇ ਅਰਾਮ ਤਲਬ ਜ਼ਿੰਦਗੀ ਦਾ ਰਸਤਾ ਬਿਮਾਰੀਆਂ ਵੱਲ ਨੂੰ ਜਾਂਦਾ ਹੈ ਅਤੇ ਇਕ ਚੰਗਾ ਲਾਈਫ ਸਟਾਈਲ ਬਿਹਤਰ ਸਿਹਤ ਤੇ ਜ਼ਿੰਦਗੀ ਵੱਲ ਲੈ ਕੇ ਜਾਂਦਾ ਹੈ। ਹੁਣ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਸੰਕਟ ਦਾ ਇੰਤਜ਼ਾਰ ਕਰਨਾ ਚਾਹੁੰਦੇ ਹੋ ਜਾਂ ਸੰਕਟ ਤੋਂ ਪਹਿਲਾਂ ਜਾਗਣਾ?

ਭਾਰਤ ਤੇ ਚੀਨ ਦਰਮਿਆਨ ਨਿੱਘੇ ਸਬੰਧ ਦੋਹਾਂ ਮੁਲਕਾਂ ਲਈ ਲਾਭਕਾਰੀ – ਸੀਤਾਰਾਮ ਯੇਚੁਰੀ
ਵਾਲ ਰੰਗਣ ਦਾ ਖਤਰਾ -ਡਾ. ਪ੍ਰਮੋਦ
ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ -ਡਾ. ਗੁਲਬਹਾਰ ਸਿੰਘ ਸਿੱਧੂ
ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
ਬਿਮਾਰੀਆਂ ਦੀ ਪੋਲ ਖੋਲਦੀ ਬਾਇਓਪਸੀ -ਡਾ. ਲਖਵਿੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਕਿੱਥੇ ਹੈ ਅੱਜ ਦੀ ਰਾਤ ਦਾ ਚੰਦ -ਸਵਰਾਜਬੀਰ

ckitadmin
ckitadmin
January 6, 2020
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਨਿਘਾਰ -ਸਰੂਪ ਸਿੰਘ ਸਹਾਰਨ ਮਾਜਰਾ
ਇੱਕ ‘ਲੋਹ ਔਰਤ’ ਦੇ ਸਿਰੜ ਦੀ ਦਾਸਤਾਨ – ਮਨਦੀਪ
“ਧੌਣ ’ਤੇ ਗੋਡਾ ਰੱਖ ਦਿਆਂਗੇ” – ਮਿੰਟੂ ਬਰਾੜ
ਜਵਾਨੀ ਜ਼ਿੰਦਾਬਾਦ – ਡਾ. ਨਿਸ਼ਾਨ ਸਿੰਘ ਰਾਠੌਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?