ਸੰਪਰਕ: +9198764 42052
ਉਹਨਾਂ ਦਾ ਡਰ
ਉਹ ਡਰਦੇ ਹਨ
ਕਿਸ ਚੀਜ ਤੋਂ ਡਰਦੇ ਹਨ ਉਹ
ਸਮੁੱਚੀ ਧਨ-ਦੌਲਤ
ਗੋਲਾ-ਬਾਰੂਦ ਪੁਲਿਸ ਫੌਜ ਦੇ ਬਾਵਜੂਦ?
ਉਹ ਡਰਦੇ ਹਨ
ਕਿ ਇੱਕ ਦਿਨ
ਨਿਹੱਥੇ ਅਤੇ ਗਰੀਬ ਲੋਕ
ਉਹਨਾਂ ਤੋਂ ਡਰਨਾ
ਬੰਦ ਕਰ ਦੇਣਗੇ।
***
ਭੋਪਾਲ
ਹਰ ਚੀਜ ’ਚ ਘੁਲ ਗਿਆ ਸੀ ਜਹਿਰ
ਹਵਾ ’ਚ ਘੁਲ ਗਿਆ ਸੀ
ਮਿੱਟੀ’ਚ ਖੂਨ ’ਚ
ਇੱਥੋਂ ਤੱਕ ਕਿ
ਦੇਸ਼ ਦੇ ਕਾਨੂੰਨ ’ਚ
ਨਿਆਂ ਦੀਆਂ ਜੜ੍ਹਾਂ ’ਚ
ਇਸ ਲਈ ਜਦ ਫੈਸਲਾ ਸੁਣਾਇਆ
ਤਾਂ ਉਹ ਇੱਕ ਜਹਿਰੀਲਾ ਫਲ ਸੀ।
***
ਆਪਣੇ ਹੱਥ ’ਚ ਲੈਂਦੇ ਮੈਂ ਸੋਚਿਆ
ਦੁਨੀਆਂ ਨੂੰ
ਹੱਥ ਦੀ ਤਰ੍ਹਾਂ ਗਰਮ ਅਤੇ ਸੁੰਦਰ ਹੋਣਾ ਚਾਹੀਦਾ ਹੈ।
***
ਇੱਕ ਚਿਹਰਾ ਹੋਵੇ ਤਾਂ ਪਹਿਚਾਣੀਏ
ਸ਼ੈਤਾਨ ਦੇ ਸੌ-ਸੌ ਚਿਹਰੇ ਹਨ
ਕੁਰਸੀ ਤਾਂ ਅੱਖਾਂ ਦੀ ਅੰਨ੍ਹੀ ਹੈ
ਅਤੇ ਕੁਰਸੀ ਵਾਲੇ ਬਹਿਰੇ ਹਨ
ਇਹ ਵਾਅਦਿਆਂ ਦਾ ਝੂਠ ਪਕਾਏਗੀ
ਸਭ ਪੱਕਿਆ ਹੋਇਆ ਖੁਦ ਖਾਏਗੀ
ਆਪਣੀ ਦੁਨੀਆਂ ਕਦ ਬਦਲੇਗੀ।
***
ਉਹਨਾਂ ਦਾ ਭੈਅ
ਜਦ ਅਸੀਂ ਗਾਉਂਦੇ ਹਾਂ ਤਾਂ ਉਹ ਡਰ ਜਾਂਦੇ ਹਨ।
ਉਹ ਡਰ ਜਾਂਦੇ ਹਨ ਜਦ ਅਸੀਂ ਚੁੱਪ ਹੁੰਦੇ ਹਾਂ
ਉਹ ਡਰ ਦੇ ਹਨ ਸਾਡੇ ਗੀਤਾਂ ਤੋਂ
ਅਤੇ ਸਾਡੀ ਚੁੱਪ ਤੋਂ ਵੀ।
***
ਉੱਠੋ ਅਤੇ ਖੁਦ ਨੂੰ ਆਪਣੇ ਅੰਦਰੋਂ ਕੱਢੋ
ਸਾਰੀ ਦੁਨੀਆਂ ’ਚ ਫੈਲ ਜਾਣ ਲਈ,
ਹਾਸੇ ਅਤੇ ਧੁੱਪ ਅਤੇ ਹਵਾ ਦੀ ਤਰ੍ਹਾਂ।
***
ਚੋਣਾਂ ’ਚ
ਕੋਈ ਵੀ ਜਿੱਤੇ
ਸਰਕਾਰ ਕਿਸੇ ਦੀ ਵੀ ਬਣੇ
ਇਸ ਨਾਲ ਕੀ ਫਰਕ ਪੈਂਦਾ ਹੈ
ਕੋਈ ਫਰਕ ਨਹੀਂ ਪੈਂਦਾ, ਲੇਬਲ ਬਦਲਣ ਨਾਲ
ਜਹਿਰ ਦਾ ਅਸਰ ਤਾਂ ਉਹੀ ਰਹਿੰਦਾ ਹੈ।
***
ਤੁਸੀਂ ਪਿਆਰ ਕਰਦੇ ਹੋ ਦੇਸ਼ ਨੂੰ
ਜਿਗਰੀ ਦੋਸਤ ਦੀ ਤਰ੍ਹਾਂ
ਕਿਸੇ ਦਿਨ,ਉਹ,ਉਸ ਨੂੰ ਵੇਚ ਦਿੰਦੇ ਹਨ
ਸ਼ਾਇਦ ਅਮਰੀਕਾ ਨੂੰ
ਨਾਲ ਹੀ ਤੁਹਾਨੂੰ ਵੀ,
ਸਾਡੀ ਮਹਾਨ ਆਜਾਦੀ ਸਮੇਤ।
***
ਇੱਕ ਭਾਰੀ ਸਾਜਿਸ਼ ਦੇ ਤਹਿਤ
ਸਾਡੀ ਇੱਕ ਬਸਤੀ ਨੂੰ
ਜ਼ਹਿਰ ਦੇਕੇ
ਮਾਰਨ ਦੀ ਕੋਸ਼ਿਸ਼ ਕੀਤੀ ਗਈ
’ਤੇ ਅਸੀਂ ਵੇਖਦੇ ਰਹੇ
ਬੇਵੱਸ, ਉਸ ਨੂੰ ਛਟਪਟਾਉਂਦੇ ਹੋਏੇ!
ਛੜਯੰਤਰਕਾਰੀਆਂ ਨੂੰ ਮਾਲੂਮ ਹੈ
ਕਿ ਆਦਮੀ ਨੂੰ ਮਾਰਨ ਤੋਂ
ਜਿਆਦਾ ਆਸਾਨ ਹੈ
ਬਸਤੀ ਨੂੰ ਮਾਰ ਦੇਣਾ!
ਕਿਉਂਕਿ ਬਸਤੀ ਵਿਰੋਧ ਨਹੀਂ
ਕਰ ਸਕਦੀ
ਅਤੇ ਇਹ ਵੀ ਕਿ
ਆਦਮੀ ਨੂੰ ਮਾਰਨ ਨਾਲ
ਸਿਰਫ ਇੱਕ ਪੀੜ੍ਹੀ ਮਰਦੀ ਹੈ
ਬਸਤੀ ਨੂੰ ਮਾਰਨ ਨਾਲ
ਹਵਾ, ਪਾਣੀ, ਧਰਤੀ ਅਤੇ
ਆਦਮੀ ਦੀ
ਪੀੜੀ-ਦਰ-ਪੀੜੀ ਮਰ ਜਾਂਦੀ ਹੈ।

