ਧੀ ਦੁਰਗਾ ਹੈ, ਧੀ ਲੱਛਮੀ ਹੈ
ਇਹ ਝੂਠਾ ਪਾਠ ਪੜ੍ਹਾਉਂਦੇ ਕਿਓਂ?
ਜੇ ਧੀ ਦੀ ਪੂਜਾ ਕਰਦੇ ਹੋ
ਫ਼ਿਰ ਕੁੱਖ ਵਿੱਚ ਕਤਲ ਕਰਾਉਂਦੇ ਕਿਓਂ?
ਕੁਝ ਧੀਆਂ ਡਾਕਟਰ ਖਾ ਗਏ, ਕੁਝ ਖਾ ਗਏ ਆ ਦਾਜ
ਧੀਆਂ ਨੂੰ ਰੁਤਬੇ ਦੇਣ ਦੀ ਕਿਓਂ ਕਰਦਾ ਗੱਲ ਸਮਾਜ?
ਅਕਲਾਂ ਦਾ ਮੁੱਲ ਪਾਉਂਦੇ ਕਿੱਥੇ ਸ਼ਕਲਾਂ ਦੇ ਵਪਾਰੀ
ਵਿੱਚ ਬਜ਼ਾਰਾਂ ਵਿਕਦੀ ਵੇਖੀ ਅੱਜ ਵੀ ਮੈਂ ਕਵਾਰੀ
ਪਿਓ ਦੀ ਉਮਰ ਦੇ ਲਾਉਂਦੇ ਵੇਖੇ ਨੇ ਇੱਜਤਾਂ ‘ਤੇ ਦਾਗ
ਧੀਆਂ ਨੂੰ ਰੁਤਬੇ ਦੇਣ ਦੀ ਕਿਓਂ ਕਰਦਾ ਗੱਲ ਸਮਾਜ?
ਕਦੀ ਰੇਪ ਕੇਸ ਕਦੀ ਦਾਜ ਲਈ, ਪਹਿਲੀ ਖ਼ਬਰ ਬਣੇ ਅਖ਼ਬਾਰਾਂ ਦੀ
ਦਰਸ਼ਕ ਬਣਕੇ ਤੱਕਦੇ ਸਾਰੇ, ਕੈਸੀ ਸੋਚ ਮੱਕਾਰਾਂ ਦੀ
ਸਭ ਕੁਝ ਜਾਣਦਿਆਂ ਨਾ ਬੋਲਣ, ਕੈਸੇ ਹੋਏ ਦਿਮਾਗ
ਧੀਆਂ ਨੂੰ ਰੁਤਬੇ ਦੇਣ ਦੀ, ਕਿਓਂ ਕਰਦਾ ਗੱਲ ਸਮਾਜ?
“ਦੀਪ” ਦੀ ਹੈ ਇੱਕ ਬੇਨਤੀ ਕਿ ਧੀਆਂ ਦੀ ਸੰਭਾਲ ਕਰੋ
ਦੀਆਂ ਨੂੰ ਵੀ ਜਨਮ ਦਿਓ, ਧੀ ਮਾਰਨ ਦਾ ਬੰਦ ਵਪਾਰ ਕਰੋ
ਕਿਓਂ ਸਾਡੀ ਸੋਚ ਅੰਨ੍ਹੀ ਹੋ ਗਈ, ਕਿਓਂ ਲਫ਼ਜ਼ ਨੇ ਅਪਾਹਜ
ਧੀਆਂ ਨੂੰ ਰੁਤਬੇ ਦੇਣ ਦੀ, ਕਿਓਂ ਕਰਦਾ ਗੱਲ ਸਮਾਜ?
ਸੰਪਰਕ: +91 95921 18598

