ਸੁੱਕੀਆਂ ਟਹਿਣੀਆਂ ਨੂੰ ਪਾਣੀ ਕੌਣ ਛਿੜਕਾਵੇ
ਸਾਰੀ ਦੁਨੀਆਂ ਉਂਝ ਦੁੱਖ ਵੇਲੇ ਕੰਮ ਆ ਜਾਂਦੀ
ਪਰ ਮਨ ਦੀ ਪੀੜਾ ਨੂੰ ਆਪਣੇਂ ਤੇ ਕੌਣ ਹੰਡਾਵੇ
ਬੇਗਾਨੀ ਧੀ ਹਮੇਸ਼ਾ ਬੇਗਾਨੀ ਧੀ ਹੀ ਕਹਾਵੇ
ਦਾਜ ਦੇ ਹੈਵਾਨਾਂ ਨੂੰ ਧੀ ਵਾਲਾ ਹੀ ਸਮਝਾਵੇ
ਇਹ ਪਿਆਰ ਵਾਲਿਆਂ ਦੀਆਂ ਸਭ ਗ਼ਲਾਂ ਨੇ
ਕੌਣ ਜਾਕੇ ਆਸਮਾਨੋਂ ਚੰਨ ਤਾਰੇ ਤੋੜ ਲਿਆਵੇ
ਸੱਚੇ ਆਸ਼ਿਕਾਂ ਵਾਂਗ ਕੌਣ ਕਿਸੇ ਨੂੰ ਚਾਹਵੇ
ਆਪਣੇਂ ਮਤਲਵ ਲਈ ਗ਼ੈਰਾਂ ਦੇ ਘਰ ਜਲਾਵੇ
ਇਕ ਦੂਜੇ ਦੀ ਤਰੱਕੀ ਵੇਖ ਕੌਣ ਖੁਸ਼ ਹੁਂਦਾ ‘ਏ
ਗੁਆਂਡ ਰੋਟੀ ਵੇਖ ਚੁੱਲੇ ‘ਚ ਪਾਣੀ ਪਾਵੇ
ਬੇਈਮਾਨੀ ਸਭ ਕਰਦੇ ਕੌਣ ਇਮਾਨ ਨੂੰ ਸਮਝਾਵੇ
ਅੱਜ ਤਕ ਜ਼ਿੰਦਗੀ ਦੇ ਸਫਰਨਾਮੇਂ ਤੋਂ ਖਟਿਆ ਮੈਂ
ਜ਼ਿੰਦਗੀ ਦਾ ਪੁਜਾਰੀ ਕਬਰਾਂ ਨੂੰ ਤੁਰਦਾ ਜਾਵੇ
(2)
ਆਸਮਾਨ ਤੇ ਉਡਦੀ ਪਤੰਗ ਹਵਾ ਦਾ ਝੋਕਾ ਖਾ ਗਈ
ਧੂੰਏ ਦੀ ਉਡਦੀ ਹੋਈ ਰੂਹ ਬੱਦਲਾਂ ਦੇ ਵਿਚ ਸਮਾਂ ਗਈ
ਰਾਹ ਭੁੱਲੀ ਹੋਈ ਜ਼ਿੰਦਗੀ ਭੁੱਲ ਭੁਲੇਖੇ ਦੇ ਨਾਲ ਹੀ
ਤੁਰਦੀ-ਤੁਰਦੀ ਹੌਲੀ-ਹੌਲੀ ਕਬਰਾਂ ਦੇ ਕੋਲ ਆ ਗਈ
ਲਿਖ-ਲਿਖ ਕਲਮ ਕਾਗ਼ਜ ਉਤੇ ਇਤੀਹਾਸ ਰਚਾ ਗਈ
ਚੋਰਾਸੀ ਦਾ ਗੇੜ ਨਾਂ ਜੱਪ ਮੁਕਾ ਲੈ ਬਾਣੀਂ ਫਰਮਾਂ ਗਈ
ਦੋ ਵਰੇ੍ਹ ਦੇ ਬੱਚੇ ਨੂੰ ਸੁਲਾਉਂਦੀ ਸੁਲਾਉਂਦੀ ਭੁੱਲੀ ਜੋ
ਸਾਉਣ ਤੋਂ ਪਹਿਲਾਂ ਯਾਦ ਮੈਨੂੰ ਉਹ ਕਹਾਣੀ ਆ ਗਈ
ਮੈਂ ਸੁਣਿਆਂ ਹੀਰ ਦੀ ਰਾਂਝੇ ਵਿਚ ਉਸਦੀ ਰੂਹ ਸਮਾਂ ਗਈ
ਚੌਦਾਂ ਸਾਲ ਚਰਾਈਆਂ ਮੱਝੀਆਂ ਮਿਹਨਤ ਕੰਮ ਆ ਗਈ
ਇਹ ਤਾਂ ਇਕ ਸੀ ਕਹਾਣੀ ਉਂਝ ਕਈ ਆਸ਼ਕ ਹੋਏ
ਇਸਦੀ ਤਾਂ ਸੁਣਾਈ ਮੌਕੇ ਉਤੇ ਯਾਦ ਇਸਦੀ ਆ ਗਈ
ਅਚਾਨਕ ਬੂਹਾ ਖੜਕਿਆ ਰੂਹ ਮੇਰੀ ਘਬਰਾ ਗਈ
ਅੱਖਾਂ ਖੋਲ੍ਹੀਆਂ ਮੁਹਰੇ ਗੁਵਾਂਢਣ ਸਾਡੀ ਆ ਗਈ
ਦਸ ਸਾਲ ਕੋਟ ਕਚਹਿਰੀ ਦੇ ਚੱਕਰ ਕੱਟਦਾ ਰਿਹਾ
ਜਦ ਜੱਬ ਇਹ ਮੁੱਕਿਆ ਤਾਂ ਸਾਮਣੇਂ ਮੌਤ ਆ ਗਈ

