ਰੱਬਾ ਧਰਤ ਤੇ ਆ ਕੇ ਵੇਖ
ਤੂੰ ਵੀ ਦਰਦ ਹੰਡਾ ਕੇ ਵੇਖ
ਤੂੰ ਵੀ ਦਰਦ ਹੰਡਾ ਕੇ ਵੇਖ
ਮਾਂ ਬਾਪ ਨੂੰ ਦੁਖ ਕੀ ਖਾਵੇ
ਧੀ ਦਾ ਪਿਓ ਕੁਹਾ ਕੇ ਵੇਖ
ਲੂ ਤੇ ਕੱਕਰ ਸੀਨਾ ਚੀਰਨ
ਫਾਟੇ ਲੀੜੇ ਪਾ ਕੇ ਵੇਖ
ਫੁਟਪਾਥ ਤੇ ਵਿਸਤਰ ਹੋਵੇ
ਚੁਗ ਚੁਗ ਟੁਕਰ ਖਾ ਕੇ ਵੇਖ
ਧਰਮ ਦੇ ਠੇਕੇਦਾਰਾਂ ਕੋਲੋਂ
ਖੁਦ ਵੀ ਧੋਣ ਕਟਾ ਕੇ ਵੇਖ

ਰਾਜਾ ਬਣਕੇ ਰਹਿਦਾ ਤੂੰ ਤੇਂ
ਕੁਲੀ ਦੇ ਵਿਚ ਆ ਕੇ ਵੇਖ
ਦੋ ਵਕ਼ਤ ਦੀ ਕਿਵੇ ਪੱਕਦੀ
ਬੰਜਰ ਧਰਤੀ ਵਹਾ ਕੇ ਵੇਖ
ਅੰਨਾ ਲੰਗੜਾ ਲੁੰਜਾ ਬਣਕੇ
ਦਰ ਦਰ ਧੱਕੇ ਖਾ ਕੇ ਵੇਖ
ਬਲੀ ਤੇ ਬੱਕਰਾ ਕਿਵੇਂ ਤੜਪੇ
ਪਸ਼ੁ ਦੀ ਜੂਨ ਤੂੰ ਪਾ ਕੇ ਵੇਖ
ਖ਼ੋ ਲੈਂਦਾ ਏਂ ਪਲ ਵਿਚ ਸੱਜਣ
ਰਿਸ਼ਤਾ ਇਕ ਬਣਾ ਕੇ ਵੇਖ
ਰਿਸ਼ਤਾ ਇਕ ਬਣਾ ਕੇ ਵੇਖ
ਆਪਣਿਆਂ ਦਾ ਦੁਖ ਕੀ ਹੁੰਦਾ
ਆਪਣਾ ਕੋਈ ਮਰਾ ਕੇ ਵੇਖ
ਸੰਪਰਕ: 003 934 543 68549

